ਬੱਸ ਵਿੱਚ ਕੀਤਾ ਵਿਸਫੋਟ
ਨਕਸਲੀ ਹਮਲੇ 'ਚ 2 ਜਵਾਨ ਸ਼ਹੀਦ, 5 ਜ਼ਖਮੀ
- ਪੀ ਟੀ ਟੀਮ
ਨਕਸਲੀ ਹਮਲੇ 'ਚ 2 ਜਵਾਨ ਸ਼ਹੀਦ, 5 ਜ਼ਖਮੀ



ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਸੋਮਵਾਰ ਨੂੰ ਪੁਲਿਸ ਦਲ ਉੱਤੇ ਗੋਲੀਬਾਰੀ ਕੀਤੀ ਅਤੇ ਬਰੂਦੀ ਸੁਰੰਗ ਰਾਹੀਂ ਉਨ੍ਹਾਂ ਦੀ ਬੱਸ ਵਿੱਚ ਵਿਸਫੋਟ ਕੀਤਾ। ਇਸ ਘਟਨਾ ਵਿੱਚ ਦੋ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਅਤੇ ਪੰਜ ਜਵਾਨ ਜ਼ਖਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਨਕਸਲ ਵਿਰੋਧੀ ਅਭਿਆਨਾਂ ਦੇ ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ ਡੀਐੱਮ ਅਵਸਥੀ ਨੇ ਦੱਸਿਆ ਕਿ ਬੀਜਾਪੁਰ ਦੇ ਕੁਟਰੁ ਇਲਾਕੇ 'ਚ ਨਕਸਲੀਆਂ ਨੇ ਇਹ ਹਮਲਾ ਕੀਤਾ। ਇਸ ਦੇ ਨਾਲ ਹੀ ਜ਼ਖਮੀ ਜਵਾਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ।

ਬੀਜਾਪੁਰ ਜ਼ਿਲ੍ਹੇ ਦੇ ਪੁਲਿਸ ਪ੍ਰਧਾਨ ਮੋਹਿਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੀਜਾਪੁਰ ਤੋਂ ਭੋਪਾਲਪਟਨਮ ਰਸਤੇ 'ਤੇੇ ਸਥਿਤ ਮਹਾਦੇਵ ਘਾਟ ਦੇ ਨੇੜੇ ਨਕਸਲੀਆਂ ਨੇ ਲਗਾਤਾਰ ਦੋ ਬਰੂਦੀ ਸੁਰੰਗਾਂ ਵਿੱਚ ਵਿਸਫੋਟ ਕੀਤਾ ਅਤੇ ਪੁਲਿਸ ਦਲ ਉੱਤੇ ਗੋਲੀਬਾਰੀ ਵੀ ਕੀਤੀ।

ਖੇਤਰ ਵਿੱਚ ਸੋਮਵਾਰ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ 85ਵੀਂ ਬਟਾਲੀਅਨ ਦੇ ਦਲ ਨੂੰ ਗਸ਼ਤ ਲਈ ਭੇਜਿਆ ਗਿਆ ਸੀ। ਐੱਸ.ਪੀ. ਨੇ ਦੱਸਿਆ ਕਿ ਇਸ ਗੋਲੀਬਾਰੀ ਦਾ ਸੁਰੱਖਿਆ ਬਲਾਂ ਨੇ ਵੀ ਜਵਾਬ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੁੱਝ ਦੇਰ ਤੱਕ ਗੋਲੀਬਾਰੀ ਦੇ ਬਾਅਦ ਨਕਸਲੀ ਉੱਥੇ ਫਰਾਰ ਹੋ ਗਏ ਸਨ।

ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਥਿਤ ਰੂਪ 'ਚ ਨਕਸਲੀਆਂ ਨੇ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਮਹੀਨੇ ਦੀ 14 ਤਰੀਕ ਨੂੰ ਹੋਣ ਵਾਲੇ ਦੌਰੇ ਦੇ ਵਿਰੋਧ 'ਚ ਇਹ ਹਮਲਾ ਕੀਤਾ ਹੈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER