ਮੋਦੀ ਸਰਕਾਰ ਤੀਸਰੇ 'ਸਫਲ' ਵਰ੍ਹੇ ਦੀ ਅਰੰਭਤਾ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਫੇਰ-ਬਦਲ ਦੀ ਚਰਚਾ
- ਜਸਵੰਤ ਸਿੰਘ ‘ਅਜੀਤ’
ਮੋਦੀ ਸਰਕਾਰ ਤੀਸਰੇ 'ਸਫਲ' ਵਰ੍ਹੇ ਦੀ ਅਰੰਭਤਾ ਅਤੇ ਕੇਂਦਰੀ ਮੰਤਰੀ ਮੰਡਲ ਵਿੱਚ ਫੇਰ-ਬਦਲ ਦੀ ਚਰਚਾ



ਤੀਸਰੇ ਸਫਲ ਵਰ੍ਹੇ ਦੀ ਅਰੰਭਤਾ : ਇਸੇ ਮਹੀਨੇ, ਮਈ ਵਿੱਚ, ਕੇਂਦਰ ’ਚ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਨੂੰ ਕਾਇਮ ਹੋਇਆਂ ਦੋ ਵਰ੍ਹੇ ਪੂਰੇ ਹੋਣ ਦੇ ਨਾਲ ਹੀ, ਤੀਜੇ ‘ਸਫਲ’ ਵਰ੍ਹੇ ਦੀ ਅਰੰਭਤਾ ਹੋ ਰਹੀ ਹੈ। ਜਿਸਦੇ ਚਲਦਿਆਂ ਦੇਸ਼ ਵਿੱਚ ਇੱਕ ਪਾਸੇ ਤਾਂ ਸੱਤਾ-ਕਾਲ ਦੇ ਦੋ ਵਰ੍ਹੇ ‘ਸਫਲਤਾ ਸਹਿਤ’ ਪੂਰਿਆਂ ਹੋਣ ਅਤੇ ਤੀਜੇ ਵਰ੍ਹੇ ਦੀ ‘ਸਫਲ’ ਅਰੰਭਤਾ ਦੇ ਜਸ਼ਨਾਂ ਦੀਆਂ ਤਿਆਰੀਆਂ ਦਾ ਮਾਹੌਲ ਬਣਿਆ ਹੋਇਆ ਹੈ ’ਤੇ ਦੂਸਰੇ ਪਾਸੇ ਕੁਝ ਰਾਜਾਂ ਵਿੱਚ ਬਣੀ ਹੋਈ ਅਕਾਲ [ਸੋਕੇ] ਦੀ ਸਥਿਤੀ ਨੇ ਸਰਕਾਰ ਦੇ ਨੀਤੀ-ਘਾੜੇ ਮੈਨੇਜਰਾਂ ਦੇ ਸਾਹ ਸੂਤੇ ਹੋਏ ਹਨ।
 
ਦਸਿਆ ਗਿਆ ਹੈ ਕਿ ਕੁਝ ਦਿਨ ਪਹਿਲਾਂ ਹੋਈ ਇੱਕ ਬੈਠਕ ਵਿੱਚ ਸੰਬੰਧਤ ਵਿਭਾਗਾਂ ਦੇ ਦੋ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੂਬ ਖਰੀਆਂ-ਖੋਟੀਆਂ ਸੁਣਾਈਆਂ ਸਨ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਅਕਾਲ [ਸੋਕਾ] ਕੋਈ ਪਹਿਲੀ ਵਾਰ ਨਹੀਂ ਪਿਆ। ਇਤਨੇ ਦਿਨਾਂ ਤੋਂ ਤੁਸੀਂ ਕਰ ਕੀ ਰਹੇ ਸੀ? ਸਮਾਂ ਰਹਿੰਦਿਆਂ ਅਕਾਲ [ਸੋਕੇ] ਨਾਲ ਨਿਪਟਣ ਲਈ ਆਪਣੇ ਪੱਧਰ ਤੇ ਲੋੜੀਂਦੀ ਤਿਆਰੀ ਕਿਉਂ ਨਹੀਂ ਕੀਤੀ ਗਈ।
 
ਦਸਿਆ ਗਿਆ ਕਿ ਪ੍ਰਧਾਨ ਮੰਤਰੀ ਦੇ ਤੇਵਰ ਵੇਖ ਮੰਤਰੀਆਂ ਦੀ ਹਾਲਤ ਖਰਾਬ ਹੋ ਗਈ। ਦੋਵੇਂ ਮੰਤਰੀ ਦਿਨ-ਰਾਤ ਇੱਕ ਕਰ ਜੁਟ ਗਏ ਹੋਏ ਹਨ, ਤਾਂ ਜੋ ਦੋ-ਵਰ੍ਹਿਆਂ ਦੀ ‘ਸਫਲ’ ਸੱਤਾ ਪੁਰ ਅਕਾਲ [ਸੋਕਾ] ਦਾ ਪਰਛਾਵਾਂ ਭਾਰੀ ਨਾ ਪੈ ਜਾਏ। ਵੈਸੇ ਵੀ ਚਰਚਾ ਇਹੀ ਸੁਣਨ ਨੂੰ ਮਿਲ ਰਹੀ ਹੈ ਕਿ ਬਜਟ ਇਜਲਾਸ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ਵਿੱਚ ਫੇਰ-ਬਦਲ ਤਾਂ ਹੋਣਾ ਹੀ ਹੈ।








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017










NEWS LETTER