ਮਨੋਰੰਜਨ

Monthly Archives: JUNE 2017


'ਸੀਨੇ ਮੇਂ ਜਲਨ, ਆਂਖ ਮੇਂ ਤੂਫਾਨ ਸਾ ਕਿਊਂ ਹੈ' ਨੂੰ ਚਿਤਰਦੀ ਫ਼ਿਲਮ 'ਗਮਨ'
30.06.17 - ਕੁਲਦੀਪ ਕੌਰ
'ਸੀਨੇ ਮੇਂ ਜਲਨ, ਆਂਖ ਮੇਂ ਤੂਫਾਨ ਸਾ ਕਿਊਂ ਹੈ' ਨੂੰ ਚਿਤਰਦੀ ਫ਼ਿਲਮ 'ਗਮਨ'ਫ਼ਿਲਮ 'ਗਮਨ' ਸੰਨ 1978 ਵਿੱਚ ਰਿਲੀਜ਼ ਹੋਈ। ਇਸ ਦੇ ਨਿਰਦੇਸ਼ਕ ਮੁਜ਼ੱਫਰ ਅਲੀ ਸਨ। ਮੁਜ਼ੱਫਰ ਅਲੀ ਨਾ ਸਿਰਫ ਫ਼ਿਲਮਸਾਜ਼ ਹਨ ਬਲਕਿ ਨਿਪੁੰਨ ਫੈਸ਼ਨ ਡਿਜ਼ਾਈਨਰ, ਚਿੱਤਰਕਾਰ, ਕਵੀ, ਸਮਾਜ ਸੇਵੀ ਵੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ, 'ਮੇਰੀਆਂ ਸਾਰੀਆਂ ਫ਼ਿਲਮਾਂ ਮੇਰੀ ਜ਼ਿੰਦਗੀ ਦੇ ਪੰਨਿਆਂ ਦੀ ਤਰ੍ਹਾਂ ਹਨ। ਮੇਰੇ ਲਈ ਫ਼ਿਲਮ ਬਣਾਉਣਾ ਜ਼ਿੰਦਗੀ ਦੇ ਕੈਨਵਸ ਵਿੱਚ ਰੰਗ ਭਰਨ ਵਾਂਗ ਹੈ। ਫ਼ਿਲਮ ਸਿਰਫ ਦਰਸ਼ਕਾਂ ਦੀ ਸੁਤੰਸ਼ਟੀ ਲਈ ਨਹੀਂ ਹੋਣੀ ਚਾਹੀਦੀ ਸਗੋਂ ਬਣਾਉਣ ਤੋਂ ਬਾਅਦ ਨਿਰਦੇਸ਼ਕ ਦੀ ਰੂਹ ਵੀ ਰੱਜਣੀ ਚਾਹੀਦੀ ਹੈ।'

ਮੁਜ਼ੱਫਰ ਅਲੀ ਦੀ ਪਹਿਲੀ ਫ਼ਿਲਮ 'ਜੂਨੀ' ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਸੀ। ਫ਼ਿਲਮ 'ਜੂਨੀ' ਕਸ਼ਮੀਰ ਦੀ ਬੇਹੱਦ ਮਕਬੂਲ ਸ਼ਾਇਰਾ ਹੱਬਾ ਖਾਤੂਨ ਦੀ ਜ਼ਿੰਦਗੀ 'ਤੇ ਆਧਾਰਿਤ ਸੀ। ਹੱਬਾ ਖਾਤੂਨ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਸੁਪਨਾ ਹਿੰਦੀ ਦੇ ਕਈ ਨਿਰਦੇਸ਼ਕਾਂ ਨੇ ਦੇਖਿਆ। ਸਭ ਤੋਂ ਪਹਿਲਾ 'ਮਦਰ ਇੰਡੀਆ' ਵਰਗੀ ਯਾਦਗਾਰ ਫ਼ਿਲਮ ਬਣਾਉਣ ਵਾਲੇ ਨਿਰਦੇਸ਼ਕ ਮਹਿਬੂਬ ਖਾਨ ਨੇ 1960 ਵਿੱਚ ਅਦਾਕਾਰਾ ਸਾਇਰਾ ਬਾਨੋ ਨੂੰ ਇਸ ਯਾਦਗਾਰੀ ਭੂਮਿਕਾ ਲਈ ਸਾਈਨ ਕੀਤਾ। ਉਨ੍ਹਾਂ ਦੀ ਬੇਵਕਤ ਮੌਤ ਨਾਲ ਇਹ ਫਿਲਮ ਠੱਪ ਹੋ ਗਈ। ਇਸ ਤੋਂ ਬਾਅਦ ਦੂਜੀ ਵਾਰ ਸੰਜੇ ਦੱਤ ਨੇ 1980 ਵਿੱਚ ਜ਼ੀਨਤ ਅਮਾਨ ਨੂੰ ਇਹ ਭੂਮਿਕਾ ਕਰਨ ਲਈ ਮਨਾ ਲਿਆ। ਫ਼ਿਲਮ ਲਈ ਸੰਗੀਤਕਾਰ ਦੇ ਤੌਰ 'ਤੇ ਨੌਸ਼ਾਦ ਅਤੇ ਗਾਇਕ ਦੇ ਤੌਰ 'ਤੇ ਮੁਹੰਮਦ ਰਫੀ ਨੂੰ ਵੀ ਸਾਈਨ ਕਰ ਲਿਆ ਗਿਆ ਪਰ ਇਸ ਦੇ ਬਾਵਜੂਦ ਇਹ ਫ਼ਿਲਮ ਵੀ ਠੱਪ ਹੋ ਗਈ।

ਮੁਜ਼ੱਫਰ ਅਲੀ ਨੇ ਇਸ ਫ਼ਿਲਮ ਲਈ ਕਸ਼ਮੀਰ ਵਿੱਚ ਜਾ ਡੇਰੇ ਲਾਏ। ਕਸ਼ਮੀਰ ਉਸ ਸਮੇਂ ਆਪਣੇ ਔਖੇ ਦੌਰ ਵਿੱਚ ਸੀ। ਫ਼ਿਲਮ ਦਾ ਸੰਗੀਤ ਤਿਆਰ ਹੋ ਜਾਣ ਦੇ ਬਾਵਜੂਦ ਇੱਕ ਤੋਂ ਬਾਅਦ ਇੱਕ ਕਾਰਨਾਂ ਕਰਕੇ ਫ਼ਿਲਮ ਵਿੱਚ ਦੇਰੀ ਹੁੰਦੀ ਗਈ। ਇੱਥੋਂ ਤੱਕ ਕਿ ਮੁਜ਼ੱਫਰ ਅਲੀ ਨੂੰ ਵੀ ਯਕੀਨ ਹੋ ਗਿਆ ਕਿ ਹੁਣ ਇਸ ਨੂੰ ਖੁਦਾ ਵੀ ਸਿਰੇ ਨਹੀਂ ਲਾ ਸਕਦਾ। ਇਸ ਤਰ੍ਹਾਂ ਹੱਬਾ ਖਾਤੂਨ ਦੀ ਦਾਸਤਾਂ ਫਿਰ ਤੋਂ ਇਤਿਹਾਸ ਦੀ ਧੁੰਦ ਵਿੱਚ ਗਵਾਚ ਗਈ।

ਫ਼ਿਲਮ 'ਗਮਨ' ਦੀ ਪੂਰੀ ਕਥਾ ਇਸ ਦੇ ਗਾਣੇ 'ਸੀਨੇ ਮੇਂ ਜਲਨ ਆਂਖੋਂ ਮੇਂ ਤੂਫਾਨ ਸਾ ਕਿਊਂ ਹੈ, ਇਸ ਸ਼ਹਿਰ ਮੇਂ ਹਰ ਸ਼ਖਸ ਪਰੇਸ਼ਾਨ ਸਾ ਕਿਊਂ ਹੈ' ਵਿੱਚ ਪਈ ਹੈ। ਭੁੱਖ ਦੀ ਜਲਾਲਤ ਨਾਲ ਜੂਝਦੇ ਪਿੰਡਾਂ ਦਾ ਆਵਾਮ ਜਦੋਂ ਕੀੜੀਆਂ ਦੇ ਭੋਣ ਵਾਂਗ ਸ਼ਹਿਰਾਂ ਦੀਆਂ ਸੜਕਾਂ 'ਤੇ ਨਿਕਲਦਾ ਹੈ ਤਾਂ ਉਨ੍ਹਾਂ ਦੀਆਂ ਪਸ਼ੇਮਾਨੀਆਂ ਦੀ ਹਰ ਫਰਿਆਦ ਸ਼ਹਿਰਾਂ ਦੇ ਮੀਨਾਰਾਂ ਨਾਲ ਹੀ ਟਰਕਾ ਕੇ ਚਕਨਾਚੂਰ ਕਿਉਂ ਹੋ ਜਾਂਦੀ ਹੈ? ਦੂਜੇ ਅਰਥਾਂ ਵਿੱਚ ਬੰਦੇ ਵਿੱਚੋਂ ਬੰਦਾ ਹੋਣ ਦੀ ਭਾਵਨਾ ਦਾ ਖੁਰਣਾ ਹੀ ਤਾਂ 'ਗਮਨ' ਹੈ।

ਮੁਜ਼ੱਫਰ ਅਲੀ ਦੀ ਅੱਖ ਇਸ ਖੁਰਣ ਦੀਆਂ ਬਾਰੀਕੀਆਂ ਨੂੰ ਬਹੁਤ ਸੂਖਮਤਾ ਨਾਲ ਫੜਦੀ ਹੈ। ਸ਼ਹਿਰ ਵਿੱਚ ਰੋਜ਼ੀ-ਰੋਟੀ ਕਮਾਉਣ ਆਇਆ ਗੁਲਾਮ ਹਸਨ (ਫਾਰੂਕ ਸ਼ੇਖ) ਆਪਣੇ ਦੋਸਤ ਤਿਵਾੜੀ (ਜਲਾਲਾ ਆਗਾ) ਅਤੇ ਉਸ ਦੀ ਦੋਸਤ ਯਸ਼ੋਧਰਾ (ਗੀਤਾ ਸਿਥਾਰਥ) ਦੀ ਮਹੁੱਬਤ ਦੇ ਕਤਲ ਰਾਹੀਂ ਬੰਬਈ ਸ਼ਹਿਰ ਦੇ ਖਾਸੇ ਨੂੰ ਸਮਝਦਾ ਹੈ। ਪਹਿਲਾਂ ਪਹਿਲ ਜਦੋਂ ਉਹ ਸ਼ਹਿਰ ਆਉਂਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਸੁਪਨਿਆਂ ਦੇ ਇਸ ਸ਼ਹਿਰ ਵਿੱਚ ਕੁਝ ਵੀ ਹਾਸਿਲ ਕੀਤਾ ਜਾ ਸਕਦਾ ਹੈ ਪਰ ਛੇਤੀ ਹੀ ਉਸ ਨੂੰ ਖੋਹ ਤੇ ਪਾਉਣ ਦੇ ਅਸਲ ਅਰਥਾਂ ਦੀ ਸਮਝ ਆਉਣ ਲੱਗਦੀ ਹੈ। ਜਦੋਂ ਯਸ਼ੋਦਰਾ ਦਾ ਟੱਬਰ ਉਸ ਦੇ ਦੋਸਤ ਤਿਵਾੜੀ ਅਤੇ ਯਸ਼ੋਦਰਾ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਹੁਣ ਯਸ਼ੋਦਰਾ ਆਪਣੀ ਕਮਾਈ ਆਪਣੇ ਪਤੀ ਦੇ ਹੱਥ ਦਿਆ ਕਰੇਗੀ ਤਾਂ ਸ਼ਹਿਰੀ ਕਰੂਰਤਾ ਦੀਆਂ ਕਿੰਨੀਆਂ ਹੀ ਪਰਤਾਂ ਖੁੱਲ੍ਹ ਜਾਂਦੀਆਂ ਹਨ।

ਟੈਕਸੀ ਚਲਾਉਂਦਿਆਂ ਗੁਲਾਮ ਹਸਨ ਦਾ ਵਾਸਤਾ ਸ਼ਹਿਰ ਦੇ ਹਰ ਤਬਕੇ ਨਾਲ ਪੈਂਦਾ ਹੈ। ਉਸ ਦੀ ਟੈਕਸੀ ਵਿੱਚ ਅਮੀਰ ਪਰ ਅਯਾਸ਼ ਗਾਹਕਾਂ ਦਾ ਖੋਖਲਾਪਣ, ਬਦਲ ਰਹੀਆਂ ਕਦਰਾਂ-ਕੀਮਤਾਂ ਦਾ ਰੋਣਾ ਰੋਂਦੇ ਪਾਰਸੀ ਲੋਕ (ਜੋ ਸ਼ਹਿਰ ਦੀ ਬਦਲ ਰਹੀ ਆਵੋ-ਹਵਾ ਤੋਂ ਦੁਖੀ ਹਨ), ਸ਼ਹਿਰ ਦੇ ਉੱਚੀ ਨੱਕ ਵਾਲੇ ਲੋਕਾਂ ਦੀਆਂ ਘਟੀਆਂ ਕਾਨਫੂਸੀਆਂ, ਜ਼ਰੂਰਤਮੰਦਾਂ ਦੀਆਂ ਦੁਸ਼ਵਾਰੀਆਂ ਦਾ ਰੋਣਾ ਰੋਇਆ ਜਾਂਦਾ ਹੈ ਮਤਲਬ ਇਹ ਟੈਕਸੀ ਇੱਕ ਅਜਿਹੀ ਜਗ੍ਹਾ ਬਣ ਜਾਂਦੀ ਹੈ ਜਿੱਥੇ ਸ਼ਹਿਰ ਦੀਆਂ ਸਾਰੀਆਂ ਨਾਜ਼ੁਕ ਰਗਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਟੈਕਸੀ ਚਲਾਉਣ ਦੌਰਾਨ ਹੀ ਗੁਲਾਮ ਹਸਨ ਆਕਾਸ਼ ਚੁੰਮਦੀਆਂ ਇਮਾਰਤਾਂ ਵਿਚਕਾਰ ਵਸਦੀਆਂ ਗੰਦੀਆਂ ਬਸਤੀਆਂ ਵਿੱਚ ਰਹਿੰਦੇ ਮਜ਼ਦੂਰਾਂ ਦੇ ਸੁਪਨਿਆਂ ਨਾਲ ਰੂਬਰੂ ਹੁੰਦਾ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸ਼ਹਿਰ ਇੱਕ ਵੱਡਾ ਜੂਆਖਾਨਾ ਹੈ ਜਿੱਥੇ ਹਰ ਬੰਦਾ ਆਪਣੀ ਜ਼ਿੰਦਗੀ ਦਾ ਸੱਟਾ ਖੇਡਦਾ ਹੈ ਪਰ ਅੰਤ ਹਾਰ ਜਾਂਦਾ ਹੈ। ਬਹੁਤ ਵਾਰ ਸ਼ਹਿਰ ਹਾਰ ਕੇ ਵੀ ਜਿੱਤ ਜਾਂਦਾ ਹੈ। ਇਹ ਸ਼ਹਿਰ ਤਿਵਾੜੀ (ਜਲਾਲਾ ਆਗਾ) ਅਤੇ ਉਸ ਦੀ ਦੋਸਤ ਯਸ਼ੋਧਰਾ (ਗੀਤਾ ਸਿਥਾਰਥ) ਵਰਗੀਆਂ ਮਹੁੱਬਤਾਂ ਦੀ ਕਤਲਗਾਹ ਹੀ ਤਾਂ ਹੈ ਜਿੱਥੇ ਦਿਲਾਂ ਨੂੰ ਜ਼ਿੰਦਾ ਹੀ ਦਫਨ ਕਰ ਦਿੱਤਾ ਗਿਆ ਹੈ। ਇਸ ਸੱਚ ਨੂੰ ਜ਼ਬਾਨ ਦਿੰਦਿਆਂ ਉਹ ਆਖਦਾ ਹੈ:

'ਦਿਲ ਹੈ ਤੋ ਧੜਕਨੇ ਕਾ ਬਹਾਨਾ ਕੋਈ ਢੂੰਡੇ,
ਪੱਥਰ ਕੀ ਤਰਹ ਬੇਹਿੱਸ ਔਰ ਬੇਜਾਨ ਸਾ ਕਿਊਂ ਹੈ?
ਤਨਹਾਈ ਕੀ ਯੇ ਕੌਨ ਸੀ ਮੰਜ਼ਿਲ ਹੈ ਰਫੀਕੋਂ,
ਤਾ-ਹੱਦ-ਏ-ਨਜ਼ਰ ਏਕ ਬਯਾਬਾਂ ਸਾ ਕਿਊਂ ਹੈ?'
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਮੈਨੂੰ ਉਮੀਦ ਹੈ ਅਜੇ ਨੂੰ ਇਸ ਗੱਲ ਦਾ ਪਛਤਾਵਾ ਹੋਵੇਗਾ'
ਅਜੇ ਦੇਵਗਨ ਦੀ ਵਜ੍ਹਾ ਨਾਲ ਨਹੀਂ ਹੋਇਆ ਮੇਰਾ ਵਿਆਹ: ਤੱਬੂ
30.06.17 - ਪੀ ਟੀ ਟੀਮ
ਅਜੇ ਦੇਵਗਨ ਦੀ ਵਜ੍ਹਾ ਨਾਲ ਨਹੀਂ ਹੋਇਆ ਮੇਰਾ ਵਿਆਹ: ਤੱਬੂਆਪਣੇ ਬਿਹਤਰੀਨ ਅਭਿਨੈ ਲਈ ਜਾਣੀ ਜਾਂਦੀ ਅਦਾਕਾਰਾ ਤੱਬੂ ਜਲਦੀ ਹੀ ਰੋਹਿਤ ਸ਼ੈੱਟੀ ਦੀ ਫਿਲ‍ਮ 'ਗੋਲਮਾਲ ਅਗੇਨ' ਵਿੱਚ ਫਿਰ ਤੋਂ ਕਾਮੇਡੀ ਕਰਦੇ ਹੋਏ ਨਜ਼ਰ ਆਉਣ ਵਾਲੀ ਹੈ। ਇਸ ਫਿਲ‍ਮ ਵਿੱਚ ਤੱਬੂ ਇੱਕ ਵਾਰ ਫਿਰ ਅਜੇ ਦੇਵਗਨ ਦੇ ਨਾਲ ਨਜ਼ਰ ਆਉਣ ਵਾਲੀ ਹੈ। ਤੱਬੂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ ਅਤੇ ਇਸ ਫਿਲ‍ਮ ਦੇ ਰਿਲੀਜ਼ ਤੋਂ ਪਹਿਲਾਂ ਤੱਬੂ ਨੇ ਇਸ ਦੇ ਕਾਰਨ ਦਾ ਖੁਲਾਸਾ ਕੀਤਾ ਹੈ। ਦਰਅਸਲ ਤੱਬੂ ਕਿਸੇ ਹੋਰ ਦੀ ਵਜ੍ਹਾ ਨਾਲ ਨਹੀਂ, ਸਗੋਂ ਅਜੇ ਦੇਵਗਨ ਦੀ ਵਜ੍ਹਾ ਨਾਲ ਹੁਣ ਤੱਕ ਸਿੰਗਲ ਹਨ। ਤੱਬੂ ਨੇ ਮੁੰਬਈ ਮਿਰਰ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਉਮੀਦ ਕਰਦੀ ਹੈ ਕਿ ਅਜੇ ਨੇ ਜੋ ਕੀਤਾ, ਉਸ ਦਾ ਉਨ੍ਹਾਂ ਨੂੰ ਪਛਤਾਵਾ ਵੀ ਹੋਵੇਗਾ।

ਤੱਬੂ ਨੇ ਇਸ ਇੰਟਰਵਿਊ ਵਿੱਚ ਕਿਹਾ, 'ਮੈਂ ਅਤੇ ਅਜੇ 25 ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਹਾਂ। ਉਹ ਮੇਰੇ ਕਜ਼ਨ ਸਮੀਰ ਆਰਿਆ ਦੇ ਗੁਆਂਢੀ ਅਤੇ ਕਲੋਜ਼ ਫ੍ਰੈਂਡ ਹੋਇਆ ਕਰਦੇ ਸਨ। ਜਦੋਂ ਮੈਂ ਛੋਟੀ ਸੀ ਤਾਂ ਸਮੀਰ ਅਤੇ ਅਜੇ ਮੇਰੇ 'ਤੇ ਕੜੀ ਨਜ਼ਰ ਰੱਖਦੇ ਸਨ ਅਤੇ ਜਿਸ ਵੀ ਮੁੰਡੇ ਨੂੰ ਮੇਰੇ ਨਾਲ ਗੱਲ ਕਰਦੇ ਵੇਖਦੇ, ਉਸ ਨੂੰ ਕੁੱਟਣ ਦੀ ਧਮਕੀ ਦੇ ਦਿੰਦੇ ਸਨ। ਦੋਵੇਂ ਬਹੁਤ ਬਦਮਾਸ਼ ਸਨ ਅਤੇ ਜੇਕਰ ਅੱਜ ਮੈਂ ਸਿੰਗਲ ਹਾਂ ਤਾਂ ਉਸ ਦਾ ਕਾਰਨ ਹਨ ਅਜੇ ਦੇਵਗਨ। ਮੈਨੂੰ ਉਮੀਦ ਹੈ ਅਜੇ ਨੂੰ ਇਸ ਗੱਲ ਦਾ ਪਛਤਾਵਾ ਹੋਵੇਗਾ।'

ਤੱਬੂ ਨੇ ਇਸ ਇੰਟਰਵਿਊ ਦੇ ਦੌਰਾਨ ਮਜ਼ਾਕੀਆ ਅੰਦਾਜ ਵਿੱਚ ਕਿਹਾ, ਮੈਂ ਹਰ ਦੂਜੇ ਦਿਨ ਅਜੇ ਨੂੰ ਕਹਿੰਦੀ ਹਾਂ ਕਿ ਮੇਰੇ ਲਈ ਇੱਕ ਚੰਗਾ ਮੁੰਡਾ ਲੱਭੋ ਜਿਸ ਨਾਲ ਮੈਂ ਵਿਆਹ ਕਰ ਲਵਾਂ। ਖੈਰ, ਇਹ ਤਾਂ ਮਜ਼ਾਕ ਹੈ, ਪਰ ਮੇਰਾ ਅਤੇ ਅਜੇ ਦਾ ਰਿਸ਼ਤਾ ਬਹੁਤ ਅੱਛਾ ਹੈ। ਸਾਰੇ ਮੇਲ ਐਕਟਰਸ ਵਿੱਚੋਂ ਜੇਕਰ ਮੈਂ ਕਿਸੀ 'ਤੇ ਭਰੋਸਾ ਕਰ ਸਕਦੀ ਹਾਂ ਤਾਂ ਉਹ ਅਜੇ ਹਨ। ਉਹ ਬੱਚੇ ਦੀ ਤਰ੍ਹਾਂ ਹਨ ਅਤੇ ਅੱਜ ਵੀ ਬਹੁਤ ਪ੍ਰੋਟੈਕਟਿਵ ਹਨ। ਜਦੋਂ ਉਹ ਸੈੱਟ ਉੱਤੇ ਹੁੰਦੇ ਹਨ ਤਾਂ ਮਾਹੌਲ ਬਿਲਕੁਲ ਤਣਾਅ ਮੁਕਤ ਹੁੰਦਾ ਹੈ। ਸਾਡੇ ਰਿਸ਼ਤਾ ਬਹੁਤ ਹੱਟ ਕੇ ਹੈ ਅਤੇ ਸਾਨੂੰ ਇੱਕ ਦੂਜੇ ਨਾਲ ਬੇਹੱਦ ਲਗਾਓ ਹੈ।'

ਅਜੇ ਅਤੇ ਤੱਬੂ ਦੀ ਜੋੜੀ 90 ਦੇ ਦਹਾਕੇ ਵਿੱਚ ਕਾਫ਼ੀ ਪਸੰਦ ਕੀਤੀ ਗਈ। ਇਹ ਜੋੜੀ 'ਵਿਜੇਪਥ' (1994), 'ਹਕੀਕਤ' (1995), 'ਤਕਸ਼ਕ' (1999) ਅਤੇ 'ਦ੍ਰਿਸ਼ਿਅਮ' ਵਰਗੀਆਂ ਫਿਲਮਾਂ ਵਿੱਚ ਇਕੱਠੇ ਨਜ਼ਰ ਆ ਚੁੱਕੀ ਹੈ। ਇਹ ਦੋਵੇਂ ਹੁਣ ਇੱਕ ਵਾਰ ਫਿਰ 'ਗੋਲਮਾਨ ਅਗੇਨ' ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਹਾਸਿਆਂ ਦਾ ਖੱਟਾ-ਮਿੱਠਾ 'ਅੰਗੂਰ'
26.06.17 - ਕੁਲਦੀਪ ਕੌਰ
ਹਾਸਿਆਂ ਦਾ ਖੱਟਾ-ਮਿੱਠਾ 'ਅੰਗੂਰ'ਭਾਰਤੀ ਸਿਨੇਮਾ ਵਿੱਚ ਕਾਮੇਡੀ ਫ਼ਿਲਮਾਂ ਦੀ ਗਿਣਤੀ ਉਗਲਾਂ 'ਤੇ ਗਿਣਨ ਯੋਗ ਹੈ। ਫ਼ਿਲਮ 'ਜਾਨੇ ਭੀ ਦੋ ਯਾਰੋ' ਨੇ ਕਾਮੇਡੀ ਦੇ ਨਵੇਂ ਮਿਆਰ ਤੈਅ ਕੀਤੇ। ਇਸ ਫ਼ਿਲਮ ਨੇ ਸਾਬਿਤ ਕਰ ਦਿੱਤਾ ਕਿ ਹਾਸਰਸ ਵੀ ਗੰਭੀਰ ਵਿਅੰਗ ਦੀ ਸ਼ਕਲ ਵਿੱਚ ਆਵਾਮ ਦੇ ਸਰੋਕਾਰਾਂ ਨੂੰ ਜ਼ਬਾਨ ਦੇ ਸਕਦਾ ਹੈ। 1982 'ਚ ਆਈ ਗੁਲਜ਼ਾਰ ਦੀ ਫ਼ਿਲਮ 'ਅੰਗੂਰ' ਵੀ ਭਾਰਤੀ ਕਾਮੇਡੀ ਸਿਨੇਮਾ ਦੇ ਖੇਤਰ ਵਿੱਚ ਖਾਸ ਸਥਾਨ ਰੱਖਦੀ ਹੈ। ਇਹ ਫ਼ਿਲਮ ਨਾਟਕਕਾਰ ਸ਼ੇਕਸਪੀਅਰ ਦੇ ਪ੍ਰਸਿੱਧ ਨਾਟਕ 'ਕਾਮੇਡੀ ਆਫ ਐਰਰਸ' 'ਤੇ ਆਧਾਰਿਤ ਸੀ। ਇਸ 'ਤੇ ਗੁਲਜ਼ਾਰ ਦੁਆਰਾ ਲਿਖੀ ਸਕ੍ਰਿਪਟ 'ਤੇ ਉਨ੍ਹਾਂ ਦੇ ਦੋਸਤ ਦੇਬੂ ਸੇਨ ਨੇ ਫ਼ਿਲਮ ਬਣਾਈ 'ਦੋ ਦੂਣੀ ਚਾਰ' ਜਿਹੜੀ ਬਾਕਸ ਆਫਿਸ 'ਤੇ ਪਿਟ ਗਈ। ਗੁਲਜ਼ਾਰ ਨੂੰ ਇਸ ਦਾ ਰੰਜ਼ ਵੀ ਸੀ ਤੇ ਇਸ ਖੂਬਸੂਰਤ ਸਕ੍ਰਿਪਟ 'ਤੇ ਫਿਲਮ ਬਣਾਉਣ ਦੀ ਹਸਰਤ ਵੀ ਸੀ। ਪਹਿਲਾਂ-ਪਹਿਲ ਨਿਰਮਾਤਾਵਾਂ ਨੂੰ ਇਹੀ ਹਜ਼ਮ ਨਹੀਂ ਹੋਇਆ ਕਿ ਕਿਉਂ ਕੋਈ ਫੇਲ੍ਹ ਹੋ ਚੁੱਕੀ ਫ਼ਿਲਮ ਨੂੰ ਦੁਬਾਰਾ ਤੋਂ ਬਣਾਉਣ 'ਤੇ ਆਮਾਦਾ ਹੈ? ਪਰ ਬਾਅਦ ਵਿੱਚ ਇਸ ਫ਼ਿਲਮ ਨੇ ਬਹੁਤ ਤਾਰੀਫ ਬਟੋਰੀ।

ਇਸ ਫ਼ਿਲਮ ਦੇ ਕਿਰਦਾਰਾਂ ਲਈ ਗੁਲਜ਼ਾਰ ਨੇ ਅਦਾਕਾਰਾਂ ਦੀ ਚੋਣ 'ਤੇ ਖਾਸ ਧਿਆਨ ਦਿੱਤਾ। ਸੰਜੀਵ ਕੁਮਾਰ (ਅਸ਼ੋਕ ਕੁਮਾਰ ਨਾਮੀ ਦੋ ਕਿਰਦਾਰ) ਦੀ ਸੁਭਾਵਿਕ ਅਦਾਕਾਰੀ ਦੇ ਨਾਲ-ਨਾਲ ਦੇਵਨ ਵਰਮਾ (ਬਹਾਦਰ ਨਾਮ ਦੇ ਦੋ ਕਿਰਦਾਰ) ਦੀ ਸਦਾਬਹਾਰ ਘਬਰਾਹਟ, ਮੌਸਮੀ ਚੈਟਰਜੀ ਦਾ ਰੋਣਾ-ਧੋਣਾ, ਦੀਪਤੀ ਨਵਲ ਦੇ ਕਿਰਦਾਰ ਵਿਚਲੀ ਕਲਾਤਮਿਕਤਾ ਨੇ ਦਰਸ਼ਕਾਂ ਨੂੰ ਵੀ ਮੌਕੇ ਦੇ ਗਵਾਹ ਬਣਾ ਦਿੱਤਾ। ਫ਼ਿਲਮ ਦੀ ਸਭ ਤੋਂ ਵੱਡੀ ਖਾਸੀਅਤ ਸੀ ਕਿ ਫ਼ਿਲਮ ਦਾ ਕੋਈ ਵੀ ਕਿਰਦਾਰ ਵਾਧੂ ਨਹੀਂ। ਫ਼ਿਲਮ ਦੇ ਉਹ ਕਿਰਦਾਰ ਵੀ ਜਿਨ੍ਹਾਂ ਨੂੰ ਸਿਰਫ ਪੰਜ ਤੋਂ ਦਸ ਮਿੰਟ ਦਾ ਸਮਾਂ ਮਿਲਿਆ ਹੈ, ਆਪਣਾ ਪ੍ਰਭਾਵ ਛੱਡਣ ਵਿੱਚ ਕਾਮਯਾਬ ਰਹੇ ਹਨ। ਫ਼ਿਲਮ ਵਿੱਚ ਟੈਕਸੀ ਡਰਾਈਵਰ, ਆਟੋ ਡਰਾਈਵਰ, ਹੋਟਲ ਦਾ ਰਿਸ਼ੈਪਨਿਸ਼ਟ, ਪੁਲਿਸ ਅਧਿਕਾਰੀ, ਸੁਨਿਆਰ ਆਦਿ ਜਿਸ ਤਰ੍ਹਾਂ ਕਹਾਣੀ ਦੀ ਪੂਰੀ ਪ੍ਰਕਿਰਿਆ ਵਿੱਚ ਬੁਣੇ ਗਏ ਹਨ, ਉਹ ਗੁਲਜ਼ਾਰ ਵਰਗਾ ਨਿਰਦੇਸ਼ਕ ਹੀ ਕਰ ਸਕਦਾ ਹੈ। ਉਨ੍ਹਾਂ ਨੇ ਦਰਸ਼ਕਾਂ ਨੂੰ ਹਸਾਉਣ ਲਈ ਨਾ ਤਾ ਆਪਣੇ ਕਿਰਦਾਰਾਂ ਨੂੰ ਕੇਲੇ ਦੇ ਛਿਲਕਿਆਂ ਤੋਂ ਗਿਰਾਇਆ ਹੈ, ਨਾ ਦੋ-ਅਰਥੀ ਸੰਵਾਦਾਂ ਦੀ ਮਦਦ ਲਈ ਹੈ ਅਤੇ ਨਾ ਹੀ ਖਾਸ ਜ਼ਰੂਰਤਾਂ ਵਾਲੇ ਵਰਗਾਂ ਦੇ ਸਰੀਰਾਂ ਦਾ ਮਜ਼ਾਕ ਉਡਾ ਕੇ ਜ਼ਬਰਦਸਤੀ ਹਾਸਾ ਉਪਜਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਉਂ-ਜਿਉਂ ਫ਼ਿਲਮ ਦਾ ਪਲਾਟ ਦਰਸ਼ਕਾਂ ਸਾਹਮਣੇ ਖੁੱਲ੍ਹਦਾ ਜਾਂਦਾ ਹੈ, ਦਰਸ਼ਕਾਂ ਦੇ ਕੁਤਕਤਾੜੀਆਂ ਨਿਕਲਦੀ ਜਾਂਦੀਆਂ ਹਨ।

ਗੁਲਜ਼ਾਰ ਫ਼ਿਲਮ ਦੇ ਅੰਤ ਤੱਕ ਆਪਣੀ ਬੌਧਿਕ ਸਮਰੱਥਾ ਨਾਲ ਦਰਸ਼ਕਾਂ ਦੀ ਜਾਗਿਆਸਾ ਨੂੰ ਜ਼ਰਬ ਦਿੰਦੇ ਜਾਂਦੇ ਹਨ। ਸੁਨਿਆਰੇ ਛੇਦੀ ਲਾਲ ਦਾ ਕਰਿੰਦਾ ਜੋ ਖੜ੍ਹੇ-ਖੜ੍ਹੇ ਉਰਦੂ ਦੀ ਝੜ੍ਹੀ ਲਗਾ ਦਿੰਦਾ ਹੈ, ਰਸਤਾ ਸਮਝਾਉਂਦੇ ਸ਼ਬਦਾਂ ਦੀ ਘੁੰਮਣਘੇਰੀ ਵਿੱਚ ਫਸਦੇ ਲੋਕ, ਇਤਫਾਕ ਨਾਲ ਹੁੰਦੀਆਂ ਘਟਨਾਵਾਂ ਨਾਲ ਮੁੱਖ ਕਿਰਦਾਰਾਂ ਦੀ ਜ਼ਿੰਦਗੀ ਵਿੱਚ ਮਚੀ ਹਲਚਲ ਇੰਨੀ ਯਥਾਰਥਕ ਹੈ ਕਿ ਇੱਕ ਵਾਰ ਦੇਖਣ ਤੋਂ ਬਾਅਦ ਫ਼ਿਲਮ ਹਮੇਸ਼ਾ ਲਈ ਦਰਸ਼ਕਾਂ ਦੇ ਚੇਤਿਆਂ ਵਿੱਚ ਵਸ ਜਾਂਦੀ ਹੈ।

ਗੁਲਜ਼ਾਰ ਨੇ ਫ਼ਿਲਮ ਵਿੱਚ ਡਾਇਲਾਗਾਂ ਨੂੰ ਵੀ ਇਸ ਢੰਗ ਨਾਲ ਲਿਖਿਆ ਹੈ ਕਿ ਸੁਣ ਕੇ ਸੁੱਤੇ-ਸਿੱਧ ਹਾਸਾ ਆ ਜਾਂਦਾ ਹੈ। ਫ਼ਿਲਮ ਦੇ ਸਾਰੇ ਕਿਰਦਾਰ ਆਪਣੇ ਆਪ ਨੂੰ ਬਹੁਤ ਸਮਝਦਾਰ ਮੰਨਦੇ ਹਨ ਪਰ ਅਸਲ ਵਿੱਚ ਸਾਰੇ ਹੀ ਹਾਸਮਈ ਸਥਿਤੀਆਂ ਵਿੱਚ ਉਲਝੇ ਹੋਏ ਹਨ। ਫ਼ਿਲਮ ਵਿੱਚ ਗਾਣੇ ਵੀ ਘਟਨਾਵਾਂ ਦੀ ਲੜੀ ਨੂੰ ਅੱਗੇ ਵਧਾਉਂਦੇ ਹਨ।ਇਸ ਫ਼ਿਲਮ ਲਈ ਨਾ ਤਾਂ ਮਹਿੰਗੀਆਂ ਥਾਵਾਂ 'ਤੇ ਸ਼ੂਟਿੰਗ ਕੀਤੀ ਗਈ ਹੈ, ਨਾ ਮਹਿੰਗੇ ਸੈੱਟ ਲਗਾਏ ਗਏ ਹਨ ਅਤੇ ਨਾ ਹੋਰ ਕਿਸੇ ਕਿਸਮ ਦੀ ਉਚੇਚ ਕੀਤੀ ਗਈ ਹੈ। ਫਿਰ ਵੀ ਫ਼ਿਲਮ ਆਪਣੀ ਪਟਕਥਾ ਅਤੇ ਦਿਲਚਸਪ ਕਥਾਰਸ ਕਾਰਨ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੀ ਹੈ।

ਭਾਰਤੀ ਸਿਨੇਮਾ ਵਿੱਚ ਹਾਸਰਸ ਭਰਪੂਰ ਫ਼ਿਲਮਾਂ ਬਣਦੀਆਂ ਰਹੀਆਂ ਹਨ ਪਰ ਇਨ੍ਹਾਂ ਵਿੱਚ ਹਾਸਾ ਉਪਜਾਉਣ ਲਈ ਜ਼ਬਰਦਸਤੀ ਕਿਰਦਾਰਾਂ ਨੂੰ ਅਜੀਬੋ-ਗਰੀਬ ਸਥਿਤੀਆਂ ਵਿੱਚ ਫਸਾਇਆ ਜਾਂਦਾ ਹੈ, ਕਿਰਦਾਰਾਂ ਦੀਆਂ ਸਰੀਰਕ ਕਮੀਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਅਤੇ ਫੂਹੜ ਕਿਸਮ ਦੇ ਕੱਪੜੇ ਪਹਿਨਾਏ ਜਾਂਦੇ ਹਨ। ਕਈ ਫ਼ਿਲਮਾਂ ਵਿੱਚ ਘੱਟ ਗਿਣਤੀਆਂ ਨੂੰ, ਹਾਸ਼ੀਏ 'ਤੇ ਪਏ ਵਰਗਾਂ ਨੂੰ, ਔਰਤਾਂ ਨੂੰ ਕਮਅਕਲ ਤੇ ਘਟੀਆ ਦਿਖਾਉਣ ਦਾ ਰੁਝਾਣ ਪਾਇਆ ਜਾਂਦਾ ਹੈ। ਉਨ੍ਹਾਂ ਨਾਲ ਜੁੜੀਆਂ ਮਿੱਥਾਂ, ਵਿਤਕਰਿਆਂ ਅਤੇ ਗਲਤ ਧਾਰਨਾਵਾਂ ਨੂੰ ਹਸਾਉਣੇ ਢੰਗ ਨਾਲ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਇਸ ਤਰ੍ਹਾਂ ਹਾਸਾ ਇੱਕ ਕੁਦਰਤੀ ਭਾਵਨਾ ਨਾ ਰਹਿ ਕੇ ਕਲਾ ਦੇ ਮਾਧਿਅਮ ਦੁਆਰਾ ਕੀਤੀ ਹਿੰਸਾ ਬਣ ਜਾਂਦੀ ਹੈ। ਗੁਲਜ਼ਾਰ ਅੰਦਰਲਾ ਕਵੀ ਨਾ ਸਿਰਫ ਇਸ ਹਿੰਸਾ ਦੀ ਖਿਲਾਫਤ ਕਰਦਾ ਹੈ ਸਗੋਂ ਹੱਸਣ ਦਾ ਤੰਦਰੁਸਤ ਤਰੀਕਾ ਵੀ ਸੁਝਾਉਂਦਾ ਹੈ।

ਫ਼ਿਲਮ ਦਾ ਸਿਰਲੇਖ 'ਅੰਗੂਰ' ਵੀ ਘੱਟ ਦਿਲਚਸਪ ਨਹੀਂ। 'ਅੰਗੂਰ ਦੀ ਬੇਟੀ' 'ਤੇ ਤਾਂ ਅਕਸਰ ਹੀ ਹੋਸ਼ੋ-ਹਵਾਸ ਗੁੰਮ ਕਰਨ ਦਾ ਇਲਜ਼ਾਮ ਲੱਗਦਾ ਰਿਹਾ ਹੈ। ਅੰਗੂਰ ਫਲ ਦੇ ਤੌਰ 'ਤੇ ਖੱਟਾ ਵੀ ਹੈ ਤੇ ਮਿੱਠਾ ਵੀ ਪਰ ਇਸ ਨੂੰ ਖਾਣ ਦਾ ਲਾਲਚ ਨਹੀਂ ਛੱਡਿਆ ਜਾ ਸਕਦਾ। ਦਰਸ਼ਕ ਉਸ ਲੂੰਮੜੀ ਤੋਂ ਵੀ ਜਾਣੂ ਹਨ ਜਿਸ ਲਈ ਅੰਗੂਰ ਹਮੇਸ਼ਾ ਖੱਟੇ ਰਹਿੰਦੇ ਹਨ ਪਰ ਗੁਲਜ਼ਾਰ ਦੀ ਇਸ ਫ਼ਿਲਮ ਦਾ ਅੰਗੂਰ ਉਸ ਲੂੰਮੜੀ ਦੀ ਪਹੁੰਚ ਵਿੱਚ ਵੀ ਲੱਗਦਾ ਹੈ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪਤਨੀ ਅਤੇ ਬੇਟੀ ਨੂੰ ਛੱਡ ਕੇ ਰਹਿ ਰਹੇ ਹਨ ਹੋਟਲ 'ਚ
ਸ਼ਾਹਿਦ ਕਪੂਰ ਨੇ ਛੱਡਿਆ ਘਰ, ਹੋਟਲ ਵਿੱਚ ਹੋਏ ਸ਼ਿਫਟ
24.06.17 - ਪੀ ਟੀ ਟੀਮ
ਸ਼ਾਹਿਦ ਕਪੂਰ ਨੇ ਛੱਡਿਆ ਘਰ, ਹੋਟਲ ਵਿੱਚ ਹੋਏ ਸ਼ਿਫਟਐਕਟਰ ਸ਼ਾਹਿਦ ਕਪੂਰ ਜੁਹੂ ਦਾ ਆਪਣਾ ਘਰ ਛੱਡ ਕੇ ਗੋਰੇਗਾਂਵ ਦੇ ਫਾਈਵ ਸਟਾਰ ਹੋਟਲ ਵਿੱਚ ਸ਼ਿਫਟ ਹੋ ਗਏ ਹਨ। ਪਤਨੀ ਮੀਰਾ ਅਤੇ ਬੇਟੀ ਮੀਸ਼ਾ ਨੂੰ ਛੱਡ ਕੇ ਸ਼ਾਹਿਦ ਗੋਰੇਗਾਂਵ ਦੇ ਇੱਕ ਹੋਟਲ 'ਚ ਰਹਿ ਰਹੇ ਹਨ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਆਪਣੀ ਪਤਨੀ ਮੀਰਾ ਨਾਲ ਲੜਾਈ ਹੋ ਗਈ ਹੈ ਅਤੇ ਇਸ ਵਜ੍ਹਾ ਕਰਕੇ ਉਹ ਹੋਟਲ ਵਿੱਚ ਸ਼ਿਫਟ ਹੋ ਗਏ ਹਨ, ਤਾਂ ਅਜਿਹਾ ਨਹੀਂ ਹੈ।

ਦਰਅਸਲ ਉਨ੍ਹਾਂ ਨੇ ਆਪਣੀ ਫਿਲਮ 'ਪਦਮਾਵਤੀ' ਦੀ ਸ਼ੂਟਿੰਗ ਲਈ ਹੋਟਲ ਵਿੱਚ ਪਨਾਹ ਲਈ ਹੈ। ਸ਼ਾਹਿਦ ਘਰ ਤੋਂ ਸ਼ੂਟ ਉੱਤੇ ਪੁੱਜਣ ਵਿੱਚ ਵਕਤ ਬਰਬਾਦ ਨਹੀਂ ਕਰਨਾ ਚਾਹੁੰਦੇ ਸਨ, ਇਸਲਈ ਉਨ੍ਹਾਂ ਨੇ ਇਹ ਫੈਸਲਾ ਲਿਆ। ਹੁਣ ਸ਼ੂਟ ਖਤਮ ਹੋਣ ਤੱਕ ਸ਼ਾਹਿਦ ਇਸ ਹੋਟਲ ਵਿੱਚ ਰਹਿਣਗੇ। 

ਮਿਡ ਡੇ ਦੀ ਖਬਰ ਦੇ ਮੁਤਾਬਕ, 'ਰੋਜ਼ ਆਉਣ-ਜਾਣ ਵਿੱਚ ਸ਼ਾਹਿਦ ਦੇ 4 ਘੰਟੇ ਬਰਬਾਦ ਹੋ ਰਹੇ ਸਨ। ਉਹ ਪਿਛਲੇ ਸ਼ਿਡਿਊਲ ਲਈ ਫਿਲਮ ਸਿਟੀ ਦੇ ਨੇੜੇ ਇੱਕ ਹੋਟਲ ਵਿੱਚ ਸ਼ਿਫਟ ਹੋ ਗਏ। ਉਹ ਰੋਜ਼ ਸਵੇਰੇ ਜਲਦੀ ਸ਼ੂਟਿੰਗ ਕਰਦੇ ਹਨ ਅਤੇ ਦੇਰ ਰਾਤ ਤੱਕ ਸ਼ੂਟ ਕਰਦੇ ਰਹਿੰਦੇ ਹਨ। ਫਿਲਮ ਵਿੱਚ ਉਨ੍ਹਾਂ ਨੇ ਦੋ ਲੁਕਸ ਵਿੱਚ ਨਜ਼ਰ ਆਉਣਾ ਹੈ ਇਸਲਈ ਵਰਕਆਊਟ ਕਰਨਾ ਉਨ੍ਹਾਂ ਦੇ ਲਈ ਬੇਹੱਦ ਜ਼ਰੂਰੀ ਹੈ। ਸ਼ਾਹਿਦ ਉੱਥੇ ਕੁੱਝ ਹੋਰ ਹਫਤੇ ਰਹਿਣਗੇ।'

ਹਾਲਾਂਕਿ ਘਰ ਤੋਂ ਦੂਰ ਰਹਿਣ ਉੱਤੇ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਧੀ ਦੀ ਵੀ ਬਹੁਤ ਯਾਦ ਸਤਾਉਂਦੀ ਹੈ। ਇਸਲਈ ਇਕ ਦਿਨ ਮੀਰਾ ਅਤੇ ਮਿਸ਼ਾ ਉਨ੍ਹਾਂ ਨੂੰ ਮਿਲਣ ਵੀ ਆਏ ਸਨ। ਮੀਰਾ ਨੇ ਫਿਲਮ ਦੀ ਬਾਕੀ ਸਟਾਰ-ਕਾਸਟ ਵੀ ਮੁਲਾਕਾਤ ਕੀਤੀ।

ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ 'ਪਦਮਾਵਤੀ' ਵਿੱਚ ਸ਼ਾਹਿਦ ਦੇ ਇਲਾਵਾ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਵੀ ਹਨ। ਫਿਲਮ ਦੀ ਸ਼ੂਟਿੰਗ ਦੌਰਾਨ ਆਈਆਂ ਦਿੱਕਤਾਂ ਅਤੇ ਵਿਵਾਦਾਂ ਨੇ ਪ੍ਰਾਜੈਕਟ ਨੂੰ ਪਹਿਲਾਂ ਹੀ ਲੇਟ ਕਰ ਦਿੱਤਾ ਹੈ। ਫਿਲਮ ਇਸ ਸਾਲ 17 ਨਵੰਬਰ ਨੂੰ ਰਿਲੀਜ਼ ਹੋ ਸਕਦੀ ਹੈ।
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਕਪਿਲ ਸ਼ਰਮਾ ਦੇ ਸ਼ੋ ਉੱਤੇ ਹੋਵੇਗਾ ਕ੍ਰਿਸ਼‍ਣਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਟੀਮ ਦੇ ਨਵੇਂ ਸ਼ੋ ਦਾ ਪ੍ਰਮੋਸ਼ਨ
22.06.17 - ਪੀ ਟੀ ਟੀਮ
ਕਪਿਲ ਸ਼ਰਮਾ ਦੇ ਸ਼ੋ ਉੱਤੇ ਹੋਵੇਗਾ ਕ੍ਰਿਸ਼‍ਣਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਟੀਮ ਦੇ ਨਵੇਂ ਸ਼ੋ ਦਾ ਪ੍ਰਮੋਸ਼ਨਕਪਿਲ ਸ਼ਰਮਾ ਤੋਂ ਰੁੱਸੀ ਹੋਈ ਉਨ੍ਹਾਂ ਦੀ ਟੀਮ ਦੇ ਲੋਕ ਜਲ‍ਦ ਹੀ, ਕਪਿਲ ਦੇ ਪ੍ਰਤੀਦਵੰਦੀ ਕ੍ਰਿਸ਼‍ਣਾ ਅਭਿਸ਼ੇਕ ਦੇ ਨਾਲ ਇੱਕ ਨਵਾਂ ਕਾਮੇਡੀ ਸ਼ੋ ਕਰਦੇ ਨਜ਼ਰ ਆਉਣਗੇ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ ਕਪਿਲ ਸ਼ਰਮਾ ਦਾ ਇਹ ਸ਼ੋ ਇੱਕ ਵਾਰ ਫਿਰ ਆਫਏਅਰ ਹੋ ਸਕਦਾ ਹੈ। ਲੇਕਿਨ ‍ਨਿਊਜ਼ ਏਜੰਸੀ ਆਈ.ਏ.ਐੱਨ.ਐੱਸ. ਦੀ ਖਬਰ ਦੇ ਅਨੁਸਾਰ ਕ੍ਰਿਸ਼‍ਣਾ ਨੇ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸ਼ੋ ਇੱਕ ਨਵੇਂ ਸਮੇਂ 'ਤੇ ਪ੍ਰਸਾਰਿਤ ਹੋਵੇਗਾ।

ਖਬਰਾਂ ਸਨ ਕਿ ਕ੍ਰਿਸ਼‍ਣਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਕਪਿਲ ਦਾ ਸ਼ੋ ਛੱਡ ਚੁੱਕੀ ਪੂਰੀ ਟੀਮ ਦੇ ਨਾਲ 'ਕਾਮੇਡੀ ਕੰਪਨੀ' ਨਾਮ ਦਾ ਨਵਾਂ ਕਾਮੇਡੀ ਸ਼ੋ ਲੈ ਕੇ ਆ ਰਹੇ ਹਨ, ਜੋ ਜਲ‍ਦ ਹੀ ਕਪਿਲ ਦੇ ਸ਼ੋ ਨੂੰ ਰਿਪ‍ਲੇਸ ਕਰ ਸਕਦਾ ਹੈ। ਇਸ ਉੱਤੇ ਕ੍ਰਿਸ਼‍ਣਾ ਨੇ ਸਾਫ਼ ਕੀਤਾ ਹੈ ਕਿ ਉਨ੍ਹਾਂ ਦਾ ਸ਼ੋ ਇੱਕ ਨਵੇਂ ਸਮੇਂ 'ਤੇ ਪ੍ਰਸਾਰਿਤ ਹੋਵੇਗਾ ਅਤੇ ਕਪਿਲ ਦੇ ਸ਼ੋ ਨੂੰ ਰਿਪ‍ਲੇਸ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਹੋ ਸਕਦਾ ਹੈ ਕਿ ਕਪਿਲ ਸ਼ਰਮਾ ਦਾ ਹੀ ਸ਼ੋ ਛੱਡ ਕੇ ਗਏ ਸਾਥੀਆਂ ਦੇ ਨਾਲ ਸ਼ੁਰੂ ਹੋਣ ਵਾਲੇ ਇਸ ਸ਼ੋ ਨੂੰ ਕ੍ਰਿਸ਼‍ਣਾ ਕਪਿਲ ਦੇ ਸ਼ੋ ਉੱਤੇ ਪ੍ਰਮੋਟ ਕਰਨ ਜਾਣ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਲਰਸ ਚੈਨਲ ਉੱਤੇ ਕਪਿਲ ਸ਼ਰਮਾ ਦੇ ਸ਼ੋ ਨੂੰ ਕ੍ਰਿਸ਼‍ਣਾ ਅਤੇ ਭਾਰਤੀ ਸਿੰਘ ਦੇ ਸ਼ੋ ਨੇ ਰਿਪ‍ਲੇਸ ਕੀਤਾ ਸੀ। ਕ੍ਰਿਸ਼‍ਣਾ ਨੇ ਇਸ ਦੌਰਾਨ ਆਈ.ਏ.ਐੱਨ.ਐੱਸ. ਨੂੰ ਕਿਹਾ, "ਇਸ ਵਿੱਚ ਕੋਈ ਵਿਵਾਦ ਨਹੀਂ ਹੈ ਅਤੇ ਇਸ ਸ਼ੋ ਦਾ ਕਪਿਲ ਦੇ ਸ਼ੋ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕਪਿਲ ਦਾ ਸ਼ੋ 9 ਤੋਂ 10 ਵਜੇ ਤੱਕ ਆਉਂਦਾ ਹੈ ਅਤੇ ਮੇਰਾ ਸ਼ੋ 8 ਤੋਂ 9 ਵਜੇ ਤੱਕ ਪ੍ਰਸਾਰਿਤ ਹੋਵੇਗਾ। ਸਾਡੇ ਵਿੱਚ ਕੋਈ ਦੁਸ਼‍ਮਣੀ ਨਹੀਂ ਹੈ। ਜਦੋਂ ਮੈਂ ਕਾਮੇਡੀ ਨਾਈਟਸ ਬਚਾਓ ਕਰਦਾ ਸੀ, ਤਾਂ ਸਾਡਾ ਸ਼ੋ ਇੱਕ ਹੀ ਸਮੇਂ 'ਤੇ ਆਉਂਦਾ ਸੀ ਅਤੇ ਲੋਕ ਤੈਅ ਨਹੀਂ ਕਰ ਪਾਉਂਦੇ ਸਨ ਕਿ ਕਿਹੜਾ ਸ਼ੋ ਵੇਖਣ। ਹੁਣ ਅਸੀ ਦੋਵੇਂ ਇੱਕ ਹੀ ਚੈਨਲ ਉੱਤੇ ਆਉਣ ਵਾਲੇ ਹਾਂ।

ਕਪਿਲ ਸ਼ਰਮਾ ਦੇ ਕਾਮੇਡੀ ਸ਼ੋ ਉੱਤੇ ਲੱਗਭੱਗ ਹਰ ਫਿਲ‍ਮ ਦੇ ਸ‍ਟਾਰ ਆਪਣੀ ਫਿਲ‍ਮ ਦਾ ਪ੍ਰਮੋਸ਼ਨ ਕਰਨ ਪੁੱਜਦੇ ਸਨ। ਲੇਕਿਨ ਜਦੋਂ ਤੋਂ ਸਲਮਾਨ ਖਾਨ ਨੇ ਆਪਣੀ ਟਿਊਬਲਾਈਟ ਦੀ ਰੋਸ਼ਨੀ ਕਪਿਲ ਦੇ ਸ਼ੋ ਉੱਤੇ ਪਾਉਣ ਦੇ ਬਜਾਏ, ਕਪਿਲ ਦਾ ਸਾਥ ਛੱਡ ਚੁੱਕੇ ਉਨ੍ਹਾਂ ਦੇ ਸਾਥੀਆਂ ਉੱਤੇ ਪਾਈ, ਉਦੋਂ ਤੋਂ ਕਪਿਲ ਦੇ ਸ਼ੋ ਦੇ ਬੰਦ ਹੋਣ ਦੀਆਂ ਚਰਚਾਵਾਂ ਫਿਰ ਤੋਂ ਹੋਣ ਲੱਗੀਆਂ।

ਕ੍ਰਿਸ਼‍ਣਾ ਅਤੇ ਕਪਿਲ ਦੋਵੇਂ ਸੋਨੀ ਚੈਨਲ ਦੇ ਸ਼ੋ 'ਕਾਮੇਡੀ ਸਰਕਸ' ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਕ੍ਰਿਸ਼‍ਣਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਹ ਆਪਣੇ ਨਵੇਂ ਸ਼ੋ 'ਕਾਮੇਡੀ ਕੰਪਨੀ' ਦਾ ਪ੍ਰਮੋਸ਼ਨ ਕਪਿਲ ਸ਼ਰਮਾ ਦੇ ਸ਼ੋ ਉੱਤੇ ਕਰਨ। ਕ੍ਰਿਸ਼‍ਣਾ ਨੇ ਕਿਹਾ, "ਮੈਂ ਚੈਨਲ ਨੂੰ ਵੀ ਕਹਿ ਚੁੱਕਿਆ ਹਾਂ ਕਿ ਮੈਂ ਕਪਿਲ ਦੇ ਸ਼ੋ ਉੱਤੇ ਆਪਣਾ ਸ਼ੋ ਪ੍ਰਮੋਟ ਕਰਨਾ ਚਾਹੁੰਦਾ ਹਾਂ। ਪਿਛਲੇ 5 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਇੱਕ ਹੀ ਰੰਗਮੰਚ ਉੱਤੇ ਹੋਵਾਂਗੇ। ਮੈਂ ਆਪਣੇ ਸ਼ੋ ਦੇ ਸ਼ੁਰੂ ਹੋਣ ਅਤੇ ਉਸ ਨੂੰ ਕਪਿਲ ਦੇ ਸ਼ੋ ਉੱਤੇ ਪ੍ਰਮੋਟ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।"
[home] [1] 2 3  [prev.]1-5 of 12


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER