ਆਰ.ਟੀ.ਆਈ. ਜ਼ਰੀਏ ਹੋਇਆ ਖੁਲਾਸਾ
ਮੋਦੀ ਸਰਕਾਰ ਨੇ ਇਸ਼ਤਿਹਾਰਾਂ 'ਤੇ ਖਰਚੇ 4,343 ਕਰੋੜ ਰੁਪਏ
- ਪੀ ਟੀ ਟੀਮ
ਮੋਦੀ ਸਰਕਾਰ ਨੇ ਇਸ਼ਤਿਹਾਰਾਂ 'ਤੇ ਖਰਚੇ 4,343 ਕਰੋੜ ਰੁਪਏਕੇਂਦਰ ਸਰਕਾਰ ਨੇ ਬੀਤੇ ਚਾਰ ਸਾਲਾਂ ਵਿੱਚ ਇਸ਼ਤਿਹਾਰਾਂ 'ਤੇ ਕੁੱਲ 4,343 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦਾ ਖੁਲਾਸਾ ਇੱਕ ਆਰ.ਟੀ.ਆਈ. ਦੇ ਜ਼ਰੀਏ ਹੋਇਆ ਹੈ। ਆਰ.ਟੀ.ਆਈ. ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਮਈ 2014 ਵਿੱਚ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤਕ ਇਸ਼ਤਿਹਾਰਾਂ 'ਤੇ 4,343.26 ਕਰੋੜ ਰੁਪਏ ਖਰਚ ਕੀਤੇ ਹਨ।

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਆਉਣ ਵਾਲੀ ਏਜੰਸੀ 'ਬਿਊਰੋ ਆਫ਼ ਆਊਟਰੀਚ ਕਮਿਊਨੀਕੇਸ਼ਨ' ਨੇ ਮੁੰਬਈ ਦੇ ਆਰ.ਟੀ.ਆਈ. ਕਾਰਕੁੰਨ ਅਨਿਲ ਗਲਗਲੀ ਦੀ ਆਰ.ਟੀ.ਆਈ. ਅਰਜ਼ੀ 'ਤੇ ਇਹ ਜਾਣਕਾਰੀ ਦਿੱਤੀ।

ਏਜੰਸੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਇਹ ਰਕਮ ਪ੍ਰਿੰਟ ਤੇ ਇਲੈਟ੍ਰਾਨਿਕ ਮੀਡੀਆ ਤੋਂ ਇਲਾਵਾ ਆਊਟਡੋਰ ਪ੍ਰਚਾਰ 'ਤੇ ਵੀ ਖਰਚ ਕੀਤੀ ਹੈ।

ਜਾਣਕਾਰੀ ਅਨੁਸਾਰ ਇੱਕ ਜੂਨ 2014 ਤੋਂ ਸੱਤ ਦਸੰਬਰ 2017 ਤਕ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਾਂ 'ਤੇ 1732.15 ਕਰੋੜ ਰੁਪਏ ਖਰਚ ਕੀਤੇ ਗਏ ਜਦਕਿ ਇਲੈਟ੍ਰਾਨਿਕ ਮੀਡੀਆ ਵਿੱਚ ਇੱਕ ਜੂਨ 2014 ਤੋਂ 31 ਮਾਰਚ 2018 ਤਕ 2079.87 ਕਰੋੜ ਰੁਪਏ ਖਰਚ ਕੀਤੇ ਗਏ। ਇਸ ਦੇ ਨਾਲ ਹੀ ਜੂਨ 2014 ਤੋਂ ਜਨਵਰੀ 2018 ਤਕ ਆਊਟਡੋਰ ਇਸ਼ਤਿਹਾਰਾਂ 'ਤੇ 531.24 ਕਰੋੜ  ਰੁਪਏ ਖਰਚ ਕੀਤੇ ਗਏ। ਇਸ ਖਰਚ ਦਾ ਬਿਊਰਾ ਏਜੰਸੀ ਦੇ ਵਿੱਤੀ ਸਲਾਹਕਾਰ ਤਪਨ ਸੂਤਰਧਾਰ ਨੇ ਦਿੱਤਾ ਹੈ।

ਆਰ.ਟੀ.ਆਈ. ਦੇ ਜਵਾਬ ਵਿੱਚ ਕਿਹਾ ਗਿਆ ਹੈ ਕਿ ਪ੍ਰਿੰਟ ਮੀਡੀਆ ਵਿੱਚ ਅਖ਼ਬਾਰਾਂ, ਮੈਗਜ਼ੀਨਾਂ ਆਉਂਦੀਆਂ ਹਨ। ਉਥੇ ਹੀ ਇਲੈਕਟ੍ਰਾਨਿਕ ਮੀਡੀਆ ਵਿੱਚ ਟੀਵੀ, ਇੰਟਰਨੈੱਟ, ਰੇਡੀਓ, ਡਿਜੀਟਲ ਸਿਨੇਮਾ, ਐੱਸ.ਐੱਮ.ਐੱਸ. ਆਦਿ ਆਉਂਦੇ ਹਨ। ਆਊਟਡੋਰ ਇਸ਼ਤਿਹਾਰਾਂ ਵਿੱਚ ਪੋਸਟਰ, ਬੈਨਰ, ਹੋਰਡਿੰਗ, ਰੇਲਵੇ ਟਿਕਟ ਆਦਿ ਆਉਂਦੇ ਹਨ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER