ਔਡ-ਇਵਨ ਦੌਰਾਨ ਆਟੋ-ਟੈਕਸੀਆਂ ਦੀ ਹੜਤਾਲ, ਕੇਜਰੀਵਾਲ ਦਾ ਭਾਜਪਾ ’ਤੇ ਯੋਜਨਾ ਭੰਗ ਕਰਨ ਦਾ ਦੋਸ਼
- ਪੀ ਟੀ ਟੀਮ
ਔਡ-ਇਵਨ ਦੌਰਾਨ ਆਟੋ-ਟੈਕਸੀਆਂ ਦੀ ਹੜਤਾਲ, ਕੇਜਰੀਵਾਲ ਦਾ ਭਾਜਪਾ ’ਤੇ ਯੋਜਨਾ ਭੰਗ ਕਰਨ ਦਾ ਦੋਸ਼ਔਡ-ਇਵਨ ਟਰਾਇਲ ਦੇ ਦੂਜੇ ਚਰਨ ’ਚ ਜਿੱਥੇ ਲੋਕਾਂ ਨੂੰ ਸੜਕ ਅਤੇ ਮੈਟਰੋ ਸੇਵਾਵਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਸੋਮਵਾਰ ਨੂੰ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। 

ਔਡ-ਇਵਨ ਪਾਰਟ-2 ’ਚ ਸੋਮਵਾਰ ਨੂੰ ਕਈ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਅਤੇ ਦਫ਼ਤਰ ਵੀ ਖੁੱਲਣਗੇ, ਪਰ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ, ਕਿਉਂਕਿ ਆਟੋ-ਟੈਕਸੀਆਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਦਰਅਸਲ ਆਟੋ-ਟੈਕਸੀਆਂ ਦੇ ਇੱਕ ਸੰਗਠਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ, ਪਰ ਇੱਕ ਦੂਜੇ ਸੰਗਠਨ ਨੇ ਆਪਣੇ ਆਪ ਨੂੰ ਹੜਤਾਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਹੈ।

ਐਪ ਆਧਾਰਿਤ ਕੈਬ ਸਰਵਿਸ ਦੇ ਵਿਰੋਧ ’ਚ ਦਿੱਲੀ ਆਟੋ-ਰਿਕਸ਼ਾ ਸੰਘ ਅਤੇ ਦਿੱਲੀ ਟੈਕਸੀ ਯੂਨੀਅਨ ਨੇ ਇਸ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਰਾਜੇਂਦਰ ਸੋਨੀ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ 14 ਮਾਰਚ ਨੂੰ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਟ੍ਰਾਂਸਪੋਰਟ ਮੰਤਰੀ ਗੋਪਾਲ ਰਾਏ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਨੇ 15 ਦਿਨ ਦੇ ਅੰਦਰ ਮੰਗ ਪੂਰੀ ਕਰਨ ਦਾ ਭਰੋਸਾ ਜਤਾਇਆ ਸੀ, ਜਿਸ ਦਾ ਕੋਈ ਨਤੀਜਾ ਨਾ ਨਿਕਲਿਆ। ਸੋਨੀ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਤੋਂ ਵੀ ਜਵਾਬ ਨਾ ਮਿਲਿਆ ਤਾਂ ਹੁਣ ਹੜਤਾਲ ਦੇ ਸਿਵਾਏ ਕੋਈ ਰਸਤਾ ਨਹੀਂ ਬਚਿਆ।
ਉੱਧਰ ਆਲ ਦਿੱਲੀ ਆਟੋ ਟੈਕਸੀ ਟ੍ਰਾਂਸਪੋਰਟ ਕਾਂਗਰਸ ਯੂਨੀਅਨ ਨੇ ਇਸ ਹੜਤਾਲ ਤੋਂ ਆਪਣੇ ਆਪ ਨੂੰ ਅਲੱਗ ਰੱਖਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਕਿਸ਼ਨ ਵਰਮਾ ਦਾ ਕਹਿਣਾ ਹੈ ਕਿ ਸਰਕਾਰ ਨਾਲ ਕਈ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ ਅਤੇ ਜਲਦ ਹੀ ਕਈ ਮਸਲੇ ਹੱਲ ਹੋਣਗੇ।

ਅਰਵਿੰਦ ਕੇਜਰੀਵਾਲ ਨੇ ਆਟੋ-ਟੈਕਸੀਆਂ ਦੀ ਇਸ ਹੜਤਾਲ ਨੂੰ ਭਾਜਪਾ ਦੁਆਰਾ ਔਡ-ਇਵਨ ਨੂੰ ਅਸਫ਼ਲ  ਕਰਨ ਦੀ ਕੋਸ਼ਿਸ਼ ਦੱਸਿਆ ਹੈ। ਕੇਜਰੀਵਾਲ ਨੇ ਇੱਕ ਟਵੀਟ ’ਚ ਲਿਖਿਆ ਭਾਜਪਾ ਲੋਕਾਂ ਤੋਂ ਔਡ-ਇਵਨ ਨਿਯਮ ਨੂੰ ਤੋੜਨ ਦੀ ਅਪੀਲ ਕਰ ਰਹੀ ਹੈ। ਭਾਜਪਾ ਦੀ ਆਟੋ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ। ਭਾਜਪਾ ਚਾਹੁੰਦੀ ਹੈ ਕਿ ਔਡ-ਇਵਨ ਫੇਲ ਹੋ ਜਾਵੇ। ਪਰ ਦਿੱਲੀ ਭਾਜਪਾ ਨੂੰ ਫੇਲ ਕਰੇਗੀ। 

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਜਪਾ ਦੇ ਪ੍ਰਸਿੱਧ ਨੇਤਾ ਵਿਜੈ ਗੋਇਲ ਨੇ ਟਵੀਟ ’ਚ ਕਿਹਾ ਸੀ ਕਿ ਉਹ ਸੋਮਵਾਰ ਨੂੰ ਔਡ-ਇਵਨ ਨਿਯਮ ਦਾ ਉਲੰਘਣ ਕਰਕੇ ਆਪਣਾ ਚਲਾਨ ਕਟਵਾਉਣਗੇ।

ਉਨਾਂ ਨੇ ਦੋਸ਼ ਲਗਾਇਆ ਕਿ ਇਹ ਯੋਜਨਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਿਹਾ ਪ੍ਰਚਾਰ ਸਟੰਟ ਹੈ। ਹਾਲਾਂਕਿ ਸ਼ਨੀਵਾਰ ਨੂੰ ਉਨਾਂ ਨੇ ਸਾਫ ਕਿਹਾ ਕਿ ਉਹ ਔਡ-ਇਵਨ ਦਾ ਵਿਰੋਧ ਨਹੀਂ ਕਰ ਰਹੇ ਹਨ ਬਲਕਿ ਕੇਜਰੀਵਾਲ ਦੇ ਇਸ਼ਤਿਹਾਰਾਂ ਦਾ ਵਿਰੋਧ ਕਰ ਰਹੇ ਹਨ। 
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER