ਮਨੋਰੰਜਨ

Monthly Archives: APRIL 2016


ਆਮਿਰ ਖਾਨ ਸੋਕਾ ਪ੍ਰਭਾਵਿਤ ਦੋ ਪਿੰਡਾਂ ਨੂੰ ਲੈਣਗੇ ਗੋਦ
20.04.16 - ਪੀ ਟੀ ਟੀਮ
ਆਮਿਰ ਖਾਨ ਸੋਕਾ ਪ੍ਰਭਾਵਿਤ ਦੋ ਪਿੰਡਾਂ ਨੂੰ ਲੈਣਗੇ ਗੋਦਆਪਣੇ ਅਸਹਿਣਸ਼ੀਲਤਾ ਵਾਲੇ ਬਿਆਨ ਨੂੰ ਲੈ ਕੇ ਪਿੱਛੇ ਜਿਹੇ ਚਰਚਾ ’ਚ ਰਹੇ ਆਮਿਰ ਖਾਨ ਨੇ ਨਾਨਾ ਪਾਟੇਕਰ ਅਤੇ ਅਕਸ਼ੇ  ਕੁਮਾਰ ਦੀ ਤਰਜ਼ ’ਤੇ ਇੱਕ ਨੇਕ ਫੈਸਲਾ ਲਿਆ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਆਮਿਰ ਖਾਨ ਮਹਾਂਰਾਸ਼ਟਰ ਦੇ ਦੋ ਪਿੰਡਾਂ ਨੂੰ ਗੋਦ ਲੈਣਗੇ।
ਗ਼ੌਰਤਲਬ ਹੈ ਕਿ ਪਿਛਲੇ ਦਿਨੀਂ ਆਮਿਰ ਨੇ ਮਹਾਂਰਾਸ਼ਟਰ ਦੇ ਸੋਕਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉੱਥੇ ਤਾਲ ਅਤੇ ਕੋਰੇਗਾਂਵ ਪਿੰਡ ਨਾਮੀ ਦੋ ਪਿੰਡਾਂ ਨੂੰ ਗੋਦ ਲੈਣ ਦਾ ਫੈਸਲਾ ਲਿਆ। ਉਨਾਂ ਨੇ ਦੱਸਿਆ ਕਿ ਇਨਾਂ ਦੋਵਾਂ ਪਿੰਡਾਂ ’ਚ ਸੋਕੇ ਕਾਰਨ ਸਥਿਤੀ ਬਦ ਤੋਂ ਬਦਤਰ ਹੈ।
 
ਆਪਣੀ ਆਉਣ ਵਾਲੀ ਫ਼ਿਲਮ ਦੰਗਲ ਦੇ ਕਾਫੀ ਵਿਅਸਤ ਸ਼ਡਿਊਲ ’ਚੋਂ ਸਮਾਂ ਕੱਢ ਕੇ ਆਮਿਰ ਨੇ ਸੋਕਾ ਪ੍ਰਭਾਵਿਤ ਇਲਾਕਿਆਂ ’ਚ ਗਏ ਅਤੇ ਉੱਥੇ ਦੀ ਸਥਿਤੀ ਦਾ ਜਾਇਜ਼ਾ ਲਿਆ, ਅਜਿਹਾ ਨਹੀਂ ਹੈ ਕਿ ਆਮਿਰ ਨੇ ਪਹਿਲੀ ਵਾਰ ਕੋਈ ਪਿੰਡ ਗੋਦ ਲਿਆ ਹੋਵੇ। ਇਸ ਤੋਂ ਪਹਿਲਾਂ ਵੀ 2001 ’ਚ ਗੁਜਰਾਤ ਵਿੱਚ ਭੂਚਾਲ ਤੋਂ ਬਾਅਦ ਮਦਦ ਲਈ ਤੁਰੰਤ ਅੱਗੇ ਆਉਂਦੇ ਹੋਏ ਪਿੰਡਾਂ ਨੂੰ ਗੋਦ ਲਿਆ ਸੀ। 
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬਿਗ ਬਾੱਸ 10 ਨਾਲ ਸਲਮਾਨ ਕਰਨਗੇ ਆਪਣੀ ਜੇਬ ਭਾਰੀ
03.04.16 - ਪੀ ਟੀ ਟੀਮ
ਬਿਗ ਬਾੱਸ 10 ਨਾਲ ਸਲਮਾਨ ਕਰਨਗੇ ਆਪਣੀ ਜੇਬ ਭਾਰੀਸੂਤਰਾਂ ਅਨੁਸਾਰ ਸਲਮਾਨ ਖਾਨ, ਜੋ ਪਿਛਲੇ 6 ਸਾਲਾਂ ਤੋਂ ਬਿਗ ਬਾੱਸ ਦੀ ਮੇਜ਼ਬਾਨੀ ਕਰ ਰਹੇ ਹਨ, ਇਸ ਵਾਰ ਵੀ ਸ਼ੋ 'ਚ ਬਣੇ ਰਹਿਣਗੇ। ਖਬਰਾਂ ਦੇ ਮੁਤਾਬਿਕ ਸ਼ੋ ਦੇ ਨਿਰਮਾਤਾ ਦਸਵੇਂ ਸੀਸਨ ਲਈ ਉਨ੍ਹਾਂ ਦੀ ਫੀਸ 30 ਪ੍ਰਤੀਸ਼ਤ ਵਧਾਉਣ ਲਈ ਮੰਨ ਗਏ ਹਨ।

ਸਲਮਾਨ ਖਾਨ ਬਿਗ ਬਾੱਸ 9 ਲਈ 6-8 ਕਰੋੜ ਰੁਪਏ ਪ੍ਰਤੀ ਐਪੀਸੋਡ ਲੈ ਰਹੇ ਸੀ ਤੇ ਦਸਵੇਂ ਸੀਜ਼ਨ 'ਚ ਬਣੇ ਰਹਿਣ ਲਈ ਉਨ੍ਹਾਂ ਨੇ ਫੀਸ 'ਚ 30 ਪ੍ਰਤੀਸ਼ਤ ਦੇ ਵਾਧੇ ਦੀ ਮੰਗ ਕੀਤੀ ਸੀ।

ਮਿਡ ਡੇ ਦੀ ਇੱਕ ਰਿਪੋਰਟ ਅਨੁਸਾਰ ਸ਼ੋ ਦੇ ਨਿਰਮਾਤਾਵਾਂ ਨੇ ਸਲਮਾਨ ਦੀ ਮੰਗ ਨੂੰ ਮੰਨ ਲਿਆ ਹੈ ਕਿਉਂਕਿ ਉਹ ਸ਼ੋ ਦੇ ਮੁੱਖ ਸਿਤਾਰੇ ਨੂੰ ਗਵਾਉਣਾ ਨਹੀਂ ਚਾਹੁੰਦੇ ਸੀ।

ਦਾ ਡੇਲੀ ਨੇ ਸੂਤਰਾਂ ਦੇ ਹਵਾਲੇ ਤੋਂ ਦਸਿਆ, "ਹਰ ਸਾਲ ਵਾਂਗ ਇਸ ਵਾਰ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਸਲਮਾਨ ਸ਼ੋ ਦੀ ਮੇਜ਼ਬਾਨੀ ਕਰਨਗੇ ਜਾਂ ਨਹੀਂ। ਪਰ ਚੈਨਲ ਵਾਲੇ ਇਸ ਵਾਰ ਵੀ ਉਨ੍ਹਾਂ ਨੂੰ ਸ਼ੋ ਦਾ ਹਿੱਸਾ ਬਣਨ ਲਈ ਮਨਾਉਣ ਵਿੱਚ ਕਾਮਿਆਬ ਰਹੇ ਤੇ ਉਨ੍ਹਾਂ ਦੀਆਂ ਕੁਝ ਸ਼ਰਤਾਂ ਵੀ ਮੰਨ ਲਈਆਂ।"

ਸਲਮਾਨ ਦੀਆਂ ਸ਼ਰਤਾਂ ਵਿਚੋਂ ਇੱਕ ਸ਼ਰਤ ਉਨ੍ਹਾਂ ਦੀ ਫੀਸ ਵਧਾਉਣ ਦੀ ਸੀ। ਸ਼ੋ ਨੂੰ ਵੱਧ ਟੀ.ਆਰ.ਪੀ. ਮਿਲਣ ਦਾ ਸਲਮਾਨ ਇੱਕ ਵੱਡਾ ਕਾਰਣ ਹਨ ਤੇ ਨਿਰਮਾਤਾ ਟੀ.ਆਰ.ਪੀ ਦੀ ਗੱਲ 'ਤੇ ਕੋਈ ਵੀ ਸਮਝੋਤਾ ਨਹੀਂ ਕਰਨਾ ਚਾਹੁੰਦੇ। ਇਸਲਈ ਉਹ ਫੀਸ ਵਧਾਉਣ ਨੂੰ ਮੰਨ ਗਏ। ਸਲਮਾਨ ਪਹਿਲਾਂ ਹੀ ਸਬ ਤੋਂ ਵੱਧ ਫ਼ੀਸ ਲੈਣ ਵਾਲੇ ਟੀਵੀ ਸ਼ੋ ਦੇ ਮੇਜ਼ਬਾਨ ਹਨ।

ਦਿਲਚਸਪ ਗਲ ਇਹ ਹੈ ਕਿ ਨੌਵੇਂ ਸੀਜ਼ਨ 'ਚ ਸਲਮਾਨ ਨੇ ਨਿਰਮਾਤਾ ਵਲੋਂ ਘੱਟ ਫੀਸ ਦੇਣ ਬਾਰੇ ਕਈ ਵਾਰ ਮਜ਼ਾਕ ਵੀ ਕੀਤਾ ਸੀ।

ਪਹਿਲਾਂ ਇਹ ਖਬਰਾਂ ਆ ਰਹੀਆਂ ਸੀ ਕਿ ਸਲਮਾਨ ਬਿਗ ਬਾੱਸ ਹੋਸਟ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਇਊਲੀਆ ਵਨਤੁਰ ਨਾਲ ਮਿਲ ਕੇ ਸਵੀਡਿਸ਼ ਸ਼ੋ "ਦਾ ਫਾਰਮ" ਦਾ ਭਾਰਤੀ ਸੰਸਕਰਣ ਬਣਾਉਣ ਜਾ ਰਹੇ ਹਨ।

ਇਸ ਵਾਰ ਬਿਗ ਬਾੱਸ ਵਿੱਚ ਸੈਲੀਬ੍ਰਿਟੀਜ਼ ਦੇ ਨਾਲ-ਨਾਲ ਆਮ ਆਦਮੀ ਵੀ ਭਾਗ ਲੈਣਗੇ। ਕਲਰਸ ਚੈਨਲ ਨੇ ਪ੍ਰਤੀਯੋਗੀਆਂ ਨੂੰ ਲਭਣ ਲਈ ਇੱਕ ਮੁਹਿਮ ਚਲਾਈ ਹੈ ਜਿਸਦੇ ਤਹਿਤ ਜੋ ਲੋਕ ਇਸ 'ਚ ਹਿੱਸਾ ਲੈਣਾ ਚਾਹੁੰਦੇ ਹੈਂ, ਉਹ ਚੈਨਲ ਨੂੰ ਆਪਣੀ 3 ਮਿੰਟ ਦੀ ਵੀਡੀਓ ਬਣਾ ਕੇ ਭੇਜਣਗੇ।

- ਸੁਮਨ ਸ਼ਰਮਾ
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER