ਆਪ ਦੇ ਲਾਲ ਗੁਲਾਬ ਦੇ ਬਾਵਜੂਦ ਵਿਜੈ ਗੋਇਲ ਨੇ ਔਡ-ਇਵਨ ਦਾ ਕੀਤਾ ਉਲੰਘਣ
- ਪੀ ਟੀ ਟੀਮ
ਆਪ ਦੇ ਲਾਲ ਗੁਲਾਬ ਦੇ ਬਾਵਜੂਦ ਵਿਜੈ ਗੋਇਲ ਨੇ ਔਡ-ਇਵਨ ਦਾ ਕੀਤਾ ਉਲੰਘਣ



ਦਿੱਲੀ ਦੇ ਔਡ-ਇਵਨ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਾਜਪਾ ਸਾਂਸਦ ਵਿਜੈ ਗੋਇਲ ਦਾ ਅੱਜ ਔਡ-ਇਵਨ ਫਾਰਮੂਲਾ ਤੋੜਨ ਦੇ ਸੰਬੰਧ ਵਿੱਚ ਚਲਾਨ ਕੱਟਿਆ ਗਿਆ। ਅੱਜ ਜਦੋਂ ਉਹ ਸੜਕ ’ਤੇ ਨਿੱਕਲੇ ਉਦੋਂ ਨਾ ਉਨਾਂ ਕੋਲ ਲਾਇਸੈਂਸ ਸੀ ਅਤੇ ਨਾ ਹੀ ਇਵਨ ਨੰਬਰ ਦੀ ਗੱਡੀ ’ਚ ਸੀ। ਉਨਾਂ ਦੀ ਗੱਡੀ ਦਾ ਨੰਬਰ 2727 ਔਡ ਗਿਣਤੀ ’ਤੇ ਖ਼ਤਮ ਸੀ ਅਤੇ ਅੱਜ ਇਵਨ ਨੰਬਰ ਦਾ ਦਿਨ ਸੀ।
 
ਭਾਜਪਾ ਨੇਤਾ ਵਿਜੈ ਗੋਇਲ ਨੇ ਅੱਜ ਔਡ-ਇਵਨ ਨਿਯਮ ਤੋੜਿਆ ਅਤੇ 2,000 ਰੁਪਏ ਦਾ ਚਲਾਨ ਕਟਵਾਇਆ। ਇਸ ਤੋਂ ਪਹਿਲਾਂ ਗੋਇਲ ਨੂੰ ਮਨਾਉਣ ਲਈ ਦਿੱਲੀ ਦੇ ਟ੍ਰਾਂਸਪੋਰਟ ਮੰਤਰੀ ਗੋਪਾਲ ਰਾਏ ਉਨਾਂ ਦੇ ਘਰ ਵੀ ਗਏ। ਗੋਪਾਲ ਰਾਏ ਨੇ ਗੋਇਲ ਨੂੰ ਗੁਲਾਬ ਦਾ ਫੁੱਲ ਵੀ ਦਿੱਤਾ, ਪਰ ਵਿਜੈ ਗੋਇਲ ਨਹੀਂ ਮੰਨੇ। ਕਾਫ਼ੀ ਦੇਰ ਤੱਕ ਗੱਲਬਾਤ ਹੋਈ।
 
ਗੋਇਲ ਦਾ ਕਹਿਣਾ ਹੈ, ਇਸ਼ਤਿਹਾਰ ’ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਸਰਕਾਰ
 
ਗੋਇਲ ਦੇ ਮੁਤਾਬਿਕ, ਜਦੋਂ ਇਸ ਮੁਹਿੰਮ ਨੂੰ ਜਨਤਾ ਦਾ ਸਮਰਥਨ ਹੈ ਤਾਂ ਅਜਿਹੇ ’ਚ ਇਸ਼ਤਿਹਾਰ ’ਤੇ ਕਰੋੜਾਂ ਰੁਪਏ ਦਾ ਖ਼ਰਚ ਬੇਈਮਾਨੀ ਹੈ। ਇੱਧਰ ਗੋਪਾਲ ਰਾਏ ਦਾ ਕਹਿਣਾ ਹੈ ਕਿ ਇਸ਼ਤਿਹਾਰ ਦਾ ਵਿਰੋਧ ਕਰਦੇ ਹਨ ਤਾਂ ਇਸ਼ਤਿਹਾਰ ਤਾਂ ਕੇਂਦਰ ਸਰਕਾਰ ਵੀ ਦਿੰਦੀ ਹੈ।
 
ਵੈਸੇ ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਅੱਜ ਦਿੱਲੀ ’ਚ ਔਡ-ਇਵਨ ਦਾ ਅਸਲ ਇਮਤਿਹਾਨ ਹੈ। ਦਿੱਲੀ ’ਚ ਔਡ-ਇਵਨ ਪਾਰਟ-2 ਦਾ ਅੱਜ ਤੀਜਾ ਦਿਨ ਹੈ। ਔਡ-ਇਵਨ ਦੇ ਪਹਿਲੇ ਦਿਨ ਰਾਮਨੌਵੀਂ ਦੀ ਛੁੱਟੀ ਸੀ ਅਤੇ ਫਿਰ ਸ਼ਨੀਵਾਰ ਆ ਗਿਆ। ਅਜਿਹੇ ’ਚ ਸਕੂਲ, ਦਫ਼ਤਰ ਸਾਰੇ ਬੰਦ ਸੀ ਅਤੇ ਸੜਕਾਂ ’ਤੇ ਲੋਕਾਂ ਦੀ ਗਿਣਤੀ ਘੱਟ ਸੀ। ਪਰ ਅੱਜ ਜਦੋਂ ਸਾਰੇ ਸਕੂਲ, ਕਾਲਜ ਅਤੇ ਦਫ਼ਤਰ ਖੁੱਲ ਚੁੱਕੇ ਹਨ ਅਤੇ ਕਈ ਥਾਵਾਂ ’ਤੇ ਔਡ-ਇਵਨ ਦੇ ਬਾਵਜੂਦ ਜਾਮ ਵੀ ਦੇਖਿਆ ਗਿਆ। 








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017










NEWS LETTER