ਮਨੋਰੰਜਨ

Monthly Archives: APRIL 2018


'ਆਸਕਰ' ਵਿਜੇਤਾ ਦੀ ਬਰਸੀ 'ਤੇ ਵਿਸ਼ੇਸ਼
ਸੱਤਿਆਜੀਤ ਰੇਅ: ਸਿਨੇਮਾ ਤੇ ਕਲਾ ਖੇਤਰ ਦੇ ਮਾਹਿਰ
23.04.18 - ਪੀ ਟੀ ਟੀਮ
ਸੱਤਿਆਜੀਤ ਰੇਅ: ਸਿਨੇਮਾ ਤੇ ਕਲਾ ਖੇਤਰ ਦੇ ਮਾਹਿਰਸੱਤਿਆਜੀਤ ਰੇਅ ਇੱਕ ਨਾਮ ਨਹੀਂ, ਸਗੋਂ ਇੱਕ ਸੰਸਥਾ ਹੈ। ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਸਿਨੇਮਾ ਦੇ ਚਾਹੁਣ ਵਾਲਿਆਂ 'ਤੇ ਉਨ੍ਹਾਂ ਦੀ ਡੂੰਘੀ ਛਾਪ ਰਹੀ ਹੈ। 23 ਅਪ੍ਰੈਲ ਨੂੰ ਸੱਤਿਆਜੀਤ ਰੇਅ ਦੀ ਬਰਸੀ ਹੁੰਦੀ ਹੈ। ਸਿਨੇਮਾ ਅਤੇ ਕਲਾ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਭਾਰਤੀ ਸਿਨੇਮਾ ਨੂੰ ਵਿਦੇਸ਼ਾਂ ਵਿੱਚ ਵੀ ਇੱਕ ਪਛਾਣ ਮਿਲੀ। ਸੱਤਿਆਜੀਤ ਰੇਅ ਨੂੰ ਫ਼ਿਲਮਾਂ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ 'ਆਸਕਰ' ਐਵਾਰਡ ਮਿਲ ਚੁੱਕਿਆ ਹੈ।

2 ਮਈ 1921 ਨੂੰ ਕਲਕੱਤਾ (ਕੋਲਕਾਤਾ) ਵਿੱਚ ਪੈਦਾ ਹੋਏ ਰੇਅ ਨੂੰ ਕਲਾ ਅਤੇ ਸੰਗੀਤ ਵਿਰਾਸਤ ਵਿੱਚ ਮਿਲਿਆ। ਉਨ੍ਹਾਂ ਦੇ ਦਾਦਾ ਉਪੇਂਦਰ ਕਿਸ਼ੋਰ ਰਾਏ ਇੱਕ ਲੋਕਪ੍ਰਿਯ ਲੇਖਕ, ਚਿੱਤਰਕਾਰ ਅਤੇ ਸੰਗੀਤਕਾਰ ਸਨ। ਉਨ੍ਹਾਂ ਦੇ ਪਿਤਾ ਸੁਕੁਮਾਰ ਰਾਏ ਵੀ ਪ੍ਰਿੰਟਿੰਗ ਅਤੇ ਪੱਤਰਕਾਰੀ ਨਾਲ ਜੁੜੇ ਸਨ।

ਸੱਤਿਆਜੀਤ ਰੇਅ ਦਾ ਬਚਪਨ ਕਾਫ਼ੀ ਸੰਘਰਸ਼ ਅਤੇ ਚੁਣੌਤੀਆਂ ਭਰਿਆ ਸੀ। ਸਿਰਫ਼ 3 ਸਾਲ ਦੀ ਉਮਰ ਵਿੱਚ ਸਿਰ ਤੋਂ ਪਿਤਾ ਦਾ ਸਾਇਆ ਉਠ ਜਾਣ ਤੋਂ ਬਾਅਦ ਮਾਂ ਸੁਪ੍ਰਭਾ ਨੇ ਉਨ੍ਹਾਂ ਨੂੰ ਬਹੁਤ ਲਾਡ ਨਾਲ ਪਾਲਿਆ। ਪੜ੍ਹਨ-ਲਿਖਣ ਵਿੱਚ ਉਹ ਇੱਕ ਔਸਤ ਪਰ ਚੰਗੇ ਵਿਦਿਆਰਥੀ ਰਹੇ। ਉਨ੍ਹਾਂ ਨੇ ਪ੍ਰੈਸੀਡੈਂਸੀ ਕਾਲਜ ਵਿੱਚ ਆਪਣੀ ਅਗਲੇਰੀ ਪੜ੍ਹਾਈ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਹੀ ਸੱਤਿਆਜੀਤ ਰੇਅ ਸੰਗੀਤ ਅਤੇ ਫ਼ਿਲਮਾਂ ਦੇ ਦੀਵਾਨੇ ਸਨ। ਉਦੋਂ ਸੱਤਿਆਜੀਤ ਰੇਅ ਨੂੰ ਪੱਛਮੀ ਫ਼ਿਲਮਾਂ ਅਤੇ ਸੰਗੀਤ ਦਾ ਚਸਕਾ ਲੱਗ ਚੁੱਕਿਆ ਸੀ ਅਤੇ ਇਸ ਦੇ ਲਈ ਉਹ ਸਸਤੇ ਬਾਜ਼ਾਰ ਵਿੱਚ ਭਟਕਦੇ ਰਹਿੰਦੇ ਸਨ।

ਕਾਲਜ ਤੋਂ ਅਰਥ ਸ਼ਾਸਤਰ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਅਗਲੇਰੀ ਪੜਾਈ ਲਈ ਸ਼ਾਂਤੀ ਨਿਕੇਤਨ ਚਲੇ ਗਏ ਅਤੇ ਅਗਲੇ ਪੰਜ ਸਾਲ ਉਥੇ ਹੀ ਰਹੇ। ਇਸ ਦੇ ਬਾਅਦ 1943 ਵਿੱਚ ਉਹ ਫਿਰ ਕਲਕੱਤਾ ਆ ਗਏ ਅਤੇ ਬਤੌਰ ਗ੍ਰਾਫਿਕ ਡਿਜ਼ਾਈਨਰ ਕੰਮ ਕਰਨ ਲੱਗੇ। ਇਸ ਦੌਰਾਨ ਉਨ੍ਹਾਂ ਨੇ ਕਈ ਕਿਤਾਬਾਂ ਦੇ ਕਵਰ ਡਿਜ਼ਾਇਨ ਕੀਤੇ, ਜਿਨ੍ਹਾਂ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ 'ਡਿਸਕਵਰੀ ਆਫ਼ ਇੰਡੀਆ' ਵੀ ਸ਼ਾਮਿਲ ਹੈ।

ਉਨ੍ਹਾਂ ਨੇ 1928 ਵਿੱਚ ਛਪੇ ਵਿਭੂਤੀਭੂਸ਼ਣ ਬੰਧੋਪਾਧਿਆਏ ਦੇ ਮਸ਼ਹੂਰ ਨਾਵਲ 'ਪਾਥੇਰ ਪੰਚਾਲੀ' ਦਾ ਬਾਲ ਸੰਸਕਰਣ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਇਸ ਤੋਂ ਬਾਅਦ ਹੌਲੀ-ਹੌਲੀ ਉਹ ਫ਼ਿਲਮ ਨਿਰਦੇਸ਼ਨ ਦੀ ਤਰਫ਼ ਝੁਕਦੇ ਚਲੇ ਗਏ। ਰੇਅ ਨੇ ਆਪਣੇ ਜੀਵਨ ਵਿੱਚ 37 ਫ਼ਿਲਮਾਂ ਦਾ ਨਿਰਦੇਸ਼ਨ ਕੀਤਾ, ਜਿਨ੍ਹਾਂ ਵਿੱਚ ਫ਼ੀਚਰ ਫ਼ਿਲਮਾਂ, ਚਰਿੱਤਰ ਚਿੱਤਰ ਅਤੇ ਲਘੂ ਫ਼ਿਲਮਾਂ ਸ਼ਾਮਿਲ ਹਨ।

ਰੇਅ ਦੀ ਪਹਿਲੀ ਫ਼ਿਲਮ 'ਪਾਥੇਰ ਪੰਚਾਲੀ' ਨੂੰ 'ਕਾਨ ਫਿਲਮ ਫੈਸਟੀਵਲ' ਵਿੱਚ ਮਿਲੇ "ਸਰਵੋਤਮ ਮਾਨਵੀ ਪ੍ਰਲੇਖ" ਇਨਾਮ ਨੂੰ ਮਿਲਾ ਕੇ ਕੁੱਲ ਗਿਆਰਾਂ ਅੰਤਰਰਾਸ਼ਟਰੀ ਪੁਰਸਕਾਰ ਮਿਲੇ। ਇਹ ਫ਼ਿਲਮ 'ਅਪਰਾਜਿਤੋ' ਅਤੇ 'ਅਪੁਰ ਸੰਸਾਰ' ਦੇ ਨਾਲ ਇਨ੍ਹਾਂ ਦੀ ਪ੍ਰਸਿੱਧ 'ਅਪੂ ਟ੍ਰਾਇਲੋਜੀ' ਵਿੱਚ ਸ਼ਾਮਿਲ ਹੈ।

ਸੱਤਿਆਜੀਤ ਰੇਅ ਫ਼ਿਲਮ ਨਿਰਮਾਣ ਨਾਲ ਜੁੜੇ ਹਰ ਕੰਮ ਵਿੱਚ ਮਾਹਿਰ ਸਨ। ਇਨ੍ਹਾਂ ਵਿੱਚ ਪਟਕਥਾ, ਕਾਸਟਿੰਗ, ਸੰਗੀਤ, ਕਲਾ ਨਿਰਦੇਸ਼ਨ, ਸੰਪਾਦਨ ਆਦਿ ਸ਼ਾਮਿਲ ਹਨ।

ਭਾਰਤ ਸਰਕਾਰ ਵਲੋਂ ਫ਼ਿਲਮ ਨਿਰਮਾਣ ਦੇ ਖੇਤਰ ਵਿੱਚ ਵੱਖ-ਵੱਖ ਵਿਧਾਵਾਂ ਲਈ ਉਨ੍ਹਾਂ ਨੂੰ 32 ਰਾਸ਼ਟਰੀ ਪੁਰਸਕਾਰ ਮਿਲੇ। ਸੱਤਿਆਜੀਤ ਰੇਅ ਦੂਜੇ ਫ਼ਿਲਮਕਾਰ ਸਨ ਜਿਨ੍ਹਾਂ ਨੂੰ ਆਕਸਫੋਰਡ ਯੂਨੀਵਰਸਿਟੀ ਦੁਆਰਾ ਡਾਕਟਰੇਟ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ।

ਸਾਲ 1985 ਵਿੱਚ ਉਨ੍ਹਾਂ ਨੂੰ ਹਿੰਦੀ ਫ਼ਿਲਮ ਉਦਯੋਗ ਦੇ ਸਰਵਉੱਚ ਸਨਮਾਨ 'ਦਾਦਾ ਸਾਹਿਬ ਫਾਲਕੇ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਫਿਰ ਸਾਲ 1992 ਵਿੱਚ ਉਨ੍ਹਾਂ ਨੂੰ 'ਭਾਰਤ ਰਤਨ' ਅਤੇ 'ਆਸਕਰ' (ਆਨਰੇਰੀ ਐਵਾਰਡ ਫਾਰ ਲਾਈਫ ਟਾਈਮ ਅਚੀਵਮੈਂਟ) ਨਾਲ ਵੀ ਨਿਵਾਜਿਆ ਗਿਆ। ਜਦੋਂ ਉਨ੍ਹਾਂ ਨੂੰ ਇਹ ਇਨਾਮ ਦਿੱਤਾ ਜਾਣਾ ਸੀ, ਉਦੋਂ ਉਨ੍ਹਾਂ ਨੂੰ ਦਿਲ ਦਾ ਦੂਜਾ ਦੌਰਾ ਪਿਆ ਸੀ ਅਤੇ ਉਹ ਹਸਪਤਾਲ ਵਿੱਚ ਭਰਤੀ ਸਨ। ਇਸ ਖ਼ਬਰ ਮਗਰੋਂ ਆਸਕਰ ਪੁਰਸਕਾਰ ਕਮੇਟੀ ਕਲਕੱਤਾ ਪਹੁੰਚੀ ਅਤੇ ਰੇਅ ਨੂੰ ਸਨਮਾਨਿਤ ਕੀਤਾ।

ਇਸ ਦੇ ਠੀਕ ਇੱਕ ਮਹੀਨੇ ਬਾਅਦ ਹੀ 23 ਅਪ੍ਰੈਲ 1992 ਨੂੰ ਸੱਤਿਆਜੀਤ ਰੇਅ ਦਾ ਦਿਲ ਦਾ ਤੀਜਾ ਦੌਰਾ ਪੈਣ ਦੇ ਕਾਰਨ ਦਿਹਾਂਤ ਹੋ ਗਿਆ।

ਅੱਜ ਭਾਵੇਂ ਉਹ ਇਸ ਸੰਸਾਰ ਵਿੱਚ ਨਹੀਂ ਹਨ, ਪਰ ਫ਼ਿਲਮੀ ਜਗਤ ਅਤੇ ਲੋਕਾਂ ਦੇ ਦਿਲ ਵਿੱਚ ਉਹ ਹਮੇਸ਼ਾ ਜਿਉਂਦੇ ਰਹਿਣਗੇ। ਫ਼ਿਲਮ ਜਗਤ ਨੂੰ ਦਿੱਤੀਆਂ ਉਨ੍ਹਾਂ ਦੀਆਂ ਫ਼ਿਲਮਾਂ ਇੱਕ ਅਮੁੱਲੀ ਦਾਤ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਜਨਮਦਿਨ 'ਤੇ ਵਿਸ਼ੇਸ਼
ਚਾਰਲੀ ਚੈਪਲਿਨ: ਕਾਮੇਡੀ ਦੇ ਬੇਤਾਜ ਬਾਦਸ਼ਾਹ
16.04.18 -
ਚਾਰਲੀ ਚੈਪਲਿਨ: ਕਾਮੇਡੀ ਦੇ ਬੇਤਾਜ ਬਾਦਸ਼ਾਹਚਾਰਲੀ ਚੈਪਲਿਨ (ਸਰ ਚਾਰਲਸ ਸਪੈਂਸਰ ਚੈਪਲਿਨ) ਦਾ ਜਨਮ 16 ਅਪ੍ਰੈਲ, 1889 ਨੂੰ ਲੰਦਨ ਵਿੱਚ ਹੋਇਆ ਸੀ। ਉਹ ਇੱਕ ਕਾਮਿਕ ਐੇਕਟਰ ਅਤੇ ਫ਼ਿਲਮ ਮੇਕਰ ਸਨ। ਚਾਰਲੀ ਚੈਪਲਿਨ 'ਸਾਈਲੈਂਟ ਈਰਾ' ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚੋਂ ਸਨ ਅਤੇ ਫ਼ਿਲਮੀ ਇਤਿਹਾਸ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ।

ਉਨ੍ਹਾਂ ਦਾ ਫ਼ਿਲਮ ਕੈਰੀਅਰ ਲਗਭਗ 75 ਸਾਲ ਦਾ ਹੈ ਅਤੇ ਉਨ੍ਹਾਂ ਨੇ ਜ਼ਿੰਦਗੀ ਦੇ ਦੁੱਖਾਂ ਵਿੱਚੋਂ ਹਸਾਉਣ ਦੀ ਕਲਾ ਈਜਾਦ ਕੀਤੀ ਸੀ, ਉਹ ਵੀ ਬਿਨਾਂ ਕੁੱਝ ਬੋਲੇ। ਸਾਈਲੈਂਟ ਈਰਾ ਵਿੱਚ ਪ੍ਰਸਿੱਧੀ ਖੱਟਣ ਵਾਲੇ ਚਾਰਲੀ ਚੈਪਲਿਨ ਦਾ 25 ਦਸੰਬਰ 1977 ਨੂੰ ਦਿਹਾਂਤ ਹੋ ਗਿਆ ਸੀ।


6 ਜੁਲਾਈ 1925 ਨੂੰ ਉਹ 'ਟਾਈਮ' ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਉਣ ਵਾਲੇ ਪਹਿਲਾਂ ਐੇਕਟਰ ਬਣੇ ਸਨ। ਦੱਸਿਆ ਜਾਂਦਾ ਹੈ ਕਿ ਬਚਪਨ ਵਿੱਚ ਚਾਰਲੀ ਚੈਪਲਿਨ ਬਹੁਤ ਬੀਮਾਰ ਰਹਿੰਦੇ ਸਨ ਤੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬਿਸਤਰੇ 'ਤੇ ਹੀ ਗੁਜ਼ਰਦਾ ਸੀ। ਇਸ ਲਈ ਉਨ੍ਹਾਂ ਦੀ ਮਾਂ ਖਿੜਕੀ ਕੋਲ ਬੈਠ ਕੇ ਉਨ੍ਹਾਂ ਨੂੰ ਦੱਸਦੀ ਰਹਿੰਦੀ ਸੀ ਕਿ ਬਾਹਰ ਕੀ ਹੋ ਰਿਹਾ ਹੈ। ਇਸ ਨੂੰ ਵੀ ਉਨ੍ਹਾਂ ਦੇ ਕਾਮੇਡੀਅਨ ਬਣਨ ਦੀ ਇੱਕ ਵੱਡੀ ਵਜ੍ਹਾ ਮੰਨਿਆ ਜਾਂਦਾ ਹੈ।

ਚਾਰਲੀ ਚੈਪਲਿਨ ਨਾਲ ਜੁੜੀ ਇੱਕ ਦਿਲਚਸਪ ਘਟਨਾ ਇਹ ਹੈ ਕਿ ਉਹ ਇੰਗਲੈਂਡ ਵਿੱਚ ਬਤੌਰ ਬਟਲਰ ਕੰਮ ਕਰਦੇ ਸਨ। ਇੱਕ ਦਿਨ ਉਨ੍ਹਾਂ ਨੂੰ ਮਾਲਿਕ ਦੇ ਘਰ ਵਿੱਚ ਟਰੰਪੇਟ ਮਿਲਿਆ ਤਾਂ ਉਹ ਉਸ ਨੂੰ ਵਜਾਉਣ ਲੱਗੇ। ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੇ ਆਪਣੇ ਪੂਰੇ ਕੈਰੀਅਰ ਵਿੱਚ ਲਗਭਗ 500 ਧੁਨਾਂ ਤਿਆਰ ਕੀਤੀਆਂ।


ਜਿੰਨੀਆਂ ਮਜ਼ੇਦਾਰ ਉਨ੍ਹਾਂ ਦੀਆਂ ਫ਼ਿਲਮਾਂ ਸਨ, ਓਨੇ ਹੀ ਪ੍ਰੇਰਣਾਦਾਇਕ ਉਨ੍ਹਾਂ ਦੇ ਵਿਚਾਰ ਸਨ। ਉਨ੍ਹਾਂ ਦੀਆਂ ਗੱਲਾਂ ਤੇ ਵਿਚਾਰਾਂ ਨੇ ਜ਼ਿੰਦਗੀ ਦੇ ਗਹਿਰੇ ਫਲਸਫੇ ਨੂੰ ਸਮੇਟਿਆ ਹੋਇਆ ਹੈ।ਪੜ੍ਹੋ ਚਾਰਲੀ ਚੈਪਲਿਨ ਦੇ ਕੁਝ ਵਿਚਾਰ:
 • ਜੇਕਰ ਤੁਸੀਂ ਜ਼ਮੀਨ 'ਤੇ ਵੇਖਦੇ ਰਹੋਗੇ ਤਾਂ ਕਦੇ ਸਤਰੰਗੀ ਪੀਂਘ ਨਹੀਂ ਵੇਖ ਸਕਦੇ।
 • ਇਸ ਅਜੀਬੋ-ਗਰੀਬ ਦੁਨੀਆ ਵਿੱਚ ਕੁੱਝ ਸਥਾਈ ਨਹੀਂ ਹੈ, ਇੱਥੋਂ ਤਕ ਕਿ ਪਰੇਸ਼ਾਨੀਆਂ ਵੀ।
 • ਮੈਨੂੰ ਮੀਂਹ ਵਿੱਚ ਚੱਲਣਾ ਪਸੰਦ ਹੈ ਕਿਉਂਕਿ ਉਸ ਵਿੱਚ ਕੋਈ ਵੀ ਮੇਰੇ ਹੰਝੂ ਨਹੀਂ ਵੇਖ ਸਕਦਾ।
 • ਅਸੀਂ ਸੋਚਦੇ ਬਹੁਤ ਜ਼ਿਆਦਾ ਹਾਂ ਪਰ ਮਹਿਸੂਸ ਬਹੁਤ ਘੱਟ ਕਰਦੇ ਹਾਂ।
 • ਕੋਲ ਤੋਂ ਦੇਖਣ 'ਤੇ ਜ਼ਿੰਦਗੀ ਤ੍ਰਾਸਦੀ ਲੱਗਦੀ ਹੈ ਅਤੇ ਦੂਰੋਂ ਦੇਖਣ 'ਤੇ ਕਾਮੇਡੀ।
 • ਆਦਮੀ ਦਾ ਅਸਲੀ ਚਿਹਰਾ ਉਦੋਂ ਦਿੱਸਦਾ ਹੈ ਜਦੋਂ ਉਹ ਨਸ਼ੇ ਵਿੱਚ ਹੁੰਦਾ ਹੈ।
 • ਜੇ ਲੋਕ ਤੁਹਾਨੂੰ ਇਕੱਲਾ ਛੱਡ ਦੇਣ ਤਾਂ ਜ਼ਿੰਦਗੀ ਖੂਬਸੂਰਤ ਹੋ ਸਕਦੀ ਹੈ।
 • ਰੱਬ ਨਾਲ ਤਾਂ ਮੈਂ ਬਹੁਤ ਸ਼ਾਂਤੀ ਨਾਲ ਹਾਂ, ਮੇਰਾ ਸੰਘਰਸ਼ ਤਾਂ ਇਨਸਾਨ ਨਾਲ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਹਮਲਾ ਕਰਨ ਵਾਲੇ ਨੇ ਕੀਤਾ ਦਾਅਵਾ
ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਲੱਗੀ ਗੋਲੀ
14.04.18 - ਪੀ ਟੀ ਟੀਮ
ਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਲੱਗੀ ਗੋਲੀਪੰਜਾਬੀ ਸਿੰਗਰ ਪਰਮੀਸ਼ ਵਰਮਾ ਨੂੰ ਮੋਹਾਲੀ ‘ਚ ਦੇਰ ਰਾਤ ਕਿਸੀ ਅਨਜਾਣ ਵਿਅਕਤੀ ਨੇ ਗੋਲੀ ਮਾਰ ਦਿੱਤੀ ਹੈ। ਪਰਮੀਸ਼ ਵਰਮਾ ਕਿਸੀ ਸ਼ੋਅ ਵਿਚ ਗਏ ਹੋਏ ਸੀ। ਫਿਲਹਾਲ ਪਰਮੀਸ਼ ਵਰਮਾ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਤੇ ਉਹ ਮੋਹਾਲੀ ਦੇ ਹਸਪਤਾਲ ਵਿਚ ਭਰਤੀ ਹਨ। ਇੱਥੇ ਤੁਹਾਨੂੰ ਦੱਸ ਦਈਏ ਕਿ ਪਰਮੀਸ਼ ਵਰਮਾ ਨੂੰ ਗੋਡੇ ‘ਤੇ ਗੋਲੀ ਲੱਗੀ ਹੈ। ਇਸ ਸਬੰਧੀ ਮੋਹਾਲੀ ਦੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੋਹਾਲੀ ਦੇ ਸੈਕਟਰ-91 ‘ਚ ਪਰਮੀਸ਼ ‘ਤੇ ਗੋਲੀ ਚੱਲੀ ਹੈ ਤੇ ਇਸ ਮਾਮਲੇ ਦੀ ਅਗਲੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਹਮਲਾ ਕਰਨ ਵਾਲੇ ਨੇ ਕੀਤਾ ਦਾਅਵਾ
ਜ਼ਿਕਰਯੋਗ ਹੈ ਕਿ ਦੂਜੇ ਪਾਸੇ ਗੈਂਗਸਟਰ ਦਿਲਪ੍ਰੀਤ ਨੇ ਫੇਸਬੁਕ ‘ਤੇ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਦਾ ਦਾਅਵਾ ਕੀਤਾ ਹੈ ਤੇ ਕਿਹਾ ਕਿ ਇਸ ਬਾਰ ਤਾਂ ਪਰਮੀਸ਼ ਵਰਮਾ ਬਚ ਗਿਆ ਤੇ ਉਹ ਅਗਲੀ ਵਾਰ ਨਹੀਂ ਬਚੇਗਾ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 65ਵੇਂ ਰਾਸ਼ਟਰੀ ਫਿਲਮ ਐਵਾਰਡ
ਵਿਨੋਦ ਖੰਨਾ, ਸ਼੍ਰੀਦੇਵੀ, 'ਬਾਹੂਬਲੀ-2' ਤੇ 'ਨਿਊਟਨ' ਨੂੰ ਮਿਲਣਗੇ ਐਵਾਰਡ
13.04.18 - ਪੀ ਟੀ ਟੀਮ
ਵਿਨੋਦ ਖੰਨਾ, ਸ਼੍ਰੀਦੇਵੀ, 'ਬਾਹੂਬਲੀ-2' ਤੇ 'ਨਿਊਟਨ' ਨੂੰ ਮਿਲਣਗੇ ਐਵਾਰਡ65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਸ਼ੁੱਕਰਵਾਰ ਨੂੰ ਘੋਸ਼ਣਾ ਕਰ ਦਿੱਤੀ ਗਈ ਹੈ। ਹਿੰਦੀ ਸਿਨੇਮਾ ਦੇ ਸਭ ਤੋਂ ਹੈਂਡਸਮ ਸਿਤਾਰੇ ਰਹੇ ਵਿਨੋਦ ਖੰਨਾ ਨੂੰ ਇਸ ਵਾਰ ਦਾਦਾ ਸਾਹਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਮਰਨ ਤੋਂ ਬਾਅਦ ਇਹ ਸਨਮਾਨ ਦਿੱਤਾ ਜਾਵੇਗਾ।

ਨਵੀਂ ਦਿੱਲੀ ਦੇ ਸ਼ਾਸ਼ਤਰੀ ਭਵਨ ਵਿੱਚ ਅੱਜ ਘੋਸ਼ਿਤ ਕੀਤੇ ਗਏ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਨੂੰ ਸ਼ੇਖਰ ਕਪੂਰ ਦੀ ਪ੍ਰਧਾਨਤਾ ਵਾਲੀ 10 ਮੈਂਬਰੀ ਜੂਰੀ ਨੇ ਚੁਣਿਆ ਹੈ।

ਰਾਸ਼ਟਰੀ ਫ਼ਿਲਮ ਪੁਰਸਕਾਰ ਤਿੰਨ ਮਈ 2018 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੱਥੋਂ ਦਿੱਲੀ ਵਿਚ ਦਿੱਤੇ ਜਾਣਗੇ।

ਹਾਦਸੇ ਦਾ ਸ਼ਿਕਾਰ ਬੇਟੀ ਦਾ ਬਦਲਾ ਲੈਣ ਵਾਲੀ ਮਾਂ ਦੀ ਕਹਾਣੀ 'ਤੇ ਬਣੀ ਫ਼ਿਲਮ 'ਮੌਮ' ਲਈ ਸ਼੍ਰੀਦੇਵੀ ਨੂੰ ਬੈਸਟ ਐਕਟ੍ਰੈੱਸ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।

ਬਾਕਸ ਆਫਿਸ 'ਤੇ 510 ਕਰੋੜ 99 ਲੱਖ ਰੁਪਏ ਦੀ ਕਮਾਈ ਕਰਨ ਨਾਲ ਪੂਰੀ ਦੁਨੀਆਂ ਵਿਚ ਲੋਕਪ੍ਰਿਅ ਹੋਈ ਐੱਸ.ਐੱਸ. ਰਾਜਮੌਲੀ ਦੀ ਫ਼ਿਲਮ 'ਬਾਹੂਬਲੀ- ਦ ਕੰਕਲਿਊਜ਼ਨ' ਨੂੰ ਪਾਪੂਲਰ ਫ਼ਿਲਮਾਂ ਦੀ ਸ਼੍ਰੇਣੀ ਵਿਚ ਬੈਸਟ ਫ਼ਿਲਮ ਐਵਾਰਡ ਲਈ ਚੁਣਿਆ ਗਿਆ ਹੈ।

ਨਕਸਲ ਪ੍ਰਭਾਵਿਤ ਪਿੰਡਾਂ ਵਿੱਚ ਚੋਣਾਂ ਕਰਨ ਗਏ ਇਲੈਕਸ਼ਨ ਅਫਸਰ ਦੀ ਕਹਾਣੀ 'ਤੇ ਬਣੀ ਅਮਿਤ ਮਸੁਰਕਰ ਦੀ ਫ਼ਿਲਮ 'ਨਿਊਟਨ' ਨੂੰ ਬੈਸਟ ਹਿੰਦੀ ਫਿਲਮ ਲਈ ਚੁਣਿਆ ਗਿਆ। ਰਾਜਕੁਮਾਰ ਰਾਵ ਨੇ ਇਸ ਫ਼ਿਲਮ ਵਿੱਚ ਦਮਦਾਰ ਭੂਮਿਕਾ ਨਿਭਾਈ ਹੈ ਅਤੇ ਇਸ ਫ਼ਿਲਮ ਨੂੰ ਇਸ ਸਾਲ ਹੋਏ ਆਸਕਰਸ ਦੇ ਵਿਦੇਸ਼ੀ ਸਿਨੇਮਾ ਸੈਕਸ਼ਨ ਵਿੱਚ ਭਾਰਤ ਵੱਲੋਂ ਭੇਜਿਆ ਗਿਆ ਸੀ।

ਰਾਸ਼ਟਰੀ ਪੁਰਸਕਾਰਾਂ ਦੇ ਤਹਿਤ ਰੀਮਾ ਦਾਸ ਦੇ ਨਿਰਦੇਸ਼ਨ ਹੇਠ ਬਣੀ ਅਸਾਮੀ ਫ਼ਿਲਮ 'ਵਿਲੇਜ ਰਾਕਸਟਾਰਸ' ਨੂੰ ਇਸ ਵਾਰ ਬੈਸਟ ਫ਼ਿਲਮ ਦਾ ਐਵਾਰਡ ਦਿੱਤਾ ਜਾਵੇਗਾ।
 
ਰਿਧਿ ਸੇਨ ਨੂੰ ਉਨ੍ਹਾਂ ਦੀ ਬੰਗਾਲੀ ਫ਼ਿਲਮ 'ਨਗਰਕੀਰਤਨ' ਲਈ ਇਸ ਸਾਲ ਦੇ ਬੈਸਟ ਐਕਟਰ ਐਵਾਰਡ ਸਨਮਾਨਿਤ ਕੀਤਾ ਜਾਵੇਗਾ ਜਦਕਿ ਜੈਰਾਜ ਨੂੰ ਉਨ੍ਹਾਂ ਦੀ ਮਲਿਆਲਮ ਫ਼ਿਲਮ 'ਭਯਾਨਕਮ' ਲਈ ਇਸ ਵਾਰ ਦਾ ਬੈਸਟ ਡਾਇਰੈਕਟਰ ਐਵਾਰਡ ਦਿੱਤਾ ਜਾਵੇਗਾ।

ਪੰਪਾਲਏ ਨੂੰ ਫ਼ਿਲਮ 'ਸਿੰਜਰ' ਲਈ ਬੈਸਟ ਡੈਬਿਊ ਫ਼ਿਲਮ ਡਾਇਰੈਕਟਰ ਦਾ ਐਵਾਰਡ ਦਿੱਤਾ ਜਾਵੇਗਾ।

ਰਾਸ਼ਟਰੀ ਏਕਤਾ ਦਾ ਨਰਗਿਸ ਦੱਤ ਇਨਾਮ ਇਸ ਵਾਰ ਫ਼ਿਲਮ 'ਧੱਪਾ' ਨੂੰ ਦਿੱਤਾ ਜਾਵੇਗਾ।

ਫ਼ਿਲਮ 'ਨਿਊਟਨ' ਲਈ ਪੰਕਜ ਤਿਵਾੜੀ ਨੂੰ ਸਪੈਸ਼ਲ ਮੈਂਸ਼ਨ ਐਵਾਰਡ ਦਿੱਤਾ ਜਾਵੇਗਾ।

ਫ਼ਿਲਮ 'ਮੌਮ' ਲਈ ਏ.ਆਰ.ਰਹਿਮਾਨ ਨੂੰ ਬੈਸਟ ਬੈਕਗ੍ਰਾਊਂਡ ਸਕੋਰ ਦਾ ਐਵਾਰਡ ਦਿੱਤਾ ਜਾਵੇਗਾ।

ਅਕਸ਼ੈ ਕੁਮਾਰ ਦੀ ਫ਼ਿਲਮ 'ਟਾਇਲੇਟ-ਏਕ ਪ੍ਰੇਮ ਕਥਾ' ਦੇ ਗਾਣੇ 'ਗੋਰੀ ਤੂੰ ਲੱਠ ਮਾਰ' ਲਈ ਗਣੇਸ਼ ਆਚਾਰਿਆ ਨੂੰ ਬੈਸਟ ਕੋਰੀਓਗ੍ਰਾਫੀ ਦਾ ਐਵਾਰਡ ਦਿੱਤਾ ਜਾਵੇਗਾ।

ਦਿਵਿਆ ਦੱਤਾ ਨੂੰ ਫ਼ਿਲਮ 'ਇਰਾਦਾ' ਲਈ ਬੈਸਟ ਸਪੋਰਟਿੰਗ ਐਕਟਰੈਸ ਦਾ ਐਵਾਰਡ ਦਿੱਤਾ ਜਾਵੇਗਾ।

ਫ਼ਿਲਮ 'ਬਾਹੂਬਲੀ- ਦ ਕੰਕਲਿਊਜ਼ਨ' ਇਸ ਵਾਰ ਦੀ ਬੈਸਟ ਸਪੈਸ਼ਲ ਇਫੈਕਟਸ ਵਾਲੀ ਫ਼ਿਲਮ ਮੰਨੀ ਗਈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 114ਵੀਂ ਜਯੰਤੀ 'ਤੇ ਵਿਸ਼ੇਸ਼
ਭਾਰਤੀ ਸਿਨੇਮਾ ਦਾ ਪਹਿਲਾ ਸੁਪਰਸਟਾਰ: ਕੇ.ਐੱਲ. ਸਹਿਗਲ
11.04.18 - ਪੀ ਟੀ ਟੀਮ
ਭਾਰਤੀ ਸਿਨੇਮਾ ਦਾ ਪਹਿਲਾ ਸੁਪਰਸਟਾਰ: ਕੇ.ਐੱਲ. ਸਹਿਗਲ'ਏਕ ਬੰਗਲਾ ਬਨੇ ਹਮਾਰਾ, ਰਹੇ ਕੁਨਬਾ ਜਿਸ ਮੇਂ ਸਾਰਾ' ਨਾਲ ਜਿੱਥੇ ਰਿਸ਼ਤਿਆਂ ਨੂੰ ਇੱਕ ਧਾਗੇ ਵਿੱਚ ਪਰੋਇਆ ਉੱਥੇ ਹੀ ਆਪਣੀ ਆਵਾਜ਼ ਵਿੱਚ ਦਰਦ ਬਿਆਨ ਕਰਦਿਆਂ 'ਹਾਏ ਹਾਏ ਯੇ ਜ਼ਾਲਿਮ ਜ਼ਮਾਨਾ' ਨਾਲ ਸੰਸਾਰ ਦੀ ਕੌੜੀ ਸਚਾਈ ਨੂੰ ਸਾਹਮਣੇ ਲਿਆਉਂਦਾ। ਇਸ ਮਗਰੋਂ 'ਬਾਬੁਲ ਮੋਰਾ ਨੈਹਰ ਛੂਟੋ ਜਾਏ' ਨਾਲ ਉਨ੍ਹਾਂ ਨੇ ਘਰ ਟੁੱਟਣ ਦੇ ਗਮ ਨੂੰ ਸੁਣਾਇਆ ਤੇ 'ਬਾਲਮ ਆਏ ਬਸੋ ਮੇਰੇ ਮਨ ਮੇਂ' ਨਾਲ ਪ੍ਰੇਮ ਪਿਆਰ ਨੂੰ ਦਰਸਾਇਆ।

ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਭਾਰਤੀ ਸਿਨੇਮਾ ਜਗਤ ਦੇ ਪਹਿਲੇ ਸੁਪਰਸਟਾਰ ਕਹੇ ਜਾਣ ਵਾਲੇ ਕੇ.ਐੱਲ ਸਹਿਗਲ ਭਾਵ ਕੁੰਦਨਲਾਲ ਸਹਿਗਲ ਦੀ। ਇਸ ਮਹਾਂਨਾਇਕ ਦਾ ਜਨਮ 11 ਅਪ੍ਰੈਲ 1904 ਨੂੰ ਜੰਮੂ ਦੇ ਨਵਾਂਸ਼ਹਿਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਅਮਰਚੰਦ ਸਹਿਗਲ ਜੰਮੂ ਦੀ ਅਦਾਲਤ ਵਿੱਚ ਤਹਿਸੀਲਦਾਰ ਸਨ ਅਤੇ ਉਨ੍ਹਾਂ ਦੀ ਮਾਤਾ ਕੇਸਰੀਬਾਈ ਕੌਰ ਧਾਰਮਿਕ ਪ੍ਰੋਗਰਾਮਾਂ ਦੇ ਨਾਲ-ਨਾਲ ਸੰਗੀਤ ਵਿੱਚ ਵੀ ਰੁਚੀ ਰੱਖਦੀ ਸੀ।

ਕੇ.ਐੱਲ ਸਹਿਗਲ ਦਾ ਬਚਪਨ ਤੋਂ ਹੀ ਗੀਤ-ਸੰਗੀਤ ਵੱਲ ਰੁਝਾਨ ਸੀ। ਸਹਿਗਲ ਅਕਸਰ ਆਪਣੀ ਮਾਂ ਨਾਲ ਧਾਰਮਿਕ ਪ੍ਰੋਗਰਾਮਾਂ ਵਿੱਚ ਜਾਇਆ ਕਰਦੇ ਸਨ। ਇਸ ਤੋਂ ਇਲਾਵਾ ਉਹ ਆਪਣੇ ਸ਼ਹਿਰ ਵਿੱਚ ਹੋਣ ਵਾਲੀ ਰਾਮਲੀਲਾ ਵਿੱਚ ਵੀ ਹਿੱਸਾ ਲੈਂਦੇ ਸਨ। ਬਚਪਨ ਤੋਂ ਹੀ ਉਨ੍ਹਾਂ ਨੂੰ ਸੰਗੀਤ ਦੀ ਡੂੰਘੀ ਸਮਝ ਸੀ, ਇਸਲਈ ਉਹ ਇੱਕ ਵਾਰ ਗੀਤ ਸੁਣ ਕੇ ਉਸ ਨੂੰ ਹੂ-ਬ-ਹੂ ਗਾ ਦਿੰਦੇ ਸਨ।

ਸੰਗੀਤ, ਪੜ੍ਹਾਈ ਤੇ ਨੌਕਰੀ:
ਸਹਿਗਲ ਨੇ ਕਿਸੇ ਉਸਤਾਦ ਤੋਂ ਸੰਗੀਤ ਦੀ ਸਿਖਿਆ ਨਹੀਂ ਲਈ ਸੀ ਪਰ ਇੱਕ ਸੂਫੀ ਸੰਤ ਸਲਮਾਨ ਯੂਸਫ਼ ਤੋਂ ਉਨ੍ਹਾਂ ਨੇ ਸੰਗੀਤ ਦੇ ਗੁਰ ਸਿੱਖੇ। ਫਿਰ ਸਹਿਗਲ ਨੂੰ ਆਪਣੀ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਕਿਉਂਕਿ ਰੋਜ਼ਮਰ੍ਹਾ ਦੇ ਖ਼ਰਚਿਆਂ ਲਈ ਉਨ੍ਹਾਂ ਨੂੰ ਰੇਲਵੇ ਦੇ ਟਾਈਮਕੀਪਰ ਦੀ ਨੌਕਰੀ ਕਰਨੀ ਪਈ ਸੀ। ਇਸ ਮਗਰੋਂ ਉਨ੍ਹਾਂ ਨੇ ਰੈਗਮਿੰਟਨ ਨਾਮਕ ਟਾਈਪਿੰਗ ਮਸ਼ੀਨ ਦੀ ਕੰਪਨੀ ਵਿੱਚ ਸੇਲਜ਼ਮੈਨ ਦੀ ਨੌਕਰੀ ਕੀਤੀ।

ਸਹਿਗਲ ਦੀ ਪਹਿਲੀ ਫ਼ਿਲਮ:
ਸਾਲ 1930 ਵਿੱਚ ਕਲਕੱਤਾ ਦੇ ਸ਼ਾਸ਼ਤਰੀ ਸੰਗੀਤਕਾਰ ਤੇ ਸੰਗੀਤ ਨਿਰਦੇਸ਼ਕ ਹਰੀਸ਼ਚੰਦਰ ਬਾਲੀ ਨੇ ਉਨ੍ਹਾਂ ਨੂੰ ਆਰ.ਸੀ. ਬੋਰਾਲ ਨਾਲ ਮਿਲਵਾਇਆ। ਉਹ ਸਹਿਗਲ ਤੋਂ ਕਾਫੀ ਪ੍ਰਭਾਵਿਤ ਹੋਏ। ਕਲਕੱਤਾ ਦੇ ਨਿਊ ਥਿਏਟਰ ਦੇ ਬੀ.ਐੱਨ.ਸਰਕਾਰ ਨੇ ਉਨ੍ਹਾਂ ਨੂੰ 200 ਰੁਪਏ ਪ੍ਰਤੀ ਮਹੀਨਾ 'ਤੇ ਕੰਮ 'ਤੇ ਰੱਖ ਲਿਆ। ਸ਼ੁਰੂਆਤੀ ਦੌਰ ਵਿੱਚ ਉਨ੍ਹਾਂ ਨੂੰ ਬਤੌਰ ਨਾਇਕ ਸਾਲ 1932 ਵਿੱਚ ਆਈ ਉਰਦੂ ਫ਼ਿਲਮ 'ਮੁਹੱਬਤ ਕੇ ਆਂਸੂ' ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਸਾਲ ਉਨ੍ਹਾਂ ਨੇ ਦੋ ਫ਼ਿਲਮਾਂ 'ਸੁਬਹ ਕਾ ਸਿਤਾਰਾ' ਅਤੇ 'ਜ਼ਿੰਦਾ ਲਾਸ਼' ਵਿੱਚ ਵੀ ਕੰਮ ਕੀਤਾ। ਸਾਲ 1933 ਵਿੱਚ ਆਈ ਫਿਲਮ 'ਪੁਰਾਣ ਭਗਤ' ਦੀ ਕਾਮਯਾਬੀ ਤੋਂ ਬਾਅਦ ਉਨ੍ਹਾਂ ਦੀ ਬਤੌਰ ਗਾਇਕ ਕਾਫੀ ਹੱਦ ਤੱਕ ਫ਼ਿਲਮ ਉਦਯੋਗ ਵਿੱਚ ਪਛਾਣ ਬਣਨ ਲੱਗ ਪਈ ਸੀ।

ਦੇਵਦਾਸ, ਸੂਰਦਾਸ ਤੇ ਤਾਨਸੇਨ:
ਸਾਲ 1935 ਵਿੱਚ ਸ਼ਰਤਚੰਦਰ ਚੈਟਰਜੀ ਦੇ ਲੋਕਪ੍ਰਿਅ ਨਾਵਲ 'ਤੇ ਆਧਾਰਿਤ ਪੀ.ਸੀ.ਬਰੂਆ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਦੇਵਦਾਸ' ਦੀ ਸਫ਼ਲਤਾ ਤੋਂ ਬਾਅਦ ਸਹਿਗਲ ਨੇ ਬਤੌਰ ਨਾਇਕ ਤੇ ਗਾਇਕ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ। ਇਸ ਫ਼ਿਲਮ ਵਿੱਚ ਗਾਏ ਗਏ ਉਨ੍ਹਾਂ ਦੇ ਗੀਤ ਬਹੁਤ ਮਸ਼ਹੂਰ ਹੋਏ। ਬੰਗਾਲੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਨਿਊ ਥਿਏਟਰ ਲਈ 'ਪ੍ਰੈਸੀਡੈਂਟ', 'ਸਾਥੀ', 'ਸਟਰੀਟ ਸਿੰਗਰ' ਅਤੇ 'ਜ਼ਿੰਦਗੀ' ਵਰਗੀਆਂ ਕਾਮਯਾਬ ਫ਼ਿਲਮਾਂ ਵਿੱਚ ਨਾਇਕ ਤੇ ਗਾਇਕ ਦੇ ਤੌਰ 'ਤੇ ਕੰਮ ਕਰ ਕੇ ਪ੍ਰਸਿੱਧੀ ਖੱਟੀ। ਸਾਲ 1941 ਵਿੱਚ ਸਹਿਗਲ ਮੁੰਬਈ ਦੇ ਰਣਜੀਤ ਸਟੂਡਿਓ ਨਾਲ ਜੁੜ ਗਏ ਤੇ ਸਾਲ 1942 ਵਿੱਚ ਆਈ ਉਨ੍ਹਾਂ ਦੀ ਫ਼ਿਲਮ 'ਸੂਰਦਾਸ' ਅਤੇ 1943 ਵਿੱਚ 'ਤਾਨਸੇਨ' ਫ਼ਿਲਮ ਨੇ ਸਫ਼ਲਤਾ ਦਾ ਨਵਾਂ ਇਤਿਹਾਸ ਰਚਿਆ ਸੀ। ਸਾਲ 1946 ਵਿੱਚ ਸਹਿਗਲ ਨੇ ਸੰਗੀਤ ਸਮਰਾਟ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ ਵਿੱਚ ਬਣੀ ਫਿਲਮ 'ਸ਼ਾਹਜਹਾਂ' ਵਿੱਚ 'ਗਮ ਦੀਏ ਮੁਸਤਕਿਲ' ਅਤੇ 'ਜਬ ਦਿਲ ਹੀ ਟੂਟ ਗਿਆ' ਵਰਗੇ ਗੀਤ ਗਾ ਕੇ ਖੂਬ ਨਾਮ ਖੱਟਿਆ।

ਕੇ.ਐੱਲ.ਸਹਿਗਲ ਦਾ ਅੰਤਿਮ ਸਫਰ:
ਆਪਣੇ ਦੋ ਦਹਾਕਿਆਂ ਦੇ ਸਿਨੇ ਕੈਰੀਅਰ ਵਿੱਚ ਸਹਿਗਲ ਨੇ ਲੱਗਭੱਗ 36 ਫ਼ਿਲਮਾਂ ਵਿੱਚ ਨਾਇਕ ਦੇ ਤੌਰ 'ਤੇ ਭੂਮਿਕਾ ਨਿਭਾਈ। ਹਿੰਦੀ ਫ਼ਿਲਮਾਂ ਦੇ ਨਾਲ-ਨਾਲ ਉਨ੍ਹਾਂ ਨੇ ਉਰਦੂ, ਬੰਗਾਲੀ ਤੇ ਤਮਿਲ ਫ਼ਿਲਮਾਂ ਵਿੱਚ ਵੀ ਰੋਲ ਅਦਾ ਕੀਤਾ। ਫ਼ਿਲਮ ਉਦਯੋਗ ਵਿੱਚ ਆਪਣੇ ਪੂਰੇ ਕੈਰੀਅਰ ਦੌਰਾਨ ਉਨ੍ਹਾਂ ਨੇ ਲੱਗਭਗ 185 ਗੀਤ ਗਾਏ, ਜਿਨ੍ਹਾਂ ਵਿੱਚ 142 ਫ਼ਿਲਮੀ ਅਤੇ 43 ਗੈਰ-ਫ਼ਿਲਮੀ ਸਨ। ਆਪਣੀ ਮਨਮੋਹਕ ਆਵਾਜ਼ ਨਾਲ ਲੋਕ ਦੇ ਦਿਲ 'ਚ ਵਸਣ ਵਾਲੇ ਕੇ.ਐੱਲ.ਸਹਿਗਲ 43 ਸਾਲ ਦੀ ਉਮਰ ਵਿੱਚ (18 ਜਨਵਰੀ 1947 ਨੂੰ) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਹਿਗਲ ਦੀ ਮੌਤ ਤੋਂ ਬਾਅਦ ਬੀ.ਐੱਨ. ਸਰਕਾਰ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਅਮਰ ਸਹਿਗਲ' ਨਾਮ ਹੇਠ ਦਸਤਾਵੇਜ਼ੀ ਫਿਲਮ ਬਣਾਈ, ਜਿਸ ਵਿੱਚ ਸਹਿਗਲ ਦੇ ਗਾਏ ਹੋਏ ਗੀਤਾਂ ਵਿੱਚੋਂ 19 ਗੀਤਾਂ ਨੂੰ ਸ਼ਾਮਲ ਕੀਤਾ ਗਿਆ।

 
ਕੇ.ਐੱਲ. ਸਹਿਗਲ ਨਾਲ ਸੰਬੰਧਤ ਕੁਝ ਖਾਸ ਗੱਲਾਂ:
 • ਕੇ.ਐੱਲ. ਸਹਿਗਲ ਦੀ ਅੱਜ 114ਵੀਂ ਜਯੰਤੀ ਹੈ।
 • ਉਨ੍ਹਾਂ ਨੂੰ ਭਾਰਤ ਦਾ ਪਹਿਲਾ 'ਸੁਪਰਸਟਾਰ' ਕਿਹਾ ਜਾਂਦਾ ਹੈ।
 • ਉਨ੍ਹਾਂ ਦੀਆ ਫ਼ਿਲਮਾਂ ਤੇ ਗਾਏ ਹੋਏ ਗੀਤ ਭਾਰਤੀ ਸਿਨੇਮਾ ਵਿੱਚ ਮੀਲ ਦਾ ਪੱਥਰ ਸਾਬਿਤ ਹੋਏ।
 • ਸ਼ਹਿਰ ਵਿੱਚ ਹੋਣ ਵਾਲੀ ਰਾਮਲੀਲਾ ਵਿੱਚ ਕੇ.ਐੱਲ. ਸਹਿਗਲ ਸੀਤਾ ਦਾ ਰੋਲ ਨਿਭਾਉਂਦੇ ਸਨ।
 • ਸਾਲ 1930 ਵਿੱਚ ਕੇ.ਐੱਲ. ਸਹਿਗਲ ਨੇ ਜਦੋਂ ਗਾਇਕੀ ਸ਼ੁਰੂ ਕੀਤੀ ਤਾਂ ਉਸ ਸਮੇਂ ਫ਼ਿਲਮਾਂ 'ਸਾਈਲੈਂਟ ਫ਼ਿਲਮਾਂ' ਦੇ ਦੌਰ ਵਿੱਚੋਂ ਅਜੇ ਨਿਕਲੀਆਂ ਹੀ ਸਨ। ਇਸ ਲਈ ਕੇ.ਐੱਲ. ਸਹਿਗਲ ਨੂੰ ਉਸ ਸਮੇਂ ਸਭ ਕੁਝ ਆਪਣੇ ਦਮ 'ਤੇ ਕਰਨਾ ਪਿਆ।
 • ਕੇ.ਐੱਲ ਸਹਿਗਲ ਨੱਕ ਰਾਹੀਂ ਗਾਉਂਦੇ ਸਨ, ਇਸ ਲਈ ਉਨ੍ਹਾਂ ਦੀ ਗਾਇਕੀ ਥੋੜ੍ਹੀ ਹੱਟ ਕੇ ਸੀ ਤੇ ਉਨ੍ਹਾਂ ਦੀ ਆਵਾਜ਼ ਦਾ ਦਰਦ ਦਿਲ ਨੂੰ ਡੂੰਘਾਈ ਤੱਕ ਛੂਹ ਲੈਂਦਾ ਸੀ। 
 • ਸਾਲ 1932 ਵਿੱਚ ਉਨ੍ਹਾਂ ਦਾ ਪਹਿਲਾ ਗੈਰ-ਫ਼ਿਲਮੀ ਰਿਕਾਰਡ 'ਝੂਲਾਨਾ ਝੂਲਾਓ ਰੀ' ਆਇਆ ਸੀ ਤਾਂ ਇਸ ਦੇ ਲੱਗਭਗ 5 ਲੱਖ ਰਿਕਾਰਡ ਵਿਕੇ ਸਨ। ਇਹ ਇੱਕ ਬਹੁਤ ਵੱਡਾ ਰਿਕਾਰਡ ਸੀ ਕਿਉਂਕਿ ਉਸ ਸਮੇਂ ਬਹੁਤ ਹੀ ਘੱਟ ਲੋਕ ਸਨ, ਜਿਨ੍ਹਾਂ ਕੋਲ ਰਿਕਾਰਡ ਪਲੇਅਰ ਹੁੰਦਾ ਸੀ।

ਗੂਗਲ ਨੇ ਬਣਾਇਆ ਡੂਡਲ:
ਅੱਜ ਗੂਗਲ ਨੇ ਉਨ੍ਹਾਂ ਦੇ 114ਵੇਂ ਜਨਮ ਦਿਨ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਡੂਡਲ ਬਣਾਇਆ ਹੈ। ਇਸ ਡੂਡਲ ਵਿੱਚ ਕੇ.ਐੱਲ. ਸਹਿਗਲ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ, ਉਨ੍ਹਾਂ ਦੇ ਪਿੱਛੇ ਕਲਕੱਤਾ ਦੀਆਂ ਕੁਝ ਬਿਲਡਿੰਗਾਂ ਨਜ਼ਰ ਆ ਰਹੀਆਂ ਹਨ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.


[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER