ਮਨੋਰੰਜਨ

Monthly Archives: MAY 2018


ਫ਼ਿਲਮ
ਮਨ ਦੇ ਮੌਸਮਾਂ ਨੂੰ ਚਿਤਵਦੀ ਫ਼ਿਲਮ : ਮੌਸਮ
25.05.18 - ਕੁਲਦੀਪ ਕੌਰ
ਮਨ ਦੇ ਮੌਸਮਾਂ ਨੂੰ ਚਿਤਵਦੀ ਫ਼ਿਲਮ : ਮੌਸਮ



ਫ਼ਿਲਮ 'ਮੌਸਮ' ਜ਼ਿੰਦਗੀ ਦੀ ਰਫਤਾਰ ਨਾਲ ਮਨ ਦੇ ਬਦਲਦੇ ਮੌਸਮਾਂ ਦੀ ਫ਼ਿਲਮ ਹੈ। ਫ਼ਿਲਮ ਦੇਖਦੇ ਹੋਏ ਦਰਸ਼ਕ ਇਨ੍ਹਾਂ ਮੌਸਮਾਂ ਦੀ ਖੁਸ਼ਬੂ ਵੀ ਸੁੰਘ ਸਕਦਾ ਹੈ। ਫ਼ਿਲਮ ਦੇ ਪਹਿਲੇ ਦ੍ਰਿਸ਼ ਤੋਂ ਹੀ ਸ਼ੁਰੂ ਹੋਇਆ ਭੁਪਿੰਦਰ ਦਾ ਗਾਇਆ ਗਾਣਾ 'ਦਿਲ ਢੂੰਡਤਾ ਹੈ ਫਿਰ ਵੋਹੀ ਫੁਰਸਤ ਕੇ ਰਾਤ ਦਿਨ' ਸਾਰੀ ਫ਼ਿਲਮ ਦੀ ਰੂਹ ਹੈ। ਇਸ ਗਾਣੇ ਰਾਹੀਂ ਗੁਲਜ਼ਾਰ ਮੌਸਮਾਂ ਦੇ ਢਲਣ ਨਾਲ ਜੁੜੀ ਉਦਾਸੀ ਵਿੱਚ ਨਵੇਂ ਮੌਸਮਾਂ ਦੇ ਪੁੰਗਰਣ ਦੀ ਉਮੀਦ ਦਿਖਾਉਂਦਾ ਹੈ।

ਇਸ ਫ਼ਿਲਮ ਲਈ ਗੁਲਜ਼ਾਰ ਆਪਣੇ ਮਨਪਸੰਦ ਅਦਾਕਾਰ ਸੰਜੀਵ ਕੁਮਾਰ ਦੀ ਚੋਣ ਕਰਦਾ ਹੈ ਜੋ ਕਿਸੇ ਤਰ੍ਹਾਂ ਵੀ ਫਾਰਮੂਲਾ ਆਧਾਰਿਤ ਭਾਰਤੀ ਸਿਨੇਮਾ ਦੇ ਪਾਪੂਲਰ ਹੀਰੋ ਦੇ ਚੌਖਟੇ ਵਿੱਚ ਫਿੱਟ ਨਹੀਂ ਬੈਠਦਾ। ਸੰਜੀਵ ਕੁਮਾਰ ਆਪਣੀਆਂ ਅੱਖਾਂ, ਹੱਥਾਂ ਦੀ ਕਿਰਿਆਵਾਂ ਅਤੇ ਤੁਰਨ ਦੇ ਢੰਗ ਦੁਆਰਾ ਕਵੀ ਗੁਲਜ਼ਾਰ ਦੇ ਅਣਬੋਲੇ ਜਜ਼ਬਾਤਾਂ ਨੂੰ ਪਰਦੇ 'ਤੇ ਉਤਾਰ ਦਿੰਦਾ ਹੈ।

ਸ਼ਰਮੀਲਾ ਟੈਗੋਰ ਦੁਆਰਾ ਨਿਭਾਈ ਗਈ ਭੂਮਿਕਾ ਵਿੱਚ ਗੁਲਜ਼ਾਰ ਅਜਿਹੀ ਨਾਇਕਾ ਦੀ ਸਿਰਜਣਾ ਕਰਦਾ ਹੈ ਜਿਹੜੀ ਕਿਤੇ ਵੀ ਕੈਮਰੇ ਦੀ ਅੱਖ ਰਾਹੀਂ ਕੈਦ ਕੀਤੀ ਕੁਦਰਤ ਤੋਂ ਵੱਖਰੀ ਨਜ਼ਰ ਨਹੀਂ ਆਉਂਦੀ।

ਜਿੱਥੇ ਦਿਮਾਗੀ ਤੌਰ 'ਤੇ ਫ਼ਿਲਮ ਦੀ ਕਹਾਣੀ ਅਨੁਸਾਰ ਡਾਕਟਰ ਅਮਰਨਾਥ (ਸੰਜੀਵ ਕੁਮਾਰ) ਵੀਹ ਸਾਲ ਦੇ ਵਕਫੇ ਬਾਅਦ ਦਾਰਜੀਲਿੰਗ ਦੀਆਂ ਵਾਦੀਆਂ ਵਿੱਚ ਜਦੋਂ ਵਾਪਸ ਆਉਂਦਾ ਹੈ, ਉਹ ਹੁਣ ਇੱਕ ਦਵਾਈਆਂ ਬਣਾਉਣ ਵਾਲੀ ਕੰਪਨੀ ਦਾ ਮਾਲਿਕ ਹੈ।ਦਾਰਜੀਲਿੰਗ ਆ ਕੇ ਉਸ ਨੂੰ ਆਪਣੇ ਅਤੀਤ ਨਾਲ ਜੁੜੀਆਂ ਭੁੱਲਾਂ ਯਾਦ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਤੋਂ ਉਹ ਅੱਜ ਵੀ ਸ਼ਰਮਿੰਦਾ ਹੈ। ਜਦੋਂ ਵੀਹ ਸਾਲ ਪਹਿਲਾਂ ਉਹ ਡਾਕਟਰੀ ਦੀ ਪੜ੍ਹਾਈ ਲਈ ਦਾਰਜੀਲਿੰਗ ਆਇਆ ਸੀ ਤਾਂ ਉਸ ਨੂੰ ਇੱਕ ਵੈਦ ਦੀ ਕੁੜੀ ਚੰਦਾ (ਸ਼ਰਮੀਲਾ ਟੈਗੋਰ) ਨਾਲ ਮੁਹੱਬਤ ਹੋ ਗਈ ਸੀ। ਫਿਰ ਅਚਾਨਕ ਉਸ ਨੂੰ ਸ਼ਹਿਰ ਮੁੜਨਾ ਪਿਆ।

ਇਸ ਫੇਰੀ ਦੌਰਾਨ ਉਨ੍ਹਾਂ ਹੀ ਥਾਵਾਂ 'ਤੇ ਦੁਬਾਰਾ ਜਾਣ ਨਾਲ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਮੇਰਾ ਸਾਰਾ ਕੁਝ ਤਾਂ ਇੱਥੇ ਹੀ ਛੁੱਟ ਗਿਆ ਸੀ। ਇਸੇ ਗੁਆਚੇ ਆਪੇ ਨੂੰ ਭਾਲਣ ਲਈ ੳਹ ਚੰਦਾ ਦੀ ਖੋਜ ਸ਼ੁਰੂ ਕਰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਜਦੋਂ ਉਹ ਚੰਦਾ ਨੂੰ ਇਕੱਲੇ ਛੱਡ ਕੇ ਗਿਆ ਤਾਂ ਉਹ ਸਾਲਾਂ ਬੱਧੀ ਉਸ ਦੇ ਸਟੈਥੋਸਕੋਪ ਨੂੰ ਆਪਣੀ ਹਿੱਕ ਨਾਲ ਲਾਈ ਇਨ੍ਹਾਂ ਹੀ ਰਾਹਾਂ 'ਤੇ ਘੁੰਮਦੀ ਰਹੀ। ਘਰਦਿਆਂ ਨੇ ਆਪਣਾ ਖਹਿੜਾ ਛਡਾਉਣ ਲਈ ਉਸ ਦਾ ਵਿਆਹ ਇੱਕ ਉਮਰਦਰਾਜ਼ ਬੰਦੇ ਨਾਲ ਕਰ ਦਿੱਤਾ, ਜਿਸ ਨਾਲ ਉਸ ਨੇ ਸਾਰੀ ਉਮਰ ਨਰਕ ਭੋਗਦਿਆਂ ਕੱਟੀ।

ਡਾਕਟਰ ਅਮਰਨਾਥ ਨੂੰ ਪਤਾ ਲੱਗਦਾ ਹੈ ਕਿ ਉਸ ਵਿਆਹ ਤੋਂ ਚੰਦਾ ਦੀ ਇੱਕ ਕੁੜੀ ਵੀ ਹੈ। ਉਸ ਨੂੰ ਲੱਗਦਾ ਹੈ ਕਿ ਜੇਕਰ ਮੈਂ ਉਸ ਕੁੜੀ ਦੀ ਜ਼ਿੰਦਗੀ ਸੰਵਾਰਨ ਦੀ ਕੋਸ਼ਿਸ਼ ਕਰਾਂ ਤਾਂ ਸ਼ਾਇਦ ਮੇਰੇ ਗੁਨਾਹ ਦਾ ਦਾਗ ਧੋਤਾ ਜਾਵੇ। ਪਰ ਚੰਦਾ ਦੀ ਕੁੜੀ ਕਜਲੀ ਨੂੰ ਉਸ ਦੇ ਆਪਣੇ ਰਿਸ਼ਤੇਦਾਰ ਹੀ ਵੇਸਵਾਗਿਰੀ ਵਿੱਚ ਧੱਕ ਚੁੱਕੇ ਹਨ। ਅਮਰਨਾਥ ਇਸ ਤ੍ਰਾਸਦੀ 'ਤੇ ਸੁੰਨ ਰਹਿ ਜਾਂਦਾ ਹੈ। ਉਸ ਨੂੰ ਜਾਪਦਾ ਹੈ ਕਿ ਕਿਤੇ ਨਾ ਕਿਤੇ ਕਜਲੀ ਦੀ ਇਸ ਹਾਲਤ ਦਾ ਜ਼ਿੰਮੇਵਾਰ ਵੀ ਮੈਂ ਹੀ ਹਾਂ।

ਦੀਨ-ਦੁਨੀਆ ਦੀ ਪਰਵਾਹ ਨਾ ਕਰਦਿਆਂ ਡਾਕਟਰ ਅਮਰਨਾਥ ਇੱਕ ਕੋਠੇ ਤੋਂ ਕਜਲੀ ਨੂੰ ਖਰੀਦ ਲੈਂਦਾ ਹੈ। ਪਹਿਲਾਂ ਉਹ ਆਪਣੀ ਅਸਲੀਅਤ ਲੁਕੋ ਕੇ ਕਜਲੀ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦਾ ਹੈ। ਕਜਲੀ ਤਰਸ ਅਤੇ 'ਪਿਆਰ' ਦੇ ਇੰਨੇ ਝੂਠੇ ਰੰਗ ਦੇਖ ਚੁੱਕੀ ਹੈ ਕਿ ਡਾਕਟਰ ਅਮਰਨਾਥ ਵੀ ਉਸ ਨੂੰ ਪਾਖੰਡੀ ਲੱਗਦਾ ਹੈ। ਉੱਧਰ ਡਾਕਟਰ ਅਮਰਨਾਥ ਉਸ ਦੀ ਬਦਨਾਮ ਜ਼ਿੰਦਗੀ ਵਿੱਚ ਇੱਜ਼ਤ ਤੇ ਇਮਾਨ ਦੇ ਰੰਗ ਭਰਨਾ ਚਾਹੁੰਦਾ ਹੈ। ਕਜਲੀ ਦੀ ਜ਼ਿੰਦਗੀ ਵਿੱਚ ਉਹ ਰੰਗ ਆਉਂਦੇ ਤਾਂ ਹਨ, ਪਰ ਬਿਲਕੁੱਲ ਵੱਖਰੇ ਢੰਗ ਨਾਲ, ਜਦੋਂ ਉਹ ਮਨ ਹੀ ਮਨ ਡਾਕਟਰ ਅਮਰਨਾਥ ਨੂੰ ਪਿਆਰ ਕਰਨ ਲੱਗ ਜਾਂਦੀ ਹੈ। ਅਸਲੀਅਤ ਸੁਣ ਕੇ ਉਹ ਡੌਰ-ਭੌਰ ਹੋ ਜਾਂਦੀ ਹੈ।

ਗੁਲਜ਼ਾਰ ਨੇ ਸਾਲ 1975 ਵਿੱਚ ਇਹ ਫ਼ਿਲਮ ਉਦੋਂ ਨਿਰਦੇਸ਼ਿਤ ਕੀਤੀ ਜਦੋਂ ਭਾਰਤੀ ਸਿਨੇਮਾ ਵਿੱਚ ਅਜਿਹੇ ਰਿਸ਼ਤਿਆਂ 'ਤੇ ਗੱਲ ਕਰਨੀ ਵੀ ਬਦਚਲਨੀ ਸਮਝੀ ਜਾਂਦੀ ਸੀ। 'ਸ਼ੋਅਲੇ' ਦੀ ਚੜ੍ਹਤ ਦੇ ਦੌਰ ਵਿੱਚ ਆਈ ਇਹ ਫ਼ਿਲਮ ਰਿਸ਼ਤਿਆਂ ਦੀ ਵਿਆਕਰਨ ਦਾ ਅਸਲੋਂ ਵੱਖਰਾ ਰੰਗ ਪੇਸ਼ ਕਰਦੀ ਹੈ। ਫ਼ਿਲਮ ਵਿੱਚ ਸਮੇਂ ਅਤੇ ਸਥਾਨ ਦੀ ਧਾਰਨਾ ਤੋਂ ਅੱਗੇ ਗੁਲਜ਼ਾਰ ਕਿਰਦਾਰਾਂ ਮਨਾਂ ਦੇ ਮੌਸਮਾਂ ਦੀ ਨਵੀਂ ਬਾਤ ਛੇੜਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਸਟੇਜ 'ਤੇ ਸਭ ਦੇ ਸਾਹਮਣੇ ਖੋਲ੍ਹਿਆ ਰਾਜ਼
ਮੇਰਾ ਰੇਪ ਹੋਇਆ ਜਦੋਂ ਮੈਂ 21 ਸਾਲ ਦੀ ਸੀ, ਕਾਨ ਫ਼ਿਲਮ ਫੈਸਟੀਵਲ ਦੌਰਾਨ : ਫ਼ਿਲਮ ਅਭਿਨੇਤਰੀ
21.05.18 - ਪੀ ਟੀ ਟੀਮ
ਮੇਰਾ ਰੇਪ ਹੋਇਆ ਜਦੋਂ ਮੈਂ 21 ਸਾਲ ਦੀ ਸੀ, ਕਾਨ ਫ਼ਿਲਮ ਫੈਸਟੀਵਲ ਦੌਰਾਨ : ਫ਼ਿਲਮ ਅਭਿਨੇਤਰੀ



ਇਟਲੀ ਦੀ ਫ਼ਿਲਮ ਅਭਿਨੇਤਰੀ ਏਸ਼ੀਆ ਅਰਜੇਂਤੋ ਨੇ ਕਾਨ ਫ਼ਿਲਮ ਫੈਸਟੀਵਲ ਦੇ ਸਮਾਪਤੀ ਪ੍ਰੋਗਰਾਮ ਦੌਰਾਨ ਹਾਲੀਵੁੱਡ ਦੇ ਦਾਗੀ ਨਿਰਮਾਤਾ ਹਾਰਵੇ ਵਿੰਸਟੀਨ ਬਾਰੇ ਇੱਕ ਤਿੱਖਾ ਭਾਸ਼ਣ ਦਿੱਤਾ ਅਤੇ ਯੌਨ ਉਤਪੀੜਨ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ।

ਜਾਣਕਾਰੀ ਅਨੁਸਾਰ ਅਰਜੇਂਤੋ, ਵਿੰਸਟੀਨ 'ਤੇ ਦੋਸ਼ ਲਗਾਉਣ ਵਾਲੀਆਂ ਮਹਿਲਾਵਾਂ ਵਿੱਚੋਂ ਇੱਕ ਹੈ। ਅਵਾ ਡੁਵਰਨੇ ਦੇ ਨਾਲ ਸਰਬੋਤਮ ਅਭਿਨੇਤਰੀ ਦੇ ਪੁਰਸਕਾਰ ਦੀ ਪੇਸ਼ਕਾਰੀ ਦੀ ਸ਼ੁਰੂਆਤ ਕਰਦੇ ਹੋਏ ਉਸ ਨੇ ਕਿਹਾ '1997 ਵਿੱਚ ਕਾਨ ਵਿੱਚ ਹਾਰਵੇ ਵਿੰਸਟੀਨ ਨੇ ਮੇਰੇ ਨਾਲ ਦੁਸ਼ਕਰਮ ਕੀਤਾ ਸੀ'। ਅਰਜੇਂਤੋ ਨੇ ਕਿਹਾ 'ਮੈਂ ਉਸ ਸਮੇਂ 21 ਸਾਲ ਦੀ ਸੀ, ਇਹ ਮਹਾਉਤਸਵ ਉਸ ਦਾ ਸ਼ਿਕਾਰ ਕਰਨ ਦਾ ਮੈਦਾਨ ਸੀ'।

ਅਰਜੇਂਤੋ ਨੇ ਸਵੀਕਾਰ ਕੀਤਾ ਕਿ ਫਿਲਮੀ ਭਾਈਚਾਰੇ ਨੇ ਵਿੰਸਟੀਨ ਨੂੰ ਉਸ ਦੀ ਹਰਕਤਾਂ ਦਾ ਹਿਸਾਬ ਚੁਕਾਇਆ ਹੈ। ਉਸ ਨੇ ਕਿਹਾ, "ਮੈਂ ਇੱਕ ਭਵਿੱਖਬਾਣੀ ਕਰਨਾ ਚਾਹੁੰਦੀ ਹੈ। ਹਾਰਵੇ ਵਿੰਸਟੀਨ ਦਾ ਹੁਣ ਕਦੇ ਵੀ ਸਵਾਗਤ ਨਹੀਂ ਕੀਤਾ ਜਾਵੇਗਾ। ਹੁਣ ਉਹ ਬਦਨਾਮੀ ਵਿੱਚ ਆਪਣੀ ਜ਼ਿੰਦਗੀ ਗੁਜ਼ਾਰੇਗਾ। ਫ਼ਿਲਮੀ ਭਾਈਚਾਰਾ ਹੁਣ ਉਸ ਤੋਂ ਦੂਰ ਰਹੇਗਾ, ਜਿਸ ਨੇ ਕਦੇ ਉਸ ਨੂੰ ਗਲੇ ਲਗਾਇਆ ਸੀ ਤੇ ਉਸ ਦੇ ਅਪਰਾਧਾਂ 'ਤੇ ਪਰਦਾ ਪਾਇਆ ਸੀ।"

 
ਉਸ ਨੇ ਅੱਗੇ ਕਿਹਾ ਕਿ ਵਿੰਸਟੀਨ ਇੱਕ ਅਜਿਹਾ ਹਿੰਸਕ ਵਿਵਹਾਰ ਕਰਨ ਵਾਲਾ ਇੱਕਲਾ ਵਿਅਕਤੀ ਨਹੀਂ ਹੈ ਅਤੇ ਉਸ ਨੇ ਯੌਨ ਸ਼ੋਸ਼ਣ ਦੇ ਦੋਸ਼ੀਆਂ ਨੂੰ ਇਹ ਸੰਦੇਸ਼ ਦਿੰਦੇ ਹੋਏ ਆਪਣੇ ਭਾਸ਼ਣ ਦਾ ਅੰਤ ਕੀਤਾ ਕਿ ਹੁਣ ਉਹ ਅਜਿਹੀਆਂ ਹਰਕਤਾਂ ਕਰ ਕੇ ਬਚ ਨਹੀਂ ਸਕਣਗੇੇ।

ਅਰਜੇਂਤੋ ਨੇ ਅੱਗੇ ਕਿਹਾ "ਅਤੇ ਹੁਣ ਅੱਜ ਰਾਤ ਤੁਹਾਡੇ ਵਿੱਚ ਅਜਿਹੇ ਲੋਕ ਬੈਠੇ ਹਨ ਜਿਨ੍ਹਾਂ ਨੂੰ ਮਹਿਲਾਵਾਂ ਪ੍ਰਤੀ ਉਨ੍ਹਾਂ ਦੇ ਵਿਵਹਾਰ ਲਈ ਹਾਲੇ ਜ਼ਿੰਮੇਵਾਰ ਠਹਿਰਾਇਆ ਜਾਣਾ ਬਾਕੀ ਹੈ। ਉਹ ਵਿਵਹਾਰ ਜੋ ਇਸ ਉਦਯੋਗ ਲਈ ਨਹੀਂ ਬਣਿਆ ਹੈ, ਸਿਰਫ ਇਸੀ (ਫ਼ਿਲਮ) ਉਦਯੋਗ ਲਈ ਹੀ ਨਹੀਂ, ਬਲਕਿ ਕਿਸੀ ਵੀ ਉਦਯੋਗ ਲਈ ਨਹੀਂ ਬਣਿਆ।"

ਇਸ ਤੋਂ ਇਲਾਵਾ ਉਸ ਨੇ ਯੌਨ ਸ਼ੋਸ਼ਣ ਦੋਸ਼ੀਆਂ ਨੂੰ ਸੰਕੇਤ ਦਿੰਦੇ ਹੋਏ ਕਿਹਾ "ਤੁਸੀਂ ਜਾਣਦੇ ਹੋ ਕਿ ਤੁਸੀਂ ਕੋਣ ਹੋ। ਤੁਸੀਂ ਇਸ ਉਦਯੋਗ ਜਗਤ ਨਾਲ ਸੰਪਰਕ ਨਹੀਂ ਰੱਖਦੇ। ਸਭ ਤੋਂ ਜ਼ਰੂਰੀ ਗੱਲ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੋਣ ਹੋ, ਅਤੇ ਅਸੀਂ ਤੁਹਾਨੂੰ ਅੱਗੇ ਬਚ ਕੇ ਨਿਕਲਣ ਨਹੀਂ ਦੇਵਾਂਗੇ।"

ਵੇਖੋ ਵੀਡੀਓ:




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



100ਵੇਂ ਜਨਮ ਦਿਨ 'ਤੇ ਵਿਸ਼ੇਸ਼
ਕਲਾਸੀਕਲ ਡਾਂਸ 'ਚ ਨਾਮ ਬਣਾਉਣ ਵਾਲੀ ਮ੍ਰਿਣਾਲਿਨੀ ਸਾਰਾਭਾਈ
11.05.18 - ਪੀ ਟੀ ਟੀਮ
ਕਲਾਸੀਕਲ ਡਾਂਸ 'ਚ ਨਾਮ ਬਣਾਉਣ ਵਾਲੀ ਮ੍ਰਿਣਾਲਿਨੀ ਸਾਰਾਭਾਈ



ਭਾਰਤ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਇਕ ਅਤੇ ਕਲਾਸੀਕਲ ਡਾਂਸ ਦੇ ਖੇਤਰ ਵਿੱਚ ਆਪਣਾ ਨਾਮ ਬਣਾਉਣ ਵਾਲੀ ਮ੍ਰਿਣਾਲਿਨੀ ਸਾਰਾਭਾਈ ਦੀ ਅੱਜ 100ਵੀਂ ਜਯੰਤੀ ਮਨਾਈ ਜਾ ਰਹੀ ਹੈ। ਉਨ੍ਹਾਂ ਨੇ ਡਾਂਸ ਦੇ ਜ਼ਰੀਏ ਦੁਨੀਆਂ ਭਰ ਵਿੱਚ ਆਪਣਾ ਨਾਮ ਬਣਾਇਆ।

ਮ੍ਰਿਣਾਲਿਨੀ ਸਾਰਾਬਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿੱਚ ਹੋਇਆ ਸੀ। ਮ੍ਰਿਣਾਲਿਨੀ ਸਾਰਾਭਾਈ ਦਾ ਬਚਪਨ ਸਵਿਟਜ਼ਰਲੈਂਡ ਵਿੱਚ ਬੀਤਿਆ ਜਿੱਥੇ ਉਨ੍ਹਾਂ ਨੇ ਡਾਂਸ ਦੇ ਮੁੱਢਲੇ ਸਬਕ ਸਿੱਖੇ। ਮ੍ਰਿਣਾਲਿਨੀ ਨੇ ਰਬਿੰਦਰ ਨਾਥ ਟੈਗੋਰ ਦੀ ਅਗਵਾਈ ਹੇਠ ਸ਼ਾਂਤੀ ਨਿਕੇਤਨ ਵਿੱਚ ਵੀ ਸਿੱਖਿਆ ਗ੍ਰਹਿਣ ਕੀਤੀ ਸੀ ਤੇ ਇੱਥੇ ਸਿੱਖਿਆ ਗ੍ਰਹਿਣ ਕਰਦਿਆਂ ਉਨ੍ਹਾਂ ਨੂੰ ਆਪਣੇ ਸ਼ੌਕ ਦਾ ਅਹਿਸਾਸ ਹੋਇਆ।

ਇਸ ਤੋਂ ਇਲਾਵਾ ਮ੍ਰਿਣਾਲਿਨੀ ਸਾਰਾਭਾਈ ਕੁਝ ਸਮੇਂ ਲਈ ਅਮਰੀਕਾ ਗਈ ਸੀ, ਜਿੱਥੇ ਉਨ੍ਹਾਂ ਨੇ ਨਾਟ-ਕਲਾਵਾਂ ਦੀ ਇੱਕ ਅਕੈਡਮੀ ਵਿੱਚ ਦਾਖਲਾ ਲੈ ਲਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤਨਾਟਿਅਮ ਤੇ ਕੱਥਕ ਕਲੀ ਵਿੱਚ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਸੀ।

ਮ੍ਰਿਣਾਲਿਨੀ ਸਾਰਾਭਾਈ ਨੇ ਸੰਨ 1942 ਵਿੱਚ ਵਿਕਰਮ ਸਾਰਾਭਾਈ ਨਾਲ ਵਿਆਹ ਕਰਵਾ ਲਿਆ ਸੀ। ਭਾਰਤੀ ਭੌਤਿਕ ਵਿਗਿਆਨੀ ਵਿਕਰਮ ਸਾਰਾਭਾਈ ਨੂੰ 'ਫਾਦਰ ਆਫ ਇੰਡੀਅਨ ਸਪੇਸ ਪ੍ਰੋਗਰਾਮ' ਵੀ ਕਿਹਾ ਜਾਂਦਾ ਹੈ।

ਮ੍ਰਿਣਾਲਿਨੀ ਅਹਿਮਦਾਬਾਦ ਸ਼ਹਿਰ ਵਿੱਚ ਨਾਚ, ਡਰਾਮਾ, ਸੰਗੀਤ ਤੇ ਹੋਰ ਸਿਖਲਾਈ ਦੇਣ ਲਈ ਇਕ ਪਰਫਾਰਮਿੰਗ ਆਰਟਸ ਦੀ ਇੰਸਟੀਚਿਊਟ, ਦਰਪਣ ਅਕੈਡਮੀ ਦੀ ਸੰਸਥਾਪਕ ਡਾਇਰੈਕਟਰ ਬਣ ਗਈ ਸੀ। ਮ੍ਰਿਣਾਲਿਨੀ ਸਾਰਾਭਾਈ ਨੇ ਭਾਰਤੀ ਕਲਾਸੀਕਲ ਡਾਂਸ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ ਹੈ।

ਮ੍ਰਿਣਾਲਿਨੀ ਸਾਰਾਭਾਈ ਨੇ 1948 ਵਿੱਚ ਅਹਿਮਦਾਬਾਦ ਵਿਚ ਦਰਪਣ ਅਕੈਡਮੀ ਦੀ ਸ਼ੁਰੂਆਤ ਕੀਤੀ। ਪੈਰਿਸ ਵਿੱਚ 1949 'ਚ ਮ੍ਰਿਣਾਲਿਨੀ ਸਾਰਾਭਾਈ ਨੇ ਡਾਂਸ ਕੀਤਾ ਸੀ ਜਿਥੇ ਉਸ ਦੀ ਬਹੁਤ ਪ੍ਰਸੰਸਾ ਹੋਈ ਸੀ। ਇਸ ਮਗਰੋਂ ਉਸ ਨੂੰ ਦੁਨੀਆਂ ਭਰ ਤੋਂ ਡਾਂਸ ਕਰਨ ਲਈ ਸੱਦੇ ਆਉਣੇ ਸ਼ੁਰੂ ਹੋ ਗਏ ਸਨ। ਉਹ ਕਲਾਸੀਕਲ ਡਾਂਸ ਨੂੰ ਬਹੁਤ ਉੱਚੇ ਮੁਕਾਮ 'ਤੇ ਲੈ ਗਈ ਸੀ।

ਮ੍ਰਿਣਾਲਿਨੀ ਸਾਰਾਭਾਈ ਨੂੰ 'ਪਦਮਸ਼੍ਰੀ' ਤੇ 'ਪਦਮ ਭੂਸ਼ਣ' ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 20 ਜਨਵਰੀ, 2016 ਨੂੰ ਮ੍ਰਿਣਾਲਿਨੀ ਦਾ ਦਿਹਾਂਤ ਹੋ ਗਿਆ ਸੀ।

ਉਨ੍ਹਾਂ ਦੀ ਧੀ ਮਲਿਕਾ ਸਾਰਾਭਾਈ ਵੀ ਜਾਣੀ-ਪਛਾਣੀ ਕਲਾਸੀਕਲ ਡਾਂਸਰ ਹੈ ਤੇ ਕਲਾਸੀਕਲ ਡਾਂਸ ਨੂੰ ਨਵੀਂ ਉਚਾਈ 'ਤੇ ਲਿਜਾਉਣ ਦਾ ਸਿਹਰਾ ਵੀ ਉਸ ਦੇ ਸਿਰ ਜਾਂਦਾ ਹੈ।

ਡਾਂਸ ਵਿੱਚ ਨਾਮ ਕਮਾਉਣ ਦੇ ਨਾਲ ਨਾਲ ਮ੍ਰਿਣਾਲਿਨੀ ਸਾਰਾਭਾਈ ਦੀ ਸਾਹਿਤ ਨੂੰ ਵੀ ਬਹੁਤ ਵੱਡੀ ਦੇਣ ਹੈ। ਤਿੰਨ ਸੌ ਤੋਂ ਵੱਧ ਡਰਾਮਿਆ ਦੀ ਕੋਰਿਓਗ੍ਰਾਫੀ ਕਰਨ ਤੋਂ ਇਲਾਵਾ, ਉਨ੍ਹਾਂ ਨੇ ਬਹੁਤ ਸਾਰੇ ਨਾਵਲ, ਕਵਿਤਾ, ਨਾਟਕ ਅਤੇ ਬਾਲ ਕਹਾਣੀਆਂ ਵੀ ਲਿਖੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 'ਮ੍ਰਿਣਾਲਿਨੀ ਸਾਰਾਭਾਈ: ਦ ਵੋਏਸ ਆਫ ਦ ਹਰਟ' ਸਿਰਲੇਖ ਹੇਠ ਆਪਣੀ ਸਵੈ-ਜੀਵਨੀ ਵੀ ਲਿਖੀ।

ਅੱਜ ਮ੍ਰਿਣਾਲਿਨੀ ਸਾਰਾਭਾਈ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਗੂਗਲ ਨੇ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ ਹੈ। ਡੂਡਲ ਵਿੱਚ ਮ੍ਰਿਣਾਲਿਨੀ ਨੇ ਛਤਰੀ ਫੜੀ ਹੋਈ ਹੈ ਅਤੇ ਉਨ੍ਹਾਂ ਦੇ ਡਾਂਸ ਪ੍ਰਦਰਸ਼ਨ ਨੂੰ ਵੀ ਦਿਖਾਇਆ ਗਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.





[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਜਨਮਦਿਨ 'ਤੇ ਵਿਸ਼ੇਸ਼
ਗੁਲਸ਼ਨ ਕੁਮਾਰ: ਜੂਸ ਦੀ ਦੁਕਾਨ ਤੋਂ ਲੈ ਕੇ ਸੰਗੀਤ ਤੱਕ ਦਾ ਸਫਰ
05.05.18 -
ਗੁਲਸ਼ਨ ਕੁਮਾਰ: ਜੂਸ ਦੀ ਦੁਕਾਨ ਤੋਂ ਲੈ ਕੇ ਸੰਗੀਤ ਤੱਕ ਦਾ ਸਫਰ



ਗੁਲਸ਼ਨ ਕੁਮਾਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਨ੍ਹਾਂ ਦਾ ਨਾਮ ਲੈਂਦਿਆਂ ਹੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਗੁਲਸ਼ਨ ਕੁਮਾਰ ਨੇ ਸੰਗੀਤ ਨੂੰ ਨਵੀਂ ਪਛਾਣ ਦਿੱਤੀ ਸੀ। ਸੰਘਰਸ਼ਮਈ ਜੀਵਨ ਬਿਤਾਉਣ ਤੋਂ ਬਾਅਦ ਆਪਣੇ ਸੰਗੀਤ ਅਤੇ ਉਸ ਪ੍ਰਤੀ ਲਗਨ ਤੇ ਮਿਹਨਤ ਨਾਲ ਉਨ੍ਹਾਂ ਨੇ ਖਾਸ ਮੁਕਾਮ ਹਾਸਿਲ ਕੀਤਾ ਸੀ। ਅੱਜ ਯਾਨੀ 5 ਮਈ ਨੂੰ ਉਨ੍ਹਾਂ ਦਾ ਜਨਮਦਿਨ ਹੈ। ਆਓ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ।

ਗੁਲਸ਼ਨ ਕੁਮਾਰ ਦਾ ਜਨਮ 5 ਮਈ 1956 ਨੂੰ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਗੁਲਸ਼ਨ ਕੁਮਾਰ ਦੁਆ ਸੀ। ਗੁਲਸ਼ਨ ਕੁਮਾਰ ਸ਼ੁਰੂਅਤੀ ਸਮੇਂ ਵਿੱਚ ਆਪਣੇ ਪਿਤਾ ਨਾਲ ਦਿੱਲੀ ਦੇ ਦਰਿਆਗੰਜ ਬਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡ ਕੇ ਦਿੱਲੀ ਵਿੱਚ ਹੀ ਕੈਸੇਟਸ ਦੀ ਦੁਕਾਨ ਖੋਲ੍ਹੀ, ਜਿੱਥੇ ਉਹ ਕੈਸੇਟਸ ਨੂੰ ਸਸਤੇ ਮੁੱਲ 'ਤੇ ਵੇਚਦੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਖੁਦ ਦਾ 'ਸੁਪਰ ਕੈਸਟ ਇੰਡਸਟਰੀ' ਨਾਮ ਤੋਂ ਆਡੀਓ ਕੈਸਟੇਸ ਆਪ੍ਰੇਸ਼ਨ ਸ਼ੁਰੂ ਕੀਤਾ। ਫਿਰ ਉਨ੍ਹਾਂ ਨੇ ਨੋਇਡਾ ਵਿੱਚ ਖੁਦ ਦੀ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਤੇ ਫਿਰ ਉਹ ਮੁੰਬਈ ਚਲੇ ਗਏ।

ਇਸ ਤੋਂ ਇਲਾਵਾ ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਦੇ ਕੈਸੇਟ ਜ਼ਰੀਏ ਸੰਗੀਤ ਨੂੰ ਘਰ-ਘਰ ਵਿਚ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਕੰਮ ਉਨ੍ਹਾਂ ਦੇ ਬੇਟੇ ਭੂਸ਼ਣ ਕੁਮਾਰ ਤੇ ਬੇਟੀ ਤੁਲਸੀ ਕੁਮਾਰ ਨੇ ਆਪਣੇ ਮੋਢਿਆਂ 'ਤੇ ਲੈ ਲਿਆ। ਟੀ-ਸੀਰੀਜ਼ ਅੱਜ ਵੀ ਸਭ ਤੋਂ ਪ੍ਰਸਿਧ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਹੈ।

ਖਾਸ ਗੱਲ ਇਹ ਹੈ ਕਿ ਹਉਮੈ ਰਹਿਤ ਗੁਲਸ਼ਨ ਕੁਮਾਰ ਨੇ ਆਪਣੀ ਉਦਾਰਤਾ ਵੀ ਖੁੱਲ੍ਹ ਕੇ ਦਿਖਾਈ ਸੀ। ਉਨ੍ਹਾਂ ਨੇ ਆਪਣੀ ਆਮਦਨ ਦਾ ਇਕ ਹਿੱਸਾ ਸਮਾਜ ਸੇਵਾ ਲਈ ਦਾਨ ਕੀਤਾ ਤੇ ਵੈਸ਼ਨੋ ਦੇਵੀ 'ਚ ਇੱਕ ਭੰਡਾਰੇ ਦੀ ਸਥਾਪਨਾ ਕੀਤੀ ਸੀ, ਜੋ ਅੱਜ ਵੀ ਯਾਤਰੀਆਂ ਲਈ ਭੋਜਨ ਉਪਲੱਬਧ ਕਰਵਾਉਂਦਾ ਹੈ।

ਗੁਲਸ਼ਨ ਕੁਮਾਰ 1992-93 ਵਿੱਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਿਆਂ ਵਿਚੋਂ ਇੱਕ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਨੇ ਮੁੰਬਈ ਦੇ ਅੰਡਰਵਰਲਡ ਦੀ ਜਬਰਨ ਵਸੂਲੀ ਦੀ ਮੰਗ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ 12 ਅਗਸਤ,1997 ਨੂੰ ਮੁੰਬਈ ਵਿੱਚ ਇੱਕ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਹੁਣ ਗੁਲਸ਼ਨ ਕੁਮਾਰ ਦੇ ਜੀਵਨ 'ਤੇ ਅਧਾਰਿਤ ਇਕ ਫ਼ਿਲਮ ਵੀ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਮ 'ਮੋਗੁਲ' ਰੱਖਿਆ ਗਿਆ ਹੈ।

ਪਹਿਲਾਂ ਗੁਲਸ਼ਨ ਦੇ ਰੋਲ ਲਈ ਅਦਾਕਾਰ ਅਕਸ਼ੈ ਕੁਮਾਰ ਨੂੰ ਚੁਣੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਉਹ ਫ਼ਿਲਮ ਦਾ ਹਿੱਸਾ ਨਹੀਂ ਹਨ ਤੇ ਫ਼ਿਲਮ ਦੀ ਕਾਸਟ ਸੰਬੰਧੀ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਰਾਸ਼ਟਰੀ ਫ਼ਿਲਮ ਐਵਾਰਡਜ਼ 2018
ਰਾਸ਼ਟਰਪਤੀ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਨਾ ਮਿਲਣ 'ਤੇ 68 ਜੇਤੂਆਂ ਨੇ ਕੀਤਾ ਬਾਈਕਾਟ
03.05.18 - ਪੀ ਟੀ ਟੀਮ
ਰਾਸ਼ਟਰਪਤੀ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਨਾ ਮਿਲਣ 'ਤੇ 68 ਜੇਤੂਆਂ ਨੇ ਕੀਤਾ ਬਾਈਕਾਟ



ਭਾਰਤੀ ਸਿਨੇਮਾ ਵਿੱਚ ਰਾਸ਼ਟਰੀ ਫ਼ਿਲਮ ਐਵਾਰਡਜ਼ ਦੀ ਆਪਣੀ ਹੀ ਥਾਂ ਹੈ ਅਤੇ ਹਰ ਫ਼ਿਲਮਕਾਰ ਅਤੇ ਕਲਾਕਾਰ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ। ਪਰ ਅੱਜ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ 65ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਕਈ ਪੁਰਸਕਾਰ ਜੇਤੂ ਇਨ੍ਹਾਂ ਪੁਰਸਕਾਰਾਂ ਦਾ ਬਾਈਕਾਟ ਕਰਨਗੇ। ਦਰਅਸਲ ਪੁਰਸਕਾਰ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਹੋਏ ਡਰੈੱਸ ਰਿਹਰਸਲ ਦੇ ਦਿਨ ਜੇਤੂਆਂ ਨੂੰ ਇਹ ਦੱਸਿਆ ਗਿਆ ਹੈ ਕਿ ਸਾਰਿਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਇਹ ਪੁਰਸਕਾਰ ਨਹੀਂ ਮਿਲ ਸਕੇਗਾ ਕਿਉਂਕਿ ਰਾਸ਼ਟਰਪਤੀ 140 ਜੇਤੂਆਂ ਵਿੱਚੋਂ ਸਿਰਫ 11 ਜੇਤੂਆਂ ਨੂੰ ਹੀ ਪੁਰਸਕਾਰ ਦੇਣਗੇ।

 
ਜਾਣਕਾਰੀ ਅਨੁਸਾਰ ਕਈ ਜੇਤੂ ਰਾਸ਼ਟਰੀ ਪੁਰਸਕਾਰ ਦਾ ਬਾਈਕਾਟ ਕਰਨ ਵਾਲੇ ਹਨ। ਮੁੰਬਈ ਮਿਰਰ ਦੀ ਖ਼ਬਰ ਅਨੁਸਾਰ ਜੇਤੂਆਂ ਨੂੰ ਪੁਰਸਕਾਰਾਂ ਦੇਣ ਤੋਂ ਠੀਕ ਇੱਕ ਦਿਨ ਪਹਿਲਾਂ ਡਰੈੱਸ ਰਿਹਰਸਲ ਦੇ ਦਿਨ ਇਸ ਬਦਲਾਅ ਸਬੰਧੀ ਦੱਸਿਆ ਗਿਆ।ਜਾਣਕਾਰੀ ਮੁਤਾਬਕ ਜਿੱਥੇ 11 ਪੁਰਸਕਾਰ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ, ਉਥੇ ਹੀ ਬਾਕੀ ਸਾਰਿਆਂ ਨੂੰ ਇਹ ਪੁਰਸਕਾਰ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ, ਸੂਚਨਾ ਪ੍ਰਸਾਰਣ (ਰਾਜ ਮੰਤਰੀ) ਰਾਜਵਰਧਨ ਸਿੰਘ ਰਾਠੌਰ ਅਤੇ ਸੂਚਨਾ ਪ੍ਰਸਾਰਣ ਸੈਕ੍ਰੇਟਰੀ ਨਰੇਂਦਰ ਕੁਮਾਰ ਸਿਨਹਾ ਦੇਣਗੇ।

ਰਾਸ਼ਟਰਪਤੀ ਪ੍ਰੋਗਰਾਮ ਵਿੱਚ ਕਈ ਪੁਰਸਕਾਰ ਦਿੱਤੇ ਜਾਣ ਤੋਂ ਬਾਅਦ ਪਹੁੰਚਣਗੇ ਅਤੇ 11 ਜੇਤੂਆਂ ਨੂੰ ਹੀ ਪੁਰਸਕਾਰ ਦੇਣਗੇ। ਇਹ ਸੁਣਦਿਆਂ ਹੀ ਕਈ ਪੁਰਸਕਾਰ ਜੇਤੂ ਭੜਕ ਗਏ। ਉਥੇ ਹੀ ਏਸ਼ੀਅਨ ਏਜ ਅਨੁਸਾਰ ਇਸ ਸਬੰਧੀ ਪਤਾ ਲੱਗਦੇ ਹੀ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ ਰਿਹਰਸਲ ਵਾਲੀ ਜਗ੍ਹਾ ਪਹੁੰਚ ਕੇ ਜੇਤੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ 11 ਜੇਤੂਆਂ ਨੂੰ ਰਾਸ਼ਟਰਪਤੀ ਦੇਣਗੇ ਐਵਾਰਡ:
  1. ਦਾਦਾਸਾਹਿਬ ਫਾਲਕੇ ਪੁਰਸਕਾਰ : ਵਿਨੋਦ ਖੰਨਾ
  2. ਬੈਸਟ ਐਕਟਰੇਸ : ਸ਼੍ਰੀਦੇਵੀ (ਫ਼ਿਲਮ : ਮੌਮ) 
  3. ਰਾਸ਼ਟਰੀ ਏਕਤਾ 'ਤੇ ਬਣੀ ਫ਼ਿਲਮ ਨੂੰ ਨਰਗਿਸ ਦੱਤ ਐਵਾਰਡ : ਧੱਪਾ
  4. ਸਿਨੇਮਾ 'ਤੇ ਬੈਸਟ ਬੁੱਕ : ਮਾਤਾਮਗੀ ਮਨੀਪੁਰ
  5. ਬੈਸਟ ਜਸਾਰੀ ਫ਼ਿਲਮ : ਸਿੰਜਰ
  6. ਬੈਸਟ ਡਾਇਰੈਕਟਰ : ਨਾਗਰਾਜ ਮੰਜੁਲੇ
  7. ਬੈਸਟ ਮੇਲ ਪਲੇਬੈਕ ਸਿੰਗਰ : ਕੇ.ਜੇ. ਯਸੁਦਾਸ
  8. ਬੈਸਟ ਮਿਊਜ਼ਿਕ ਡਾਇਰੈਕਸ਼ਨ : ਏ.ਆਰ. ਰਹਿਮਾਨ
  9. ਬੈਸਟ ਐੇਕਟਰ : ਰਿੱਧੀ ਸੇਨ
  10. ਬੈਸਟ ਡਾਇਰੈਕਸ਼ਨ : ਜੈਰਾਜ
  11. ਬੈਸਟ ਫ਼ੀਚਰ ਫ਼ਿਲਮ : ਵਿਲੇਜ ਰਾਕਸਟਾਰ

ਵਰਣਨਯੋਗ ਹੈ ਕਿ ਹੁਣ ਤੱਕ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਸਾਰੇ ਪੁਰਸਕਾਰ ਰਾਸ਼ਟਰਪਤੀ ਵੱਲੋਂ ਹੀ ਦਿੱਤੇ ਜਾਂਦੇ ਸਨ ਪਰ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸਮੇਂ ਵਿੱਚੋਂ ਇਸ ਸਮਾਰੋਹ ਨੂੰ ਸਿਰਫ ਇੱਕ ਘੰਟਾ ਹੀ ਦਿੱਤਾ ਹੈ। ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ 13 ਅਪ੍ਰੈਲ ਨੂੰ ਨਿਰਦੇਸ਼ਕ ਸ਼ੇਖ਼ਰ ਕਪੂਰ ਦੀ ਪ੍ਰਧਾਨਗੀ ਵਾਲੀ ਜਿਊਰੀ ਨੇ ਕੀਤੀ ਸੀ।




[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER