1 ਕਰੋੜ ਵੀ ਨਹੀਂ ਕੀਤੇ ਖਰਚ
ਦਿੱਲੀ ਸਰਕਾਰ ਨੇ ਵਾਤਾਵਰਨ ਦੇ ਨਾਮ ਉੱਤੇ ਵਸੂਲੇ 787 ਕਰੋੜ
- ਪੀ ਟੀ ਟੀਮ
ਦਿੱਲੀ ਸਰਕਾਰ ਨੇ ਵਾਤਾਵਰਨ ਦੇ ਨਾਮ ਉੱਤੇ ਵਸੂਲੇ 787 ਕਰੋੜਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਰਾਜਨੀਤੀ ਤੇਜ ਹੈ। ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਟਵਿੱਟਰ ਵਾਰ ਛਿੜੀ ਹੋਈ ਹੈ, ਉਥੇ ਹੀ ਹੁਣ ਆਰ.ਟੀ.ਆਈ. ਦੇ ਇੱਕ ਖੁਲਾਸੇ ਨੇ ਪ੍ਰਦੂਸ਼ਣ ਨਾਲ ਲੜਨ ਨੂੰ ਲੈ ਕੇ ਦਿੱਲੀ ਸਰਕਾਰ ਦੀ ਗੰਭੀਰਤਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦਰਅਸਲ ਅਕਤੂਬਰ 2015 ਵਿੱਚ ਸੁਪਰੀਮ ਕੋਰਟ ਨੇ ਦਿੱਲੀ ਵਿੱਚ ਦਾਖਲ ਹੋਣ ਵਾਲੇ ਟਰੱਕਾਂ ਉੱਤੇ ਏਨਵਾਇਰਮੈਂਟ ਕੰਪਨਸੇਸ਼ਨ ਚਾਰਜ  ਲਗਾਉਣ ਦੇ ਆਦੇਸ਼ ਦਿੱਤੇ ਸਨ। ਛੋਟੇ ਟਰੱਕਾਂ ਤੋਂ 700 ਅਤੇ ਵੱਡੇ ਟਰੱਕਾਂ ਤੋਂ 1300 ਰੁਪਏ ਦਿੱਲੀ ਨਗਰ ਨਿਗਮ ਨੇ ਵਸੂਲ ਕੇ ਦਿੱਲੀ ਟ੍ਰਾਂਸਪੋਰਟ ਵਿਭਾਗ ਨੂੰ ਦੇਣੇ ਸਨ। ਇਨ੍ਹਾਂ ਪੈਸਿਆਂ ਦੀ ਵਰਤੋਂ ਪਬਲਿਕ ਟ੍ਰਾਂਸਪੋਰਟ ਨੂੰ ਬਿਹਤਰ ਬਣਾਉਣ ਅਤੇ ਸੜਕਾਂ ਨੂੰ ਸੁਧਾਰਨ ਲਈ ਕਰਨੀ ਸੀ।

ਪਰ ਹੁਣ ਇੱਕ ਆਰ.ਟੀ.ਆਈ. ਵਰਕਰ ਸੰਜੀਵ ਜੈਨ ਨੇ ਦੱਸਿਆ ਹੈ ਕਿ ਦੋ ਸਾਲਾਂ ਵਿੱਚ ਦਿੱਲੀ ਸਰਕਾਰ ਨੇ ਟਰੱਕਾਂ ਤੋਂ 787 ਕਰੋੜ 12 ਲੱਖ 67 ਹਜ਼ਾਰ ਰੁਪਏ ਦੀ ਵਸੂਲੀ ਤਾਂ ਕੀਤੀ ਲੇਕਿਨ ਉਸ 'ਚੋਂ ਕੁੱਝ ਲੱਖ ਰੁਪਏ ਹੀ ਦਿੱਲੀ ਸਰਕਾਰ ਨੇ ਸਟਿਕਰ ਲਈ ਖਰਚ ਕੀਤੇ।

2015 ਵਿੱਚ ਏਨਵਾਇਰਮੈਂਟ ਕੰਪਨਸੇਸ਼ਨ ਚਾਰਜ  ਤੋਂ ਦਿੱਲੀ ਸਰਕਾਰ ਦੇ ਖਜਾਨੇ ਵਿੱਚ ਕਰੀਬ 50 ਕਰੋੜ 65 ਲੱਖ ਆਏ ਅਤੇ ਇਹ ਰਕਮ 2016 ਵਿੱਚ ਵੱਧ ਕੇ 386 ਕਰੋੜ ਤੱਕ ਪਹੁੰਚ ਗਈ ਅਤੇ ਹੁਣ ਇਹ ਕਮਾਈ 787 ਕਰੋੜ 12 ਲੱਖ ਤੱਕ ਜਾ ਪਹੁੰਚੀ ਹੈ। ਇਸ 'ਚੋਂ ਦਿੱਲੀ ਸਰਕਾਰ ਨੇ ਪਿਛਲੇ ਦੋ ਸਾਲ ਵਿੱਚ ਜਮ੍ਹਾਂ ਹੋਏ ਖਜਾਨੇ ਵਿੱਚੋਂ ਸਿਰਫ਼ 0.0011 ਫੀਸਦੀ ਰੇਡੀਓ ਫ੍ਰੀਕੁਐਂਸੀ ਆਈਡੈਂਟਿਫਿਕੇਸ਼ਨ ਲਈ ਖਰਚ ਕੀਤਾ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐੱਨ.ਜੀ.ਟੀ. ਨੇ ਵੀ ਪ੍ਰਦੂਸ਼ਣ ਦੇ ਮਸਲੇ ਉੱਤੇ ਦਿੱਲੀ ਸਰਕਾਰ ਨੂੰ ਫਟਕਾਰ ਲਗਾਈ ਸੀ ਅਤੇ ਇਹ ਵੀ ਪੁੱਛਿਆ ਸੀ ਕਿ ਤੁਸੀਂ ਪ੍ਰਦੂਸ਼ਣ ਘੱਟ ਕਰਨ ਲਈ ਕੀ ਕਦਮ ਚੁੱਕੇ ਹਨ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER