ਕੁਮਾਰਸਵਾਮੀ ਬਣਨਗੇ ਮੁੱਖ ਮੰਤਰੀ
ਕਰਨਾਟਕ: ਫਲੋਰ ਟੈਸਟ ਤੋਂ ਕੁਝ ਮਿੰਟ ਪਹਿਲਾਂ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ
- ਪੀ ਟੀ ਟੀਮ
ਕਰਨਾਟਕ: ਫਲੋਰ ਟੈਸਟ ਤੋਂ ਕੁਝ ਮਿੰਟ ਪਹਿਲਾਂ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ



ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਕਰਨਾਟਕ ਵਿਧਾਨ ਸਭਾ ਵਿੱਚ ਸ਼ਨੀਵਾਰ ਸ਼ਾਮ 4 ਵਜੇ ਆਪਣਾ ਬਹੁਮਤ ਸਾਬਿਤ ਕਰਨਾ ਸੀ। ਪਰ ਯੇਦੀਯੁਰੱਪਾ ਨੇ ਫਲੋਰ ਟੈਸਟ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਸ਼ਣ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਅਸਤੀਫਾ ਦੇ ਰਹੇ ਹਨ। ਇਸ ਵਾਰ ਉਹ ਸਿਰਫ਼ ਢਾਈ ਦਿਨ ਲਈ ਕਰਨਾਟਕ ਦੇ ਮੁੱਖ ਮੰਤਰੀ ਰਹੇ।

ਸੂਤਰਾਂ ਦੇ ਮੁਤਾਬਕ ਇਹ ਭਾਜਪਾ ਲੀਡਰਸ਼ਿਪ ਦਾ ਫੈਸਲਾ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਲੋਕ ਸਭਾ ਚੋਣਾਂ ਦੇ ਨੇੜੇ ਉਨ੍ਹਾਂ 'ਤੇ ਕੋਈ ਇਲਜ਼ਾਮ ਲੱਗੇ। ਗੌਰਤਲਬ ਹੈ ਕਿ ਕਾਂਗਰਸ ਅਤੇ ਜੇ.ਡੀ.(ਐੱਸ) ਨੇ ਕੁਝ ਸਮਾਂ ਪਹਿਲਾਂ ਭਾਜਪਾ 'ਤੇ ਇਲਜ਼ਾਮ ਲਗਾਇਆ ਸੀ ਕਿ ਭਾਜਪਾ ਨੇ ਉਨ੍ਹਾਂ ਦੇ ਵਿਧਾਇਕਾਂ ਨੂੰ ਲਾਲਚ ਦੇ ਕੇ ਅਤੇ ਡਰਾ-ਧਮਕਾ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਬੂਤ ਦੇ ਤੌਰ 'ਤੇ ਉਨ੍ਹਾਂ ਦੇ ਆਡੀਓ ਵੀ ਰਿਲੀਜ਼ ਕੀਤੀ ਸੀ।
 
ਖ਼ਬਰ ਮਿਲ ਰਹੀ ਹੈ ਕਿ ਐਤਵਾਰ ਨੂੰ ਜੇ.ਡੀ.(ਐੱਸ) ਦੇ ਪ੍ਰਧਾਨ ਐੱਚ.ਡੀ. ਕੁਮਾਰਸਵਾਮੀ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਨ੍ਹਾਂ ਦੇ ਨਾਲ ਹੀ ਕਾਂਗਰਸ ਦੇ ਜੀ. ਪਰਮੇਸ਼ਵਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਹਾਲਾਂਕਿ ਸਰਕਾਰ ਬਣਾਉਣ ਬਾਰੇ ਕੁਮਾਰਸਵਾਮੀ ਨੇ ਕਿਹਾ ਹੈ ਕਿ "ਅਸੀਂ ਜਲਦੀ ਵਿੱਚ ਨਹੀਂ ਹਾਂ। ਅਸੀਂ ਰਾਜਪਾਲ ਤੋਂ ਸਰਕਾਰ ਬਣਾਉਣ ਲਈ ਸੱਦਾ ਮਿਲਣ ਦਾ ਇੰਤਜਾਰ ਕਰ ਰਹੇ ਹਾਂ।"
 
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਯੇਦੀਯੁਰੱਪਾ ਨੇ 2007 ਵਿੱਚ ਸਹੁੰ ਲੈਣ ਦੇ 7 ਦਿਨ ਬਾਅਦ ਬਹੁਮਤ ਸਾਬਤ ਨਾ ਕਰ ਸਕਣ ਕਰਕੇ ਮੁੱਖ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਸ਼ਹਾਦਤ ਦੇ ਤੌਰ ਉੱਤੇ ਪੇਸ਼ ਕੀਤਾ, ਜਿਸ ਦਾ ਨਤੀਜਾ ਰਿਹਾ ਕਿ ਇੱਕ ਸਾਲ ਦੇ ਬਾਅਦ ਜਦੋਂ ਚੋਣਾਂ ਹੋਈਆਂ ਤਾਂ ਭਾਜਪਾ ਨੇ 110 ਸੀਟਾਂ ਦੇ ਨਾਲ ਸੱਤਾ ਵਿੱਚ ਵਾਪਸੀ ਕੀਤੀ ਸੀ।

ਸੁਪਰੀਮ ਕੋਰਟ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਵਿਧਾਨ ਸਭਾ ਵਿੱਚ ਵਿੱਚ ਸ਼ਨੀਵਾਰ ਸ਼ਾਮ 4 ਵਜੇ ਬਹੁਮਤ ਸਾਬਿਤ ਕਰਨ ਦੇ ਨਿਰਦੇਸ਼ ਦਿੱਤੇ ਸਨ, ਜਦੋਂਕਿ ਰਾਜਪਾਲ ਨੇ ਉਨ੍ਹਾਂ ਨੂੰ ਇਸ ਲਈ 15 ਦਿਨਾਂ ਦਾ ਸਮਾਂ ਦਿੱਤਾ ਸੀ। ਇਸ ਦੇ ਨਾਲ ਹੀ ਉਦੋਂ ਤਕ ਅਦਾਲਤ ਨੇ ਉਨ੍ਹਾਂ 'ਤੇ ਕੋਈ ਵੀ ਨੀਤੀਗਤ ਫ਼ੈਸਲੇ ਕਰਨ 'ਤੇ ਵੀ ਰੋਕ ਲਗਾ ਦਿੱਤੀ ਸੀ। ਜਸਟਿਸ ਏ.ਕੇ. ਸੀਕਰੀ, ਜਸਟਿਸ ਐੱਸ.ਏ. ਬੋਬੜੇ ਅਤੇ ਜਸਟਿਸ ਅਸ਼ੋਕ ਭੂਸ਼ਣ ਦੀ ਕਮੇਟੀ ਨੇ ਬਹੁਮਤ ਸਾਬਿਤ ਕਰਨ ਦਾ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਮੈਂਬਰ, ਅਸਥਾਈ ਸਪੀਕਰ ਅਤੇ ਨਵ-ਨਿਯੁਕਤ ਮੈਂਬਰਾਂ ਨੂੰ ਸਹੁੰ ਚੁੱਕਵਾਉਣਗੇ ਅਤੇ ਫਿਰ ਬਹੁਮਤ ਸਾਬਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਅਦਾਲਤ ਦੇ ਸੀਨੀਅਰ ਐਡਵੋਕੇਟ ਮੁਕੁਲ ਰੋਹਤਗੀ ਵੱਲੋਂ ਦਾਇਰ ਕੀਤੀ ਗਈ ਯੇਦੀਯੁਰੱਪਾ ਦੀ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਬਹੁਮਤ ਸਾਬਿਤ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ।

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਬਹੁਮਤ ਸਾਬਿਤ ਕਰਨ ਲਈ ਭਾਜਪਾ ਵਿਧਾਇਕ ਕੇ.ਜੀ. ਬੋਪਈਆ ਨੂੰ ਪ੍ਰੋਟੈੱਮ ਸਪੀਕਰ ਨਿਯੁਕਤ ਕੀਤਾ ਗਿਆ ਸੀ। ਪਰ ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਚਲਾਉਣ ਲਈ ਨਿਯੁਕਤ ਕੀਤੇ ਪ੍ਰੋਟੈੱਮ ਸਪੀਕਰ 'ਤੇ ਵੀ ਵਿਵਾਦ ਪੈਦਾ ਹੋ ਗਿਆ। ਗੌਰਤਲਬ ਹੈ ਕਿ ਰਵਾਇਤਨ ਪ੍ਰੋਟੈੱਮ, ਭਾਵ ਕੰਮ-ਚਲਾਊ, ਸਪੀਕਰ ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਨੂੰ ਬਣਾਇਆ ਜਾਂਦਾ ਹੈ, ਜਿਸ ਮੁਤਾਬਕ ਕਾਂਗਰਸ ਦੇ ਵਿਧਾਇਕ ਆਰ.ਵੀ. ਦੇਸ਼ਪਾਂਡੇ ਦੀ ਨਿਯੁਕਤੀ ਬਣਦੀ ਸੀ। ਪਰ ਰਾਜਪਾਲ ਨੇ ਇਸ ਦੀ ਥਾਂ ਸ਼ੁੱਕਰਵਾਰ ਨੂੰ ਭਾਜਪਾ ਦੇ ਸਭ ਤੋਂ ਸੀਨੀਅਰ ਪਰ ਵਿਵਾਦਗ੍ਰਸਤ ਵਿਧਾਇਕ ਬੋਪਈਆ ਨੂੰ ਨਿਯੁਕਤ ਕਰ ਕੇ ਅਹੁਦੇ ਦੀ ਸਹੁੰ ਵੀ ਚੁਕਵਾ ਦਿੱਤੀ।

ਕੇ.ਜੀ. ਬੋਪਈਆ ਦੇ ਫੈਸਲੇ ਨੂੰ ਦਾਗ਼ੀ ਦੱਸਦੇ ਹੋਏ ਇਸ ਫੈਸਲੇ ਖਿਲਾਫ ਕਾਂਗਰਸ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਰ ਸੁਪਰੀਮ ਕੋਰਟ ਨੇ ਸ‍ਪਸ਼‍ਟ ਕੀਤਾ ਕਿ ਪ੍ਰੋਟੈੱਮ ਸ‍ਪੀਕਰ ਕੇ.ਜੀ. ਬੋਪਈਆ ਬਣੇ ਰਹਿਣਗੇ ਅਤੇ ਫਲੋਰ ਟੈਸਟ ਦਾ ਲਾਈਵ ਟੈਲੀਕਾਸਟ ਹੋਣ ਨਾਲ ਪਾਰਦਰਸ਼ਤਾ ਰਹੇਗੀ। ਵਰਣਨਯੋਗ ਹੈ ਕਿ ਬੋਪਈਆ ਪਿਛਲੀ ਵਾਰ ਭਾਜਪਾ ਸਰਕਾਰ ਵਿੱਚ ਕਰਨਾਟਕ ਵਿਧਾਨ ਸਭਾ ਦੇ ਸਪੀਕਰ ਸਨ ਤੇ ਹੁਣ ਉਹ ਵਿਰਾਜਪੋਟ ਸੀਟ ਤੋਂ ਭਾਜਪਾ ਦੇ ਵਿਧਾਇਕ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.









Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER