ਯੂਪੀ ਵਿੱਚ ਫਿਰ ਬੁਲੰਦਸ਼ਹਿਰ ਵਰਗੀ ਵਾਰਦਾਤ, ਪਤੀ ਦੇ ਸਾਹਮਣੇ ਮਹਿਲਾ ਨਾਲ ਗੈਂਗਰੇਪ
- ਪੀ ਟੀ ਟੀਮ
ਯੂਪੀ ਵਿੱਚ ਫਿਰ ਬੁਲੰਦਸ਼ਹਿਰ ਵਰਗੀ ਵਾਰਦਾਤ, ਪਤੀ ਦੇ ਸਾਹਮਣੇ ਮਹਿਲਾ ਨਾਲ ਗੈਂਗਰੇਪਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਆ ਗੈਂਗਰੇਪ ਕਾਂਡ ਵਿੱਚ ਸ਼ੁੱਕਰਵਾਰ ਨੂੰ ਜਿੱਥੇ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ, ਉਥੇ ਹੀ ਉੱਤਰ ਪ੍ਰਦੇਸ਼ ਵਿੱਚ ਉਸ ਹੀ ਦਿਨ ਪਤੀ ਦੇ ਸਾਹਮਣੇ ਹੀ ਪਤਨੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਚਰਚਿਤ ਬੁਲੰਦਸ਼ਹਿਰ ਗੈਂਗਰੇਪ ਵਰਗਾ ਹੈ। ਜਾਲੌਨ ਜ਼ਿਲ੍ਹੇ ਵਿੱਚ ਵੀਰਵਾਰ ਰਾਤ ਮਹਿਲਾ ਦੇ ਨਾਲ ਉਸ ਦੇ ਪਤੀ ਦੇ ਸਾਹਮਣੇ 8 ਲੋਕਾਂ ਨੇ ਕਥਿਤ ਤੌਰ ਉੱਤੇ ਗੈਂਗਰੇਪ ਕੀਤਾ। ਪਤੀ-ਪਤਨੀ ਦੇ ਨਾਲ ਲੁੱਟ-ਖਸੁੱਟ ਕੀਤੀ ਗਈ ਅਤੇ ਉਨ੍ਹਾਂ ਨੂੰ ਔਰੈਯਾ-ਜਾਲੌਨ ਹਾਈਵੇ ਉੱਤੇ ਛੱਡ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਪਤੀ-ਪਤਨੀ ਜਾਲੌਨ ਸਥਿਤ ਆਪਣੇ ਘਰ ਤੋਂ ਜੈਪੁਰ ਜਾ ਰਹੇ ਸੀ। ਇਸ ਦੌਰਾਨ ਇੱਕ ਲੋਡਰ ਵੈਨ ਦੇ ਡਰਾਈਵਰ ਨੇ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਮਹਿਲਾ ਨਾਲ ਗੈਂਪਰੇਪ ਕੀਤਾ।

ਜਾਣਕਾਰੀ ਦੇ ਅਨੁਸਾਰ ਜਾਲੌਨ ਜ਼ਿਲ੍ਹੇ ਦੀ ਰਹਿਣ ਵਾਲੀ ਪੀੜਿਤਾ ਦਾ ਪਤੀ ਜੈਪੁਰ ਵਿੱਚ ਪਾਨੀ-ਪੂਰੀ ਵੇਚਣ ਦਾ ਕੰਮ ਕਰਦਾ ਹੈ। ਵੀਰਵਾਰ ਰਾਤ ਉਹ ਪਤਨੀ ਦੇ ਨਾਲ ਜੈਪੁਰ ਤੋਂ ਜਾਲੌਨ ਪਰਤ ਰਹੇ ਸੀ। ਪਤੀ-ਪਤਨੀ ਆਗਰਾ ਤੋਂ ਦੇਰ ਰਾਤ ਔਰੈਯਾ ਪੁੱਜੇ। ਇੱਥੇ ਉਹ ਪਬਲਿਕ ਟ੍ਰਾਂਸਪੋਰਟ ਦਾ ਇੰਤਜ਼ਾਰ ਕਰ ਰਹੇ ਸਨ। ਇਸ ਦੌਰਾਨ ਉਥੋਂ ਲੰਘ ਰਹੇ ਲੋਡਰ ਡਰਾਈਵਰ ਨੇ ਉਨ੍ਹਾਂ ਨੂੰ ਜਾਲੌਨ ਲਈ ਲਿਫਟ ਦੇਣ ਦੀ ਗੱਲ ਕਹਿ ਕੇ ਬਿਠਾ ਲਿਆ। ਲੋਡਰ ਕੁੱਝ ਅੱਗੇ ਵਧਿਆ ਹੀ ਸੀ ਕਿ ਰਸਤੇ ਵਿੱਚ ਸਹਾਬ ਮੋੜ ਉੱਤੇ ਬਦਮਾਸ਼ਾਂ ਨੇ ਗੱਡੀ ਰੋਕ ਦਿੱਤੀ।

ਇਸ ਦੇ ਬਾਅਦ ਪਤੀ-ਪਤਨੀ ਨੂੰ ਲੁਟਿਆ ਅਤੇ ਬੰਧਕ ਬਣਾ ਲਿਆ। ਇਸ ਦੇ ਬਾਅਦ ਪੀੜਿਤਾ ਨੂੰ ਖੇਤ ਵਿੱਚ ਲੈ ਗਏ। ਉੱਥੇ ਅੱਠਾਂ ਬਦਮਾਸ਼ਾਂ ਨੇ ਉਸ ਦੇ ਨਾਲ ਕੁਕਰਮ ਕੀਤਾ। ਪਤੀ ਦੇ ਅਨੁਸਾਰ 'ਆਰੋਪੀ ਸਾਨੂੰ ਉਥੇ ਹੀ ਛੱਡ ਕੇ ਚਲੇ ਗਏ। ਜਿਵੇਂ-ਤਿਵੇਂ ਸ਼ੁੱਕਰਵਾਰ ਨੂੰ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲਾ ਜਿਵੇਂ ਹੀ ਅਫਸਰਾਂ ਦੀ ਜਾਣਕਾਰੀ ਵਿੱਚ ਆਇਆ, ਸਾਰੇ ਘਟਨਾ ਸਥਲ ਉੱਤੇ ਪਹੁੰਚ ਗਏ।

ਡੀ.ਆਈ.ਜੀ. ਸ਼ਰਦ ਸਚਾਨ ਨੇ ਮੌਕਾ-ਏ-ਵਾਰਦਾਤ ਦਾ ਮੁਆਇਨਾ ਕਰਨ ਦੇ ਬਾਅਦ ਦੱਸਿਆ ਕਿ ਪੁਲਿਸ ਦੀਆਂ 5 ਟੀਮਾਂ ਬਣਾਈਆਂ ਗਈਆਂ ਹਨ। ਘਟਨਾ ਦੇ ਦੌਰਾਨ ਡਾਇਲ 100 ਅਤੇ ਪਿਕੇਟ ਡਿਊਟੀ ਦੇ ਪੁਲਸਕਰਮੀ ਕਿੱਥੇ ਸਨ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਲਾਪਰਵਾਹੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਡੀ.ਆਈ.ਜੀ. ਨੇ ਪੀੜਿਤ ਪਤੀ-ਪਤਨੀ ਤੋਂ ਵੀ ਕਾਫ਼ੀ ਦੇਰ ਤੱਕ ਪੁੱਛਗਿਛ ਕੀਤੀ। ਸੂਤਰਾਂ ਦੇ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ 20 ਸੰਦਿਗਧਾਂ ਨੂੰ ਹਿਰਾਸਤ ਵਿੱਚ ਲਿਆ ਹੈ, ਜਿਨ੍ਹਾਂ ਤੋਂ ਪੁੱਛਗਿਛ ਜਾਰੀ ਹੈ। ਇਨ੍ਹਾਂ ਲੋਕਾਂ ਦੀ ਪੀੜਿਤਾ ਦੇ ਸਾਹਮਣੇ ਪਰੇਡ ਵੀ ਕਰਵਾਈ ਜਾਵੇਗੀ।

ਇਸ ਵਾਰਦਾਤ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਵਿੱਚ ਹੜਕੰਪ ਮੱਚ ਗਿਆ ਹੈ। ਕਾਨਪੁਰ ਜ਼ੋਨ ਦੇ ਆਈ.ਜੀ. ਜਕੀ ਅਹਿਮਦ ਨੇ ਔਰੈਯਾ ਪੁਲਿਸ ਨੂੰ ਵੀ ਜਾਂਚ ਵਿੱਚ ਲਗਾ ਦਿੱਤਾ ਹੈ। ਪੀੜਿਤਾ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER