ਬਾਈਕ ਦੇ ਨਾਲ ਇਸ ਆਦਮੀ ਨੂੰ ਵੀ ਕਾਨਪੁਰ ਪੁਲਿਸ ਨੇ ਕ੍ਰੇਨ 'ਤੇ ਟੰਗ ਦਿੱਤਾ
- ਪੀ ਟੀ ਟੀਮ
ਬਾਈਕ ਦੇ ਨਾਲ ਇਸ ਆਦਮੀ ਨੂੰ ਵੀ ਕਾਨਪੁਰ ਪੁਲਿਸ ਨੇ ਕ੍ਰੇਨ 'ਤੇ ਟੰਗ ਦਿੱਤਾ



ਕਾਨਪੁਰ ਸ਼ਹਿਰ 'ਚ ਇੱਕ ਅਜੀਬ ਘਟਨਾ ਦਾ ਵੀਡੀਓ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਇੱਕ ਵੱਖ ਨਜ਼ਾਰਾ ਦੇਖਣ ਨੂੰ ਮਿਲਿਆ। ਜਿਸ ਕ੍ਰੇਨ ਵਿੱਚ ਆਮ ਤੌਰ ਉੱਤੇ ਬਾਈਕ ਜਾਂ ਕਾਰ ਨੂੰ ਲੱਦ ਕੇ ਪੁਲਿਸ ਲੈ ਜਾਂਦੀ ਹੈ, ਉਸੀ ਵਿੱਚ ਇੱਕ ਬਾਈਕ ਦੇ ਨਾਲ ਇੱਕ ਆਦਮੀ ਨੂੰ ਵੀ ਪੁਲਿਸ ਟੰਗ ਕੇ ਲੈ ਗਈ।

ਘਟਨਾ ਸ਼ਹਿਰ ਦੇ ਬੜਾ ਚੌਰਾਹਾ ਇਲਾਕੇ ਦੀ ਹੈ। ਜਦੋਂ ਗਸ਼ਤ ਉੱਤੇ ਨਿਕਲੀ ਟ੍ਰੈਫਿਕ ਪੁਲਿਸ ਦੀ ਕ੍ਰੇਨ ਨੇ ਚਲਾਨ ਕੱਟ ਕੇ ਇੱਕ ਮੋਟਰਸਾਈਕਲ ਨੂੰ ਚੁੱਕਣਾ ਸ਼ੁਰੂ ਕੀਤਾ ਤਾਂ ਬਾਈਕ ਦੇ ਮਾਲਿਕ ਨੇ ਇਸ ਦਾ ਵਿਰੋਧ ਕੀਤਾ।

ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ, ਜਦੋਂ ਮੋਟਰਸਾਈਕਲ ਮਾਲਿਕ ਨੇ ਬਾਈਕ ਤੋਂ ਉਤਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੁਲਿਸ ਦੀ ਕ੍ਰੇਨ ਨੇ ਉਸ ਦੇ ਸਮੇਤ ਹੀ ਬਾਈਕ ਨੂੰ ਟੋ ਕਰ ਲਿਆ। ਉਦੋਂ ਕੁੱਝ ਲੋਕਾਂ ਨੇ ਇਸ ਘਟਨਾ ਦਾ ਵੀਡੀਓ ਬਣਾ ਲਿਆ।

ਨਿਊਜ਼ ਏਜੰਸੀ ਏ.ਐੱਨ.ਆਈ. ਵਲੋਂ ਘਟਨਾ ਦਾ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਉਹ ਆਦਮੀ ਇਸ ਦੌਰਾਨ ਹੈਲਮੇਟ ਪਹਿਨੇ ਹੋਏ ਆਪਣੀ ਬਾਈਕ ਉੱਤੇ ਬੈਠਾ ਹੈ ਅਤੇ ਬਾਈਕ ਚੇਨ ਦੇ ਜ਼ਰੀਏ ਕ੍ਰੇਨ ਨਾਲ ਲਮਕੀ ਹੋਈ ਹੈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER