ਲੋਕਾਂ ਦੀ 'ਮਨ ਕੀ ਬਾਤ'
ਅੱਜ ਨਾ ਜਾਣਾ ਸੈਕਟਰ 17 ਪਲਾਜ਼ਾ, ਕਿਤੇ ਫੇਰ ਨਾ ਨੋਟਬੰਦੀ ਹੋ ਜਾਏ
- ਪੀ ਟੀ ਟੀਮ
ਅੱਜ ਨਾ ਜਾਣਾ ਸੈਕਟਰ 17 ਪਲਾਜ਼ਾ, ਕਿਤੇ ਫੇਰ ਨਾ ਨੋਟਬੰਦੀ ਹੋ ਜਾਏ



ਭਾਰਤ ਭਾਵੇਂ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ, ਇਨ੍ਹਾਂ ਲੋਕਾਂ ਦੇ ਖਾਨੇ ਗੱਲ ਨਹੀਂ ਪੈਂਦੀ ਕਿਉਂਕਿ ਕਿਤਾਬਾਂ, ਵਿਸ਼ਲੇਸ਼ਣ ਅਤੇ ਦਲੀਲਾਂ ਨੇ ਇਨ੍ਹਾਂ ਦੀ ਸੋਚ 'ਤੇ ਪਰਦਾ ਪਾ ਦਿੱਤਾ ਏ। ਇਨ੍ਹਾਂ ਲੋਕ-ਸਰੋਕਾਰਾਂ ਨਾਲ ਜੁੜ ਕੇ ਵਰ੍ਹੇ ਵਿਹਾ ਚੁੱਕੇ ਲੋਕਤੰਤਰੀ ਮਿਆਰਾਂ ਕਰ ਕੇ ਅੰਨ੍ਹੇ ਹੋਏ ਬੁੱਧੀਜੀਵੀਆਂ ਨੂੰ ਇਹ ਸਮਝ ਕਿਉਂ ਨਹੀਂ ਆ ਰਿਹਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਕੱਲ੍ਹ ਸ਼ਾਇਆ ਹੋਈ ਸਾਲਾਨਾ ਰਿਪੋਰਟ ਤੋਂ ਬਾਅਦ ਦੁਨੀਆ ਭਾਰਤ ਨੂੰ ਕਿਸ ਈਰਖਾ ਦੀ ਨਜ਼ਰ ਨਾਲ ਵੇਖੇਗੀ।

ਹੁਣ ਸਾਨੂੰ ਇੱਕੋ ਵਾਰੀ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਨੇ ਅਸਲੀ ਆਜ਼ਾਦੀ 26 ਮਈ, 2014 ਨੂੰ ਪ੍ਰਾਪਤ ਕੀਤੀ ਸੀ। ਇਸ ਹਿਸਾਬ ਨਾਲ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ।

ਉਨ੍ਹਾਂ ਨੇ ਪਹਿਲੀ ਆਰਥਿਕ ਨੀਤੀ 8 ਨਵੰਬਰ 2016 ਨੂੰ ਰਾਤ 8 ਵਜੇ ਲਾਗੂ ਕੀਤੀ। ਇਸ ਦੇ ਨਤੀਜੇ ਵਜੋਂ ਆਰ.ਬੀ.ਆਈ. ਵਾਲਿਆਂ ਨੂੰ ਡੇਢ-ਪੌਣੇ ਦੋ ਸਾਲ ਪੁਰਾਣੇ ਨੋਟ ਗਿਣਨ ਵਿੱਚ ਲੱਗ ਗਏ। ਇਹ ਮਿਹਨਤ ਹੁਣ ਚੋਖਾ ਰੰਗ ਲੈ ਕੇ ਆਈ ਏ ਤੇ ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ ਨੇ ਇੰਕਸ਼ਾਫ ਕੀਤਾ ਏ ਕਿ ਗ਼ੈਰਕਾਨੂੰਨੀ ਐਲਾਨੇ ਗਏ 500 ਤੇ 1000 ਰੁਪਏ ਦੇ ਨੋਟਾਂ ਵਿੱਚ ਦੇਸ਼ ਦੀ ਕੁੱਲ 15.41 ਲੱਖ ਕਰੋੜ ਰੁਪਏ ਦੀ ਕਰੰਸੀ ਵਿੱਚੋਂ 99.30 ਫ਼ੀਸਦ ਜਾਂ 15.31 ਲੱਖ ਕਰੋੜ ਰੁਪਏ ਉਸ ਕੋਲ ਵਾਪਸ ਆ ਗਏ ਹਨ।

ਇਸ ਦਾ ਮਤਲਬ ਹੈ ਕਿ ਕੇਵਲ 10720 ਕਰੋੜ ਰੁਪਏ ਦੇ ਪੁਰਾਣੇ ਨੋਟ ਬੈਂਕਿੰਗ ਸਿਸਟਮ ਵਿੱਚ ਵਾਪਸ ਨਹੀਂ ਆਏ ਜਦਕਿ ਪਹਿਲਾਂ ਸਰਕਾਰ ਦਾ ਅਨੁਮਾਨ ਸੀ ਕਿ ਕਰੀਬ 3 ਲੱਖ ਕਰੋੜ ਰੁਪਏ ਸਿਸਟਮ ਵਿੱਚ ਵਾਪਸ ਨਹੀਂ ਆਉਣਗੇ ਜੋ ਕਾਲੇ ਧਨ ਦੇ ਰੂਪ ਵਿੱਚ ਛੁਪਾਏ ਹੋਏ ਹਨ।

ਭਾਵੇਂ ਆਰ.ਬੀ.ਆਈ. ਦੀ ਸਾਲਾਨਾ ਰਿਪੋਰਟ 2017-18 ਅਨੁਸਾਰ ਨੋਟਬੰਦੀ ਤੋਂ ਬਾਅਦ ਸਰਕਾਰ ਨੂੰ ਜੁਲਾਈ 2016 ਤੋਂ ਜੂਨ 2017 ਤਕ ਹੈ 500 ਤੇ 2000 ਰੁਪਏ ਦੇ ਨਵੇਂ ਨੋਟ ਛਪਵਾਉਣ 'ਤੇ 7965 ਕਰੋੜ ਰੁਪਏ ਅਤੇ 2017-18 ਦੌਰਾਨ ਹੋਰ 4912 ਕਰੋੜ ਰੁਪਏ ਖਰਚ ਕਰਨੇ ਪਏ ਸਨ, ਪਰ ਦੇਸ਼ ਦੀ ਪ੍ਰਾਪਤੀ ਲਈ ਇਹ ਮਾਮੂਲੀ ਕੀਮਤ ਹੈ।
----------
ਕੁੱਝ ਲੋਕ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ - ਬੱਸ ਆ ਜਾਣਗੇ ਅੱਜ 30/08/2018 ਨੂੰ ਸ਼ਾਮ 4:30 ਵਜੇ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਵਿੱਚ -- ਨਹਿਰੂ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕਹਿਣ ਵਾਲੇ, ਪੜ੍ਹਦੇ-ਲਿਖਦੇ, ਲੋਕ ਸਰੋਕਾਰਾਂ ਦੀ ਗੱਲ ਕਰਦੇ ਇਹ ਵੇਹਲੜ੍ਹ ਤੁਹਾਨੂੰ ਵਰਗਲਾ ਲੈਣਗੇ।
----------
ਬਹੁਤੀ ਅਕਲ ਤੇ ਪੜ੍ਹਾਈ-ਲਿਖਾਈ ਕਾਰਨ ਅੰਨ੍ਹੇ ਹੋ ਚੁੱਕੇ ਲੋਕ ਸਰਕਾਰ ਦੀ ਵਿਰੋਧਤਾ ਵਿੱਚ ਏਨੇ ਮਸਰੂਫ ਨੇ ਕਿ ਵੱਡੇ ਫਾਇਦੇ ਵੇਖ ਹੀ ਨਹੀਂ ਰਹੇ। 

ਦੁਨੀਆ ਦਾ ਹੋਰ ਕੋਈ ਅਜਿਹਾ ਦੇਸ਼ ਨਹੀਂ ਜਿਹੜਾ ਡਾਟਾ ਦੇ ਆਧਾਰ ਉੱਤੇ ਇਹ ਸਾਬਤ ਕਰ ਸਕੇ ਕਿ ਉਸ ਦੇ ਸਾਰੇ ਨਾਗਰਿਕ ਇਮਾਨਦਾਰ ਹਨ। (ਕੋਈ ਬਲੈਕ ਮਨੀ ਨਹੀਂ ਨਿਕਲੀ, ਸਾਰੇ ਨੋਟ ਬੈਂਕ ਵਿੱਚ। ਹੁਣ ਸਭ ਵ੍ਹਾਈਟ ਹੈ)

ਸਾਡੇ ਦੇਸ਼ ਵਿੱਚ ਨਕਲੀ ਨੋਟ ਹੁੰਦੇ ਹੀ ਨਹੀਂ। ਇਹ ਰਕਮ ਬਹੁਤ ਨਿਰਮੂਲ ਜਿਹੀ ਨਿਕਲੀ ਹੈ ਪਰ ਅਕਲ ਦੇ ਅੰਨ੍ਹੇ ਵਧਾਈ ਦੇਣ ਤੋਂ ਸੰਕੋਚ ਕਰ ਰਹੇ ਨੇ।

ਕੋਈ ਪੈਸੇ ਅੱਤਵਾਦ ਲਈ  500 ਤੇ 1000 ਰੁਪਏ ਦੇ ਨੋਟਾਂ ਦੇ ਰੂਪ ਵਿੱਚ ਨਹੀਂ ਸ਼ਾਮਿਲ ਸੀ। ਏਥੋਂ ਸਾਬਤ ਹੋਇਆ ਕਿ ਅੱਤਵਾਦੀ ਸਿਰਫ਼ 5, 10, 20, 5000 ਰੁਪਏ ਦੇ ਨੋਟ ਵਰਤ ਕੇ ਆਪਣਾ ਕੰਮ ਚਲਾ ਰਹੇ ਹਨ। ਹੋ ਸਕਦਾ ਹੈ ਛੋਟੇ-ਛੋਟੇ ਬੰਬ ਦੇ ਨਿਰਮਾਣ ਦਾ ਸਾਮਾਨ ਉਨ੍ਹਾਂ ਨੂੰ 1 ਜਾਂ 2 ਰੁਪਏ ਵਾਲੇ ਨੋਟ ਵਰਤ ਕੇ ਬਾਜ਼ਾਰੋਂ ਲੈਣਾ ਪੈ ਰਿਹਾ ਹੋਵੇ। ਇਸ ਨਾਲ ਅੱਤਵਾਦੀਆਂ ਦੀਆਂ ਚੀਕਾਂ ਨਿਕਲ ਗਈਆਂ ਹੋਣਗੀਆਂ।
----------
ਕਾਲੇ ਧਨ, ਦਹਿਸ਼ਤਗਰਦੀ ਲਈ ਫੰਡਾਂ 'ਤੇ ਰੋਕਥਾਮ, ਡਿਜੀਟਲ ਲੈਣ ਦੇਣ ਨੂੰ ਹੱਲਾਸ਼ੇਰੀ ਅਤੇ ਨਕਲੀ ਕਰੰਸੀ ਨੋਟਾਂ ਨੂੰ ਜੜ੍ਹੋਂ ਪੁੱਟਣ ਜਿਹੇ ਨੋਟਬੰਦੀ ਦੇ ਸਾਰੇ ਮਨੋਰਥ ਹਾਸਲ ਹੋ ਗਏ ਹਨ। ਆਰ.ਬੀ.ਆਈ. ਦਾ ਇਕ-ਇਕ ਨੋਟ ਵਾਪਸ ਆ ਗਿਆ ਹੈ।
----------
ਇਸ ਮਹਾਨ ਪ੍ਰਾਪਤੀ ਤੋਂ ਬਾਅਦ ਵੀ ਬੇਸ਼ਰਮ ਰਾਹੁਲ ਗਾਂਧੀ ਨੇ ਅਜੇ ਤਕ ਨਾ ਤਾਂ ਮੋਦੀ ਜੀ ਨੂੰ ਵਧਾਈ ਦਿੱਤੀ ਹੈ, ਨਾ ਹੀ ਯੂਨਾਈਟਿਡ ਨੇਸ਼ਨਜ਼ ਤੋਂ ਮੰਗ ਕੀਤੀ ਹੈ ਕਿ ਭਾਰਤ ਦੇ ਇਸ ਪਹਿਲੇ ਪ੍ਰਧਾਨ ਮੰਤਰੀ ਨੂੰ ਅੰਤਰਰਾਸ਼ਟਰੀ ਸਨਮਾਨ ਦਿੱਤਾ ਜਾਵੇ। ਨਾ ਹੀ 125 ਕਰੋੜ ਲੋਕਾਂ ਨੂੰ ਮਹਾਂ-ਇਮਾਨਦਾਰੀ ਦਾ ਤਰਕ-ਸਹਿਤ ਤੇ ਆਰਥਿਕ ਮਾਹਿਰਾਂ ਦੁਆਰਾ ਤਸਦੀਕਸ਼ੁਦਾ ਪ੍ਰਮਾਣ ਪੱਤਰ ਦਿਵਾਉਣ ਲਈ ਕਿਸੇ ਨੇ ਨੋਬਲ ਪ੍ਰਾਈਜ਼ ਦੀ ਕੋਈ ਗੱਲ ਚੱਲੀ ਏ। 

ਪਰ ਜੋ ਕਰੇ ਲੋਕਾਂ ਨਾਲ ਸਿੱਧੀ 'ਮਨ ਕੀ ਬਾਤ', ਉਹਨੂੰ ਦੁਨਿਆਵੀ ਸਨਮਾਨਾਂ ਦੀ ਕੀ ਪ੍ਰਵਾਹ?

ਸਾਡੀ ਉਮੀਦ ਦੇਸ਼ ਦੇ ਨੌਜਵਾਨ ਬੱਚਿਆਂ-ਬੱਚੀਆਂ ਤੋਂ ਹੈ - ਤੁਸੀਂ ਹਮੇਸ਼ਾਂ ਮੋਦੀ ਜੀ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਲਿਖਣਾ, ਬੋਲਣਾ ਤੇ ਸਮਝਣਾ ਹੈ। ਤੇ ਤੁਹਾਡੇ ਦੇਸ਼ ਵਰਗਾ ਕੋਈ ਹੋਰ ਇਮਾਨਦਾਰ ਦੇਸ਼ ਨਹੀਂ ਹੈ। ਛੋਟੀ-ਮੋਟੀ ਰਿਸ਼ਵਤ ਜੇ ਤੁਹਾਨੂੰ ਪੁਲਿਸ, ਤਹਿਸੀਲਦਾਰ, ਪਟਵਾਰੀ, ਅਦਾਲਤੀ ਨਿਜ਼ਾਮ, ਕਾਲਜ ਮੈਨੇਜਮੈਂਟ, ਸਰਕਾਰੀ ਹਸਪਤਾਲ ਜਾਂ ਟ੍ਰਾਂਸਪੋਰਟ ਮਹਿਕਮੇ ਵਿੱਚ ਦੇਣੀ ਪੈ ਜਾਵੇ ਤਾਂ ਕੌੜਾ ਘੁੱਟ ਭਰ ਲਵੋ, ਐਵੇਂ ਰੌਲਾ ਨਾ ਪਾਇਆ ਕਰੋ - ਸਿਆਚਿਨ ਦੀਆਂ ਪਹਾੜੀਆਂ 'ਤੇ ਜਵਾਨ ਖੜ੍ਹਾ ਏ। ਇਹ ਅਖ਼ਬਾਰੀ ਸੰਪਾਦਕੀ, ਸੰਜਮੀ ਡੀਬੇਟ ਤੇ ਬੁਧੀਜੀਵੀਆਂ ਦੇ ਲੇਖ ਹੀ ਤੁਹਾਨੂੰ ਖ਼ਰਾਬ ਕਰ ਰਹੇ ਨੇ। ਇਨ੍ਹਾਂ ਤੋਂ ਬਚੋ।

ਅੱਜ ਸ਼ਾਮੀਂ <<क्या ज़ुल्मतों के दौर में भी गीत गाये जाएंगे? हाँ, ज़ुल्मतों के दौर के ही गीत गाये जाएंगे।>> ਗਾਉਣ ਲਈ ਚੰਡੀਗੜ੍ਹ ਦੇ 17 ਸੈਕਟਰ ਵਿੱਚ ਬਿਲਕੁੱਲ ਨਾ ਜਾਣਾ। ਓਥੇ ਫਿਰ ਉਹੀ ਨਾਗਰਿਕ ਅਧਿਕਾਰਾਂ ਦੀਆਂ ਗੱਲਾਂ, ਲੋਕਤੰਤਰ ਦੀਆਂ ਗੱਲਾਂ, ਅਕਲ ਦੀਆਂ ਗੱਲਾਂ, ਜਮਹੂਰੀ ਕਾਰਕੁਨਾਂ ਦੀਆਂ ਅੰਧਾ-ਧੁੰਦ ਗ੍ਰਿਫ਼ਤਾਰੀਆਂ ਦੀਆਂ ਗੱਲਾਂ ਹੀ ਕਰਨਗੇ ਕੁੱਝ ਲੋਕ ਜਿਨ੍ਹਾਂ ਨੂੰ ਹੋਰ ਕੋਈ ਕੰਮ ਨਹੀਂ - ਬੱਸ ਆ ਜਾਣਗੇ ਅੱਜ 30/08/2018 ਨੂੰ ਸ਼ਾਮ 4:30 ਵਜੇ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਵਿੱਚ -- ਨਹਿਰੂ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕਹਿਣ ਵਾਲੇ, ਪੜ੍ਹਦੇ-ਲਿਖਦੇ, ਲੋਕ ਸਰੋਕਾਰਾਂ ਦੀ ਗੱਲ ਕਰਦੇ ਇਹ ਵੇਹਲੜ੍ਹ ਤੁਹਾਨੂੰ ਵਰਗਲਾ ਲੈਣਗੇ।

ਤੁਸਾਂ ਆਪਣੀ ਸਾਰੀ ਅਕਲ ਐਤਵਾਰ ਸਵੇਰੇ 'ਮਨ ਕੀ ਬਾਤ' ਤੋਂ ਹੀ ਗ੍ਰਹਿਣ ਕਰਨੀ ਹੈ। ਕਾਲੇ ਧਨ, ਦਹਿਸ਼ਤਗਰਦੀ ਲਈ ਫੰਡਾਂ 'ਤੇ ਰੋਕਥਾਮ, ਡਿਜੀਟਲ ਲੈਣ ਦੇਣ ਨੂੰ ਹੱਲਾਸ਼ੇਰੀ ਅਤੇ ਨਕਲੀ ਕਰੰਸੀ ਨੋਟਾਂ ਨੂੰ ਜੜ੍ਹੋਂ ਪੁੱਟਣ ਜਿਹੇ ਨੋਟਬੰਦੀ ਦੇ ਸਾਰੇ ਮਨੋਰਥ ਹਾਸਲ ਹੋ ਗਏ ਹਨ। ਆਰ.ਬੀ.ਆਈ. ਦਾ ਇਕ-ਇਕ ਨੋਟ ਵਾਪਸ ਆ ਗਿਆ ਹੈ। ਇਹ ਸਰਕਾਰ ਦਾ ਨਹੀਂ, ਦੇਸ਼ ਦਾ ਸ਼ੁੱਧ ਲਾਭ ਹੋਇਆ ਹੈ। ਨੋਟਬੰਦੀ ਕਾਰਨ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ ਪਰ ਹੁਣ ਸਾਡੇ ਕੋਲ ਇਮਾਨਦਾਰੀ ਦਾ ਮੈਡਲ ਹੈ।

ਸਾਨੂੰ ਦੇਸ਼ ਦਾ ਆਜ਼ਾਦੀ ਦਿਹਾੜਾ 26 ਮਈ ਨੂੰ ਮਨਾਉਣਾ ਚਾਹੀਦਾ ਹੈ। ਮੋਦੀ ਜੀ ਨੂੰ ਨੋਬਲ ਇਨਾਮ ਮਿਲਣਾ ਚਾਹੀਦਾ ਹੈ। ਚੰਡੀਗੜ੍ਹ ਦੇ 17 ਸੈਕਟਰ ਵਿੱਚ ਬਿਲਕੁੱਲ ਅੱਜ ਸ਼ਾਮ 4:30 ਵਜੇ ਬਿਲਕੁਲ ਨਹੀਂ ਜਾਣਾ ਚਾਹੀਦਾ। ਜੈ ਮੋਦੀ, ਜੈ ਮੋਦੀ, ਜੈ ਜੈ ਮੋਦੀ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER