ਕੋਰਟ ਪਹੁੰਚੀ ਪਤਨੀ
ਇੰਜੀਨੀਅਰ ਪਤੀ ਨੂੰ ਚਾਹੀਦੀ ਹੈ 20 ਸੈਂਟੀਮੀਟਰ ਗੋਲ ਰੋਟੀ
- ਪੀ ਟੀ ਟੀਮ
ਇੰਜੀਨੀਅਰ ਪਤੀ ਨੂੰ ਚਾਹੀਦੀ ਹੈ 20 ਸੈਂਟੀਮੀਟਰ ਗੋਲ ਰੋਟੀ



ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿੱਚ ਤਲਾਕ ਦਾ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਔਰਤ ਨੇ ਆਪਣੇ ਪਤੀ ਤੋਂ ਤਲਾਕ ਲਈ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ। ਜਿਸ ਵਿੱਚ ਪਤਨੀ ਨੇ ਤਲਾਕ ਦਾ ਕਾਰਨ ਦੱਸਦਿਆਂ ਕਿਹਾ ਕਿ ਉਸ ਦਾ ਪਤੀ ਚਾਹੁੰਦਾ ਹੈ ਕਿ ਹਰ ਰੋਟੀ ਦਾ ਵਿਆਸ 20 ਸੈਂਟੀਮੀਟਰ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਉਹ ਉਸ ਨਾਲ ਮਾਰ ਕੁੱਟ ਕਰਦਾ ਹੈ।

ਇਹੀ ਨਹੀਂ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਉੱਤੇ ਇੰਜੀਨੀਅਰਿੰਗ ਦਾ ਭੂਤ ਇਸ ਕਦਰ ਸਵਾਰ ਹੈ ਕਿ ਉਹ ਹਰ ਚੀਜ ਵਿੱਚ ਪਰਫੈਕਸ਼ਨ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਪੂਰੇ ਦਿਨ ਵਿੱਚ ਕੀਤੇ ਗਏ ਕੰਮਾਂ ਦਾ ਵੇਰਵਾ ਸ਼ੀਟ ਉੱਤੇ ਵੱਖ-ਵੱਖ ਰੰਗਾਂ ਵਿੱਚ ਲਿਖਿਆ ਜਾਵੇ। ਜੇਕਰ ਕੋਈ ਕੰਮ ਨਹੀਂ ਹੋਇਆ ਤਾਂ ਉਸ ਦਾ ਕਾਰਨ ਲਿਖਣ ਲਈ ਵੀ ਉਸ ਨੇ ਵੱਖ-ਵੱਖ ਕਾਲਮ ਤਿਆਰ ਕੀਤੇ ਹਨ। ਜੇਕਰ ਇੱਕ ਵੀ ਕਾਲਮ ਖਾਲੀ ਛੱਡਿਆ ਗਿਆ ਤਾਂ ਉਸ ਉੱਤੇ ਵੀ ਉਹ ਗਾਲਾਂ ਕੱਢਦਾ ਹੈ, ਬੇਇੱਜ਼ਤੀ ਅਤੇ ਮਾਰ-ਕੁੱਟ ਕਰਦਾ ਹੈ।

ਪਤਨੀ ਨੇ ਦੱਸਿਆ ਕਿ ਕਈ ਵਾਰ ਤਾਂ ਉਸ ਦਾ ਪਤੀ ਹੱਦ ਹੀ ਪਾਰ ਕਰ ਜਾਂਦਾ ਹੈ। ਕੋਈ ਕੰਮ ਗਲਤ ਹੋਣ ਉੱਤੇ ਉਹ ਉਸ ਦੇ ਉੱਤੇ ਠੰਡਾ ਪਾਣੀ ਪਾ ਦਿੰਦਾ ਹੈ ਅਤੇ ਫਿਰ ਏਸੀ ਵਾਲੇ ਕਮਰੇ ਵਿੱਚ ਬੰਦ ਕਰ ਦਿੰਦਾ ਹੈ। ਪਤਨੀ ਨੇ ਆਪਣੀ ਪੀੜ ਦੱਸਦੇ ਹੋਏ ਕਿਹਾ 'ਉਸ ਨੇ ਕਈ ਵਾਰ ਦਬਾਅ ਪਾਇਆ ਕਿ ਮੈਂ ਆਤਮਹੱਤਿਆ ਕਰ ਲਵਾਂ। ਲੇਕਿਨ ਸਾਡੀ ਇੱਕ ਧੀ ਵੀ ਹੈ। ਜਿਸ ਬਾਰੇ ਸੋਚ ਕੇ ਮੇਰੀ ਮਰਨ ਦੀ ਹਿੰਮਤ ਨਹੀਂ ਹੁੰਦੀ ਤੇ ਹੁਣ ਜੀਉਣਾ ਵੀ ਮੁਹਾਲ ਹੋਇਆ ਪਿਆ ਹੈ।'

ਪਤਨੀ ਨੇ ਦੱਸਿਆ ਕਿ ਦੱਸ ਸਾਲ ਪਹਿਲਾਂ ਸਾਲ 2008 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਸੀ। ਉਸ ਦਾ ਪਤੀ ਆਈ.ਟੀ. ਇੰਜੀਨੀਅਰ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਪਹਿਲੇ ਕੁੱਝ ਦਿਨਾਂ ਤੱਕ ਤਾਂ ਸਭ ਠੀਕ ਸੀ। ਲੇਕਿਨ ਕੁੱਝ ਸਾਲਾਂ ਬਾਅਦ ਹੀ ਉਹ ਅਜੀਬੋ-ਗਰੀਬ ਹਰਕਤਾਂ ਕਰਨ ਲੱਗ ਪਿਆ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER