ਜੱਜਾਂ ਦੀ ਨੀਂਦ ਹਰਾਮ
ਯੇਦੀਯੁਰੱਪਾ ਦੇ ਸਹੁੰ ਚੁੱਕਣ ਦੇ ਖਿਲਾਫ ਆਜ਼ਾਦ ਭਾਰਤ 'ਚ ਰਾਤ ਦੇ ਸਮੇਂ ਦੂਜੀ ਵਾਰ ਖੁੱਲ੍ਹਿਆ ਸੁਪਰੀਮ ਕੋਰਟ
- ਪੀ ਟੀ ਟੀਮ
ਯੇਦੀਯੁਰੱਪਾ ਦੇ ਸਹੁੰ ਚੁੱਕਣ ਦੇ ਖਿਲਾਫ ਆਜ਼ਾਦ ਭਾਰਤ 'ਚ ਰਾਤ ਦੇ ਸਮੇਂ ਦੂਜੀ ਵਾਰ ਖੁੱਲ੍ਹਿਆ ਸੁਪਰੀਮ ਕੋਰਟ



ਕਰਨਾਟਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀਰਵਾਰ ਸਵੇਰੇ ਭਾਜਪਾ ਨੇਤਾ ਬੀ.ਐੱਸ.ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਬਣੇ ਬੀ.ਐੱਸ. ਯੇਦੀਯੁਰੱਪਾ ਦੇ ਸਹੁੰ ਚੁੱਕਣ ਮਗਰੋਂ ਹੀ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਰਨਾਟਕ ਸੂਬੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ 104 ਸੀਟਾਂ ਹਾਸਿਲ ਕਰ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਪਰ ਭਾਜਪਾ ਨੂੰ ਬਹੁਮਤ ਲਈ 112 ਸੀਟਾਂ ਦੀ ਲੋੜ ਸੀ। ਇਸ ਲਈ ਕਾਂਗਰਸ ਨੇ ਆਪਣੇ ਜ਼ਿਆਦਾਤਰ ਵਿਧਾਇਕਾਂ ਨੂੰ ਭਾਜਪਾ ਦੀ ਪਕੜ ਤੋਂ ਬਾਹਰ ਰੱਖਣ ਲਈ ਬੈਂਗਲੁਰੂ ਦੇ ਈਗਲਟਨ ਰੇਸਤਰਾਂ ਵਿੱਚ ਰੋਕਿਆ ਹੋਇਆ ਸੀ।

ਸਹੁੰ ਚੁੱਕ ਸਮਾਰੋਹ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਰੇਸਤਰਾਂ ਵਿਚੋਂ ਨਿਕਲ ਕੇ ਯੇਦੀਯੁਰੱਪਾ ਦੀ ਤਾਜਪੋਸ਼ੀ ਖਿਲਾਫ ਬੈਂਗਲੁਰੂ ਦੇ ਫਰੀਡਮ ਪਾਰਕ ਵਿੱਚ ਵਿਰੋਧ ਕਰਨ ਲਈ ਵਿਧਾਨ ਸਭਾ ਦੇ ਸਾਹਮਣੇ ਧਰਨਾ ਦੇ ਰਹੇ ਹਨ।

ਜਾਣਕਾਰੀ ਅਨੁਸਾਰ ਵੀਰਵਾਰ ਸਵੇਰ 9 ਵਜੇ ਰਾਜਪਾਲ ਵਜੂਭਾਈ ਵਾਲਾ ਨੇ ਬੀ.ਐੱਸ. ਯੇਦੀਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਵਾਈ। ਗੌਰਤਲਬ ਹੈ ਕਿ ਯੇਦੀਯੁਰੱਪਾ ਨੇ ਤੀਜੀ ਵਾਰ ਕਰਨਾਟਕ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਹੈ। ਇਸ ਦੇ ਨਾਲ ਹੀ ਯੇਦੀਯੁਰੱਪਾ ਨੂੰ 15 ਦਿਨ ਵਿੱਚ ਬਹੁਮਤ ਸਾਬਤ ਕਰਨੀ ਹੋਵੇਗੀ।

ਉੱਧਰ ਕਾਂਗਰਸ, ਰਾਜਪਾਲ ਵਜੂਭਾਈ ਦੁਆਰਾ ਯੇਦੀਯੁਰੱਪਾ ਨੂੰ ਸਹੁੰ ਚੁਕਵਾਉਣ ਦੇ ਫੈਸਲੇ ਖਿਲਾਫ ਬੁੱਧਵਾਰ ਦੇਰ ਰਾਤ ਸੁਪਰੀਮ ਕੋਰਟ ਪਹੁੰਚ ਗਈ। ਸੁਪਰੀਮ ਕੋਰਟ ਵੀ ਕਾਂਗਰਸ ਦੀ ਮੰਗ 'ਤੇ ਰਾਤ ਨੂੰ ਸੁਣਵਾਈ ਕਰਨ ਲਈ ਸਹਿਮਤ ਹੋ ਗਿਆ। ਜਾਣਕਾਰੀ ਅਨੁਸਾਰ ਇਹ ਸੁਣਵਾਈ ਰਾਤ 1:45 ਤੋਂ ਲੈ ਕੇ ਸਵੇਰੇ 5:30 ਵਜੇ ਤਕ ਚੱਲੀ।
 
ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਰਾਤ ਦੇ 1:45 ਵਜੇ ਸ਼ੁਰੂ ਹੋਈ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ ਕੀਤੀ। ਇਸ ਬੈਂਚ ਵਿੱਚ ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਸੀਕਰੀ ਅਤੇ ਜਸਟਿਸ ਬੋਬੜੇ ਸ਼ਾਮਿਲ ਸਨ। ਮਾਮਲੇ ਵਿੱਚ ਕੇਂਦਰ ਸਰਕਾਰ ਵਲੋਂ ਵਧੀਕ ਸਾਲਿਸਿਟਰ ਜਨਰਲ ਤੁਸ਼ਾਰ ਮੇਹਿਤਾ, ਭਾਜਪਾ ਵਲੋਂ ਸਾਬਕਾ ਆਟਰਨੀ ਜਨਰਲ ਮੁਕੁਲ ਰੋਹਤਗੀ ਅਤੇ ਕਾਂਗਰਸ ਵਲੋਂ ਅਭਿਸ਼ੇਕ ਮਨੂੰ ਸਿੰਘਵੀ ਕੋਰਟ ਵਿੱਚ ਪੇਸ਼ ਹੋਏ।

ਕਾਂਗਰਸ ਨੇ ਬੀ.ਐੱਸ. ਯੇਦੀਯੁਰੱਪਾ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਏ ਜਾਣ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਰ ਸੁਪਰੀਮ ਕੋਰਟ ਨੇ ਭਾਜਪਾ ਨੂੰ ਰਾਹਤ ਦਿੰਦਿਆਂ ਯੇਦੀਯੁਰੱਪਾ ਦੇ ਸਹੁੰ ਚੁੱਕਣ ਉੱਤੇ ਰੋਕ ਲਗਾਉਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਤੋਂ ਸਮਰਥਕ ਵਿਧਾਇਕਾਂ ਦੀ ਸੂਚੀ ਵੀ ਮੰਗੀ ਹੈ। ਨਾਲ ਹੀ ਰਾਜਪਾਲ ਨੂੰ ਦਿੱਤੇ ਗਏ ਸਮਰਥਨ ਪੱਤਰ ਦੀ ਵੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਹੁਣ ਕੋਰਟ ਸ਼ੁੱਕਰਵਾਰ ਯਾਨਿ ਕਿ ਕੱਲ੍ਹ ਸਵੇਰੇ 10.30 ਵਜੇ ਦੁਬਾਰਾ ਸੁਣਵਾਈ ਕਰੇਗੀ।

ਆਜ਼ਾਦ ਭਾਰਤ 'ਚ ਰਾਤ ਦੇ ਸਮੇਂ ਦੂਜੀ ਵਾਰ ਖੁੱਲ੍ਹਿਆ ਸੁਪਰੀਮ ਕੋਰਟ

ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੋਇਆ ਕਿ ਕਿਸੇ ਗੰਭੀਰ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਰਾਤ ਦੇ ਸਮੇਂ ਸੁਣਵਾਈ ਹੋਈ। ਇਸ ਤੋਂ ਪਹਿਲਾਂ ਸਾਲ 2015 ਵਿੱਚ ਮੁੰਬਈ ਬੰਬ ਧਮਾਕਾ ਕੇਸ (1993) ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦੇਣ ਲਈ ਸੁਪਰੀਮ ਕੋਰਟ ਨੂੰ ਰਾਤ 3 ਵਜੇ ਖੋਲ੍ਹਿਆ ਗਿਆ ਸੀ। ਇਸ ਦੌਰਾਨ 90 ਮਿੰਟ ਤਕ ਸੁਣਵਾਈ ਹੋਈ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਯਾਕੂਬ ਦੀ ਫਾਂਸੀ ਦੀ ਅਪੀਲ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਉਸ ਨੂੰ ਸਵੇਰੇ 7 ਵਜੇ ਦੇ ਕਰੀਬ ਨਾਗਪੁਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ।

ਵੈਸੇ ਰਾਜਨੀਤਿਕ ਮਾਮਲੇ ਨੂੰ ਲੈ ਕੇ ਇਹ ਪਹਿਲੀ ਵਾਰ ਹੋਇਆ ਕਿ ਸੁਪਰੀਮ ਕੋਰਟ ਨੇ ਅੱਧੀ ਰਾਤ ਨੂੰ ਕਾਰਵਾਈ ਕੀਤੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.








Comment by: TAJINDER SANGHA

DÍA NEGRA DE DEMOCRACIA DE LA INDIA. GOBIERNO DE KARNATKA ROMPIÓ CONSTITUCIÓN DE LA INDIA. DÍA NEGRA DÍA NEGRA DÍA NEGRA DÍA NEGRA

reply


Comment by: ਤਜਿੰਦਰ ਸਿੰਘ ਸੰਘਾ

ਭਾਰਤੀ ਗਣਰਾਜ ਵਿੱਚ ਭਾਰਤੀ ਜੁੰਮੇਵਾਰ ਅਹੁਦਾ ਰਾਜਪਾਲ ਦਾ ਸੰਵਿਧਾਨ ਨੂੰ ਤੋੜ ਗਿਆ । ਦੁਨੀਆਂ ਲਾਹਨਤਾਂ ਪਾਉਂਦੀ ਆ ਸੰਵਿਧਾਨ ਦੇ ਰਾਖੇ ਹੀ ਸੰਵਿਧਾਨ ਨੂੰ ਤੋੜੀ ਜਾਂਦੇ ਆ। ਭਾਰਤੀ ਲੋਕਰਾਜ ਦਾ ਕਾਲਾ ਦਿਨ ਆ ਕਾਲਾ ਦਿਨ ਕਾਲਾ ਦਿਨ ਕਾਲਾ ਦਿਨ ਕਾਲਾ ਦਿਨ ਕਾਲਾ ਦਿਨ । ਲੱਗਦਾ ਰਾਜਪਾਲ ਦੀ ਅੰਦਰੋਂ ਗਤੀ ਲੈਣ ਦੇਣ ਹੋਈ ਆ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER