ਭਾਜਪਾ ਦਾ ਪੋਸਟਰ: ਕੇਸ਼ਵ ਪ੍ਰਸਾਦ ਮੋਰੀਆ ਬਣੇ ਸ਼੍ਰੀ ਕਿ੍ਸ਼ਨ
- ਪੀ ਟੀ ਟੀਮ
ਭਾਜਪਾ ਦਾ ਪੋਸਟਰ: ਕੇਸ਼ਵ ਪ੍ਰਸਾਦ ਮੋਰੀਆ ਬਣੇ ਸ਼੍ਰੀ ਕਿ੍ਸ਼ਨ



ਵਾਰਾਣਸੀ ’ਚ ਭਾਜਪਾ ਦੇ ਇੱਕ ਪੋਸਟਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਭਾਜਪਾ ਦੇ ਨਵੇਂ ਪ੍ਰਧਾਨ ਕੇਸ਼ਵ ਪ੍ਰਸਾਦ ਮੋਰੀਆ ਨੂੰ ਪੋਸਟਰ ’ਚ ਭਗਵਾਨ ਕਿ੍ਸ਼ਨ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਪੋਸਟਰ ਵਿੱਚ ਉੱਤਰ ਪ੍ਰਦੇਸ਼ ਨੂੰ ਦਰੌਪਤੀ ਅਤੇ ਵਿਰੋਧੀ ਨੇਤਾਵਾਂ ਨੂੰ ਚੀਰਹਰਣ ਕਰਦੇ ਕੌਰਵ ਦੇ ਤੌਰ ’ਤੇ ਦਿਖਾਇਆ ਗਿਆ ਹੈ। 
 
ਪੋਸਟਰ ’ਚ ਇਨਾਂ ਨੇਤਾਵਾਂ ਨੂੰ ਕੀਤਾ ਗਿਆ ਸ਼ਾਮਿਲ
ਇਨਾਂ ’ਚ ਰਾਹੁਲ ਗਾਂਧੀ, ਆਜ਼ਮ  ਖਾਨ, ਅਖਿਲੇਸ਼ ਯਾਦਵ ਅਤੇ ਅਸਦੁਬਦੀਨ ਓਵੈਸੀ ਸ਼ਾਮਿਲ ਹਨ। ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਬਣਨ ਤੋਂ ਬਾਅਦ ਮੋਰੀਆ ਦਾ ਪਹਿਲੀ ਵਾਰੀ ਵਾਰਾਣਸੀ ਦੌਰਾ ਹੋ ਰਿਹਾ ਹੈ। 
 
ਉੱਤਰ ਪ੍ਰਦੇਸ਼ ਦਾ ਚੀਰਹਰਣ ਹੋ ਰਿਹਾ ਹੈ
 
ਭਾਜਪਾ ਦੇ ਵਰਕਰ ਰੂਪੇਸ਼ ਪਾਂਡੇ ਨੇ ਕਿਹਾ ਕਿ ਮੈਂ ਇਹ ਸਮਝਦਾ ਹਾਂ ਕਿ ਅੱਜ ਉੱਤਰ ਪ੍ਰਦੇਸ਼ ’ਚ ਚੀਰਹਰਣ ਹੋ ਰਿਹਾ ਹੈ। ਕਾਂਗਰਸ ਦੀ ਸਰਕਾਰ ਦੇ ਦੌਰਾਨ ਗਰੀਬੀ ਤੇ ਬੇਰੁਜ਼ਗਾਰੀ ਵਧੀ। ਅਖਿਲੇਸ਼ ਯਾਦਵ ਦੀ ਸਰਕਾਰ ਦੇ ਦੌਰਾਨ ਗੁੰਡਾਰਾਜ ਵਧਿਆ ਅਤੇ ਮਾਇਆਵਤੀ ਦੇ ਰਾਜ ’ਚ ਭਿ੍ਰਸ਼ਟਾਚਾਰ ਵਧਿਆ। ਆਜ਼ਮ ਖਾਨ ਸੰਪਰਦਾਇਕਤਾ ਫੈਲਾ ਰਹੇ ਹਨ ਅਤੇ ਓਵੈਸੀ ਦੇਸ਼-ਧ੍ਰੋਹੀ ਬਿਆਨ ਦਿੰਦੇ ਹਨ। ਅਜਿਹੇ ’ਚ ਭਾਜਪਾ ਵੱਲੋਂ ਕੇਸ਼ਵ ਪ੍ਰਸਾਦ ਮੋਰੀਆ ਨੂੰ ਯੁੱਧ-ਭੂਮੀ ਵਿੱਚ ਭੇਜਿਆ ਹੈ। 








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017










NEWS LETTER