ਅਣਪਛਾਤੇ ਵਿਅਕਤੀਆਂ ਨੇ ਕੀਤਾ ਹਮਲਾ
ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ
- ਪੀ ਟੀ ਟੀਮ
ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ



ਮੰਗਲਵਾਰ ਨੂੰ ਕੁਝ ਮੋਟਰਸਾਈਕਲ ਸਵਾਰਾਂ ਨੇ ਉੱਤਰ ਪ੍ਰਦੇਸ਼ ਦੇ ਫੂਲਪੁਰ ਵਿੱਚ ਇਕ ਭਾਜਪਾ ਨੇਤਾ ਪਵਨ ਕੇਸਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੌਰਾਨ ਪਵਨ ਕੇਸਰੀ ਦਾ ਸਾਥੀ ਆਰਿਫ ਅਤੇ ਕਸਬੇ ਦੀ ਉਰਮਿਲਾ ਨਾਮਕ ਇਕ ਮਹਿਲਾ ਵੀ ਜ਼ਖਮੀ ਹੋ ਗਏ।

ਗੋਲੀ ਲੱਗਣ ਤੋਂ ਬਾਅਦ ਪਵਨ ਅਤੇ ਉਰਮਿਲਾ ਨੂੰ ਰਾਣੀ ਨਹਿਰੂ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਪਵਨ ਕੇਸਰੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਗੌਰਤਲਬ ਹੈ ਕਿ ਪਵਨ ਕੇਸਰੀ ਫੂਲਪੁਰ ਦੇ ਲੋਚਨਗੰਜ ਵਾਰਡ ਤੋਂ ਨਗਰ ਪੰਚਾਇਤ ਮੈਂਬਰ ਸੀ।

ਜਾਣਕਾਰੀ ਅਨੁਸਾਰ ਫੂਲਪੁਰ ਪੁਲੀਸ ਨੇ ਭਾਜਪਾ ਨੇਤਾ ਦੇ ਕਤਲ ਮਾਮਲੇ 'ਚ ਸ਼ੱਕ ਦੇ ਅਧਾਰ 'ਤੇ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਇਹ ਘਟਨਾ ਮੰਗਲਵਾਰ ਰਾਤ ਕਰੀਬ 9 ਕੁ ਵਜੇ ਦੀ ਦੱਸੀ ਜਾ ਰਹੀ ਹੈ। ਪਵਨ ਕੇਸਰੀ ਆਪਣੇ ਦੋਸਤ ਆਰਿਫ ਨੂੰ ਪਿੰਡ ਸ਼ੇਖਪੁਰ ਤਕੀਆ ਉਸ ਦੇ ਘਰ ਸਕੂਟੀ 'ਤੇ ਛੱਡਣ ਜਾ ਰਿਹਾ ਸੀ ਤਾਂ ਉਸ ਸਮੇਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।

ਮੀਡੀਆ ਰਿਪੋਰਟਸ ਦੇ ਮੁਤਾਬਕ ਪਵਨ ਕੇਸਰੀ ਨੂੰ ਇੱਕ ਗੋਲੀ ਸੀਨੇ ਵਿੱਚ ਅਤੇ ਇੱਕ ਗੋਲੀ ਕੰਨ ਦੇ ਕੋਲ ਲੱਗੀ, ਜਿਸ ਦੀ ਵਜ੍ਹਾ ਨਾਲ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਵਨ ਦਾ ਦੋਸਤ ਵੀ ਲਾਪਤਾ ਹੈ। ਪੁਲਿਸ ਆਰਿਫ ਦੇ ਘਰ ਵਾਲਿਆਂ ਅਤੇ ਆਲੇ ਦੁਆਲੇ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਫਿਲਹਾਲ ਹੱਤਿਆ ਦੀ ਵਜ੍ਹਾ ਦਾ ਪਤਾ ਨਹੀਂ ਚੱਲ ਸਕਿਆ ਹੈ।








Comment by: TAJINDER SANGHA

Muy Triste,

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER