ਮੋਦੀ ਦੇ ਘਰੇਲੂ ਜ਼ਿਲੇ ’ਚ ਕਰਫਿਊ, ਕਈ ਜ਼ਖਮੀ, ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ
- ਪੀ ਟੀ ਟੀਮ
ਮੋਦੀ ਦੇ ਘਰੇਲੂ ਜ਼ਿਲੇ ’ਚ  ਕਰਫਿਊ, ਕਈ ਜ਼ਖਮੀ, ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ



ਗੁਜਰਾਤ ’ਚ ਪਟੇਲ ਭਾਈਚਾਰੇ ਦੀ ਅੱਗ ਇੱਕ ਵਾਰ ਫਿਰ ਫੈਲਦੀ ਨਜ਼ਰ ਆ ਰਹੀ ਹੈ। ਭਾਈਚਾਰੇ ਦੀ ਮੰਗ ਅਤੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੀ ਰਿਹਾਈ ਨੂੰ ਲੈ ਕੇ ਪਾਟੀਦਾਰ ਸਮਾਜ ਦੇ ਲੋਕਾਂ ਨੇ ਅੱਜ ਗੁਜਰਾਤ ਬੰਦ ਦਾ ਐਲਾਨ ਕੀਤਾ ਹੈ।  ਇਸ ਨੂੰ ਦੇਖਦੇ ਹੋਏ ਮੇਹਸਾਣਾ, ਸੂਰਤ, ਅਹਿਮਦਾਬਾਦ, ਰਾਜਕੋਟ ਵਡੋਦਰਾ ਅਤੇ ਸਾਬਰਕਾਂਠਾ ’ਚ ਮੋਬਾਇਲ ਤੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਅੱਜ ਰਾਤ 12 ਵਜੇ ਤੱਕ ਇਹ ਸੇਵਾਵਾਂ ਬੰਦ ਹਨ। ਇਹ ਸਾਰੇ ਸੰਵੇਦਨਸ਼ੀਲ ਇਲਾਕੇ ਹਨ ਅਤੇ ਇਨਾਂ ਇਲਾਕਿਆਂ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋ ਪੁਲਿਸ ਇਲਾਕਿਆਂ ਵਰਾਛਾ ਅਤੇ ਕਾਪੋਦਰਾ ’ਚ ਧਾਰਾ 144 ਲਾਗੂ ਹੈ।
 
ਮੇਹਸਾਣਾ ’ਚ ਭੜਕੀ ਹਿੰਸਾ
 
ਇਸ ਤੋਂ ਪਹਿਲਾਂ ਐਤਵਾਰ ਨੂੰ ਜੇਲ ਭਰੋ ਅੰਦੋਲਨ ਦੇ ਦੌਰਾਨ ਮੇਹਸਾਣਾ ’ਚ ਹਿੰਸਾ ਭੜਕ ਗਈ। ਅੰਦੋਲਨ ਦੀ ਮਨਜ਼ੂਰੀ ਨਾ ਹੋਣ ਦੇ ਬਾਵਜੂਦ ਵੱਡੀ ਗਿਣਤੀ ’ਚ ਜਮਾਂ ਹੋਏ ਪਾਟੀਦਾਰ ਸਮਾਜ ਦੇ ਲੋਕਾਂ ਦੀ ਪੁਲਿਸ ਨਾਲ ਝੜੱਪ ਹੋ ਗਈ। ਪਹਿਲਾਂ ਪੱਥਰਬਾਜ਼ੀ ਹੋਈ ਅਤੇ ਫਿਰ ਅੰਦੋਲਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅੱਥਰੂ ਗੈਸ ਛੱਡੀ ਅਤੇ ਹਵਾਈ ਫਾਇਰਿੰਗ ਵੀ ਕੀਤੀ।
 
ਗੱਡੀਆਂ ਨੂੰ ਕੀਤਾ ਅੱਗ ਦੇ ਹਵਾਲੇ
 
ਲੋਕਾਂ ਨੇ ਕਈ ਗੱਡੀਆਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਕਈ ਥਾਵਾਂ ’ਤੇ ਭੰਨ-ਤੋੜ ਕੀਤੀ। ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਮੇਹਸਾਣਾ ’ਚ ਕਰਫਿਊ ਲਗਾ ਦਿੱਤਾ, ਜਿਹੜਾ ਅੱਜ ਵੀ ਜਾਰੀ ਹੈ। ਸੂਰਤ ’ਚ ਵੀ ਹਿੰਸਾ ਦੀ ਕੁਝ-ਕੁ ਘਟਨਾਵਾਂ ਹੋਈਆਂ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਫੋਨ ਕਰਕੇ ਹਾਲਾਤ ਦਾ ਜਾਇਜ਼ਾ ਲਿਆ ਹੈ। 
 
ਗੁਜਰਾਤ ਦੇ ਮੁੱਖ ਸਕੱਤਰ ਜੀ.ਆਰ. ਅਲੋਰੀਆ ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਦੀਆਂ 5 ਕੰਪਨੀਆਂ ਇਨਾਂ ਤਿੰਨਾਂ ਸ਼ਹਿਰਾਂ ਵਿੱਚ ਤੈਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸਟੇਟ ਰਿਜ਼ਰਵ ਪੁਲਿਸ ਦੀਆਂ 20 ਕੰਪਨੀਆਂ ਨੂੰ ਵੀ ਪੂਰੇ ਰਾਜ ’ਚ ਤੈਨਾਤ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਨਾਲ ਇੱਕ ਸਮੀਖਿਆ ਬੈਠਕ ਤੋਂ ਬਾਅਦ ਅਲੋਰੀਆ ਨੇ ਦੱਸਿਆ, ‘‘ਨਿਯਮਿਤ ਪੁਲਿਸ ਬਲ ਤੋਂ ਇਲਾਵਾ ਅਸੀਂ ਅਹਿਮਦਾਬਾਦ ਅਤੇ ਮੇਹਸਾਣਾ ’ਚ ਆਰ.ਏ.ਐੱਫ. ਦੀਆਂ ਦੋ-ਦੋ ਕੰਪਨੀਆਂ ਅਤੇ ਇੱਕ ਕੰਪਨੀ ਸੂਰਤ ’ਚ ਤੈਨਾਤ ਕੀਤੀ ਹੈ। ਜੇਕਰ ਜ਼ਰੂਰਤ ਹੋਈ ਤਾਂ ਸਥਿਤੀ ਨਾਲ ਨਿਪਟਣ ਲਈ ਅਸੀਂ ਕੇਂਦਰ ਤੋਂ ਆਰ.ਏ.ਐੱਫ. ਦੀਆਂ 10 ਹੋਰ ਕੰਪਨੀਆਂ ਭੇਜਣ ਦੀ ਮੰਗ ਕਰਾਂਗੇ।’’ 








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER