ਮਨੋਰੰਜਨ

Monthly Archives: AUGUST 2016


‘ਰੁਸਤਮ’ ਦੀ ਖ਼ਾਸੀਅਤ: ਔਰਤ ਦਾ ਐਕਸਟਰਾ ਮੈਰਿਟਲ ਅਫੇਅਰ
09.08.16 - ਪੀ ਟੀ ਟੀਮ
‘ਰੁਸਤਮ’ ਦੀ ਖ਼ਾਸੀਅਤ: ਔਰਤ ਦਾ ਐਕਸਟਰਾ ਮੈਰਿਟਲ ਅਫੇਅਰਐਕਟਰ ਅਕਸ਼ੇ ਕੁਮਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਅਗਲੀ ਫਿਲਮ ‘ਰੁਸਤਮ’ ਵਿੱਚ ਇੱਕ ਔਰਤ ਦਾ ਵਿਵਾਹੇਤਰ ਸੰਬੰਧ (ਐਕਸਟਰਾ ਮੈਰਿਟਲ ਅਫੇਅਰ) ਵਿੱਚ ਹੋਣਾ ਫਿਲਮ ਦੀ ਖ਼ਾਸੀਅਤ ਹੈ।
 
ਅਪਰਾਧ ਦੀ ਪਿੱਠਭੂਮੀ ਉੱਤੇ ਬਣੀ ਰਹੱਸ ਅਤੇ ਰੁਮਾਂਚ ਨਾਲ ਭਰਪੂਰ ਫਿਲਮ ‘ਰੁਸਤਮ’ ਨੌ ਸੇਨਾ  ਦੇ ਅਧਿਕਾਰੀ ਕੇ ਐਮ ਨਾਨਾਵਟੀ ਦੀ ਅਸਲ ਜਿੰਦਗੀ ਉੱਤੇ ਆਧਾਰਿਤ ਹੈ, ਜੋ ਆਪਣੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਦੀ ਕੋਸ਼ਿਸ਼ ਕਰਦੇ ਹੈ। ਸੰਬੰਧਾਂ ਦੇ ਨਵੇਂ ਆਕਾਰ ਨੂੰ ਦਰਸਾਉਂਦੀ ਇਸ ਫਿਲਮ ਵਿੱਚ ਅਕਸ਼ੇ ਕੁਮਾਰ ਅਤੇ ਇਲਿਆਨਾ ਡੀ ਕਰੂਜ਼ ਮੁੱਖ ਭੂਮਿਕਾਵਾਂ ਵਿੱਚ ਹਨ।

ਉਨ੍ਹਾਂ ਨੇ ਕਿਹਾ, ‘‘ਆਮਤੌਰ ਉੱਤੇ ਕਿਸੇ ਹਿੰਦੀ ਫਿਲਮ ਵਿੱਚ ਇੱਕ ਆਦਮੀ ਦੇ ਵਿਵਾਹੇਤਰ ਸੰਬੰਧ ਨੂੰ ਦਿਖਾਇਆ ਜਾਂਦਾ ਹੈ ਅਤੇ ਉਸਦੀ ਪਤਨੀ ਮਾਫ ਕਰ ਕੇ ਉਸਨੂੰ ਅਪਣਾ ਲੈਂਦੀ ਹੈ ਅਤੇ ਫਿਰ ਉਹ ਖੁਸ਼ੀ-ਖੁਸ਼ੀ ਜੀਵਨ ਗੁਜ਼ਾਰਦੇ ਹਨ। ਪਰ ਅਜਿਹੀ ਕੋਈ ਫਿਲਮ ਨਹੀਂ ਹੈ ਜਿਸ ਵਿੱਚ ਕੋਈ ਔਰਤ ਵਿਵਾਹੇਤਰ ਸੰਬੰਧ ਵਿੱਚ ਹੋਵੇ ਅਤੇ ਉਹ ਮਾਫੀ ਲਈ ਕਹੇ ਅਤੇ ਫਿਰ ਪਤੀ ਇਹ ਫੈਸਲਾ ਕਰੇ ਕਿ ਉਸਨੂੰ ਮਾਫ ਕਰਨਾ ਹੈ ਜਾਂ ਨਹੀਂ।’’

ਅਕਸ਼ੇ ਨੇ ਮੁੰਬਈ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹੀ ਗੱਲ ਫਿਲਮ ਦੀ ਯੂਐਸਪੀ ਹੈ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਅਸਲੀ ਜੀਵਨ ਵਿੱਚ ਅਜਿਹਾ ਨਹੀਂ ਹੁੰਦਾ ਹੈ।’’
 
ਟੀਨੂ ਸੁਰੇਸ਼ ਦੇਸਾਈ ਦੇ ਨਿਰਦੇਸ਼ਨ ਵਿੱਚ ਬਣੀ ‘ਰੁਸਤਮ’ 12 ਅਗਸਤ ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਅਕਸ਼ੇ ਕੁਮਾਰ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਨੌਸੇਨਾ ਦੇ ਅਧਿਕਾਰੀ ਦਾ ਕਿਰਦਾਰ ਨਿਭਾਉਂਦੇ ਦਿਖਣਗੇ।

ਉਨ੍ਹਾਂ ਨੇ ਕਿਹਾ, ‘‘ਭਾਰਤੀ ਨੌਸੇਨਾ ਦੇ ਨਿਯਮਾਂ ਬਾਰੇ ਵਿੱਚ ਜਾਣਨ ਲਈ ਮੈਂ ਨਾ ਕੋਈ ਕਿਤਾਬ ਪੜ੍ਹੀ, ਨਾ ਕੁੱਝ ਵਿਸ਼ੇਸ਼ ਸਿੱਖਿਆ ਅਤੇ ਨਾ ਹੀ ਨੌਸੇਨਾ ਵਿੱਚ ਕਿਸੇ ਨਾਲ ਮਿਲਿਆ।’’
 
ਅਕਸ਼ੇ ਨੇ ਅੱਗੇ ਕਿਹਾ, ‘‘ਹਾਲਾਂਕਿ, ਸਲਾਮੀ ਦੇਣ, ਬੈਜ ਲਗਾਉਣ, ਚਾਲ-ਢਾਲ ਅਤੇ ਵਰਦੀ ਪਹਿਨਣ ਵਰਗੀਆਂ ਤਮਾਮ ਚੀਜਾਂ ਦੀਆਂ ਬਾਰੀਕੀਆਂ ਦੇ ਬਾਰੇ ਵਿੱਚ ਨੌਸੇਨਾ ਦੇ ਇੱਕ ਅਧਿਕਾਰੀ ਸਾਨੂੰ ਦੱਸਦੇ ਸਨ ਅਤੇ ਵਰਦੀ ਪਾਉਣ ਤੋਂ ਬਾਅਦ ਮੇਰੀ ਚਾਲ ਹੀ ਬਦਲ ਜਾਂਦੀ ਸੀ।’’
 
‘ਸਪੈਸ਼ਲ 26’ ਅਤੇ ‘ਬੇਬੀ’ ਤੋਂ ਬਾਅਦ ਨਿਰਮਾਤਾ ਨੀਰਜ ਪੰਡਿਤ ਦੇ ਨਾਲ ਅਕਸ਼ੇ ਦੀ ਇਹ ਤੀਜੀ ਫਿਲਮ ਹੈ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਆਜ਼ਾਦੀ ਤੋਂ ਮੋਹ-ਭੰਗ ਹੋਣ ਦੇ ਦੌਰ ਵਿੱਚ 'ਕਾਬੁਲੀਵਾਲਾ' ਤੇ 'ਮੁਸਾਫਿਰ' ਦਾ ਬਣਨਾ
06.08.16 - ਕੁਲਦੀਪ ਕੌਰ
ਆਜ਼ਾਦੀ ਤੋਂ ਮੋਹ-ਭੰਗ ਹੋਣ ਦੇ ਦੌਰ ਵਿੱਚ 'ਕਾਬੁਲੀਵਾਲਾ' ਤੇ 'ਮੁਸਾਫਿਰ' ਦਾ ਬਣਨਾਸੰਨ 1961 ਵਿੱਚ ਨਿਰਦੇਸ਼ਕ ਨਿਤਿਨ ਬੋਸ ਦੇ ਨਿਰਦੇਸ਼ਨ ਹੇਠ ਬਣੀ ਫ਼ਿਲਮ 'ਗੰਗਾ ਜਮਨਾ' ਦਾ ਨਿਰਮਾਣ ਉਸ ਸਮੇਂ ਦੇ ਮਕਬੂਲ ਅਦਾਕਾਰ ਦੇਵਾਨੰਦ ਨੇ ਕੀਤਾ ਸੀ। ਇਸ ਫ਼ਿਲਮ ਨਾਲ ਜੁੜੇ ਹੋਏ ਕਈ ਤੱਥ ਬੇਹੱਦ ਦਿਲਚਸਪ ਹਨ। ਇਸ ਦੌਰ ਤੱਕ ਆਉਂਦਿਆਂ ਭਾਰਤੀ ਸਿਨੇਮਾ ਦੀ ਭਾਸ਼ਾ ਵਿੱਚ ਕਾਫ਼ੀ ਅੰਤਰ ਦੇਖਣ ਨੂੰ ਮਿਲ ਰਿਹਾ ਸੀ। ਉਰਦੂ ਜ਼ੁਬਾਨ ਦਾ ਜਾਦੂ ਹੌਲੀ-ਹੌਲੀ ਘੱਟ ਹੋ ਰਿਹਾ ਸੀ ਅਤੇ ਸਥਾਨਕ ਜਾਂ ਖੜੀ ਬੋਲੀ ਦੀਆਂ ਕਹਾਣੀਆਂ ਫਿਲਮੀ ਹਲਕਿਆਂ ਦਾ ਸਫ਼ਰ ਕਰ ਰਹੀਆਂ ਸਨ।

'ਗੰਗਾ ਜਮਨਾ' ਫ਼ਿਲਮ ਵਿੱਚ ਕਾਨੂੰਨ ਦੀ ਸਾਰਥਿਕਤਾ 'ਤੇ ਤਾਂ ਸਵਾਲ ਉਠਾਏ ਹੀ ਗਏ ਸਨ ਪਰ ਬਹੁਤ ਕਲਾਤਮਿਕ ਢੰਗ ਨਾਲ ਨਿਰਦੇਸ਼ਕ ਨਿਤਿਨ ਬੋਸ ਕਾਨੂੰਨ ਦੇ ਵਿਰੋਧ ਵਿੱਚ ਖੜੇ ਡਾਕੂ ਦੀ ਤ੍ਰਾਸਦੀ ਅਤੇ ਭਾਵਨਾਵਾਂ ਨੂੰ ਪਰਦੇ 'ਤੇ ਸਾਕਾਰ ਕਰਦਾ ਹੈ। ਫ਼ਿਲਮ ਵਿੱਚ ਬਹੁਤੇ ਡਾਇਲਾਗ ਪੂਰਵੀ ਉੱਤਰ ਪ੍ਰਦੇਸ਼ ਵਿੱਚ ਬੋਲੀ ਜਾਂਦੀ ਖੜੀ ਬੋਲੀ ਭੋਜਪੁਰੀ ਵਿੱਚ ਸਨ। ਗੀਤਾਂ 'ਤੇ ਵੀ ਉੱਤਰ ਪ੍ਰਦੇਸ਼ ਦਾ ਗੂੜਾ ਰੰਗ ਚੜ੍ਹਿਆ ਹੋਇਆ ਸੀ। ਇਸ ਤੋਂ ਬਿਨਾਂ ਫ਼ਿਲਮ ਵਿੱਚ ਦਿਲੀਪ ਕੁਮਾਰ ਤੋਂ ਬਿਨਾਂ ਵੈਜੰਤੀਮਾਲਾ, ਦਲੀਪ ਕੁਮਾਰ ਦੇ ਭਰਾ ਨਾਸਿਰ ਖਾਨ, ਕਨਈਆ ਲਾਲ ਅਤੇ ਅਨਵਰ ਹੁਸੈਨ ਵਰਗੇ ਸਮਰੱਥ ਅਦਾਕਾਰ ਸਨ। ਫ਼ਿਲਮ ਦੇ ਡਾਇਲਾਗ ਲੇਖਕ ਵਜਾਹਤ ਮਿਰਜ਼ਾ ਚੰਗੇਜ਼ੀ ਪਹਿਲਾਂ 'ਮੁਗਲੇ ਆਜ਼ਮ' ਅਤੇ 'ਮਦਰ ਇੰਡੀਆ' ਲਈ ਵੀ ਡਾਇਲਾਗ ਲਿਖ ਚੁੱਕੇ ਸਨ।

ਫ਼ਿਲਮ ਦੀ ਕਹਾਣੀ ਦੋ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ। ਵੱਡਾ ਭਰਾ ਪਿੰਡ ਦੇ ਆੜਤੀਏ ਦੁਆਰਾ ਦਿੱਤੀਆਂ ਨਿੱਤ-ਦਿਨ ਦੀਆਂ ਧਮਕੀਆਂ ਅਤੇ ਜ਼ਲਾਲਤ ਤੋਂ ਪਰੇਸ਼ਾਨ ਹੋ ਕੇ ਡਾਕੂ ਬਣ ਜਾਂਦਾ ਹੈ। ਛੋਟਾ ਭਰਾ ਸ਼ਹਿਰ ਵਿੱਚ ਪੜ੍ਹ ਕੇ ਥਾਣੇਦਾਰ ਬਣਦਾ ਹੈ। ਵਕਤ ਤੇ ਹਾਲਾਤ ਦੋਵਾਂ ਨੂੰ ਇੱਕ-ਦੂਜੇ ਦੇ ਵਿਰੋਧ ਵਿੱਚ ਲਿਆ ਖੜ੍ਹਾ ਕਰਦੇ ਹਨ। ਫ਼ਰਜ਼ ਅਤੇ ਚੰਗਿਆਈ-ਬੁਰਾਈ ਦੀ ਜੰਗ ਵਿੱਚ ਭਾਵੇਂ ਛੋਟਾ ਭਰਾ ਵੱਡੇ ਨੂੰ ਗੋਲੀ ਮਾਰ ਕੇ ਮਾਰ ਦਿੰਦਾ ਹੈ ਪਰ ਦਰਸ਼ਕਾਂ ਦੀਆਂ ਭਾਵਨਾਵਾਂ ਅਤੇ ਹਮਦਰਦੀ ਵੱਡੇ ਭਰਾ ਨਾਲ ਹੀ ਰਹਿੰਦੀਆਂ ਹੈ। ਫ਼ਿਲਮ ਦਾ ਸੰਗੀਤ ਨੌਸ਼ਾਦ ਨੇ ਦਿੱਤਾ ਸੀ। ਫ਼ਿਲਮ ਦੇ ਸਾਰੇ ਗਾਣੇ ਬੇਹੱਦ ਮਕਬੂਲ ਹੋਏ ਜਿਨ੍ਹਾਂ ਵਿੱਚੋਂ ਮੁੱਖ ਸਨ, 'ਨੈਨ ਲੜ੍ਹ ਗਏ ਹੈਂ ਤੋਂ ਮਨਵਾ ਮੇਂ ਕਸਕ ਹੂਈ ਬੇਕਰੀ' ਅਤੇ 'ਦੋ ਹੰਸਾਂ ਕਾ ਜ਼ੋੜਾ ਵਿਛੁੜ ਗਿਉਂ ਰੇ, ਜ਼ੁਲਮ ਭਇਉ ਰਾਮਾ, ਗਜ਼ਬ ਭਇਉ ਰੇ' ਨੇ ਇੱਕ ਵਾਰ ਉੱਤਰ ਪ੍ਰਦੇਸ਼ ਦੀਆਂ ਲੋਕ-ਧੁਨਾਂ ਨੂੰ ਦਰਸ਼ਕਾਂ ਦੀਆਂ ਜ਼ੁਬਾਨਾਂ 'ਤੇ ਥਿਰਕਣ ਲਾ ਦਿੱਤਾ।

ਇਸ ਫ਼ਿਲਮ ਰਾਹੀਂ ਜਿੱਥੇ ਭਾਸ਼ਾ ਦੇ ਪੱਧਰ 'ਤੇ ਸਿਨੇਮਾ ਵਿੱਚ ਸਥਾਨਕ ਭਾਸ਼ਾਵਾਂ ਨੂੰ ਬਣਦਾ ਸਥਾਨ ਦੇਣ ਦੀ ਦਲੀਲ ਨੂੰ ਬਲ ਮਿਲਿਆ, ਉੱਥੇ ਇਸ ਫ਼ਿਲਮ ਰਾਹੀਂ ਦਲੀਪ ਕੁਮਾਰ ਆਪਣੀ 'ਟਰੈਜਿਡੀ ਕਿੰਗ' ਵਾਲੇ ਅਕਸ ਨੂੰ ਬਦਲਣ ਵਿੱਚ ਵੀ ਕੁਝ ਹੱਦ ਤੱਕ ਕਾਮਯਾਬ ਹੋ ਗਏ।

ਨਵਕੇਤਨ ਬੈਨਰ ਦੁਆਰਾ ਨਿਰਮਾਣ ਕੀਤੀ ਫ਼ਿਲਮ 'ਹਮ ਦੋਨੋ' ਫ਼ੌਜ ਦੀ ਪਿੱਠਭੂਮੀ ਨੂੰ ਆਧਾਰ ਬਣਾ ਕੇ ਵਿਜੇ ਆਨੰਦ ਦੁਆਰਾ ਲਿਖੀ ਪਟਕਥਾ 'ਤੇ ਆਧਾਰਿਤ ਸੀ। ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਦੇਵਾਨੰਦ ਸਨ ਜਿਨ੍ਹਾਂ ਦਾ ਫ਼ਿਲਮ ਵਿੱਚ ਡਬਲ ਰੋਲ ਸੀ। ਇਸ ਫ਼ਿਲਮ ਵਿੱਚ ਦੇਵਾਨੰਦ ਨਾਲ ਸਾਧਨਾ ਅਤੇ ਨੰਦਾ ਨੇ ਨਾਇਕਾਵਾਂ ਦੇ ਤੌਰ 'ਤੇ ਅਦਾਕਾਰੀ ਕੀਤੀ। ਇਸ ਫ਼ਿਲਮ ਦੇ ਗਾਣੇ 'ਮੈਂ ਜ਼ਿੰਦਗੀ ਕਾ ਸਾਥ ਨਿਭਾਤਾ ਚਲਾ ਗਿਆ', 'ਅਭੀ ਨਾ ਜਾਓ ਛੋੜ ਕਰ', ਅਤੇ 'ਕਭੀ ਖੁਦ ਪੇ, ਕਭੀ ਹਾਲਾਤ ਪੇ ਰੋਨਾ ਆਇਆ, ਬਾਤ ਨਿਕਲੀ ਤੋਂ ਹਰ ਏਕ ਬਾਤ ਪੇ ਰੋਨਾ ਆਇਆ' ਅਤੇ 'ਅੱਲਾਹ ਤੇਰੋ ਨਾਮ, ਈਸ਼ਵਰ ਤੇਰੋ ਨਾਮ' ਬੇਹੱਦ ਮਕਬੂਲ ਹੋਏ।

1961 ਵਿੱਚ ਹੀ ਦੇਵਾਨੰਦ ਦੀ ਫ਼ਿਲਮ 'ਜਬ ਪਿਆਰ ਕਿਸੀ ਸੇ ਹੋਤਾ ਹੈ' ਵੀ ਆਈ ਜੋ ਰੁਮਾਂਸ ਅਤੇ ਸੰਗੀਤਕ ਪੱਖ ਤੋਂ ਸ਼ਾਨਦਾਰ ਫ਼ਿਲਮ ਸਾਬਿਤ ਹੋਈ। ਇਸ ਫ਼ਿਲਮ ਦਾ ਸੰਗੀਤ ਅਤੇ ਗਾਣੇ, 'ਜੀਆ ਉਹ ਜੀਆ ਕੁਝ ਬੋਲ ਦੋ' ਅਤੇ 'ਸੌ ਸਾਲ ਪਹਿਲੇ ਭੀ ਹਮੇਂ ਤੁਮਸੇ ਪਿਆਰ ਥਾ, ਆਜ ਭੀ ਹੈ ਔਰ ਕਲ ਭੀ ਰਹੇਗਾ' ਹੁਣ ਤੱਕ ਸੰਗੀਤ ਪ੍ਰੇਮੀਆਂ ਦੀ ਪਸੰਦ ਬਣੇ ਹੋਏ ਹਨ। ਇਸ ਫ਼ਿਲਮ ਦੇ ਨਿਰਦੇਸ਼ਕ ਨਾਸਿਰ ਹੁਸੈਨ ਸਨ ਅਤੇ ਫ਼ਿਲਮ ਵਿੱਚ ਨਾਇਕਾ ਦੇ ਤੌਰ 'ਤੇ ਆਸ਼ਾ ਪਾਰੇਖ  ਨੇ ਆਪਣਾ ਕਿਰਦਾਰ ਬਹੁਤ ਖੂਬਸੂਰਤੀ ਨਾਲ ਨਿਭਾਇਆ ਸੀ।

ਅੰਗਰੇਜ਼ੀ ਮੈਗਜ਼ੀਨ 'ਆਊਟਲੁਕ' ਦੇ ਇੱਕ ਅੰਕ ਵਿਚ ਲਿਖਦਿਆਂ ਪ੍ਰਸਿੱਧ ਸਿਆਸੀ ਪੱਤਰਕਾਰ ਸ੍ਰੀ. ਇੰਦਰ ਮਲਹੋਤਰਾ ਲਿਖਦੇ ਹਨ ਕਿ ਉਸ ਸਮੇਂ ਚੀਨ ਨਾਲ ਵਿਗੜ ਰਹੇ ਸਬੰਧਾਂ ਕਾਰਨ ਸਿਆਸੀ ਅਤੇ ਆਰਥਿਕ ਤੌਰ 'ਤੇ ਦੇਸ਼ ਇੱਕ ਅਨਿਸ਼ਚਿੰਤਤਾ ਦੀ ਧੁੰਦ ਵਿੱਚ ਖੜ੍ਹਾ ਸੀ। ਇਸੇ ਦਹਾਕੇ 'ਤੇ ਟਿੱਪਣੀ ਕਰਦਿਆਂ ਪ੍ਰਸਿੱਧ ਨਿਰਦੇਸ਼ਕ ਸ੍ਰੀ ਸ਼ਿਆਮ ਬੈਨੇਗਲ ਲਿਖਦੇ ਹਨ ਕਿ ਭਾਵੇਂ 'ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ' ਨਾਲ ਨਹਿਰੂਵਾਦੀ-ਸਮਾਜਵਾਦ ਦੀ ਸਾਰਥਿਕਤਾ ਦਾ ਸਥਾਨ ਹਾਲੇ ਬਚਿਆ ਮੰਨਿਆ ਜਾ ਰਿਹਾ ਸੀ, ਕਮ-ਅਜ਼-ਕਮ ਸਿਨੇਮਾ ਦੇ ਮਾਮਲੇ ਵਿੱਚ ਪਰ ਦੂਜੇ ਪਾਸੇ ਫ਼ਿਲਮ 'ਛਲੀਆ' ਦੀ ਸਫ਼ਲਤਾ ਸਿਨੇਮਾ ਨੂੰ ਸਿਰਫ਼ ਮਨੋਰੰਜਨ ਦੇ ਮਾਧਿਅਮ ਦੇ ਤੌਰ 'ਤੇ ਵੀ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਰਹੀ ਸੀ। ਇਹ ਸਮਾਂ ਰੇਡੀਓ ਦੀ ਚੜ੍ਹਤ ਦਾ ਦੌਰ ਵੀ ਸੀ। ਰਵੀ ਸ਼ੰਕਰ ਜੀ ਰੇਡੀਓ ਦੀ ਵਿਸ਼ੇਸ਼ ਧੁਨੀ ਬਣਾ ਚੁੱਕੇ ਸਨ, ਜਿਸ ਦੀ ਗੂੰਜ ਦੇਸ਼ ਭਰ ਦੇ ਗਲੀਆਂ-ਮਹੁੱਲਿਆਂ ਵਿੱਚ ਸੁਣਨੀ ਸ਼ੁਰੂ ਹੋ ਗਈ ਸੀ। ਰੇਡੀਓ 'ਤੇ ਭਾਰਤੀ ਸੰਗੀਤ ਦੀ ਜੁਗਲਬੰਦੀ ਤਾਂ ਹਰ ਹਫ਼ਤੇ ਸੁਨਾਈ ਦਿੰਦੀ ਸੀ ਪਰ ਭਾਰਤੀ ਫ਼ਿਲਮਾਂ ਦੇ ਗਾਣੇ ਚਲਾਉਣ 'ਤੇ ਪਾਬੰਦੀ ਸੀ। ਇਸ ਦਾ ਫ਼ਾਇਦਾ 'ਰੇਡੀਓ ਸੀਲੋਨ' ਨੂੰ ਪਹੁੰਚਿਆ ਜਿਨ੍ਹਾਂ ਦੇ 'ਬਿਨਾਕਾ ਗੀਤ ਮਾਲਾ' ਸੀਰੀਜ਼ ਨੇ ਮਹੁੰਮਦ ਰਫ਼ੀ ਅਤੇ ਲਤਾ ਮੰਗੇਸ਼ਕਰ ਨੂੰ ਹਜ਼ਾਰਾਂ ਦਿਲਾਂ ਵਿੱਚ ਸਦਾ ਲਈ ਵਸਾ ਦਿੱਤਾ। ਇਹ ਦੌਰ ਬੰਨ੍ਹਾਂ, ਆਧੁਨਿਕ ਸ਼ਹਿਰਾਂ, ਵੱਡੇ ਪੁਲਾਂ ਦਾ ਦੌਰ ਸੀ। ਪਿੰਡਾਂ ਦੇ ਪਿੰਡ ਥੇਹ ਕਰਕੇ ਇੱਕ ਨਵੀਂ ਕਿਸਮ ਦੀ ਉਧਾਰ ਲਈ ਸੱਭਿਅਤਾ ਚੰਡੀਗੜ੍ਹ ਦੇ ਰੂਪ ਵਿੱਚ ਭਾਰਤ ਦੇ ਨਕਸ਼ੇ 'ਤੇ ਉੱਭਰ ਰਹੀ ਸੀ। ਫ਼ੈਸ਼ਨ ਦੀ ਦੁਨੀਆ ਵਿੱਚ ਸਾੜੀ ਦੀ ਬਜਾਏ ਜੀਨ, ਚੂੜੀਦਾਰ ਅਤੇ ਪੱਛਮੀ ਪਹਿਰਾਵੇ ਨਾਲ ਨਵੇਂ ਤਜਰਬੇ ਕੀਤੇ ਜਾ ਰਹੇ ਸਨ।

ਪ੍ਰਸਿੱਧ ਚਿੱਤਰਕਾਰ ਕ੍ਰਿਸ਼ਨ ਖੰਨਾ ਉਸ ਸਮੇਂ ਨੂੰ ਯਾਦ ਕਰਦਿਆਂ ਲਿਖਦੇ ਹਨ ਕਿ ਉਸ ਸਮੇਂ ਦੀ ਚਿੱਤਰਕਾਰੀ ਵਿੱਚ ਪੱਛਮੀ ਕਲਾ-ਸ਼ਾਸਤਰ ਅਤੇ ਪੁਰਾਤਨ ਭਾਰਤੀ ਕਲਾ ਦੀ ਸਮਝ ਦਾ ਸੁਮੇਲ ਨਜ਼ਰ ਆ ਰਿਹਾ ਸੀ। ਅਜਿਹੇ ਸਮੇਂ ਵਿੱਚ ਕਿਸ਼ੋਰ ਕੁਮਾਰ ਦੀਆਂ ਹਾਸਾ-ਪ੍ਰਧਾਨ ਫ਼ਿਲਮਾਂ ਦਾ ਆਉਣਾ ਇਸ ਦੌਰ ਦੇ ਉਲਝੇ ਖ਼ਾਸੇ ਵਿੱਚੋਂ ਕੁੱਝ ਪਲ ਚੁਰਾਉਣ ਵਾਂਗ ਸੀ।

ਕਿਸ਼ੋਰ ਕੁਮਾਰ ਦੀ ਫ਼ਿਲਮ 'ਝੁਮਰੂ' ਜਿਸ ਵਿੱਚ ਉਸ ਦੀ ਜੋੜੀ ਮਧੂਬਾਲਾ ਨਾਲ ਸੀ, ਉਸ ਦੀਆਂ ਬਿਹਤਰੀਨ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਕਿਸ਼ੋਰ ਕੁਮਾਰ ਬੰਗਾਲੀ ਪਰਿਵਾਰ ਨਾਲ ਸਬੰਧਿਤ ਸਨ ਅਤੇ ਪ੍ਰਸਿੱਧ ਅਦਾਕਾਰ ਅਸ਼ੋਕ ਕੁਮਾਰ ਦੇ ਭਰਾ ਸਨ। ਉਨ੍ਹਾਂ ਨੇ ਗਾਇਕੀ ਦੀ ਕੋਈ ਰਵਾਇਤੀ ਸਿੱਖਿਆ ਪ੍ਰਾਪਤ ਨਹੀਂ ਕੀਤੀ, ਸਗੋਂ ਕੇ.ਐਲ.ਸਹਿਗਲ ਦੀਆਂ ਧੁਨਾਂ ਨੂੰ ਗੁਣਗੁਣਾਉਂਦਿਆਂ ਫ਼ਿਲਮ ਜਗਤ ਵਿੱਚ ਸਫ਼ਲ ਹੋਏ। ਉਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਬਹੁਤ ਸਾਰੀਆਂ ਭਾਸ਼ਾਵਾਂ 'ਤੇ ਮੁਹਾਰਤ ਹੋਣਾ ਸੀ। ਫ਼ਿਲਮ 'ਜ਼ਿੱਦੀ' ਦੇ ਗਾਣੇ 'ਮਰਨੇ ਕੀ ਦੁਆਏ ਕਿਊਂ ਮਾਂਗੂ' ਰਾਹੀਂ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ।

1957 ਵਿੱਚ ਰਿਸ਼ੀਕੇਸ਼ ਮੁਖਰਜੀ ਦੁਆਰਾ ਨਿਰਦੇਸ਼ਿਤ ਕੀਤੀ ਪਹਿਲੀ ਫ਼ਿਲਮ 'ਮੁਸਾਫ਼ਿਰ' ਦੁਆਰਾ ਕਿਸ਼ੋਰ ਕੁਮਾਰ ਆਪਣੇ ਅਦਾਕਾਰੀ ਕੈਰੀਅਰ ਦੀ ਵੀ ਸ਼ੁਰੂਆਤ ਕਰ ਚੁੱਕੇ ਸਨ। ਫ਼ਿਲਮ 'ਮੁਸਾਫ਼ਿਰ' ਦੀ ਪਟਕਥਾ ਰਿਸ਼ੀਕੇਸ਼ ਮੁਖਰਜੀ ਅਤੇ ਬੰਗਾਲੀ ਨਿਰਦੇਸ਼ਕ ਰਿਤਵਿਕ ਘਟਕ ਨੇ ਸਾਂਝਿਆਂ ਤੌਰ 'ਤੇ ਲਿਖੀ ਸੀ। ਫ਼ਿਲਮ 'ਮੁਸਾਫ਼ਿਰ' ਉਸ ਸਮੇਂ ਬਣ ਰਹੀਆਂ ਫ਼ਿਲਮ ਨਾਲੋਂ ਵੱਖਰੀ ਅਤੇ ਨਵੇਂ ਰੰਗ-ਰੂਪ ਵਾਲੀ ਸੀ। ਇਹ ਫਿਲਮ ਜ਼ਿੰਦਗੀ ਦੀ ਥੋੜ੍ਹੇ ਪਲਾਂ ਦੀ ਖੇਡ ਨੂੰ ਦਾਰਸ਼ਿਨਕ ਤਰੀਕੇ ਨਾਲ ਪੇਸ਼ ਕਰਦੀ ਹੈ। ਫਿਲ਼ਮ ਅਨੁਸਾਰ ਧਰਤੀ ਦੇ ਸਾਰੇ ਬਾਸ਼ਿੰਦੇ ਇਸ ਖੂਬਸੂਰਤ ਧਰਤੀ 'ਤੇ ਮੁਸਾਫਿਰ ਦੀ ਤਰ੍ਹਾਂ ਹਨ। ਹਰ ਇੱਕ ਨੇ ਆਪਣੀ ਪਾਰੀ ਖੇਡਣੀ ਹੈ ਤੇ ਅੰਤ ਇਸ 'ਮਕਾਨ' ਨੂੰ ਅਲਵਿਦਾ ਕਹਿ ਦੇਣਾ ਹੈ। ਜਿਸਨੇ ਜੋ ਬੀਜਣਾ ਹੈ, ਅੰਤ ਉਹੀ ਵੱਢਣਾ ਪੈਣਾ ਹੈ।

1961 ਵਿੱਚ ਹੀ ਬਿਮਲ ਰਾਏ ਪ੍ਰੋਡਕਸ਼ਨ ਦੇ ਬੈਨਰ ਹੇਠ ਹੇਮੇਨ ਗੁਪਤਾ ਨੇ ਫਿਲਮ ਨਿਰਦੇਸ਼ਿਤ ਕੀਤੀ 'ਕਾਬੁਲੀਵਾਲਾ'। ਰਬਿੰਦਰ ਨਾਥ ਟੈਗੋਰ ਦੁਆਰਾ ਇਸੇ ਸਿਰਲੇਖ ਹੇਠ ਲਿਖੀ ਕਹਾਣੀ 'ਤੇ ਇਸ ਤੋਂ ਪਹਿਲਾਂ ਬੰਗਾਲੀ ਵਿੱਚ ਨਿਰਦੇਸ਼ਕ ਤਪਨ ਸਿਨਹਾ ਫਿਲਮ ਬਣਾ ਚੁੱਕੇ ਸਨ। ਇਹ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਕੈਰੀਅਰ ਦੀਆਂ ਬਿਹਤਰੀਨ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਫਿਲਮ ਦੀ ਪਟਕਥਾ ਕਾਬਲ ਤੋਂ ਸੁੱਕੇ ਮੇਵੇ ਵੇਚਣ ਆਏ ਇੱਕ ਅਜਿਹੇ ਪਠਾਣ ਦੇ ਜੀਵਣ 'ਤੇ ਅਧਾਰਿਤ ਹੈ ਜਿਸ ਦੀ ਪਿੱਛੇ ਅਫਿਗਾਨਸਤਾਨ ਵਿੱਚ ਛੁੱਟ ਗਈ 5-6 ਸਾਲ ਦੀ ਬੇਟੀ ਦੀਆਂ ਯਾਦਾਂ ਉਹਦੇ ਜਿਊਣ ਦੀ ਇੱਕਲੌਤੀ ਉਮੀਦ ਹਨ। ਮੇਵੇ ਵੇਚਦਿਆਂ-ਵੇਚਦਿਆਂ ਹੀ ਉਸਦੀ ਦੋਸਤੀ ਉਸਦੀ ਬੇਟੀ ਦੀ ਹਮਉਮਰ ਬੱਚੀ ਨਾਲ ਹੋ ਜਾਂਦੀ ਹੈ। ਬੇਟੀ ਤੇ ਵਤਨ ਦੀ ਯਾਦ ਦਾ ਖੱਪਾ ਉਹ ਬੱਚੀ ਆਪਣੇ ਮੋਹ ਅਤੇ ਮਾਸੂਮੀਅਤ ਨਾਲ ਭਰ ਦਿੰਦੀ ਹੈ। ਅਸਫਲ ਹੋਣ ਦੇ ਬਾਵਜੂਦ ਇਸ ਫਿਲਮ ਵਿੱਚ ਮੌਜੂਦ ਕਰੁਣਾ, ਮਮਤਾ, ਸਾਦਗੀ ਅਤੇ ਹੱਦਾਂ-ਸਰਹੱਦਾਂ ਦੀ ਸਿਆਸਤ ਨੂੰ ਰੱਦ ਕਰਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਫਿਲਮ ਨੂੰ ਉਸ ਦੌਰ ਦੀ ਲੀਕ ਤੋਂ ਹੱਟਵੀਂ ਫਿਲਮ ਗਿਣਿਆ ਜਾਂਦਾ ਹੈ ਕਿਉਂਕਿ ਉਹ ਦੌਰ ਸ਼ੰਮੀ ਕਪੂਰ ਦੀ 'ਜੰਗਲੀ' ਵਰਗੀਆਂ ਫਿਲਮਾਂ ਦੇ ਸਫਲ ਹੋਣ ਦਾ ਸਮਾਂ ਸੀ। ਆਪਣੀ ਇੱਕ ਇੰਟਰਵਿਊ ਵਿੱਚ ਉਸ ਦੌਰ ਦਾ ਪ੍ਰਸਿੱਧ ਅਦਾਕਾਰ ਕਿਸ਼ੋਰ ਕੁਮਾਰ ਆਪਣੇ ਤਤਕਾਲੀ ਸਮੇਂ 'ਤੇ  ਟਿੱਪਣੀ ਕਰਦਿਆਂ ਆਖਦਾ ਹੈ ਕਿ ਹੁਣ ਇਹ ਸ਼ਹਿਰ ਅਜਿਹੇ ਲੋਕਾਂ ਦੀ ਮੂਰਖ ਬਸਤੀ ਬਣਦਾ ਜਾ ਰਿਹਾ ਹੈ ਜਿੱਥੇ ਹਰ ਬੰਦਾ ਦੂਜੇ ਬੰਦੇ ਨੂੰ ਵਰਤਣ ਅਤੇ ਸੁੱਟਣ ਲਈ ਤਿਆਰ ਬੈਠਾ ਹੈ। ਕੀ ਤੁਸੀਂ ਇੱਥੇ ਕਿਸੇ 'ਤੇ ਯਕੀਨ ਕਰ ਸਕਦੇ ਹੋ? ਕਿਹੜਾ ਦੋਸਤ ਹੈ? ਕੌਣ ਹਮਦਰਦ ਹੈ? ਮੈਂ ਇਸ ਚੂਹਾ ਦੌੜ ਤੋਂ ਕਿਤੇ ਦੂਰ ਭੱਜਣਾ ਚਾਹੁੰਦਾ ਹਾਂ… ਜਿਊਣਾ ਚਾਹੁੰਦਾ ਹਾਂ। ਇਸ ਟਿੱਪਣੀ ਨੂੰ ਇਹ ਕਹਿ ਕੇ ਰੱਦ ਵੀ ਕੀਤਾ ਜਾ ਸਕਦਾ ਹੈ ਕਿ ਇਹ ਇੱਕ ਬੰਦੇ ਦਾ ਨਿੱਜੀ ਤਜਰਬਾ ਹੈ। ਪਰ ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਇਹ ਦੌਰ ਸਿਆਸੀ ਉੱਥਲ-ਪੁੱਥਲ ਦਾ ਦੌਰ ਹੋਣ ਦੇ ਨਾਲ-ਨਾਲ ਭਾਰਤੀ ਸਿਨੇਮਾ ਵਿੱਚ ਵਪਾਰਕ ਹਿੱਤਾਂ ਦੇ ਹਾਵੀ ਹੋਣ ਦਾ ਦੌਰ ਵੀ ਸੀ, ਆਜ਼ਾਦੀ ਤੋਂ ਮੋਹ-ਭੰਗ ਹੋਣ ਦਾ ਦੌਰ ਵੀ ਸੀ ਅਤੇ ਸਥਾਨਕ ਭਸ਼ਾਵਾਂ ਦੇ ਉੱਭਰਣ ਦਾ ਦੌਰ ਵੀ ਸੀ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER