ਆਖਿਰ ਕੋਈ ਇਨਸਾਨ ਜਾਨਵਰ ਨਾਲ ਸੈਕਸ ਕਿਉਂ ਕਰਨਾ ਚਾਹੁੰਦਾ ਹੈ?
- ਪੀ ਟੀ ਟੀਮ
ਆਖਿਰ ਕੋਈ ਇਨਸਾਨ ਜਾਨਵਰ ਨਾਲ ਸੈਕਸ ਕਿਉਂ ਕਰਨਾ ਚਾਹੁੰਦਾ ਹੈ?



ਹਰਿਆਣਾ ਦੇ ਮੇਵਾਤ ਇਲਾਕੇ ਵਿੱਚ ਇੱਕ ਗਰਭਵਤੀ ਬਕਰੀ ਨਾਲ ਸੈਕਸ ਅਤੇ ਉਸ ਤੋਂ ਬਾਅਦ ਬਕਰੀ ਦੀ ਮੌਤ ਦੀ ਖ਼ਬਰ ਅੰਤਰ-ਰਾਸ਼ਟਰੀ ਸੁਰਖੀਆਂ ਵਿੱਚ ਹੈ।

ਮਾਮਲਾ 25 ਜੁਲਾਈ ਦਾ ਹੈ, ਪਰ ਸੁਰਖੀਆਂ ਚਾਰ ਦਿਨਾਂ ਬਾਅਦ ਬਣੀਆਂ। ਮੇਵਾਤ ਪੁਲਿਸ ਦੇ ਬੁਲਾਰੇ ਜਿਤੇਂਦਰ ਕੁਮਾਰ ਦੇ ਮੁਤਾਬਕ ਇਸ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰ ਲਈ ਗਈ ਹੈ। ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 377 ਅਤੇ ਐਨੀਮਲ ਕ੍ਰੂਅਲਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ।

ਮਾਮਲਾ ਜਦੋਂ ਪੁਲਿਸ ਦੇ ਕੋਲ ਪਹੁੰਚਿਆ ਤਾਂ ਬਕਰੀ ਦਾ ਪੋਸਟ ਮਾਰਟਮ ਕਰਵਾਇਆ ਗਿਆ। ਹਾਲਾਂਕਿ ਪੋਸਟ ਮਾਰਟਮ ਵਿੱਚ ਕੁਕਰਮ ਦੀ ਪੁਸ਼ਟੀ ਨਹੀਂ ਹੋਈ ਹੈ। ਪੋਸਟ ਮਾਰਟਮ ਵਿੱਚ ਮੌਤ ਦੀ ਵਜ੍ਹਾ ਅੰਦਰੂਨੀ ਚੋਟ ਦੱਸਿਆ ਗਿਆ ਹੈ। ਮਾਮਲੇ ਵਿੱਚ ਹੁਣ ਤਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਮਾਮਲੇ ਦੀ ਜਾਂਚ ਚੱਲ ਰਹੀ ਹੈ।

ਜਾਨਵਰਾਂ ਦੇ ਨਾਲ ਸੈਕਸ ਨੂੰ ਅੰਗਰੇਜ਼ੀ ਵਿੱਚ ਬੀਸਟੈਲਿਟੀ ਕਹਿੰਦੇ ਹਨ। ਇਸ ਦਾ ਮਤਲਬ ਹੈ ਅਤਿ ਕਰੂਰ ਵਿਹਾਰ।

ਆਕਸਫਰਡ ਡਿਕਸ਼ਨਰੀ ਦੇ ਮੁਤਾਬਕ, ਕਿਸੇ ਇਨਸਾਨ ਅਤੇ ਜਾਨਵਰ ਦੇ ਵਿੱਚ ਸੰਭੋਗ ਨੂੰ ਬੀਸਟੈਲਿਟੀ ਕਹਿੰਦੇ ਹਨ।

ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇੰਫਾਰਮੇਸ਼ਨ ਯਾਨੀ ਐੱਨ.ਸੀ.ਬੀ.ਆਈ. ਦੀ ਵੈੱਬਸਾਈਟ ਦੇ ਮੁਤਾਬਕ "ਕਿਸੇ ਇਨਸਾਨ ਦਾ ਜਾਨਵਰ ਦੇ ਨਾਲ ਸੈਕਸ ਕਰਨਾ ਕਾਫੀ ਗੰਭੀਰ ਮਾਮਲਾ ਹੈ, ਲੇਕਿਨ ਜਾਨਵਰਾਂ ਦੇ ਖਿਲਾਫ ਹਿੰਸਾ ਦੇ ਜੋ ਮਾਮਲੇ ਦਰਜ ਹੁੰਦੇ ਹਨ, ਉਨ੍ਹਾਂ ਵਿੱਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਫ਼ੀਸਦੀ ਬਹੁਤ ਘੱਟ ਹੁੰਦੀ ਹੈ। ਭਾਰਤ ਵਿੱਚ ਇਹ ਇੱਕ ਸਜ਼ਾ ਯੋਗ ਅਪਰਾਧ ਹੈ।"
----------
ਜਾਨਵਰਾਂ ਦੇ ਨਾਲ ਸੈਕਸ ਨੂੰ ਅੰਗਰੇਜ਼ੀ ਵਿੱਚ ਬੀਸਟੈਲਿਟੀ ਕਹਿੰਦੇ ਹਨ।
----------
ਐੱਨ.ਸੀ.ਬੀ.ਆਈ. ਦੇ ਰਿਸਰਚ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਰਿਸਰਚ ਦੇ ਮੁਤਾਬਕ ਬੀਸਟੈਲਿਟੀ ਇੱਕ ਤਰ੍ਹਾਂ ਦੀ ਯੋਨ ਹਿੰਸਾ ਹੈ, ਜਿਸ ਵਿੱਚ ਕਿਸੇ ਜਾਨਵਰ ਦਾ ਇਸਤੇਮਾਲ ਯੋਨ ਸੰਤੁਸ਼ਟੀ ਲਈ ਕੀਤਾ ਜਾਂਦਾ ਹੈ। ਇਸ ਦਾ ਮਕਸਦ ਸਿਰਫ ਸਰੀਰਕ ਸੰਤੁਸ਼ਟੀ ਹੈ, ਕੋਈ ਭਾਵਨਾਤਮਕ ਲਗਾਉ ਨਹੀਂ। ਐੱਨ.ਸੀ.ਬੀ.ਆਈ. ਦੇ ਮੁਤਾਬਕ ਕੁੱਝ ਫ਼ਿਰਕਿਆਂ ਵਿੱਚ ਬੀਸਟੈਲਿਟੀ ਨੂੰ ਯੋਨ ਸੰਕ੍ਰਮਿਤ ਬੀਮਾਰੀਆਂ ਦੇ ਇਲਾਜ ਦੇ ਤੌਰ 'ਤੇ ਵੇਖਿਆ ਜਾਂਦਾ ਹੈ।

ਦਿੱਲੀ ਸਥਿਤ ਸਾਈਕੋਲੋਜਿਸਟ ਵਿਨੋਦ ਰੈਨਾ ਦੇ ਮੁਤਾਬਕ ਅਜਿਹੇ ਲੋਕ ਸੈਡਿਸਟ ਪ੍ਰਵਿਰਤੀ ਦੇ ਹੁੰਦੇ ਹਨ। ਇਹ ਪੂਰੀ ਤਰ੍ਹਾਂ ਨਾਲ ਇੱਕ ਦਿਮਾਗੀ ਮਾਮਲਾ ਹੈ।

ਇੱਕ ਰਿਪੋਰਟ ਦੇ ਅਨੁਸਾਰ ਕਈ ਵਾਰ ਬੱਚੇ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ। ਲੇਕਿਨ ਜੇਕਰ ਕਿਸੇ ਬੱਚੇ ਦੇ ਸੰਦਰਭ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਏ ਤਾਂ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਹੈ। ਕਿਉਂਕਿ ਅੱਗੇ ਜਾ ਕੇ ਇਹ ਖਤਰਨਾਕ ਸਾਬਤ ਹੋ ਸਕਦਾ ਹੈ। ਰਿਪੋਰਟ ਵਿੱਚ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਅਕਸਰ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਲੇਕਿਨ ਅਜਿਹਾ ਕਰਨਾ ਖਤਰਨਾਕ ਹੋ ਸਕਦਾ ਹੈ।

ਡਾ. ਰੈਨਾ ਮੁਤਾਬਕ ਬੀਸਟੈਲਿਟੀ ਲਈ ਕਈ ਵਾਰ ਮਾਹੌਲ ਵੀ ਜ਼ਿੰਮੇਵਾਰ ਹੁੰਦਾ ਹੈ। ਕਈ ਵਾਰ ਪਰਿਵਾਰਾਂ ਵਿੱਚ ਸੈਕਸ ਨੂੰ ਲੈ ਕੇ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਹੈ ਕਿ ਲੋਕ ਇਸ ਉੱਤੇ ਖੁੱਲ੍ਹ ਕੇ ਗੱਲ ਵੀ ਨਹੀਂ ਕਰ ਪਾਉਂਦੇ। ਅਜਿਹੇ ਵਿੱਚ ਕਈ ਵਾਰ ਸੈਕਸ ਨੂੰ ਐਕਸਪਲੋਰ ਕਰਨ ਲਈ ਵੀ ਲੋਕ ਜਾਨਵਰਾਂ ਦਾ ਇਸਤੇਮਾਲ ਕਰਦੇ ਹਨ।
----------
ਭਾਰਤ ਵਿੱਚ ਅਜਿਹੇ ਮਾਮਲੇ ਆਈ.ਪੀ.ਸੀ. ਦੀ ਧਾਰਾ 377 ਦੇ ਤਹਿਤ ਦਰਜ ਹੁੰਦੇ ਹਨ। 
---------- 
ਲੇਕਿਨ ਕੀ ਇਹ ਕੋਈ ਪਹਿਲਾ ਮਾਮਲਾ ਹੈ?

ਭਾਵੇਂ ਹਰਿਆਣਾ ਦੀ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਲੇਕਿਨ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਮਰੀਕਾ ਦੇ ਉੱਤਰ-ਪੂਰਬੀ ਫਲੋਰੀਡਾ ਵਿੱਚ ਜਾਨਵਰਾਂ ਉੱਤੇ ਹੋਣ ਵਾਲੇ ਯੋਨ ਹਮਲਿਆਂ ਵਿੱਚ ਬਕਰੀਆਂ ਨੂੰ ਸਭ ਤੋਂ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਹੈ।

ਐੱਨ.ਸੀ.ਬੀ.ਆਈ. ਦੀ ਰਿਪੋਰਟ ਵਿੱਚ ਵੀ ਇੱਕ ਅਜਿਹੇ ਹੀ ਮਾਮਲੇ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਵਿੱਚ ਇੱਕ 18 ਸਾਲ ਦੇ ਨੌਜਵਾਨ ਨੇ ਆਪਣੀ ਗਊਸ਼ਾਲਾ ਵਿੱਚ ਪਲੇ ਦੋ ਵੱਛਿਆਂ ਨਾਲ ਕੁਕਰਮ ਕੀਤਾ। ਦੋਵੇਂ ਵੱਛਿਆਂ ਵਿੱਚੋਂ ਇੱਕ ਦੀ ਬਾਅਦ ਵਿੱਚ ਮੌਤ ਹੋ ਗਈ। ਬਾਅਦ ਵਿੱਚ ਜਦੋਂ ਵੱਛੇ ਦੀ ਫਾਰੈਂਸਿਕ ਜਾਂਚ ਹੋਈ ਤਾਂ ਹਿਊਮਨ ਸੀਮਨ ਮਿਲਿਆ। ਹਾਲਾਂਕਿ ਜਦੋਂ ਉਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਪਛਤਾਵਾ ਨਹੀਂ ਸੀ।

ਭਾਰਤ ਵਿੱਚ ਅਜਿਹੇ ਮਾਮਲੇ ਆਈ.ਪੀ.ਸੀ. ਦੀ ਧਾਰਾ 377 ਦੇ ਤਹਿਤ ਦਰਜ ਹੁੰਦੇ ਹਨ। ਭਾਰਤ ਤੋਂ ਇਲਾਵਾ ਕਈ ਯੂਰਪੀ ਦੇਸ਼ਾਂ ਜਿਵੇਂ ਨੀਦਰਲੈਂਡ, ਫਰਾਂਸ ਅਤੇ ਸਵਿਟਜ਼ਰਲੈਂਡ, ਡੈਨਮਾਰਕ ਵਿੱਚ ਇਹ ਪ੍ਰਤੀਬੰਧਿਤ ਹੈ। ਇਸ ਤੋਂ ਇਲਾਵਾ ਜਰਮਨੀ ਵਿੱਚ ਵੀ ਇਸ ਉੱਤੇ ਰੋਕ ਹੈ। ਬ੍ਰਿਟੇਨ ਵਿੱਚ ਸਾਲ 2003 ਵਿੱਚ ਇਸ ਨਾਲ ਜੁੜੀ ਸਜ਼ਾ ਵਿੱਚ ਬਦਲਾਅ ਕੀਤਾ ਗਿਆ ਅਤੇ ਉਮਰਕੈਦ ਦੀ ਅਧਿਕਤਮ ਸਜ਼ਾ ਨੂੰ ਘਟਾ ਕੇ ਦੋ ਸਾਲ ਕਰ ਦਿੱਤਾ ਗਿਆ।

ਹਾਲਾਂਕਿ ਹੰਗਰੀ ਅਤੇ ਫਿਨਲੈਂਡ ਵਿੱਚ ਇਹ ਹੁਣ ਵੀ ਅਪਰਾਧ ਨਹੀਂ ਹੈ। ਸਾਲ 2011 ਵਿੱਚ ਆਈ ਡੈਨਮਾਰਕ ਸਰਕਾਰ ਦੀ ਇੱਕ ਰਿਪੋਰਟ ਦੇ ਮੁਤਾਬਕ 17 ਫੀਸਦੀ ਜਾਨਵਰਾਂ ਦੇ ਡਾਕਟਰ ਮੰਨਦੇ ਹਨ ਕਿ ਉਨ੍ਹਾਂ ਨੇ ਜਿੰਨੇ ਵੀ ਜਾਨਵਰਾਂ ਦਾ ਹੁਣ ਤਕ ਇਲਾਜ ਕੀਤਾ, ਉਨ੍ਹਾਂ ਨਾਲ ਕਿਸੇ ਇਨਸਾਨ ਨੇ ਕੁਕਰਮ ਕੀਤਾ ਹੋਇਆ ਸੀ।
----------
ਭਾਵੇਂ ਹਰਿਆਣਾ ਦੀ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ, ਲੇਕਿਨ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। 
----------
ਕੀ ਇਹ ਕੋਈ ਮਾਨਸਿਕ ਰੋਗ ਹੈ?

ਐੱਨ.ਸੀ.ਬੀ.ਆਈ. ਦੀ ਰਿਪੋਰਟ ਦੀ ਮੰਨੀਏ ਤਾਂ ਇਸ ਤਰ੍ਹਾਂ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਖਾਸ ਤੌਰ ਉੱਤੇ ਹੁੰਦੀ ਹੈ ਜੋ ਇੱਕ ਅਸੰਤੁਲਿਤ ਜੀਵਨ ਗੁਜ਼ਾਰਦੇ ਹਨ। ਜਿਨ੍ਹਾਂ ਦਾ ਬਚਪਨ ਘਰੇਲੂ ਹਿੰਸਾ ਅਤੇ ਤਣਾਅ ਦੇ ਵਿੱਚ ਬੀਤਿਆ ਹੋਵੇ। ਇਸ ਤੋਂ ਇਲਾਵਾ ਜੋ ਬਚਪਨ ਵਿੱਚ ਯੋਨ ਹਿੰਸਾ ਦਾ ਸ਼ਿਕਾਰ ਹੁੰਦੇ ਹਨ, ਉਨ੍ਹਾਂ ਵਿੱਚ ਵੀ ਇਸ ਤਰ੍ਹਾਂ ਦੇ ਵਿਹਾਰ ਦੀ ਆਸ਼ੰਕਾ ਵੱਧ ਜਾਂਦੀ ਹੈ।

ਸਾਈਕੋਲੋਜਿਸਟ ਡਾ. ਪ੍ਰਵੀਨ ਦੱਸਦੇ ਹਨ ਕਿ ਅਬਨਾਰਮਲ ਸੈਕਸ਼ੂਅਲ ਐਕਟਿਵਿਟੀਜ਼ ਨੂੰ ਪੈਰੀਫੀਲਿਆ ਕਹਿੰਦੇ ਹਨ। ਪੈਰੀਫਿਲੀਆ ਦੇ ਕਈ ਪ੍ਰਕਾਰ ਹੁੰਦੇ ਹਨ। ਬੀਸਟੈਲਿਟੀ ਇਨ੍ਹਾਂ ਵਿਚੋਂ ਇੱਕ ਹੈ। ਬੀਸਟੈਲਿਟੀ ਅਸਧਾਰਨ ਵਿਹਾਰ ਅਤੇ ਰੋਗ ਦੇ ਵਿੱਚ ਦੀ ਚੀਜ ਹੈ। ਪਰ ਸਿਰਫ ਅਸਧਾਰਨ ਵਿਹਾਰ ਹੀ ਨਹੀਂ ਹੈ। ਨੈਕਰੋਫੀਲਿਆ ਇਸ ਦਾ ਦੂਜਾ ਪ੍ਰਕਾਰ ਹੈ, ਜਿਸ ਵਿੱਚ ਵਿਅਕਤੀ ਕਿਸੇ ਮ੍ਰਿਤ ਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ।

ਕੀ ਹੋ ਸਕਦੇ ਹਨ ਮੁੱਖ ਕਾਰਨ?

  • ਬਚਪਨ ਵਿੱਚ ਬੁਰਾ ਅਨੁਭਵ
  • ਇਕੱਲਾਪਣ
  • ਮਾਨਸਿਕ ਰੋਗ

ਕੀ ਹੈ ਇਲਾਜ?

ਡਾ. ਪ੍ਰਵੀਨ ਦੇ ਮੁਤਾਬਕ ਇਸ ਦੇ ਲਈ ਅਵਰਸਿਵ ਥੈਰੇਪੀ ਦਿੱਤੀ ਜਾਂਦੀ ਸੀ, ਲੇਕਿਨ ਅਜੋਕੇ ਸਮੇਂ ਵਿੱਚ ਇਹ ਬਹੁਤ ਚਲਨ ਵਿੱਚ ਨਹੀਂ ਹੈ। ਇਸ ਥੈਰੇਪੀ ਵਿੱਚ ਬੰਦੇ ਨੂੰ ਇਹ ਮਹਿਸੂਸ ਕਰਵਾਇਆ ਜਾਂਦਾ ਸੀ ਕਿ ਉਹ ਕਿਸੇ ਜਾਨਵਰ ਦੇ ਨਾਲ ਹੈ, ਲੇਕਿਨ ਇਸ ਦੌਰਾਨ ਉਸ ਨੂੰ ਕਰੰਟ ਦਿੱਤਾ ਜਾਂਦਾ ਸੀ ਤਾਂ ਕਿ ਬਾਅਦ ਵਿੱਚ ਜੇਕਰ ਉਹ ਅਜਿਹਾ ਕੁੱਝ ਕਰੇ ਤਾਂ ਉਸ ਨੂੰ ਉਹ ਦਰਦ ਯਾਦ ਆਵੇ ਅਤੇ ਉਹ ਖੁਦ ਹੀ ਉਸ ਤੋਂ ਦੂਰ ਹੋ ਜਾਵੇ।

ਹਾਲਾਂਕਿ ਹੁਣ ਇਹ ਤਰੀਕਾ ਇਸਤੇਮਾਲ ਨਹੀਂ ਕੀਤਾ ਜਾਂਦਾ। ਅਜਿਹੇ ਲੋਕਾਂ ਲਈ ਹੋਰ ਵੀ ਕਈ ਤਰ੍ਹਾਂ ਦੇ ਇਲਾਜ ਹਨ, ਲੇਕਿਨ ਸੱਚਾਈ ਇਹੀ ਹੈ ਕਿ ਕੋਈ ਵੀ ਉਪਾਅ ਬਹੁਤ ਕਾਰਗਰ ਨਹੀਂ ਹੈ।

ਡਾ. ਪ੍ਰਵੀਨ ਮੰਨਦੇ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ, ਲੇਕਿਨ ਇਸ ਨੂੰ ਸਿਰਫ ਰੋਗ ਨਹੀਂ ਮੰਨਿਆ ਜਾ ਸਕਦਾ। ਉਹ ਮੰਨਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਸਖ਼ਤੀ ਵਰਤਣ ਅਤੇ ਅਜਿਹੇ ਬੰਦਾ ਦਾ ਸਹੀ ਇਲਾਜ ਦੋਵੇਂ ਨਾਲ-ਨਾਲ ਕਰਨ ਨਾਲ ਹੀ ਫਾਇਦਾ ਹੋ ਸਕਦਾ ਹੈ।

(ਬੀ.ਬੀ.ਸੀ. ਹਿੰਦੀ ਤੋਂ ਧੰਨਵਾਦ ਸਹਿਤ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER