ਪ੍ਰਦਿਯੂਮਨ ਹੱਤਿਆਕਾਂਡ ਮਾਮਲਾ
ਨਾਬਾਲਗ ਵਿਦਿਆਰਥੀ ਦਾ ਇਲਜ਼ਾਮ: ਸੀ.ਬੀ.ਆਈ. ਨੇ ਜਬਰਦਸ‍ਤੀ ਕਰਵਾਇਆ ਜੁਰਮ ਕਬੂਲ
- ਪੀ ਟੀ ਟੀਮ
ਨਾਬਾਲਗ ਵਿਦਿਆਰਥੀ ਦਾ ਇਲਜ਼ਾਮ: ਸੀ.ਬੀ.ਆਈ. ਨੇ ਜਬਰਦਸ‍ਤੀ ਕਰਵਾਇਆ ਜੁਰਮ ਕਬੂਲ



ਪ੍ਰਦਿਯੂਮਨ ਹੱਤਿਆਕਾਂਡ ਮਾਮਲੇ 'ਚ ਆਰੋਪੀ ਵਿਦਿਆਰਥੀ ਨੇ ਸੀ.ਬੀ.ਆਈ. ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਤੋਂ ਇਸ ਏਜੰਸੀ ਨੇ ਜਬਰਦਸ‍ਤੀ ਜੁਰਮ ਕਬੂਲ ਕਰਵਾਇਆ ਹੈ। ਗੁਰੂਗਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਨ ਵਾਲੇ 11ਵੀਂ ਦੇ ਆਰੋਪੀ ਵਿਦਿਆਰਥੀ ਨੇ ਬਾਲ ਸੁਰੱਖਿਆ ਅਧਿਕਾਰੀ ਦੇ ਸਾਹਮਣੇ ਬਿਆਨ ਦਿੰਦੇ ਹੋਏ ਕਿਹਾ ਕਿ ਸੀ.ਬੀ.ਆਈ. ਨੇ ਉਸ ਨੂੰ ਧਮਕਾਉਂਦੇ ਹੋਏ ਕਿਹਾ ਸੀ ਕਿ ਜੇ ਜੁਰਮ ਕਬੂਲ ਨਹੀਂ ਕੀਤਾ ਤਾਂ ਤੇਰੇ ਭਰਾ ਦਾ ਮਰਡਰ ਕਰ ਦੇਵਾਂਗੇ। ਆਰੋਪੀ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਕਿਸੇ ਵੀ ਸੂਰਤ ਵਿੱਚ ਉਸ ਨੂੰ ਮਰਦੇ ਹੋਏ ਨਹੀਂ ਵੇਖ ਸਕਦਾ। ਉਸ ਨੇ ਕਿਹਾ ਦਬਾਅ ਦੇ ਵਿੱਚ ਉਸ ਤੋਂ ਉਹ ਜੁਰਮ ਕਬੂਲ ਕਰਵਾਇਆ ਗਿਆ ਜੋ ਉਸ ਨੇ ਕੀਤਾ ਹੀ ਨਹੀਂ।

ਦੈਨਿਕ ਭਾਸ‍ਕਰ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ ਆਰੋਪੀ ਦੀ ਕਾਊਂਸਲਿੰਗ ਅਤੇ ਬਿਆਨ ਲੈਣ ਲਈ ਬਾਲ ਸੁਰੱਖਿਆ ਅਤੇ ਕਲਿਆਣ ਅਧਿਕਾਰੀ ਰੀਨੂੰ ਸੈਣੀ ਜਦੋਂ ਪਹੁੰਚੀ ਤਾਂ ਆਰੋਪੀ ਨੇ ਕਿਹਾ ਕਿ ਜਦੋਂ ਸੀ.ਬੀ.ਆਈ. ਨੇ ਭਰਾ ਦੇ ਮਰਡਰ ਦੀ ਧਮਕੀ ਦਿੱਤੀ ਤਾਂ ਉਸ ਦੇ ਦਬਾਅ ਵਿੱਚ ਆ ਕੇ ਜਿਵੇਂ ਸੀ.ਬੀ.ਆਈ. ਨੇ ਉਸ ਨੂੰ ਕਿਹਾ, ਉਹ ਉਵੇਂ ਹੀ ਕਰਦਾ ਰਿਹਾ। ਬਾਲ ਸੁਰੱਖਿਆ ਅਧਿਕਾਰੀ ਨੇ ਜਦੋਂ ਇਕਾਂਤ ਵਿੱਚ ਆਰੋਪੀ ਨਾਲ ਗੱਲ ਕੀਤੀ ਤਾਂ ਆਰੋਪੀ ਨੇ ਕਿਹਾ ਕਿ ਸੀ.ਬੀ.ਆਈ. ਨੇ ਉਸ ਨੂੰ ਟਾਰਚਰ ਕੀਤਾ ਹੈ ਅਤੇ ਧਮਕਾਇਆ ਹੈ। ਉਸ ਨੇ ਪ੍ਰਦਿਯੂਮਨ ਦੀ ਹੱਤਿਆ ਨਹੀਂ ਕੀਤੀ। ਆਰੋਪੀ ਦੇ ਬਿਆਨ ਨੂੰ ਬਾਲ ਸੁਰੱਖਿਆ ਅਤੇ ਕਲਿਆਣ ਅਧਿਕਾਰੀ ਨੇ ਲਿਖ ਲਿਆ ਹੈ। ਹੁਣ ਇਸ ਲਿਖਤੀ ਰਿਪੋਰਟ ਨੂੰ ਜੁਵਿਨਾਈਲ ਜਸਟਿਸ ਬੋਰਡ ਦੇ ਕੋਲ ਭੇਜਿਆ ਜਾਵੇਗਾ।


ਇਸ ਦੇ ਨਾਲ ਹੀ ਸੀ.ਬੀ.ਆਈ. ਦੀ ਹਾਜ਼ਰੀ ਵਿੱਚ ਆਰੋਪੀ ਦੀ ਪਰਿਵਾਰ ਵਾਲਿਆਂ ਨਾਲ ਇੱਕ ਘੰਟੇ ਤੱਕ ਮੁਲਾਕਾਤ ਕਰਵਾਈ ਗਈ। ਆਰੋਪੀ ਵਿਦਿਆਰਥੀ ਦੇ ਪਿਤਾ ਨੇ ਸੀ.ਬੀ.ਆਈ. ਦੀ ਥਿਉਰੀ ਨੂੰ ਗਲਤ ਅਤੇ ਆਪਣੇ ਪੁੱਤਰ ਨੂੰ ਨਿਰਦੋਸ਼ ਦੱਸਿਆ।

ਇਸ ਤੋਂ ਪਹਿਲਾਂ ਗੁੜਗਾਂਵ ਦੇ ਰੇਯਾਨ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਦਿਯੂਮਨ ਠਾਕੁਰ ਦੀ ਹੱਤਿਆ ਮਾਮਲੇ ਵਿੱਚ ਸੀ.ਬੀ.ਆਈ. ਨੇ ਹੈਰਾਨ ਕਰਨ ਵਾਲੀ ਗੱਲ ਕਹੀ। ਨਿਊਜ਼ ਏਜੰਸੀ ਏ.ਐੱਨ.ਆਈ. ਦੇ ਮੁਤਾਬਕ ਸੀ.ਬੀ.ਆਈ. ਨੇ ਕਿਹਾ ਕਿ ਪ੍ਰਦਿਯੂਮਨ ਮਰਡਰ ਕੇਸ ਵਿੱਚ ਗੁੜਗਾਂਵ ਪੁਲਿਸ ਨੇ ਸਬੂਤਾਂ ਨਾਲ ਛੇੜਛਾੜ ਕੀਤੀ ਸੀ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਮਰਡਰ ਦੀ ਸ਼ੁਰੂਆਤੀ ਜਾਂਚ ਵਿੱਚ ਗੁੜਗਾਂਵ ਪੁਲਿਸ ਨੇ ਰੇਯਾਨ ਸਕੂਲ ਦੇ ਬਸ ਕੰਡਕਟਰ ਅਸ਼ੋਕ ਨੂੰ ਆਰੋਪੀ ਬਣਾਇਆ ਸੀ। ਉਥੇ ਹੀ ਪ੍ਰਦਿਯੂਮਨ ਦੇ ਪਰਿਵਾਰ ਵਾਲਿਆਂ ਦੀ ਜਿੱਦ 'ਤੇ ਸ਼ੁਰੂ ਹੋਈ ਸੀ.ਬੀ.ਆਈ. ਜਾਂਚ ਵਿੱਚ ਪੁਲਿਸ ਦੀ ਥਿਉਰੀ ਬਿਲਕੁੱਲ ਗਲਤ ਸਾਬਤ ਹੋਈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER