ਮਹਿਬੂਬਾ ਮੁਫਤੀ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਮੁੱਖ ਮੰਤਰੀ ਬਣੀ
- ਪੀ ਟੀ ਟੀਮ
ਮਹਿਬੂਬਾ ਮੁਫਤੀ ਭਾਰਤ ਦੀ ਪਹਿਲੀ ਮੁਸਲਿਮ ਮਹਿਲਾ ਮੁੱਖ ਮੰਤਰੀ ਬਣੀ



ਜੰਮੂ-ਕਸ਼ਮੀਰ ਵਿੱਚ ਪੀ.ਡੀ.ਪੀ. ਭਾਜਪਾ ਗਠਜੋੜ ਦੀ ਸਰਕਾਰ ਇੱਕ ਵਾਰ ਫਿਰ ਸੱਤਾ ਵਿੱਚ ਆ ਗਈ। ਪੀ.ਡੀ.ਪੀ. ਮੁੱਖੀ ਮਹਿਬੂਬਾ ਮੁਫਤੀ ਨੂੰ ਰਾਜ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਦੇ ਰੂਪ ਵਿੱਚ ਰਾਜਪਾਲ ਐਨ.ਐਲ. ਵੋਹਰਾ ਰਾਜ ਭਵਨ ਵਿੱਚ ਮੁੱਖ ਮੰਤਰੀ ਪਦ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਮਹਿਬੂਬਾ ਮੁਫਤੀ ਰਾਜ ਦੀ 13ਵੀਂ ਮੁੱਖ ਮੰਤਰੀ ਬਣੀ। 
 
ਇੱਥੇ ਵਰਨਣਯੋਗ ਹੈ ਕਿ ਮੁਫਤੀ ਕੇਵਲ ਜੰਮੂ-ਕਸ਼ਮੀਰ ਰਾਜ ਦੀ ਪਹਿਲੀ ਮਹਿਲਾ ਮੁੱਖ ਮੁੰਤਰੀ ਹੀ ਨਹੀਂ ਸਗੋਂ ਭਾਰਤ ਵਿੱਚ ਕਿਸੇ ਵੀ ਰਾਜ ਦੀ ਪਹਿਲੀ ਮੁਸਲਿਮ ਔਰਤ ਮੁੱਖ ਮੰਤਰੀ ਬਣੀ ਹੈ।
 
56 ਸਾਲਾ ਮਹਿਬੂਬਾ ਦੇ ਨਾਲ 16 ਕੈਬਨਿਟ ਮੰਤਰੀਆਂ ਅਤੇ 8 ਰਾਜ ਮੰਤਰੀਆਂ ਨੇ ਵੀ ਸਹੁੰ ਚੁੱਕੀ।
 
ਮੁਫਤੀ ਮੁਹੰਮਦ ਦੀ ਸਰਕਾਰ ਵਿੱਚ ਉੱਪ-ਮੁੱਖ ਮੰਤਰੀ ਰਹੇ ਭਾਜਪਾ ਦੇ ਡਾ. ਨਿਰਮਲ ਸਿੰਘ ਨੂੰ ਗਵਰਨਰ ਵੋਹਰਾ ਨੇ ਉੱਪ-ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਇਸ ਤਰਾਂ ਨਿਰਮਲ ਸਿੰਘ ਦੋਬਾਰਾ ਰਾਜ ਦੇ ਉੱਪ-ਮੁੱਖ ਮੰਤਰੀ ਬਣੇ। ਸਰਕਾਰ ਗਠਨ ਤੋਂ ਪਹਿਲਾਂ ਮਹਿਬੂਬਾ ਨੇ ਭਾਜਪਾ ਵਿਧਾਇਕ ਦਲ ਦੇ ਨੇਤਾ ਅਤੇ ਉੱਪ-ਮੁੱਖ ਮੰਤਰੀ ਬਣਨ ਵਾਲੇ ਨਿਰਮਲ ਸਿੰਘ ਨਾਲ ਐਤਵਾਰ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣ ਵਾਲੇ ਵਿਧਾਇਕਾਂ ਦੇ ਨਾਵਾਂ ਤੇ ਚਰਚਾ ਕੀਤੀ।
 
ਰਾਜ ਵਿੱਚ 8 ਫਰਵਰੀ ਨੂੰ ਤਤਕਾਲੀਨ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਦਿਹਾਂਤ ਤੋਂ ਬਾਅਦ ਹੀ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਸੀ। ਉਸ ਸਮੇਂ ਮਹਿਬੂਬਾ ਮੁਫਤੀ ਤਤਕਾਲ ਸਰਕਾਰ ਬਣਾਉਣ ਲਈ ਤਿਆਰ ਨਹੀਂ ਸੀ। ਕਰੀਬ ਢਾਈ ਮਹੀਨੇ ਦੇ ਅੰਤਰਗਤ ਸਰਕਾਰ ਬਣਾਉਣ ਜਾਂ ਨਾ ਬਣਾਉਣ ਨੂੰ ਲੈ ਕੇ ਪੀ.ਡੀ.ਪੀ. ਅਤੇ ਭਾਜਪਾ ਵਿੱਚ ਗੱਲਬਾਤ ਚੱਲਦੀ ਰਹੀ।
 
ਉੱਪ-ਮੁੱਖ ਮੰਤਰੀ ਨਿਰਮਲ ਸਿੰਘ ਨੇ ਕਿਹਾ ਹੈ ਕਿ ਮਹਿਬੂਬਾ ਮੁਫਤੀ ਦੇ ਪੱਖ ਤੋਂ ਪੀ.ਡੀ.ਪੀ. ਭਾਜਪਾ ਗਠਜੋੜ ਸਰਕਾਰ ਦਾ ਧਿਆਨ, ਚੰਗਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਤੇ ਕੇਂਦਰਿਤ ਹੋਵੇਗਾ। ਉਨਾਂ ਨੇ ਕਿਹਾ ਕਿ ਮਹਿਬੂਬਾ ਮੁਫਤੀ ਵਿਸਤਿ੍ਰਤ ਸੋਚ ਰੱਖਦੀ ਹੈ, ਅਤੇ ਕਾਮਯਾਬ ਮੁੱਖ ਮੰਤਰੀ ਸਿੱਧ ਹੋਵੇਗੀ।  








Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017










NEWS LETTER