ਖੁਫੀਆ ਏਜੰਸੀਆਂ ਨੇ ਜਾਰੀ ਕੀਤੀ ਲਿਸਟ
ਭਾਰਤ ਦੀ ਸੁਰੱਖਿਆ ਲਈ ਖਤਰਾ ਹਨ ਇਹ 42 ਮੋਬਾਈਲ ਐਪਸ
- ਪੀ ਟੀ ਟੀਮ
ਭਾਰਤ ਦੀ ਸੁਰੱਖਿਆ ਲਈ ਖਤਰਾ ਹਨ ਇਹ 42 ਮੋਬਾਈਲ ਐਪਸਖੁਫੀਆ ਏਜੰਸੀਆਂ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣਨ ਵਾਲੀਆਂ 42 ਮੋਬਾਈਲ ਐਪਲੀਕੇਸ਼ਨਜ਼ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਐਪਲੀਕੇਸ਼ਨਜ਼ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। 24 ਨਵੰਬਰ ਨੂੰ ਇਸ ਸਬੰਧ ਵਿੱਚ ਸਾਰੀਆਂ ਸੁਰੱਖਿਆ ਏਜੰਸੀਆਂ ਲਈ ਇਹ ਲਿਸਟ ਜਾਰੀ ਕੀਤੀ ਗਈ ਹੈ। ਇਸ ਵਿੱਚ 42 ਅਜਿਹੀਆਂ ਮੋਬਾਈਲ ਐਪਲੀਕੇਸ਼ਨਜ਼ ਦੇ ਨਾਮ ਲਿਖੇ ਗਏ ਹਨ, ਜੋ ਰਾਸ਼ਟਰੀ ਸੁਰੱਖਿਆ ਲਈ ਖਤਰਾ ਮੰਨੀਆਂ ਗਈਆਂ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਚੀਨੀ ਡਿਵੈਲਪਰਸ ਵੱਲੋਂ ਬਣਾਏ ਗਏ ਕਈ ਅਜਿਹੇ ਐਪਸ ਹਨ, ਜਿਨ੍ਹਾਂ ਦੇ ਚੀਨੀ ਲਿੰਕ ਹਨ, ਉਨ੍ਹਾਂ ਨੂੰ ਕਥਿਤ ਤੌਰ ਉੱਤੇ ਜਾਸੂਸੀ ਕਰਨ ਲਈ ਵਰਤੇ ਜਾਣ ਦਾ ਸ਼ੱਕ ਹੈ। ਇਨ੍ਹਾਂ ਦਾ ਇਸਤੇਮਾਲ ਸਾਡੇ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਦੇਸ਼ ਦੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦਾ ਹੈ।

ਐਪਸ ਦੀ ਲਿਸਟ ਦੇ ਨਾਲ ਹੀ ਸੁਰੱਖਿਆ ਕੰਪਨੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਇਨ੍ਹਾਂ ਐਪਸ ਦੀ ਵਰਤੋਂ ਦਫਤਰ ਵਿੱਚ ਜਾਂ ਨਿਜੀ ਮੋਬਾਈਲ ਫੋਨ ਉੱਤੇ ਨਾ ਕਰਨ ਲਈ ਕਿਹਾ ਜਾਵੇ। ਜੇਕਰ ਉਨ੍ਹਾਂ ਵਿਚੋਂ ਕੁੱਝ ਪਹਿਲਾਂ ਤੋਂ ਹੀ ਇਨ੍ਹਾਂ ਐਪਲੀਕੇਸ਼ਨਜ਼ ਵਿੱਚੋਂ ਕੋਈ ਵੀ ਐਪ ਵਰਤ ਰਹੇ ਹਨ ਤਾਂ ਉਨ੍ਹਾਂ ਨੂੰ ਐਪ ਨੂੰ ਤੁਰੰਤ ਅਨਇੰਸਟਾਲ ਕਰਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਨੂੰ ਫਾਰਮੇਟ ਕਰਨ ਲਈ ਕਿਹਾ ਜਾਵੇ।

ਜਾਰੀ ਲਿਸਟ ਵਿੱਚ ਵੀਬੋ, ਵੀਚੈਟ, ਸ਼ੇਅਰਇਟ, ਟਰੂਕਾਲਰ, ਯੂਸੀ ਨਿਊਜ਼, ਯੂਸੀ ਬ੍ਰਾਊਜ਼ਰ, ਬਿਊਟੀ ਪਲੱਸ, ਨਿਊਜ਼ਡੋਗ, ਵੀਵਾ ਵੀਡੀਓ, ਕਿਊ ਵੀਡੀਓ, ਆਈਐੱਨਸੀ, ਪੈਰਾਲਲ ਸਪੇਸ, ਅਪੁਸ ਬ੍ਰਾਊਜ਼ਰ, ਪਰਫੈਕਟ ਕਾਰਪ, ਵਾਇਰਸ ਕਲੀਨਰ- ਹਾਈ ਸਿਕਿਓਰਿਟੀ ਲੈਬ, ਸੀਐੱਮ ਬ੍ਰਾਊਜ਼ਰ, ਐੱਮਆਈ ਕਮਿਊਨਿਟੀ, ਡਿਯੂ ਰਿਕਾਰਡਰ, ਵਾਲਟ ਹਾਈਡ, ਯੂਕੈਮ ਮੇਕਅਪ, ਐੱਮਆਈ ਸਟੋਰ, ਕੈਚਕਲੀਨਰ ਡਿਊ ਐਪਸ, ਡਿਯੂ ਬੈਟਰੀ ਸੇਵਰ, ਡਿਯੂ ਕਲੀਨਰ, ਡਿਯੂ ਪ੍ਰਾਇਵੇਸੀ, 360 ਸਿਕਿਓਰਿਟੀ, ਡਿਯੂ ਬ੍ਰਾਊਜ਼ਰ, ਕਲੀਨ ਮਾਸਟਰ- ਚੀਤਾ ਮੋਬਾਈਲ, ਬੈਡੂ ਟਰਾਂਸਲੇਟ, ਬੈਡੂ ਐਪ, ਵੰਡਰ ਕੈਮਰਾ, ਈਐੱਸ ਫਾਈਲ ਐਕਸਪਲੋਰਰ, ਫੋਟੋ ਵੰਡਰ, ਕਿਊਕਿਊ ਇੰਟਰਨੈਸ਼ਨਲ, ਕਿਊਕਿਊ ਮਿਊਜ਼ਿਕ, ਕਿਊਕਿਊ ਮੇਲ, ਕਿਊਕਿਊ ਪਲੇਅਰ, ਕਿਊਕਿਊ ਨਿਊਜ਼ਫੀਡ, ਕਿਊਕਿਊ ਸਿਕਿਓਰਿਟੀ, ਸੈਲਫੀ ਸਿਟੀ, ਮੇਲ ਮਾਸਟਰ, ਐੱਮਆਈ ਵੀਡੀਓ ਕਾਲ ਅਤੇ ਕਿਊਕਿਊ ਲਾਂਚਰ ਸ਼ਾਮਿਲ ਹਨ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER