ਸੀ.ਸੀ.ਟੀ.ਵੀ. ਵਿੱਚ ਦਿੱਸਿਆ ਮਹਿਲਾ ਚੋਰਾਂ ਦਾ ਗੈਂਗ
ਸਿਰਫ 12 ਮਿੰਟ ਵਿੱਚ 3 ਲੱਖ ਦੀ ਚੋਰੀ
- ਪੀ ਟੀ ਟੀਮ
ਸਿਰਫ 12 ਮਿੰਟ ਵਿੱਚ 3 ਲੱਖ ਦੀ ਚੋਰੀ



ਦਿੱਲੀ ਦੇ ਸਾਕੇਤ ਇਲਾਕੇ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਤੋਂ ਤਿੰਨ ਲੱਖ ਰੁਪਏ ਕੈਸ਼ ਚੋਰੀ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁੱਧ ਕਾਰੋਬਾਰੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਆਰੋਪੀ ਮਹਿਲਾਵਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਪੁਲਿਸ ਇੱਕ ਮਹਿਲਾ ਗੈਂਗ ਦੇ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੁਲਿਸ ਦੇ ਮੁਤਾਬਕ, ਦਿੱਲੀ ਦੇ ਸੰਗਮ ਵਿਹਾਰ ਵਿੱਚ ਰਹਿਣ ਵਾਲਾ 44 ਸਾਲਾ ਮਹੇਂਦਰ ਕੁਮਾਰ ਮਦਰ ਡੇਅਰੀ ਅਤੇ ਡੀ.ਐੱਮ.ਐੱਸ. ਦਾ ਦੁੱਧ ਡਿਸਟ੍ਰੀਬਿਊਟਰ ਹੈ। ਉਸ ਦਾ ਰੋਜ਼ ਦਾ ਛੇ ਤੋਂ ਸੱਤ ਲੱਖ ਰੁਪਏ ਦਾ ਕੰਮ ਹੈ, ਜਿਸ ਨੂੰ ਰੋਜ਼ਾਨਾ ਸਾਕੇਤ ਸਥਿਤ ਐੱਸ.ਬੀ.ਆਈ. ਬੈਂਕ ਵਿੱਚ ਜਮ੍ਹਾਂ ਕਰਵਾਉਣ ਜਾਂਦਾ ਸੀ। ਇੱਕ ਪੈਰ ਤੋਂ ਅਪਾਹਜ ਮਹੇਂਦਰ 30 ਨਵੰਬਰ ਨੂੰ ਆਪਣੇ ਦੋਸਤ ਮੋਨੂੰ ਨਾਲ ਬੈਂਕ ਵਿੱਚ ਕੈਸ਼ ਜਮ੍ਹਾਂ ਕਰਵਾਉਣ ਲਈ ਗਏ ਸਨ। ਕੈਸ਼ੀਅਰ ਆਪਣੀ ਸੀਟ ਉੱਤੇ ਨਹੀਂ ਸੀ।

ਇਸ ਵਜ੍ਹਾ ਨਾਲ ਉਨ੍ਹਾਂ ਨੇ ਰੁਪਏ ਕਾਊਂਟਰ ਦੇ ਅੰਦਰ ਰੱਖ ਦਿੱਤੇ ਅਤੇ ਨਾਲ ਦੀ ਹੀ ਸੀਟ ਉੱਤੇ ਬੈਠ ਗਏ। ਕੈਸ਼ੀਅਰ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਅਚਾਨਕ ਦੋ ਔਰਤਾਂ ਅਤੇ ਕੁੱਝ ਨੌਜਵਾਨ ਉਨ੍ਹਾਂ ਦੇ ਸਾਹਮਣੇ ਆ ਕੇ ਖੜ੍ਹੇ ਹੋ ਗਏ। ਮੌਕੇ ਦੀ ਤਲਾਸ਼ ਵਿੱਚ ਕਾਊਂਟਰ ਦੇ ਨੇੜੇ ਖੜ੍ਹੀ ਮਹਿਲਾ ਨੇ ਹੱਥ ਪਾ ਕੇ ਰਕਮ ਕੱਢ ਲਈ ਅਤੇ ਫਿਰ ਉਥੋਂ ਇਕਦਮ ਚੱਲਦੀ ਬਣੀ। ਗੈਂਗ ਦੀਆਂ ਹੋਰ ਔਰਤਾਂ ਵੀ ਬੈਂਕ 'ਚੋਂ ਨਿਕਲ ਗਈਆਂ।

ਸੂਟ ਸਲਵਾਰ ਪਹਿਨੇ ਮਹਿਲਾ ਚੋਰਨੀ ਨੂੰ ਇਸ ਦਾ ਕਦੇ ਵੀ ਡਰ ਨਹੀਂ ਸੀ ਕਿ ਉਹ ਬੈਂਕ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਵੀ ਕੈਦ ਹੋ ਸਕਦੀ ਹੈ। ਥੋੜ੍ਹੀ ਦੇਰ ਬਾਅਦ ਜਦੋਂ ਮਹੇਂਦਰ ਕੈਸ਼ ਕਾਊਂਟਰ ਉੱਤੇ ਪੁੱਜਿਆ ਤਾਂ ਉਸ ਨੂੰ ਰੁਪਏ ਗਾਇਬ ਮਿਲੇ। ਚੋਰੀ ਦੀ ਰਕਮ ਵਿੱਚ 62 ਨੋਟ ਦੋ ਹਜ਼ਾਰ ਅਤੇ 452 ਨੋਟ ਪੰਜ ਸੌ ਦੇ ਸਨ। ਇਸ ਘਟਨਾ ਦੇ ਬਾਅਦ ਸੀ.ਸੀ.ਟੀ.ਵੀ. ਫੁਟੇਜ ਚੈੱਕ ਕੀਤੀ ਗਈ, ਜਿੱਥੇ ਮਹਿਲਾ ਗੈਂਗ ਦੀ ਕਰਤੂਤ ਸਾਹਮਣੇ ਆਈ।

ਇਸ ਤੋਂ ਬਾਅਦ ਪੀੜਤ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਸ਼ੁਰੂਆਤੀ ਜਾਂਚ ਪੜਤਾਲ ਦੇ ਬਾਅਦ ਪੁਲਿਸ ਨੇ ਚੋਰੀ ਦਾ ਮੁਕੱਦਮਾ ਦਰਜ ਕਰ ਲਿਆ ਹੈ। ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਮਹਿਲਾ ਗੈਂਗ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੀੜਤ ਮਹੇਂਦਰ ਨੇ ਬੈਂਕ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਐੱਸ.ਬੀ.ਆਈ. ਵਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਇੰਨੀ ਵੱਡੀ ਰਕਮ ਬੈਂਕ ਵਿੱਚ ਜਮ੍ਹਾਂ ਕਰਵਾਉਣ ਦੇ ਸਬੰਧ ਵਿੱਚ ਉਸ ਨੂੰ ਰੋਜ਼ਾਨਾ ਖੁਦ ਆ ਕੇ ਜਮ੍ਹਾਂ ਪਰਚੀ ਉੱਤੇ ਹਸਤਾਖਰ ਕਰਨ ਲਈ ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਇਹ ਵੀ ਹਿਦਾਇਤ ਦਿੱਤੀ ਗਈ ਕਿ ਇੰਨੀ ਵੱਡੀ ਰਕਮ ਜਮ੍ਹਾਂ ਕਰਵਾਉਣ ਲਈ ਦੋ ਹਜ਼ਾਰ ਅਤੇ ਪੰਜ ਸੌ ਦੇ ਹੀ ਨੋਟ ਲੈ ਕੇ ਆਵੇ। ਚੋਰੀ ਦੀ ਘਟਨਾ ਦੇ ਪਿੱਛੇ ਉਹ ਸਿੱਧੇ ਤੌਰ ਉੱਤੇ ਬੈਂਕ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।








Comment by: Dr Raj

Do you want to donate your organ? We are here to help you with good cash to do anything you wish, Contact us if you are interested in donating your organ. Contact (sathyahome2018@gmail.com) call us or Whatsapp Number +918-496-850-589

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER