ਪੁਲਿਸ ਨੇ ਫੜਿਆ ਤਾਂ ਖੁਦ ਨੂੰ ਦੱਸਣ ਲੱਗਾ ਆਈ.ਪੀ.ਐੱਸ. ਅਫਸਰ
ਨਕਲੀ ਟੀ.ਟੀ.ਈ. ਬਣ ਕੇ ਲੋਕਾਂ ਤੋਂ ਲੁੱਟ ਰਿਹਾ ਸੀ ਪੈਸੇ
- ਪੀ ਟੀ ਟੀਮ
ਨਕਲੀ ਟੀ.ਟੀ.ਈ. ਬਣ ਕੇ ਲੋਕਾਂ ਤੋਂ ਲੁੱਟ ਰਿਹਾ ਸੀ ਪੈਸੇ



ਬਿਹਾਰ ਦੇ ਪਟਨਾ ਜੰਕਸ਼ਨ ਤੋਂ ਰੇਲ ਪੁਲਿਸ ਨੇ ਇੱਕ ਨਕਲੀ ਟੀ.ਟੀ.ਈ. ਨੂੰ ਗ੍ਰਿਫਤਾਰ ਕੀਤਾ ਹੈ। ਰੇਲ ਪੁਲਿਸ ਨੇ ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 ਤੋਂ ਨਕਲੀ ਟੀ.ਟੀ.ਈ. ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਗ਼ੈਰਕਾਨੂੰਨੀ ਢੰਗ ਨਾਲ ਮੁਸਾਫਰਾਂ ਦੇ ਸਮਾਨ ਅਤੇ ਟਿਕਟ ਦੀ ਜਾਂਚ ਕਰ ਰਿਹਾ ਸੀ। ਫਰਜ਼ੀ ਟੀ.ਟੀ.ਈ. ਦਾ ਨਾਮ ਸਮਰ ਸਿੰਘ ਹੈ, ਜੋ ਟੀ.ਟੀ.ਈ. ਬਣ ਕੇ ਰੇਲ ਮੁਸਾਫਰਾਂ ਨੂੰ ਚੂਨਾ ਲਗਾਉਣ ਵਿੱਚ ਲੱਗਿਆ ਹੋਇਆ ਸੀ। ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 ਉੱਤੇ ਟ੍ਰੇਨ ਦਾ ਇੰਤਜ਼ਾਰ ਕਰ ਰਹੇ ਮੁਸਾਫਰਾਂ ਦੀਆਂ ਉਸ ਨੇ ਟਿਕਟਾਂ ਚੈੱਕ ਕੀਤੀਆਂ ਅਤੇ ਫਿਰ ਉਨ੍ਹਾਂ ਦੇ ਸਮਾਨ ਦੀ ਜਾਂਚ ਕਰਨ ਲੱਗਾ। ਮੁਸਾਫਰਾਂ ਤੋਂ ਰੁਪਏ ਠੱਗਣ ਲਈ ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਸੀ।

ਇਸ ਦੌਰਾਨ ਉਸ ਦਾ ਇੱਕ ਯਾਤਰੀ ਨਾਲ ਪੈਸਿਆਂ ਦੇ ਕਾਰਨ ਵਿਵਾਦ ਹੋ ਗਿਆ। ਉਦੋਂ ਹੀ ਪਟਨਾ ਜੰਕਸ਼ਨ ਰੇਲ ਥਾਣੇ ਦੀ ਪੁਲਿਸ ਟੀਮ ਨੂੰ ਕਿਸੇ ਨਕਲੀ ਟੀ.ਟੀ.ਈ. ਦੇ ਪਲੇਟਫਾਰਮ ਉੱਤੇ ਹੋਣ ਦੀ ਸੂਚਨਾ ਮਿਲੀ। ਜਿਸ ਦੇ ਬਾਅਦ ਰੇਲ ਪੁਲਿਸ ਦੀ ਟੀਮ ਨੇ ਉਸ ਦੀ ਤਲਾਸ਼ ਕੀਤੀ ਅਤੇ ਉਸ ਨੂੰ ਫੜ ਲਿਆ। ਫੜਿਆ ਗਿਆ ਨਕਲੀ ਟੀ.ਟੀ.ਈ. ਸਮਰ ਸਿੰਘ ਨਾਲੰਦਾ ਜ਼ਿਲ੍ਹਾ ਦੇ ਹਿਲਸਾ ਦਾ ਰਹਿਣ ਵਾਲਾ ਹੈ ਅਤੇ ਆਪਣਾ ਨਾਮ ਬਦਲਣ ਵਿੱਚ ਮਾਹਰ ਹੈ। ਇਸ ਦੇ ਦੋ ਹੋਰ ਨਾਮ ਸਨ, ਇਹ ਅਜੈ ਸ਼ਾਸਤਰੀ ਉਰਫ ਪ੍ਰਿਆਂਸ਼ੁ ਨਇਨ  ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਇਹ ਕਦੇ ਖੁਦ ਨੂੰ ਆਂਧਰਾ ਪ੍ਰਦੇਸ਼ ਦੇ ਡੀ.ਜੀ.ਪੀ. ਦਾ ਰਿਸ਼ਤੇਦਾਰ ਦੱਸਦਾ ਸੀ ਤਾਂ ਕਦੇ ਆਪਣੇ ਨੂੰ ਆਈ.ਪੀ.ਐੱਸ. ਅਧਿਕਾਰੀ ਦੱਸਦਾ ਸੀ। ਲੰਬੇ ਸਮੇਂ ਤੋਂ ਇਹ ਆਪਣੀ ਪਹਿਚਾਣ ਬਦਲ-ਬਦਲ ਕੇ ਲੋਕਾਂ ਨੂੰ ਠੱਗਦਾ ਆ ਰਿਹਾ ਹੈ।

ਰੇਲ ਪੁਲਿਸ ਦੀ ਟੀਮ ਜਦੋਂ ਉਸ ਨੂੰ ਫੜ ਕੇ ਥਾਣੇ ਲੈ ਕੇ ਆਈ ਤਾਂ ਉਹ ਉੱਥੇ ਮੌਜੂਦ ਜਵਾਨਾਂ ਉੱਤੇ ਧੌਂਸ ਜਮਾਉਣ ਲੱਗਾ। ਰੇਲ ਪੁਲਿਸ ਦੀ ਜਾਂਚ ਦੇ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਨਾ ਤਾਂ ਇਹ ਟੀ.ਟੀ.ਈ. ਸੀ ਅਤੇ ਨਾ ਹੀ ਇਸ ਦਾ ਕੋਈ ਭਰਾ ਆਈ.ਪੀ.ਐੱਸ. ਅਧਿਕਾਰੀ ਹੈ। ਇਹ ਇਸੇ ਤਰ੍ਹਾਂ ਲੋਕਾਂ ਨੂੰ ਠੱਗਣ ਦਾ ਕੰਮ ਕਰਦਾ ਸੀ। ਫਿਲਹਾਲ ਇਸ ਨੂੰ ਜੇਲ੍ਹ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER