ਜਿੱਥੇ ਪੰਜਾਬ ਦਾ ਹਿੱਤ ਹੋਵੇਗਾ, ਸਿੱਧੂ ਉੱਥੇ ਖੜਿਆ ਮਿਲੇਗਾ
- ਪੀ ਟੀ ਟੀਮ
ਜਿੱਥੇ ਪੰਜਾਬ ਦਾ ਹਿੱਤ ਹੋਵੇਗਾ, ਸਿੱਧੂ ਉੱਥੇ ਖੜਿਆ ਮਿਲੇਗਾਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦੇ ਤੇਵਰ ਅੱਜ ਆਪਣੀ ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਨ ਲਈ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਾਫ਼ੀ ਤਲਖ ਨਜ਼ਰ ਆਏ। ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਦਾ ਕਾਰਨ ਦੱਸਿਆ।

ਸਿੱਧੂ ਨੇ 18 ਜੁਲਾਈ ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸਣ ਯੋਗ ਹੈ ਕਿ ਸਿੱਧੂ ਦੇ ਅਸਤੀਫੇ ਦੇ ਨਾਲ ਇੱਕ ਸਹੁੰ ਪੱਤਰ ਵੀ ਸੀ ਜਿਸ ਵਿੱਚ ਸਿੱਧੂ ਨੇ ਲਿਖਿਆ ਸੀ ਕਿ ਉਨ੍ਹਾਂ ਦਾ ਅਸਤੀਫਾ ਤੁਰੰਤ ਸਵੀਕਾਰ ਕਰ ਲਿਆ ਜਾਵੇ। ਉਨ੍ਹਾਂ ਉੱਤੇ ਪਾਰਟੀ ਦਾ ਦਬਾਓ ਪੈ ਸਕਦਾ ਹੈ, ਅਜਿਹੇ ਵਿੱਚ ਉਨ੍ਹਾਂ ਨੂੰ ਅਸਤੀਫਾ ਵਾਪਸ ਵੀ ਲੈਣਾ ਪੈ ਸਕਦਾ ਹੈ ਅਤੇ ਉਹ ਅਸਤੀਫਾ ਵਾਪਸ ਨਹੀਂ ਲੈਣਾ ਚਾਹੁੰਦੇ। ਸਭਾਪਤੀ ਨੇ ਸਹੁੰ ਪੱਤਰ ਦੇ ਨਾਲ ਅਸਤੀਫੇ ਨੂੰ ਸਵੀਕਾਰ ਕਰ ਲਿਆ ਸੀ।

ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਵੱਲ ਮੁੰਹ ਨਾ ਕਰਨ ਤੇ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ, ਇਸ ਕਾਰਣ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦਿੱਤਾ। ਉਨ੍ਹਾਂ ਨੇ ਕਿਹਾ, ਧਰਮਾਂ ਵਿੱਚ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ ਹੁੰਦਾ ਹੈ। ਅਜਿਹੇ ਵਿੱਚ ਮੈਂ ਕਿਵੇਂ ਆਪਣਾ ਵਤਨ ਪੰਜਾਬ ਛੱਡ ਦਿਆਂ। ਕਿਵੇਂ ਛੱਡ ਦਿਆਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਮੈਨੂੰ ਚਾਰ ਵਾਰ ਚੋਣਾਂ 'ਚ ਜਿਤਾਇਆ। ਉਨ੍ਹਾਂ ਨੇ ਕਿਹਾ ਕਿ ਆਪਣੇ ਨਿੱਜੀ ਸਵਾਰਥਾਂ ਕਰਕੇ ਪੰਜਾਬ ਤੋਂ ਦੂਰ ਨਹੀਂ ਰਹਿ ਸਕਦਾ।

ਪ੍ਰੈਸ ਕਾਨਫਰੰਸ ਵਿੱਚ ਸਿੱਧੂ ਨੇ ਆਪਣੀਆਂ ਉਪਲਬੱਧੀਆਂ ਅਤੇ ਭਾਜਪਾ ਲਈ ਕੀਤੇ ਕੰਮਾਂ ਦੀ ਚਰਚਾ ਕੀਤੀ। ਇਸਦੇ ਨਾਲ ਹੀ ਦੱਸਿਆ ਕਿ ਜਦੋਂ ਭਾਜਪਾ ਦੀ ਹਾਲਤ ਪੰਜਾਬ ਵਿੱਚ ਠੀਕ ਨਹੀਂ ਸੀ ਤਾਂ ਕਿਵੇਂ ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਬਣਾਇਆ ਸੀ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਮੋਦੀ ਦੀ ਲਹਿਰ ਆਈ ਤਾਂ ਸਿੱਧੂ ਨੂੰ ਵੀ ਡੁਬੋ ਦਿੱਤਾ ਗਿਆ। ਉਨ੍ਹਾਂ ਨੇ ਇਹ ਸਾਫ਼ ਨਹੀਂ ਕੀਤਾ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦਿੱਤਾ ਹੈ ਜਾਂ ਨਹੀਂ। ਪਰ ਆਪਣੀਆਂ ਗੱਲਾਂ ਨਾਲ ਉਨ੍ਹਾਂ ਨੇ ਭਾਜਪਾ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

ਹਾਲਾਂਕਿ ਪੰਜਾਬ ਭਾਜਪਾ ਦੇ ਪ੍ਰਮੁੱਖ ਵਿਜੈ ਸਾਂਪਲਾ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਨੇ ਹਾਲੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ ਹੈ। ਪਰ ਸਿੱਧੂ ਨੂੰ ਲੈ ਕੇ ਭਾਜਪਾ ਨੇ ਵੀ ਸਖ਼ਤ ਤੇਵਰ ਅਪਣਾ ਲਿਆ ਹੈ। ਭਾਜਪਾ ਨੇ ਸਾਫ਼ ਕਰ ਦਿੱਤਾ ਹੈ ਕਿ ਸਿੱਧੂ ਲਈ ਪਾਰਟੀ ਵਿੱਚ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਸਿੱਧੂ ਨੂੰ ਮਨਾਉਣਾ ਤਾਂ ਦੂਰ ਹੁਣ ਉਨ੍ਹਾਂ ਦੇ ਚਾਹੁਣ ਉੱਤੇ ਵੀ ਸਿੱਧੂ ਨੂੰ ਵਾਪਸ ਨਹੀਂ ਆਉਣ ਦੇਵੇਗੀ।

ਅਚਾਨਕ ਰਾਜ ਸਭਾ ਤੋਂ ਅਸਤੀਫਾ ਦੇਣ ਕਾਰਣ ਰਾਜਨੀਤਕ ਹਲਕਿਆਂ ਵਿੱਚ ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਸੱਕਦੇ ਹਨ। ਆਪ ਵਿੱਚ ਜਾਣ ਬਾਰੇ ਪੁੱਛੇ ਸਵਾਲ 'ਤੇ ਸਿੱਧੂ ਨੇ ਕੋਈ ਜਵਾਬ ਨਹੀਂ ਦਿੱਤਾ।

ਇਹ ਪੁੱਛੇ ਜਾਣ ਉੱਤੇ ਕਿ ਉਹ ਹੁਣ ਅੱਗੇ ਕਿੱਥੇ ਜਾਣਗੇ, ਸਿੱਧੂ ਨੇ ਕਿਹਾ, ਜਿੱਥੇ ਪੰਜਾਬ ਦਾ ਹਿੱਤ ਹੋਵੇਗਾ, ਸਿੱਧੂ ਉੱਥੇ ਖੜਿਆ ਮਿਲੇਗਾ।
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER