ਪਰਿਵਾਰ ਵਾਲੇ ਹਨ ਹੈਰਾਨ
ਤਿੰਨ ਸਾਲ ਦੀ ਧੀ ਅਤੇ 100 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣੇਗਾ ਇਹ ਜੈਨ ਜੋੜਾ
- ਪੀ ਟੀ ਟੀਮ
ਤਿੰਨ ਸਾਲ ਦੀ ਧੀ ਅਤੇ 100 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣੇਗਾ ਇਹ ਜੈਨ ਜੋੜਾ



ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਇੱਕ ਜੈਨ ਜੋੜਾ ਆਪਣੀ 3 ਸਾਲ ਦੀ ਧੀ ਨੂੰ ਛੱਡ ਕੇ ਅਤੇ 100 ਕਰੋੜ ਦੀ ਸੰਪਤੀ ਤਿਆਗ ਕੇ ਸੰਨਿਆਸ ਲੈਣ ਜਾ ਰਿਹਾ ਹੈ। ਦੋਵਾਂ ਨੂੰ 23 ਸਤੰਬਰ 2017 ਨੂੰ ਸਾਧੂਮਾਰਗੀ ਜੈਨ ਆਚਾਰਿਆ ਰਾਮਲਾਲ ਮਹਾਰਾਜ ਦੇ ਮਾਰਗਦਰਸ਼ਨ 'ਚ ਗੁਜਰਾਤ ਦੇ ਸੂਰਤ ਸ਼ਹਿਰ 'ਚ ਦੀਕਸ਼ਾ ਦਿੱਤੀ ਜਾਵੇਗੀ। ਇਹ ਸੰਨਿਆਸੀ ਬਣਨ ਦਾ ਸਭ ਤੋਂ ਪਹਿਲਾ ਕਦਮ ਹੁੰਦਾ ਹੈ। ਲੇਕਿਨ ਵੱਡਾ ਸਵਾਲ ਹੈ ਉਨ੍ਹਾਂ ਦੀ 3 ਸਾਲ ਦੀ ਬੱਚੀ ਦਾ ਕੀ ਹੋਵੇਗਾ।

ਦੋਵਾਂ ਦੇ ਪਰਿਵਾਰ ਦੀ ਰਾਜਨੀਤੀ ਅਤੇ ਬਿਜ਼ਨੇਸ ਵਿੱਚ ਚੰਗੀ ਪਕੜ ਹੈ। 35 ਸਾਲ ਦੇ ਸੁਮਿਤ ਰਾਠੌੜ ਨੀਮਚ ਦੇ ਮਸ਼ਹੂਰ ਕਾਰੋਬਾਰੀ ਨਾਹਰਸਿੰਘ ਰਾਠੌੜ ਦੇ ਪੋਤੇ ਹਨ। ਸੁਮਿਤ ਨੇ ਲੰਡਨ ਦੇ ਕਾਲਜ ਤੋਂ ਆਯਾਤ-ਨਿਰਿਆਤ ਵਿੱਚ ਡਿਪਲੋਮਾ ਕੀਤਾ ਹੈ। ਉਹ 100 ਕਰੋੜ ਦੀ ਜਾਇਦਾਦ ਦੇ ਮਾਲਿਕ ਹਨ। ਉਨ੍ਹਾਂ ਦੀ 34 ਸਾਲ ਦੀ ਪਤਨੀ ਅਨਾਮਿਕਾ ਇੰਜੀਨੀਅਰਿੰਗ ਗ੍ਰੈਜੂਏਟ ਹਨ ਅਤੇ ਹਿੰਦੁਸਤਾਨ ਜਿੰਕ ਲਿਮਿਟੇਡ ਵਿੱਚ ਕੰਮ ਕਰ ਚੁੱਕੀ ਹਨ। ਅਨਾਮਿਕਾ ਦੇ ਪਿਤਾ ਅਸ਼ੋਕ ਸ਼ਾਂਡਿਲਅ ਨੀਮਚ ਦੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ।

ਦੋਵਾਂ ਦਾ ਫੈਸਲਾ ਸੁਣ ਕੇ ਪਰਿਵਾਰ ਵਾਲੇ ਕਾਫੀ ਹੈਰਾਨ ਸਨ। ਸਾਰਿਆਂ ਦੇ ਦਿਮਾਗ ਵਿੱਚ ਸਵਾਲ ਸੀ ਕਿ ਉਨ੍ਹਾਂ ਦੀ ਧੀ ਇਭਾਇਆ ਦਾ ਕੀ ਹੋਵੇਗਾ? ਹੁਣ ਅਨਾਮਿਕਾ ਦੇ ਪਿਤਾ ਨੇ ਆਪਣੀ ਨਾਤੀ ਨੂੰ ਸੰਭਾਲਣ ਦਾ ਫੈਸਲਾ ਕੀਤਾ ਹੈ।

ਸੁਮਿਤ ਨੇ ਜਦੋਂ 22 ਅਗਸਤ ਨੂੰ ਦੀਕਸ਼ਾ ਲੈਣ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਆਚਾਰਿਆ ਨੇ ਕਿਹਾ ਕਿ ਪਹਿਲਾਂ ਉਹ ਅਨਾਮਿਕਾ ਤੋਂ ਇਜਾਜ਼ਤ ਲੈਣ। ਅਨਾਮਿਕਾ ਨੇ ਇਜਾਜ਼ਤ ਦਿੱਤੀ ਅਤੇ ਖੁਦ ਵੀ ਦੀਕਸ਼ਾ ਲੈਣ ਦੀ ਇੱਛਾ ਜਾਹਰ ਕੀਤੀ। ਜਾਣਕਾਰੀ ਮਿਲਣ 'ਤੇ ਦੋਵਾਂ ਦਾ ਪਰਿਵਾਰ ਸੂਰਤ ਵੱਲ ਭੱਜਿਆ ਲੇਕਿਨ ਕੋਈ ਉਨ੍ਹਾਂ ਦੇ ਸੰਨਿਆਸ ਲੈਣ ਦੇ ਫੈਸਲੇ ਨੂੰ ਬਦਲ ਨਹੀਂ ਸਕਿਆ।

ਸੁਮਿਤ ਅਤੇ ਅਨਾਮਿਕਾ ਦਾ 4 ਸਾਲ ਪਹਿਲਾਂ ਵਿਆਹ ਹੋਇਆ ਸੀ। ਦੀਕਸ਼ਾ ਲੈਣ ਤੱਕ ਦੋਵੇਂ ਮੌਨ ਵਰਤ 'ਤੇ ਚਲੇ ਗਏ ਹਨ।








Comment by: Rajinder Kaur

Leaving a three years old God alone what kind of God they are going to please? They are committing a crime not pardonable even by God himself. Even Brahma Kumaris are making a fool of people.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER