ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਅਧਿਕਾਰੀਆਂ ਨੇ ਬਸਤੀ ਵਾਲਿਆਂ ਨੂੰ ਸੁਣਾਇਆ ਇੱਕ ਅਜੀਬ ਫਰਮਾਨ
'ਨਹਾ ਕੇ, ਪਾਊਡਰ-ਸੈਂਟ ਲਗਾ ਕੇ ਹੀ ਜਾਣਾ ਸੀ.ਐੱਮ. ਯੋਗੀ ਦੇ ਕੋਲ'
- ਪੀ ਟੀ ਟੀਮ
'ਨਹਾ ਕੇ, ਪਾਊਡਰ-ਸੈਂਟ ਲਗਾ ਕੇ ਹੀ ਜਾਣਾ ਸੀ.ਐੱਮ. ਯੋਗੀ ਦੇ ਕੋਲ'ਕੁਸ਼ੀਨਗਰ ਜ਼ਿਲ੍ਹੇ ਦੇ ਮੈਨਪੁਰ ਕੋਟ ਪਿੰਡ ਦੀ ਮੁਸਹਰ ਬਸਤੀ ਵਿੱਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਦੌਰੇ ਤੋਂ ਪਹਿਲਾਂ ਅਧਿਕਾਰੀਆਂ ਨੇ ਬਸਤੀ ਵਾਲਿਆਂ ਨੂੰ ਇੱਕ ਅਜੀਬ ਫਰਮਾਨ ਸੁਣਾ ਦਿੱਤਾ। ਇੱਕ ਅੰਗਰੇਜ਼ੀ ਅਖਬਾਰ ਵਿੱਚ ਛਪੀ ਖਬਰ ਦੇ ਮੁਤਾਬਿਕ ਯੋਗੀ ਨੇ 25 ਮਈ ਨੂੰ ਇਸ ਬਸਤੀ ਤੋਂ ਏਂਸੇਫ਼ਲਾਇਟਿਸ ਦਾ ਟੀਕਾਕਰਣ ਅਭਿਆਨ ਸ਼ੁਰੂ ਕਰਨਾ ਸੀ। ਇਸ ਤੋਂ ਪਹਿਲਾਂ ਅਧਿਕਾਰੀ ਇਸ ਬਸਤੀ ਦੌਰਾ ਕਰਨ ਪੁੱਜੇ। ਉਨ੍ਹਾਂ ਨੇ ਬਸਤੀ ਵਾਲਿਆਂ ਨੂੰ ਸਾਬਣ, ਸ਼ੈਂਪੂ ਅਤੇ ਸੈਂਟ ਵੰਡੇ। ਨਾਲ ਹੀ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਤੁਸੀਂ ਲੋਕ ਸਾਬਣ-ਸ਼ੈਂਪੂ ਨਾਲ ਨਹਾ ਕੇ ਅਤੇ ਪਾਊਡਰ-ਸੈਂਟ ਲਗਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਆਉਣਾ।

ਮੁਸਹਰ ਸਮਾਜ ਦੇ ਇੱਕ ਬਜ਼ੁਰਗ ਨੇ ਅਖਬਾਰ ਨੂੰ ਦੱਸਿਆ ਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਖੁਸ਼ਬੂਦਾਰ ਸਾਬਣ, ਸ਼ੈਂਪੂ ਤੇ ਸੈਂਟ ਦਿੱਤੇ ਅਤੇ ਕਿਹਾ ਕਿ ਮੁੱਖ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਇਨ੍ਹਾਂ ਨਾਲ ਨਹਾ ਲੈਣਾ ਅਤੇ ਸੈਂਟ ਲਗਾ ਲੈਣਾ। ਅਧਿਕਾਰੀਆਂ ਨੇ ਪਿੰਡ ਵਾਲਿਆਂ ਨੂੰ ਆਪਣੇ ਘਰਾਂ ਅਤੇ ਚਬੂਤਰਿਆਂ ਨੂੰ ਸਾਫ਼ ਰੱਖਣ ਲਈ ਵੀ ਕਿਹਾ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਫਸਰਾਂ ਨੇ ਇਸ ਘਟਨਾ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਹੈ। ਉਥੇ ਹੀ ਬਸਤੀ ਦੇ ਇੱਕ ਦੂਜੇ ਆਦਮੀ ਨੇ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਦੇ ਦੌਰੇ ਤੋਂ ਕੁੱਝ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਇਲਾਕੇ ਵਿੱਚ ਨਵੇਂ ਟਾਇਲਟ, ਪਿਚ ਰੋਡ ਬਣਵਾਏ ਅਤੇ ਬਿਜਲੀ ਦੇ ਬੱਲਬ ਲਗਵਾਏ।

ਇੱਕ ਅਜਿਹੇ ਹੀ ਮਾਮਲੇ 'ਚ ਇਸ ਤੋਂ ਪਹਿਲਾਂ ਵੀ ਯੋਗੀ ਵਿਵਾਦਾਂ ਵਿੱਚ ਘਿਰ ਚੁੱਕੇ ਹਨ। ਦੇਵਰਿਆ ਜ਼ਿਲ੍ਹੇ ਵਿੱਚ ਬੀ.ਐੱਸ.ਐੱਫ. ਦੇ ਸ਼ਹੀਦ ਜਵਾਨ ਦੇ ਘਰ, ਯੋਗੀ ਦੇ ਦੌਰੇ ਤੋਂ ਪਹਿਲਾਂ ਅਧਿਕਾਰੀਆਂ ਨੇ ਸੋਫਾ, ਏ.ਸੀ. ਅਤੇ ਕਾਰਪੇਟ ਲਗਵਾਏ ਸੀ ਅਤੇ ਉਨ੍ਹਾਂ ਦੇ ਜਾਂਦੇ ਹੀ ਸਾਰਾ ਸਾਜੋ-ਸਾਮਾਨ ਹਟਵਾ ਲਿਆ ਸੀ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER