ਕਰਨਾਟਕ ਵਿਧਾਨਸਭਾ ਚੋਣਾਂ
ਖ਼ਾਸ 'ਪੇਸ਼ਕਸ਼': ਵੋਟ ਪਾਓ ਤੇ ਤੁਹਾਡੇ ਬੱਚਿਆਂ ਨੂੰ ਮਿਲਣਗੇ ਵਧੇਰੇ ਅੰਕ
- ਪੀ ਟੀ ਟੀਮ
ਖ਼ਾਸ 'ਪੇਸ਼ਕਸ਼': ਵੋਟ ਪਾਓ ਤੇ ਤੁਹਾਡੇ ਬੱਚਿਆਂ ਨੂੰ ਮਿਲਣਗੇ ਵਧੇਰੇ ਅੰਕ



ਦੁਨੀਆਂ ਵਿੱਚ ਜਦੋਂ ਵੀ ਕਿਤੇ ਚੋਣਾਂ ਹੁੰਦੀਆਂ ਹਨ ਤਾਂ ਹਰ ਰਾਜਨੀਤਿਕ ਪਾਰਟੀ ਅਤੇ ਹੋਰ ਸੰਸਥਾਵਾਂ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸੰਬੰਧੀ ਜਾਗਰੂਕ ਕਰਦੀਆਂ ਹਨ। ਭਾਰਤ ਵਿੱਚ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਚੋਣਾਂ 'ਚ ਉਮੀਦਵਾਰਾਂ ਅਤੇ ਪਾਰਟੀਆਂ ਵੱਲੋਂ ਵੋਟ ਮੰਗਣ ਸਮੇਂ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ। ਪਰ ਇਸ ਦੇ ਨਾਲ ਹੀ ਕੁਝ ਸੰਸਥਾਵਾਂ ਜਨਤਾ ਨੂੰ ਵੋਟ ਦੇ ਅਧਿਕਾਰ ਸੰਬੰਧੀ ਜਾਗਰੂਕ ਕਰਨ ਦਾ ਕੰਮ ਵੀ ਕਰਦੀਆਂ ਹਨ।

ਹੁਣ ਵੀ 12 ਮਈ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਜਨਤਾ ਨੂੰ ਵੋਟ ਦੇ ਅਧਿਕਾਰ ਸੰਬੰਧੀ ਜਾਗਰੂਕ ਲਈ ਚੋਣ ਆਯੋਗ ਨਾਲ ਕਈ ਸੰਸਥਾਵਾਂ ਕੰਮ ਕਰ ਰਹੀਆਂ ਹਨ। ਇਸੇ ਲੜੀ ਵਿੱਚ 'ਕਰਨਾਟਕ ਐਸੋਸੀਏਟਡ ਮੈਨੇਜਮੈਂਟ ਆਫ ਪ੍ਰਾਇਮਰੀ ਐਂਡ ਸਕੈਂਡਰੀ' ਨਾਮਕ ਸੰਸਥਾ ਵੀ ਸ਼ਾਮਲ ਹੋ ਗਈ ਹੈ। ਐਸੋਸ਼ੀਏਸ਼ਨ ਦਾ ਕਹਿਣਾ ਹੈ ਕਿ ਜੇ ਮਾਤਾ-ਪਿਤਾ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਵੱਧ ਨੰਬਰ ਦਿੱਤੇ ਜਾਣਗੇ।

ਇਸ ਯੋਜਨਾ ਦਾ ਉਦੇਸ਼ ਇਹ ਹੈ ਕਿ ਬੱਚਿਆਂ ਲਈ ਭਾਵੁਕ ਹੋ ਕੇ ਮਾਤਾ-ਪਿਤਾ ਵੋਟ ਪਾਉਣ ਜ਼ਰੂਰ ਜਾਣ। ਇਸ ਦੇ ਨਾਲ ਹੀ ਬੱਚੇ ਵੀ ਵੱਧ ਨੰਬਰ ਪ੍ਰਾਪਤ ਕਰਨ ਲਈ ਮਾਤਾ-ਪਿਤਾ ਨੂੰ ਵੋਟ ਪਾਉਣ ਲਈ ਜ਼ੋਰ ਦੇਣ।
-----------
ਇਸ ਯੋਜਨਾ 'ਤੇ ਇਹ ਸਵਾਲ ਉੱਠਦਾ ਹੈ ਕਿ ਉਹ ਜਨਤਾ ਨੂੰ ਵੋਟ ਪਾਉਣ ਸੰਬੰਧੀ ਜਾਗਰੂਕ ਕਰਨ ਰਹੇ ਹਨ ਜਾਂ ਫਿਰ ਮਾਤਾ-ਪਿਤਾ ਨੂੰ ਬੱਚਿਆਂ ਦੇ ਨੰਬਰ ਵਧਾਉਣ ਦਾ ਲਾਲਚ ਦੇ ਰਹੇ ਹਨ?
-----------
ਐਸੋਸੀਏਸ਼ਨ ਦਾ ਕਹਿਣਾ ਹੈ ਕਿ "ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਵੋਟਾਂ ਪਾਉਣ ਦਾ ਰੁਝਾਨ ਲਗਾਤਾਰ ਘੱਟ ਰਿਹਾ ਹੈ, ਜੋ ਕਿ ਕਿਸੇ ਵੀ ਲੋਕਤੰਤਰੀ ਵਿਵਸਥਾ ਲਈ ਠੀਕ ਨਹੀਂ ਹੈ। ਇਸ ਦੇ ਨਾਲ ਹੀ ਮਾਤਾ-ਪਿਤਾ ਬੱਚਿਆਂ ਦੇ ਚੰਗੇ ਨੰਬਰਾਂ ਸਬੰਧੀ ਹਮੇਸ਼ਾ ਚਿੰਤਿਤ ਰਹਿੰਦੇ ਹਨ। ਇਸ ਲਈ ਅਸੀਂ ਦੋਵੇਂ ਗੱਲਾਂ ਨੂੰ ਜੋੜ ਕੇ ਲੋਕਤੰਤਰ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"

ਇੱਕ ਐਸੋਸੀਏਸ਼ਨ ਮੈਂਬਰ ਨੇ ਦੱਸਿਆ "ਅਸੀਂ ਤੈਅ ਕੀਤਾ ਹੈ ਕਿ ਸਕੂਲਾਂ ਵਿੱਚ ਹੋਣ ਵਾਲੀ ਪ੍ਰੀਖਿਆ 'ਚ 4 ਅੰਕ ਵੋਟਿੰਗ ਲਈ ਰੱਖੇ ਜਾਣਗੇ। ਇਸ ਵਿੱਚ ਇਹ ਨਿਯਮ ਵੀ ਹੈ ਕਿ ਜੇ ਕਿਸੇ ਬੱਚੇ ਦੀ ਮਾਂ ਤੇ ਪਿਤਾ ਦੋਨੋਂ ਹੀ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ 2-2 ਤੋਂ ਵੱਧ ਨੰਬਰ ਮਿਲਣਗੇ। ਬੱਚਿਆਂ ਨੂੰ ਸਕੂਲ ਵਿੱਚ ਇਹ ਅੰਕ ਦਿਵਾਉਣ ਲਈ ਸਬੂਤ ਦੇ ਤੌਰ 'ਤੇ ਮਾਤਾ ਪਿਤਾ ਨੂੰ ਸਿਆਹੀ ਲੱਗੀ ਉਂਗਲੀ ਦਿਖਾਉਣੀ ਪਵੇਗੀ।"

ਇਸ ਦੇ ਨਾਲ ਹੀ 10ਵੀਂ ਦੇ ਬੱਚਿਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਹੁੰਦੀਆਂ ਹਨ। ਇਸ ਲਈ ਜੇ ਅਜਿਹੇ ਬੱਚਿਆਂ ਦੇ ਮਾਤਾ-ਪਿਤਾ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਪੁਰਸਕਾਰ ਦਿੱਤਾ ਜਾਵੇਗਾ।

ਐਸੋਸੀਏਸ਼ਨ ਦੀ ਇਸ ਯੋਜਨਾ 'ਤੇ ਇਹ ਸਵਾਲ ਉੱਠਦਾ ਹੈ ਕਿ ਉਹ ਜਨਤਾ ਨੂੰ ਵੋਟ ਪਾਉਣ ਸੰਬੰਧੀ ਜਾਗਰੂਕ ਕਰਨ ਰਹੇ ਹਨ ਜਾਂ ਫਿਰ ਮਾਤਾ-ਪਿਤਾ ਨੂੰ ਬੱਚਿਆਂ ਦੇ ਨੰਬਰ ਵਧਾਉਣ ਦਾ ਲਾਲਚ ਦੇ ਰਹੇ ਹਨ?

ਅਖੀਰ ਵਿੱਚ ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2013 ਵਿੱਚ ਵੀ ਇਸ ਯੋਜਨਾ ਨੂੰ ਅਪਣਾਇਆ ਸੀ, ਜਿਸ ਦਾ ਕਾਫੀ ਲਾਭ ਮਿਲਿਆ ਸੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡੀ.ਸ਼ਸ਼ੀ ਕੁਮਾਰ ਨੇ ਦੱਸਿਆ ਕਿ ਇਸ ਵਾਰ ਇਸ ਕੋਸ਼ਿਸ਼ ਨੂੰ ਹੋਰ ਵੀ ਵਧੀਆ ਢੰਗ ਨਾਲ ਲਾਗੂ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਕੂਲਾਂ ਨੂੰ ਇਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਰਨਾਟਕ ਦੇ ਹਰ ਨਾਗਰਿਕ ਨੂੰਂ ਅਪੀਲ ਕੀਤੀ ਹੈ ਕਿ ਉਹ ਵੋਟ ਪਾਉਣ ਜ਼ਰੂਰ ਜਾਣ ਭਾਵੇਂ ਉਹ 'ਨੋਟਾ' ਦਾ ਬਟਨ ਹੀ ਦਬਾਉਣ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER