ਵੈਸ਼ਣੋ ਦੇਵੀ ਮੰਦਿਰ ਕੋਲ ਚੱਟਾਨ ਖਿਸਕਣ ਨਾਲ ਚਾਰ ਸ਼ਰਧਾਲੂਆਂ ਦੀ ਮੌਤ
- ਪੀ ਟੀ ਟੀਮ
ਵੈਸ਼ਣੋ ਦੇਵੀ ਮੰਦਿਰ ਕੋਲ ਚੱਟਾਨ ਖਿਸਕਣ ਨਾਲ ਚਾਰ ਸ਼ਰਧਾਲੂਆਂ ਦੀ ਮੌਤਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਤੋਂ ਬਾਅਦ ਵੈਸ਼ਣੋ ਦੇਵੀ ਕੋਲ ਅਰਧਕੁਵਾਰੀ ਵਿੱਚ ਚੱਟਾਨ ਖਿਸਕਣ ਨਾਲ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਦ ਕਿ ਨੌਂ ਜਖ਼ਮੀ ਹਨ। ਸਾਰੇ ਜਖ਼ਮੀ ਸ਼ਰਧਾਲੂਆਂ ਨੂੰ ਕਟਰਾ ਦੇ ਨਾਰਾਇਣਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।  

ਇਹ ਹਾਦਸਾ ਅਰਧਕੁਵਾਰੀ ਦੀ ਗੁਫਾ ਕੋਲ ਹੋਇਆ ਹੈ। ਤਿੰਨ ਤੀਰਥ ਯਾਤਰੀਆਂ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਅਤੇ ਚੌਥੇ ਯਾਤਰੀ ਦੀ ਹਸਪਤਾਲ ਪਹੁੰਚਣ ਤੱਕ ਮੌਤ ਹੋ ਗਈ ਸੀ। ਜ਼ਿਆਦਾਤਰ ਸ਼ਰਧਾਲੂਆਂ ਨੂੰ ਸਿਰ ਵਿੱਚ ਡੂੰਘੀਆਂ ਸੱਟਾਂ ਆਈਆਂ ਹਨ। ਮਰਨ ਵਾਲਿਆਂ 'ਚ ਇੱਕ 5 ਸਾਲ ਦਾ ਬੱਚਾ ਵੀ ਸੀ। ਜਿਸ ਜਗ੍ਹਾ ਇਹ ਹਾਦਸਾ ਹੋਇਆ ਹੈ, ਉਥੋਂ ਵੈਸ਼ਣੋ ਦੇਵੀ ਮੰਦਿਰ ਕਰੀਬ 6 ਕਿਲੋਮੀਟਰ ਦੂਰ ਹੈ।

ਮਰਨ ਵਾਲਿਆਂ 'ਚ ਬੰਗਲੌਰ ਦਾ 29 ਸਾਲਾ ਸ਼ਸ਼ੀਧਰ ਕੁਮਾਰ, ਛਤੀਸਗੜ੍ਹ ਦੀ 30 ਸਾਲਾ ਬਿੰਦੂ ਸਾਹਨੀ ਅਤੇ ਉਸਦਾ 5 ਸਾਲ ਦਾ ਪੁੱਤਰ ਵਿਸ਼ਾਲ ਅਤੇ ਰਿਆਸੀ ਦਾ 32 ਸਾਲ ਸਦੀਕ, ਜੋ ਕਿ ਇੱਕ ਟਾਂਗੇਵਾਲਾ ਸੀ, ਸ਼ਾਮਿਲ ਹਨ। 

ਪੁਲਿਸ ਨੇ ਦੱਸਿਆ ਕਿ ਮੰਦਿਰ ਦੇ ਗੇਟ ਨੰਬਰ ਤਿੰਨ ਕੋਲ ਇੱਕ ਵੱਡਾ ਪੱਥਰ ਰਿੜ੍ਹ ਕੇ ਡਿੱਗ ਗਿਆ ਅਤੇ ਕਈ ਸ਼ਰਧਾਲੂਆਂ ਨੂੰ ਉਸ ਤੋਂ ਡੂੰਘੀ  ਸੱਟ ਲੱਗੀ। ਸੱਤ ਸ਼ਰਧਾਲੂਆਂ ਨੂੰ ਫਰਸਟ ਏਡ ਦਿੱਤੀ ਗਈ ਜਦਕਿ ਦੋ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।

ਸ਼ਰਾਇਨ ਬੋਰਡ ਦੇ ਸੀਈਓ ਅਜੀਤ ਕੁਮਾਰ ਸਾਹੂ ਨੇ ਕਿਹਾ ਹੈ ਕਿ ਇਸ ਘਟਨਾ ਨੂੰ ਲੈ ਕੇ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਐਸਡੀਐਮ ਭਵਨ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਇਸ ਘਟਨਾ ਦੀ ਜਾਂਚ ਕੀਤੀ ਜਾਵੇਗੀ।

ਮਾਤਾ ਵੈਸ਼ਣੋ ਦੇਵੀ ਦੀ 14 ਕਿਲੋਮੀਟਰ ਦੀ ਪੈਦਲ ਯਾਤਰਾ ਰਿਆਸੀ ਜਿਲ੍ਹੇ ਦੇ ਕਟਰਾ ਵਿੱਚ ਬਾਣਗੰਗਾ ਤੋਂ ਸ਼ੁਰੂ ਹੁੰਦੀ ਹੈ। ਇਸ ਯਾਤਰਾ ਦਾ ਪਹਿਲਾ ਪੜਾਓ ਚਰਨ ਪਾਦੁਕਾ ਹੁੰਦਾ ਹੈ ਅਤੇ ਦੂਜਾ ਅਤੇ ਅਹਿਮ ਪੜਾਓ ਅਰਧਕੁਵਾਰੀ ਗੁਫਾ ਹੁੰਦੀ ਹੈ। ਪ੍ਰਾਚੀਨ ਮਾਨਤਾਵਾਂ ਦੇ ਮੁਤਾਬਕ, ਮਾਤਾ ਵੈਸ਼ਣੋ ਦੇਵੀ ਇਸ ਗੁਫਾ ਵਿੱਚ 9 ਮਹੀਨੇ ਰਹੀ ਸੀ ਇਸ ਲਈ ਦੇਵੀ ਦਰਸ਼ਨ ਨੂੰ ਆਉਣ ਵਾਲੇ ਭਗਤ ਇਸ ਗੁਫਾ ਦੇ ਦਰਸ਼ਨ ਤੋਂ ਬਾਅਦ ਵੈਸ਼ਣੋ ਦੇਵੀ ਦੇ ਦਰਸ਼ਨ ਲਈ ਰਵਾਨਾ ਹੁੰਦੇ ਹਨ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER