ਰਾਜਸਥਾਨ 'ਚ ਵੀ ਸ਼ੁਰੂ ਹੋਇਆ ਪੁਸਤਕ ਵਿਵਾਦ
ਬਾਲ ਗੰਗਾਧਰ ਤਿਲਕ ਨੂੰ ਕਿਹਾ 'ਅੱਤਵਾਦ ਦਾ ਪਿਤਾ'
- ਪੀ ਟੀ ਟੀਮ
ਬਾਲ ਗੰਗਾਧਰ ਤਿਲਕ ਨੂੰ ਕਿਹਾ 'ਅੱਤਵਾਦ ਦਾ ਪਿਤਾ'



ਪੰਜਾਬ ਵਿੱਚ ਇਤਿਹਾਸ ਦੀ ਨਵੀਂ ਤੇ ਪੁਰਾਣੀ ਕਿਤਾਬ ਵਿੱਚ ਸਿੱਖ ਧਰਮ ਨਾਲ ਸਬੰਧਿਤ ਅਪਮਾਨਜਨਕ ਗੱਲਾਂ ਤੇ ਸਹੀ ਤੱਥਾਂ ਨੂੰ ਨਾ ਪੇਸ਼ ਕਰਨ ਸਬੰਧੀ ਅੱਜ-ਕੱਲ ਵਿਵਾਦ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਉੱਥੇ ਹੀ ਹੁਣ ਰਾਜਸਥਾਨ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 8ਵੀਂ ਜਮਾਤ ਦੀ ਪੁਸਤਕ ਵਿੱਚ ਆਜ਼ਾਦੀ ਦੇ ਸੈਨਾਪਤੀ 'ਬਾਲ ਗੰਗਾਧਰ ਤਿਲਕ' ਨੂੰ ਅੱਤਵਾਦ ਦਾ ਪਿਤਾ (ਫਾਦਰ ਆਫ ਟੈਰਰਿਜ਼ਮ) ਕਿਹਾ ਗਿਆ ਹੈ।

ਰਾਜਸਥਾਨ ਮਿਡਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਮਾਧਿਅਮ ਦੇ ਨਿੱਜੀ ਸਕੂਲਾਂ ਵਿੱਚ 8ਵੀਂ ਜਮਾਤ ਦੀ ਇੱਕ ਸੰਦਰਭ ਪੁਸਤਕ ਵਿੱਚ ਆਜ਼ਾਦੀ ਦੇ ਸੈਨਾਪਤੀ ਬਾਲ ਗੰਗਾਧਰ ਤਿਲਕ ਨੂੰ 'ਫਾਦਰ ਆਫ ਟੈਰੇਰਿਜ਼ਮ’ ਲਿਖਿਆ ਗਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਕਾਸ਼ਕ ਨੇ ਇਸ ਨੂੰ ਅਨੁਵਾਦ ਦੀ ਗਲਤੀ ਦੱਸਦੇ ਹੋਏ ਸੁਧਾਰ ਦੀ ਗੱਲ ਕਹੀ ਹੈ ਤੇ ਉੱਥੇ ਹੀ ਕਾਂਗਰਸ ਨੇ ਕਿਤਾਬ ਨੂੰ ਕੋਰਸ ਵਿੱਚੋਂ ਹਟਾਉਣ ਦੀ ਮੰਗ ਕੀਤੀ ਹੈ।

ਗੌਰਤਲਬ ਹੈ ਕਿ ਰਾਜਸਥਾਨ ਰਾਜ, ਪਾਠਕ੍ਰਮ ਬੋਰਡ ਪੁਸਤਕਾਂ ਨੂੰ ਹਿੰਦੀ ਵਿੱਚ ਪ੍ਰਕਾਸ਼ਿਤ ਕਰਦਾ ਹੈ, ਇਸ ਲਈ ਬੋਰਡ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਮਾਧਿਅਮ ਦੇ ਸਕੂਲ ਲਈ ਮਥੁਰਾ ਦੇ ਇੱਕ ਪ੍ਰਕਾਸ਼ਕ ਦੁਆਰਾ ਪ੍ਰਕਾਸ਼ਿਤ ਸੰਦਰਭ ਪੁਸਤਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਿਤਾਬ ਦੇ ਪੇਜ ਨੰ. 267 'ਤੇ 22ਵੇਂ ਅਧਿਆਏ ਵਿੱਚ ਤਿਲਕ ਬਾਰੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਰਾਸ਼ਟਰੀ ਅੰਦੋਲਨ ਦਾ ਰਸਤਾ ਵਿਖਾਇਆ ਸੀ, ਇਸ ਲਈ ਉਨ੍ਹਾਂ ਨੂੰ 'ਅੱਤਵਾਦ ਦਾ ਪਿਤਾ' (ਫਾਦਰ ਆਫ ਟੈਰਰਿਜ਼ਮ) ਕਿਹਾ ਜਾਂਦਾ ਹੈ।

ਕਿਤਾਬ ਵਿੱਚ ਬਾਲ ਗੰਗਾਧਰ ਤਿਲਕ ਬਾਰੇ 18ਵੀਂ ਅਤੇ 19ਵੀਂ ਸਦੀ ਦੇ ਰਾਸ਼ਟਰੀ ਅੰਦੋਲਨ ਦੇ ਸੰਦਰਭ ਵਿੱਚ ਲਿਖਿਆ ਗਿਆ ਹੈ। ਕਿਤਾਬ ਵਿੱਚ ਤਿਲਕ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਬ੍ਰਿਟਿਸ਼ ਅਧਿਕਾਰੀਆਂ ਨੂੰ ਬੇਨਤੀ ਕਰਨ ਨਾਲ ਕੁਝ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸ਼ਿਵਾਜੀ ਅਤੇ ਗਣਪਤੀ ਮਹਾਂਉਤਸਵਾਂ ਜ਼ਰੀਏ ਤਿਲਕ ਨੇ ਦੇਸ਼ ਵਿੱਚ ਅਨੋਖੇ ਤਰੀਕੇ ਨਾਲ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ।
 
ਮਥੁਰਾ ਦੇ ਪ੍ਰਕਾਸ਼ਕ 'ਸਟੂਡੈਂਟ ਐੇਡਵਾਈਜ਼ਰ ਪਬਲੀਕੇਸ਼ਨ ਪ੍ਰਾਈਵੇਟ ਲਿਮਿਟਿਡ' ਦੇ ਅਧਿਕਾਰੀ ਰਾਜਪਾਲ ਸਿੰਘ ਨੇ 'ਪੀ.ਟੀ.ਆਈ. ਭਾਸ਼ਾ' ਨੂੰ ਦੱਸਿਆ ਕਿ ਗਲਤੀ ਫੜੀ ਜਾ ਚੁੱਕੀ ਹੈ ਜਿਸ ਨੂੰ ਸੋਧ ਕੇ ਪ੍ਰਕਾਸ਼ਨ ਵਿੱਚ ਸੁਧਾਰ ਦਿੱਤਾ ਗਿਆ ਹੈ।  

ਉਨ੍ਹਾਂ ਨੇ ਦੱਸਿਆ ਕਿ ਇਹ ਗਲਤੀ ਅਨੁਵਾਦਕ ਵਲੋਂ ਕੀਤੀ ਗਈ ਸੀ। ਗਲਤੀ ਦੇ ਧਿਆਨ ਵਿੱਚ ਆਉਣ 'ਤੇ ਪਿਛਲੇ ਮਹੀਨੇ ਦੇ ਅੰਕ ਵਿੱਚ ਸੁਧਾਰ ਕਰ ਦਿੱਤਾ ਗਿਆ ਹੈ। ਕਿਤਾਬ ਦਾ ਪਹਿਲਾ ਅੰਕ ਪਿਛਲੇ ਸਾਲ ਪ੍ਰਕਾਸ਼ਿਤ ਕੀਤਾ ਗਿਆ ਸੀ। 

ਦੂਜੇ ਪਾਸੇ, ਇਤਿਹਾਸਕਾਰਾਂ ਨੇ ਤਿਲਕ ਵਰਗੀ ਮਹਾਨ ਰਾਸ਼ਟਰੀ ਸ਼ਖ਼ਸੀਅਤ ਨੂੰ ਅਨੁਵਾਦਕ ਦੀ ਗਲਤੀ ਦੇ ਕਾਰਨ ਇਸ ਤਰ੍ਹਾਂ ਦੱਸੇ ਜਾਣ ਦੀ ਨਿੰਦਾ ਕੀਤੀ ਹੈ।

ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਇਸ ਨੂੰ ਦੇਸ਼ ਦੀ ਬੇਇੱਜ਼ਤੀ ਕਿਹਾ ਹੈ। ਉਨ੍ਹਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬੇਹੱਦ ਦੁਖਦਾਇਕ ਹੈ ਕਿ ਸਿੱਖਿਆ ਦੇ ਕੋਰਸ ਨੂੰ ਜਿਸ ਗਲਤ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਤੋਂ ਸੁਤੰਤਰਤਾ ਸੈਨਾਨੀਆਂ ਦੀ ਇੱਜ਼ਤ ਨੂੰ ਠੇਸ ਪਹੁੰਚ ਰਹੀ ਹੈ।

ਪਾਇਲਟ ਨੇ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਬਾਲ ਗੰਗਾਧਰ ਤਿਲਕ ਦੇ ਸੰਦਰਭ ਵਿੱਚ ਜਿਸ ਪੁਸਤਕ 'ਚ ਗਲਤ ਤੱਥ ਲਿਖੇ ਗਏ ਹਨ, ਉਸ ਨੂੰ ਕੋਰਸ ਵਿਚੋਂ ਹਟਾਇਆ ਜਾਵੇ ਅਤੇ ਪੁਸਤਕ ਉੱਤੇ ਰੋਕ ਲਗਾਈ ਜਾਵੇ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.









Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER