ਰਾਹੁਲ ਗਾਂਧੀ ਨਾਲ ਹੋਰ ਨੇਤਾ ਵੀ ਮੌਜੂਦ
ਰਾਹੁਲ ਨੇ ਅੱਧੀ ਰਾਤ ਨੂੰ ਇੰਡੀਆ ਗੇਟ 'ਤੇ ਕੱਢਿਆ ਕੈਂਡਲ ਮਾਰਚ
- ਪੀ ਟੀ ਟੀਮ
ਰਾਹੁਲ ਨੇ ਅੱਧੀ ਰਾਤ ਨੂੰ ਇੰਡੀਆ ਗੇਟ 'ਤੇ ਕੱਢਿਆ ਕੈਂਡਲ ਮਾਰਚ



ਉਂਨਾਵ ਤੇ ਕਠੂਆ ਗੈਂਗਰੇਪ ਕੇਸ ਦੇ ਖਿਲਾਫ਼ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਅੱਧੀ ਰਾਤ ਨੂੰ ਦਿੱਲੀ ਦੀਆਂ ਸੜਕਾਂ 'ਤੇ ਉਤਰੇ। ਉਨ੍ਹਾਂ ਨੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤਕ ਕੈਂਡਲ ਮਾਰਚ ਕੱਢਿਆ। ਇਸ ਮਾਰਚ ਦੇ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹੀ ਹੈ।

ਰਾਹੁਲ ਗਾਂਧੀ ਨਾਲ ਹੋਰ ਨੇਤਾ ਵੀ ਮੌਜੂਦ
ਇਸ ਮੌਕੇ ਰਾਹੁਲ ਗਾਂਧੀ ਨਾਲ ਪ੍ਰਿਅੰਕਾ ਗਾਂਧੀ, ਰਾਬਰਟ ਵਾਡਰਾ ਦੇ ਨਾਲ ਹੋਰ ਕਈ ਸੀਨੀਅਰ ਨੇਤਾ ਵੀ ਪਹੁੰਚੇ। ਇੰਡੀਆ ਗੇਟ ਪਹੁੰਚ ਕੇ ਪ੍ਰਿਅੰਕਾ ਗਾਂਧੀ ਸਮੇਤ ਕਈ ਕਰਮਚਾਰੀ ਜ਼ਮੀਨ ‘ਤੇ ਬੈਠ ਗਏ, ਇਸ ਦੌਰਾਨ ਥੌੜੀ ਹਫੜਾ-ਦਫੜੀ ਵੀ ਦੇਖਣ ਨੂੰ ਮਿਲੀ।

ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਨਿਸ਼ਾਨਾ
ਇਸ ਮਾਰਚ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦਾ 'ਬੇਟੀ ਬਚਾਓ,ਬੇਟੀ ਪੜ੍ਹਾਓ' ਦਾ ਨਾਅਰਾ ਤਾਂ ਠੀਕ ਹੈ ਪਰ ਇਸ ਸਮੇਂ ਸਭ ਤੋਂ ਜ਼ਿਆਦਾ ਹਮਲੇ ਬੇਟੀਆਂ 'ਤੇ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਸ ਹਾਲਾਤ ਵਿੱਚ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਦੋਸ਼ੀਆਂ ਨੂੰ ਸਬਕ ਮਿਲ ਸਕੇ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ਼ ਹਮਲੇ ਵੱਧਦੇ ਹੀ ਜਾ ਰਹੇ ਹਨ ਤੇ ਜਿਸ ਕਾਰਨ ਮਹਿਲਾਵਾਂ ਨੂੰ ਬਾਹਰ ਨਿਕਲਣ 'ਤੇ ਵੀ ਡਰ ਲੱਗਿਆ ਰਹਿੰਦਾ ਹੈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER