ਨਵਾਂ ਸ਼ੁਗੂਫ਼ਾ
ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਨੇ ਪਰੋਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ ਪੱਤਰ
- ਪੀ ਟੀ ਟੀਮ
ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਨੇ ਪਰੋਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ ਪੱਤਰਵਰਲਡ ਬੁੱਕ ਆਫ ਰਿਕਾਰਡ ਲੰਦਨ ਵੱਲੋਂ ਸ਼ੁੱਕਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਮਾਣ ਪੱਤਰ ਦਿੱਤਾ ਗਿਆ। ਵਰਲਡ ਬੁੱਕ ਆਫ ਰਿਕਾਰਡ ਦੇ ਪ੍ਰਧਾਨ ਸਨਤੋਸ਼ ਸ਼ੁਕਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਮਾਣ ਪੱਤਰ ਸੌਂਪਿਆ। ਇੱਥੇ ਦੱਸ ਦੇਈਏ ਕਿ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੇਮਿਸਾਲ ਪਰੋਪਕਾਰ ਸੇਵਾਵਾਂ ਅਤੇ ਅਤੁੱਟ ਲੰਗਰ ਪੂਰੇ ਦੇਸ਼ 'ਚ ਵਰਤਾਉਣ ਵਾਸਤੇ ਇਹ ਸਨਮਾਨ ਦਿੱਤਾ ਗਿਆ ਹੈ। 

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਬਿਨਾਂ ਕਿਸੇ ਜਾਤ-ਧਰਮ ਦੇ ਵਿੱਤਕਰੇ ਦੇ ਲੱਖਾਂ ਲੋਕਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵੀ ਲੰਗਰ ਸੇਵਾ ਦਾ ਇੱਕ ਵੱਡਾ ਕੇਂਦਰ ਹੈ। ਰੋਜ਼ਾਨਾ ਜਿੱਥੇ 30 ਤੋਂ 40 ਹਜ਼ਾਰ ਸੰਗਤ ਲੰਗਰ ਛੱਕਦੀ ਹੈ ਉਥੇ ਹੀ ਛੁੱਟੀ ਵਾਲੇ ਦਿਨ ਇਹ ਅੰਕੜਾ 1 ਲੱਖ ਤੱਕ ਵੀ ਪੁੱਜ ਜਾਂਦਾ ਹੈ। ਜੀ.ਕੇ. ਨੇ ਕਿਹਾ ਕਿ 20 ਰੁਪਏ ਨਾਲ ਗੁਰੂ ਨਾਨਕ ਦੇਵ ਜੀ ਨੇ ਲੰਗਰ ਸੇਵਾ ਸ਼ੁਰੂ ਕੀਤੀ ਸੀ। ਇੱਕ ਪਾਸੇ ਦੇਸ਼ ਦੀ ਸੰਸਦ ਖਾਣੇ ਦੇ ਅਧਿਕਾਰ ਦਾ ਬਿੱਲ ਪਾਸ ਕਰਦੀ ਹੈ ਤੇ ਦੂਜੇ ਪਾਸੇ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਨੂੰ ਬਿਨਾਂ ਕਿਸੇ ਤੋਂ ਇਜਾਜਤ ਲਏ ਨਿਭਾਉਣ ਦਾ ਜਤਨ ਕਰ ਰਹੇ ਹਾਂ। ਉਕਤ ਰਿਕਾਰਡ ਨੂੰ ਵੀ ਦਰਜ਼ ਕਰਾਉਣ ਵਾਸਤੇ ਕਮੇਟੀ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਸੀ। ਪਰ ਵਰਲਡ ਬੁੱਕ ਆਫ ਰਿਕਾਰਡ ਵੱਲੋਂ ਗੁਰਦੁਆਰਾ ਸਾਹਿਬ ਦੇ ਇਸ ਸੂਚੀ 'ਚ ਸ਼ਾਮਲ ਹੋਣ ਦੀ ਜਾਣਕਾਰੀ ਭੇਜੀ ਗਈ ਹੈ। 

ਉਨ੍ਹਾਂ ਕਿਹਾ ਕਿ ਗੁਰਦੁਆਰਾ ਬੰਗਲਾ ਸਾਹਿਬ ਅੱਜ-ਕੱਲ੍ਹ ਦੇਸ਼ ਭਰ ਤੋਂ ਆਉਣ ਵਾਲੇ ਇਨਸਾਫ਼ ਪਸੰਦ ਅੰਦੋਲਨਕਾਰੀਆਂ ਦੀ ਜੀਵਨ ਰੇਖਾ ਬਣ ਕੇ ਮਦਦ ਕਰ ਰਿਹਾ ਹੈ। ਅੰਦੋਲਨ ਭਾਵੇਂ ਅੰਨਾ ਹਜ਼ਾਰੇ, ਕਿਸਾਨਾਂ ਦਾ ਹੋਵੇ ਜਾਂ ਸਾਬਕਾ ਫੌਜੀਆਂ ਦਾ ਪਰ ਲੰਗਰ ਸੇਵਾ ਦਾ ਫਾਇਦਾ ਸਭ ਨੇ ਚੁੱਕਿਆ ਹੈ। ਗੁਰਦੁਆਰਾ ਸਾਹਿਬ ਜਿੱਥੇ ਅੰਦੋਲਨਕਾਰੀਆਂ ਨੂੰ ਲੰਗਰ ਉਪਲਬੱਧ ਕਰਾਉਂਦਾ ਹੈ ਉਥੇ ਹੀ ਵਿਸ਼ਰਾਮ ਅਤੇ ਨਹਾਉਣ ਦੀ ਵੀ ਯੋਗ ਥਾਂ ਦਿੰਦਾ ਹੈ।

ਇੱਕ ਕਦਮ ਅੱਗੇ ਵੱਧਦੇ ਹੋਏ ਜੀ.ਕੇ. ਨੇ ਕਿਹਾ ਕਿ ਹਿੰਦੁਸਤਾਨ ਦੇ ਗਣਰਾਜ ਨੂੰ ਬਚਾਉਣ ਵਾਸਤੇ ਗੁਰਦੁਆਰੇ ਵੱਡੀ ਭੂਮਿਕਾ ਅਦਾ ਕਰ ਰਹੇ ਹਨ। ਸਿਰਸਾ ਨੇ ਵਰਲਡ ਬੁੱਕ ਆਫ ਰਿਕਾਰਡ ਦਾ ਧੰਨਵਾਦ ਕਰਦੇ ਹੋਏ ਦਿੱਲੀ ਕਮੇਟੀ ਵੱਲੋਂ ਕੀਤੀ ਜਾ ਰਹੀਆਂ ਸੇਵਾਵਾਂ ਨੂੰ ਹੋਰ ਵਧਾਉਣ ਦਾ ਵੀ ਇਸ਼ਾਰਾ ਕੀਤਾ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER