ਮਨੋਰੰਜਨ

Monthly Archives: FEBRUARY 2018


ਸ੍ਰੀਦੇਵੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਹੋਇਆ ਖੁਲਾਸਾ
ਡੁੱਬਣ ਨਾਲ ਹੋਈ ਸ੍ਰੀਦੇਵੀ ਦੀ ਮੌਤ, ਖੂਨ ਵਿੱਚ ਮਿਲੀ ਸ਼ਰਾਬ
26.02.18 -
ਡੁੱਬਣ ਨਾਲ ਹੋਈ ਸ੍ਰੀਦੇਵੀ ਦੀ ਮੌਤ, ਖੂਨ ਵਿੱਚ ਮਿਲੀ ਸ਼ਰਾਬਐਕਟਰੈਸ ਸ੍ਰੀਦੇਵੀ ਦੀ ਮੌਤ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸ੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਨਾਲ ਹੋਈ ਹੈ। ਯੂ.ਏ.ਈ. ਦੇ ਅਖ਼ਬਾਰ 'ਖਲੀਜ ਟਾਈਮਸ' ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਹੈ ਕਿ ਸ੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਨਾਲ ਹੋਈ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ਵੀ ਸ੍ਰੀਦੇਵੀ ਦੀ ਫਾਰੈਂਸਿਕ ਰਿਪੋਰਟ ਜਾਰੀ ਕੀਤੀ ਹੈ। ਇਸ ਵਿੱਚ ਸ੍ਰੀਦੇਵੀ ਦੀ ਮੌਤ ਦੀ ਵਜ੍ਹਾ ਦੁਰਘਟਨਾਵਸ਼ ਡੁੱਬਣ ਨੂੰ ਦੱਸਿਆ ਗਿਆ ਹੈ। 'ਖਲੀਜ ਟਾਈਮਸ' ਦੇ ਮੁਤਾਬਕ ਸ੍ਰੀਦੇਵੀ ਦੇ ਖੂਨ ਵਿੱਚ ਸ਼ਰਾਬ ਦੇ ਵੀ ਨਿਸ਼ਾਨ ਮਿਲੇ ਹਨ। ਇਸ ਦੇ ਨਾਲ ਹੀ 'ਖਲੀਜ ਟਾਈਮਸ' ਨੇ ਡਾਕਟਰਾਂ ਦੇ ਹਵਾਲੇ ਤੋਂ ਇਸ ਗੱਲ ਨੂੰ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਨਹੀਂ ਹੋਈ ਸੀ।
 

'ਖਲੀਜ ਟਾਈਮਸ' ਦੀ ਰਿਪੋਰਟ ਦੇ ਮੁਤਾਬਕ ਸ੍ਰੀਦੇਵੀ ਦੀ ਮੌਤ ਵਿੱਚ ਸਾਜਿਸ਼ ਦਾ ਕੋਈ ਐਂਗਲ ਨਹੀਂ ਹੈ। ਦੁਬਈ ਵਿੱਚ ਸ੍ਰੀਦੇਵੀ ਦੇ ਰਿਸ਼ਤੇਦਾਰ ਕਾਨੂੰਨੀ ਪ੍ਰਕਿਰਿਆ ਨੂੰ ਪੂਰੀ ਕਰਨ ਵਿੱਚ ਲੱਗੇ ਹਨ। ਇਨ੍ਹਾਂ ਵਿੱਚ ਦੁਬਈ ਸਥਿਤ ਭਾਰਤੀ ਕਾਊਂਸਲੇਟ ਵੱਲੋਂ ਸ੍ਰੀਦੇਵੀ ਦੇ ਪਾਸਪੋਰਟ ਨੂੰ ਕੈਂਸਿਲ ਕਰਨਾ ਵੀ ਸ਼ਾਮਿਲ ਹੈ। ਸ੍ਰੀਦੇਵੀ ਦੇ ਖੂਨ ਵਿੱਚ ਅਲਕੋਹਲ ਦੇ ਅੰਸ਼ ਦਾ ਮਿਲਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਉਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। 'ਖਲੀਜ ਟਾਈਮਸ' ਦੀ ਰਿਪੋਰਟ ਦੇ ਮੁਤਾਬਕ ਬਾਥਰੂਮ ਵਿੱਚ ਉਨ੍ਹਾਂ ਨੂੰ ਚੱਕਰ ਆਇਆ ਅਤੇ ਇਸ ਦੇ ਬਾਅਦ ਉਹ ਬਾਥਟੱਬ ਵਿੱਚ ਡਿੱਗ ਪਈ। ਫਾਰੈਂਸਿਕ ਰਿਪੋਰਟ ਦੇ ਮੁਤਾਬਕ ਬਾਥਟੱਬ ਵਿੱਚ ਡੁੱਬ ਕੇ ਹੀ ਉਨ੍ਹਾਂ ਦੀ ਮੌਤ ਹੋਈ।
 
'ਗਲਫ ਨਿਊਜ਼' ਦੀ ਰਿਪੋਰਟ ਦੇ ਮੁਤਾਬਕ ਸ੍ਰੀਦੇਵੀ ਆਪਣਾ ਬੈਲੇਂਸ ਖੋਹ ਬੈਠੀ ਅਤੇ ਬਾਥਟੱਬ ਵਿੱਚ ਡਿੱਗ ਪਈ। 'ਗਲਫ ਨਿਊਜ਼' ਦੀ ਰਿਪੋਰਟ ਦੇ ਮੁਤਾਬਕ ਭਾਰਤ ਭੇਜੇ ਜਾਣ ਤੋਂ ਪਹਿਲਾਂ ਸ੍ਰੀਦੇਵੀ ਦੀ ਬਾਡੀ ਉੱਤੇ ਕੈਮੀਕਲ ਦਾ ਲੇਪ ਲਗਾਇਆ ਜਾ ਰਿਹਾ ਹੈ ਤਾਂਕਿ ਬਾਡੀ ਖਰਾਬ ਨਾ ਹੋਵੇ।

 
ਸ੍ਰੀਦੇਵੀ ਇੱਕ ਰਿਸ਼ਤੇਦਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਦੁਬਈ ਗਈ ਸਨ। ਵਿਆਹ ਵਿੱਚ ਪਤੀ ਬੋਨੀ ਕਪੂਰ ਅਤੇ ਧੀ ਖੁਸ਼ੀ ਕਪੂਰ ਵੀ ਸ਼ਾਮਿਲ ਹੋ ਸਨ, ਜਦੋਂ ਕਿ ਉਨ੍ਹਾਂ ਦੀ ਵੱਡੀ ਸਹੀ ਜਾਹਨਵੀ ਕਪੂਰ ਫਿਲਮ 'ਧੜਕ' ਦੀ ਸ਼ੂਟਿੰਗ ਦੇ ਕਾਰਨ ਨਹੀਂ ਜਾ ਸਕੀ ਸੀ।  ਮੀਡੀਆ ਰਿਪੋਰਟਸ ਦੇ ਅਨੁਸਾਰ, ਬੋਨੀ ਕਪੂਰ ਖੁਸ਼ੀ ਦੇ ਨਾਲ ਮੁੰਬਈ ਵਾਪਸ ਮੁੜ ਆਏ ਸਨ, ਜਦੋਂ ਕਿ ਸ੍ਰੀਦੇਵੀ ਨੇ ਹੋਟਲ ਵਿੱਚ ਰੁਕਣ ਦਾ ਫੈਸਲਾ ਕੀਤਾ ਸੀ। ਸ੍ਰੀਦੇਵੀ ਨੂੰ ਬੋਨੀ ਕਪੂਰ ਸਰਪ੍ਰਾਈਜ਼ ਦੇਣ ਲਈ ਦੁਬਾਰਾ ਦੁਬਈ ਗਏ ਸਨ।
 
'ਖਲੀਜ ਟਾਈਮਸ' ਦੇ ਹਵਾਲੇ ਤੋਂ ਖਬਰ ਆਈ ਸੀ ਕਿ ਬੋਨੀ ਕਪੂਰ ਆਪਣੀ ਪਤਨੀ ਸ੍ਰੀਦੇਵੀ ਨੂੰ ਇੱਕ ਸਪੈਸ਼ਲ ਸਰਪ੍ਰਾਈਜ਼ ਦੇਣਾ ਚਾਹੁੰਦੇ ਸਨ। ਉਹ ਸ੍ਰੀਦੇਵੀ ਨੂੰ ਡਿਨਰ ਲਈ ਲੈ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਸ਼ਾਮ ਨੂੰ ਸ੍ਰੀਦੇਵੀ ਨੂੰ ਆਪਣੇ ਪਲਾਨ ਬਾਰੇ ਦੱਸਿਆ ਤਾਂ ਸ੍ਰੀਦੇਵੀ ਤੁਰੰਤ ਤਿਆਰ ਹੋ ਗਈ। ਦੋਵਾਂ ਨੇ 15 ਮਿੰਟ ਇੱਕ-ਦੂਜੇ ਨਾਲ ਗੱਲ ਕੀਤੀ। ਫਿਰ ਸ੍ਰੀਦੇਵੀ ਤਿਆਰ ਹੋਣ ਲਈ ਵਾਸ਼ਰੂਮ ਵਿੱਚ ਚਲੀ ਗਈ।

ਬੋਨੀ ਕਪੂਰ ਉਸ ਦੌਰਾਨ ਸ੍ਰੀਦੇਵੀ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਉਹ ਕੁੱਝ ਦੇਰ ਤੱਕ ਬਾਹਰ ਨਹੀਂ ਆਈ, ਤਾਂ ਬੋਨੀ ਨੇ ਦਰਵਾਜਾ ਖੜਕਾਇਆ। ਇਸ ਦੇ ਬਾਅਦ ਵੀ ਜਦੋਂ ਸ੍ਰੀਦੇਵੀ ਨੇ ਦਰਵਾਜਾ ਨਹੀਂ ਖੋਲ੍ਹਿਆ ਤਾਂ ਬੋਨੀ ਨੇ ਧੱਕਾ ਮਾਰ ਕੇ ਦਰਵਾਜਾ ਖੋਲ੍ਹਿਆ। ਦਰਵਾਜਾ ਖੁੱਲ੍ਹਦੇ ਹੀ ਬੋਨੀ ਨੇ ਵੇਖਿਆ ਕਿ ਸ੍ਰੀਦੇਵੀ ਬੇਸੁਰਤ ਬਾਥਟੱਬ ਵਿੱਚ ਪਈ ਹਨ। ਉਨ੍ਹਾਂ ਦੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੋ ਰਹੀ ਸੀ। ਬੋਨੀ ਨੇ ਸ੍ਰੀਦੇਵੀ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਸ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਦੇ ਬਾਅਦ ਬੋਨੀ ਨੇ ਆਪਣੇ ਦੋਸਤ ਨੂੰ ਫੋਨ ਕੀਤਾ। ਕਰੀਬ ਰਾਤ 9 ਵਜੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। 
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬਾਲੀਵੁੱਡ ਦੀ 'ਨਗੀਨਾ' ਸ੍ਰੀਦੇਵੀ ਨਾਲ ਜੁੜੀਆਂ 13 ਗੱਲਾਂ
ਚਲੀ ਗਈ ਫਿਲਮਾਂ ਦੀ 'ਚਾਂਦਨੀ', ਹਮੇਸ਼ਾਂ ਯਾਦ ਆਉਣਗੇ ਉਹ 'ਲਮਹੇ'
25.02.18 - ਪੀ ਟੀ ਟੀਮ
ਚਲੀ ਗਈ ਫਿਲਮਾਂ ਦੀ 'ਚਾਂਦਨੀ', ਹਮੇਸ਼ਾਂ ਯਾਦ ਆਉਣਗੇ ਉਹ 'ਲਮਹੇ'ਪਰਦੇ ਉੱਤੇ ਆਪਣੇ ਚੁਲਬੁਲੇ ਅੰਦਾਜ ਨਾਲ ਹਲਚਲ ਮਚਾਉਣ ਵਾਲੀ ਅਦਾਕਾਰਾ ਸ੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ ਵਿੱਚ ਦਿਲ ਦੀ ਧੜਕਣ ਰੁਕਣ ਕਾਰਨ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੁਬਈ ਵਿੱਚ ਉਹ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਗਏ ਸੀ। ਇਹ ਉਹ ਅਦਾਕਾਰਾ ਸੀ ਜਿਸ ਨੇ ਆਪਣੀ ਧੀ ਦੀ ਪਹਿਲੀ ਫਿਲਮ ਲਈ ਆਪਣੇ ਆਪ ਨੂੰ ਇੰਨਾ ਤਿਆਰ ਕਰ ਲਿਆ ਸੀ ਕਿ ਜਿਵੇਂ ਇਹ ਉਸ ਦੀ ਆਪਣੀ ਪਹਿਲੀ ਫਿਲਮ ਹੋਵੇ। ਲੇਕਿਨ ਉਹ ਆਪਣੀ ਧੀ ਜਾਹਨਵੀ ਨੂੰ ਪਰਦੇ ਉੱਤੇ ਵੇਖ ਸਕਦੀ, ਇਸ ਤੋਂ ਪਹਿਲਾਂ ਹੀ ਕਿਸਮਤ ਨੇ ਉਸ ਦੀ ਜ਼ਿੰਦਗੀ ਦਾ ਪਰਦਾ ਸੁੱਟ ਦਿੱਤਾ। ਸ੍ਰੀਦੇਵੀ ਨੇ ਆਪਣੀ ਗਜਬ ਦੀ ਖੂਬਸੂਰਤੀ, ਦਿਲਕਸ਼ ਅਦਾਵਾਂ ਅਤੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਉੱਤੇ ਆਪਣੀ ਅਮਿੱਟ ਛਾਪ ਛੱਡੀ ਹੈ। ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਮਿਲ, ਮਲਿਆਲਮ, ਤੇਲਗੂ, ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਿਹਤਰੀਨ ਅਭਿਨੈ ਦੇ ਕਾਰਨ ਉਨ੍ਹਾਂ ਦੀ ਗਿਣਤੀ ਸਰਬੋਤਮ ਕਲਾਕਾਰਾਂ ਵਿੱਚ ਕੀਤੀ ਜਾਂਦੀ ਹੈ।
 

ਸ੍ਰੀਦੇਵੀ ਦੀ ਜ਼ਿੰਦਗੀ ਨਾਲ ਜੁੜੀਆਂ 13 ਗੱਲਾਂ:

 1. ਚਾਰ ਸਾਲ ਦੀ ਉਮਰ ਵਿੱਚ ਹੀ ਤਮਿਲ ਫਿਲਮਾਂ ਰਾਹੀਂ ਪਰਦੇ ਉੱਤੇ ਆਉਣੀ ਵਾਲੀ ਸ੍ਰੀਦੇਵੀ ਦਾ ਜਨਮ 13 ਅਗਸਤ, 1963 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਮੀਨਮਪੱਟੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਅਇਯਪਨ ਅਤੇ ਮਾਂ ਦਾ ਨਾਮ ਰਾਜੇਸ਼ਵਰੀ ਸੀ। ਉਨ੍ਹਾਂ ਦੇ ਪਿਤਾ ਇੱਕ ਵਕੀਲ ਸਨ। ਉਨ੍ਹਾਂ ਦੀ ਇੱਕ ਭੈਣ ਅਤੇ ਦੋ ਸੌਤੇਲੇ ਭਰਾ ਹਨ।

 2. ਸਾਲ 1976 ਤੱਕ ਸ੍ਰੀਦੇਵੀ ਨੇ ਕਈ ਦੱਖਣ ਭਾਰਤੀ ਫਿਲਮਾਂ ਵਿੱਚ ਬਤੌਰ ਬਾਲ ਕਲਾਕਰ ਕੰਮ ਕੀਤਾ। ਐਕਟਰੈਸ ਦੇ ਰੂਪ ਵਿੱਚ 1976 ਵਿੱਚ ਉਨ੍ਹਾਂ ਨੇ ਤਮਿਲ ਫਿਲਮ 'ਮੁੰਦਰੂ ਮੁਦਿਚੀ' ਵਿੱਚ ਕੰਮ ਕੀਤਾ।
 3. ਸ੍ਰੀਦੇਵੀ ਨੂੰ ਮਲਿਆਲਮ ਫਿਲਮ 'ਮੂਵੀ ਪੂਮਬੱਤਾ' (1971) ਲਈ ਕੇਰਲਾ ਸਟੇਟ ਫਿਲਮ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਇਸ ਦੌਰਾਨ ਕਈ ਤਮਿਲ-ਤੇਲੁਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

 4. ਸ੍ਰੀਦੇਵੀ ਨੇ ਹਿੰਦੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1979 ਵਿੱਚ ਫਿਲਮ 'ਸੋਲਵਾਂ ਸਾਵਨ' ਨਾਲ ਕੀਤੀ ਸੀ। ਲੇਕਿਨ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਫਿਲਮ 'ਹਿੰਮਤਵਾਲਾ' ਤੋਂ ਮਿਲੀ। ਇਸ ਫਿਲਮ ਦੇ ਬਾਅਦ ਉਹ ਹਿੰਦੀ ਸਿਨੇਮਾ ਦੀ ਸੁਪਰਸਟਾਰ ਅਦਾਕਾਰਾਵਾਂ ਵਿੱਚ ਸ਼ਾਮਿਲ ਹੋ ਗਈ।

 5. ਉਨ੍ਹਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਕਈ ਦਮਦਾਰ ਰੋਲ ਕੀਤੇ। ਉਨ੍ਹਾਂ ਨੇ ਹੇਮਾ ਮਾਲਿਨੀ ਅਭਿਨੀਤ ਫਿਲਮ 'ਸੀਤਾ ਔਰ ਗੀਤਾ' ਦੀ ਰੀਮੇਕ 'ਚਾਲਬਾਜ' ਵਿੱਚ ਡਬਲ ਰੋਲ ਨਿਭਾਇਆ। ਪੰਕਜ ਪਰਾਸ਼ਰ ਦੁਆਰਾ ਨਿਰਦੇਸ਼ਤ ਫਿਲਮ ਵਿੱਚ 'ਅੰਜੂ ਔਰ ਮੰਜੂ' ਦੇ ਕਿਰਦਾਰ ਨਾਲ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
 6. ਸਾਲ 1983 ਵਿੱਚ ਫਿਲਮ 'ਸਦਮਾ' ਵਿੱਚ ਸ੍ਰੀਦੇਵੀ ਦੱਖਣ ਸਿਨੇਮਾ ਦੇ ਅਦਾਕਾਰ ਕਮਲ ਹਾਸਨ ਨਾਲ ਨਜ਼ਰ ਆਈ। ਇਸ ਫਿਲਮ ਵਿੱਚ ਉਨ੍ਹਾਂ ਦੇ ਅਭਿਨੈ ਨੂੰ ਵੇਖ ਸਮੀਖਿਅਕ ਵੀ ਹੈਰਾਨ ਰਹਿ ਗਏ।

 7. ਸ੍ਰੀਦੇਵੀ ਨੂੰ ਫਿਲਮਾਂ ਵਿੱਚ ਆਪਣੇ ਹੀਰੋ ਮਿਥੁਨ ਚੱਕਰਵਰਤੀ ਨਾਲ ਪਿਆਰ ਹੋ ਗਿਆ। ਦੋਵਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਾ, ਹਾਲਾਂਕਿ ਮਿਥੁਨ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸਨ। ਉਨ੍ਹਾਂ ਦਿਨਾਂ 'ਚ ਦੋਵਾਂ ਦਾ ਫਿਲਮੀ ਕੈਰੀਅਰ ਉਚਾਈਆਂ 'ਤੇ ਸੀ ਅਤੇ ਉਨ੍ਹਾਂ ਦੇ ਪਿਆਰ ਦੇ ਚਰਚੇ ਵੀ ਆਮ ਹੋ ਗਏ। ਇਸ ਸਭ ਨੇ ਮਿਥੁਨ ਦੇ ਵਿਆਹੁਤਾ ਜੀਵਨ ਵਿੱਚ ਭੂਚਾਲ ਲਿਆ ਕੇ ਰੱਖ ਦਿੱਤਾ ਸੀ, ਜਿਸ ਦੇ ਬਾਅਦ ਮਿਥੁਨ ਨੇ ਸਾਰਿਆਂ ਨੂੰ ਆਪਣੇ ਅਤੇ ਸ੍ਰੀਦੇਵੀ ਦੇ ਰਿਸ਼ਤੇ ਦੀ ਸਫਾਈ ਦਿੱਤੀ।

 8. ਇਸ ਦੇ ਬਾਅਦ ਸ੍ਰੀਦੇਵੀ ਨੇ 1996 ਵਿੱਚ ਆਪਣੀ ਉਮਰ ਤੋਂ ਲੱਗਭੱਗ 8 ਸਾਲ ਵੱਡੇ ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ- ਜਾਹਨਵੀ ਅਤੇ ਖੁਸ਼ੀ ਕਪੂਰ। ਫਿਲਹਾਲ ਇਨ੍ਹਾਂ ਦੀ ਵੱਡੀ ਧੀ ਪੂਰੀ ਤਰ੍ਹਾਂ ਨਾਲ ਬਾਲੀਵੁੱਡ ਵਿੱਚ ਆਉਣ ਨੂੰ ਤਿਆਰ ਹੈ।
 9. ਸਾਲ 1996 ਵਿੱਚ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਤੋਂ ਬਾਅਦ ਸ੍ਰੀਦੇਵੀ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ। ਲੇਕਿਨ ਇਸ ਦੌਰਾਨ ਉਹ ਕਈ ਟੀਵੀ ਸ਼ੋ ਵਿੱਚ ਨਜ਼ਰ ਆਈ।

 10. ਸ੍ਰੀਦੇਵੀ ਨੇ ਸਾਲ 2012 ਵਿੱਚ ਗੌਰੀ ਸ਼ਿੰਦੇ ਦੀ ਫਿਲਮ 'ਇੰਗਲਿਸ਼ ਵਿੰਗਲਿਸ਼' ਨਾਲ ਸੁਨਹਿਰੇ ਪਰਦੇ ਉੱਤੇ ਆਪਣੀ ਵਾਪਸੀ ਕੀਤੀ। ਹਿੰਦੀ ਸਿਨੇਮਾ ਤੋਂ ਕਈ ਸਾਲਾਂ ਤੱਕ ਦੂਰ ਰਹਿਣ ਦੇ ਬਾਅਦ ਵੀ ਫਿਲਮ 'ਇੰਗਲਿਸ਼ ਵਿੰਗਲਿਸ਼' ਵਿੱਚ ਉਨ੍ਹਾਂ ਨੇ ਬਿਹਤਰੀਨ ਅਭਿਨੈ ਰਾਹੀਂ ਆਲੋਚਕਾਂ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ।

 11. ਸ੍ਰੀਦੇਵੀ ਨੂੰ ਭਾਰਤ ਸਰਕਾਰ ਨੇ ਸਾਲ 2013 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚਾਲਬਾਜ (1992) ਅਤੇ ਲਮਹੇ (1990) ਲਈ ਬੈਸਟ ਐਕਟਰੈਸ ਦਾ ਫਿਲਮਫੇਅਰ ਐਵਾਰਡ ਵੀ ਮਿਲ ਚੁੱਕਿਆ ਹੈ।
 12. ਸ੍ਰੀਦੇਵੀ ਨੇ 'ਜੈਸੇ ਕੋ ਤੈਸਾ', 'ਜੂਲੀ', 'ਸੋਲਹਵਾਂ ਸਾਲ', 'ਹਿੰਮਤਵਾਲਾ', 'ਜਸਟਿਸ ਚੌਧਰੀ', 'ਜਾਨੀ ਦੋਸਤ', 'ਕਲਾਕਾਰ', 'ਸਦਮਾ', 'ਅਕਲਮੰਦ', 'ਇਨਕਲਾਬ', 'ਜਾਗ ਉਠਾ ਇਨਸਾਨ', 'ਨਯਾ ਕਦਮ', 'ਮਕਸਦ', 'ਤੋਹਫਾ', 'ਬਲੀਦਾਨ', 'ਮਾਸਟਰ ਜੀ', 'ਸਰਫਰੋਸ਼', 'ਆਖਰੀ ਰਾਸਤਾ', 'ਭਗਵਾਨ ਦਾਦਾ', 'ਧਰਮ ਅਧਿਕਾਰੀ', 'ਘਰ ਸੰਸਾਰ', 'ਨਗੀਨਾ', 'ਕਰਮਾ', 'ਸੁਹਾਗਨ', 'ਸਲਤਨਤ', 'ਔਲਾਦ', 'ਹਿੰਮਤ ਔਰ ਮਿਹਨਤ', 'ਨਜਰਾਨਾ', 'ਜਵਾਬ ਹਮ ਦੇਂਗੇ', 'ਮਿਸਟਰ ਇੰਡੀਆ', 'ਸ਼ੇਰਨੀ', 'ਸੋਨੇ ਪੇ ਸੁਹਾਗਾ', 'ਚਾਂਦਨੀ', 'ਗੁਰੂ', 'ਨਿਗਾਹੇਂ', 'ਬੰਜਾਰਨ', 'ਫਰਿਸ਼ਤੇ', 'ਪੱਥਰ ਕੇ ਇਨਸਾਨ', 'ਲਮਹੇ', 'ਖੁਦਾ ਗਵਾਹ', 'ਹੀਰ ਰਾਂਝਾ', 'ਚੰਦਰਮੁਖੀ', 'ਗੁੰਮਰਾਹ', 'ਰੂਪ ਕੀ ਰਾਨੀ ਚੋਰਾਂ ਕਾ ਰਾਜਾ', 'ਚਾਂਦ ਕਾ ਟੁਕੜਾ', 'ਲਾਡਲਾ', 'ਆਰਮੀ', 'ਮਿਸਟਰ ਬੇਚਾਰਾ', 'ਕੌਨ ਸੱਚਾ ਕੌਨ ਝੂਠਾ', 'ਜੁਦਾਈ', 'ਮਿਸਟਰ ਇੰਡੀਆ 2' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

 13. ਸ੍ਰੀਦੇਵੀ ਨੇ ਆਪਣੇ ਲੰਬੇ ਕੈਰੀਅਰ ਵਿੱਚ ਲੱਗਭੱਗ 200 ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ 63 ਹਿੰਦੀ, 62 ਤੇਲਗੂ, 58 ਤਮਿਲ ਅਤੇ 21 ਮਲਿਆਲਮ ਫਿਲਮਾਂ ਸ਼ਾਮਿਲ ਹਨ। 
 
[home] 1-4 of 4


Comment by: Pyush Goyal

SHE WAS TERRAFIC JUST MIND BLOWING AND VERY SIMPLE

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਬਾਲੀਵੁੱਡ 'ਚ ਸੋਗ ਦੀ ਲਹਿਰ
ਮਸ਼ਹੂਰ ਅਦਾਕਾਰਾ ਸ੍ਰੀਦੇਵੀ ਦਾ ਦਿਹਾਂਤ
25.02.18 - ਪੀ ਟੀ ਟੀਮ
ਮਸ਼ਹੂਰ ਅਦਾਕਾਰਾ ਸ੍ਰੀਦੇਵੀ ਦਾ ਦਿਹਾਂਤਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ੍ਰੀਦੇਵੀ ਹੁਣ ਸਾਡੇ ਵਿੱਚ ਨਹੀਂ ਰਹੀ। ਸ਼ਨੀਵਾਰ (24 ਫਰਵਰੀ) ਨੂੰ ਕਾਰਡਿਅਕ ਅਰੈਸਟ (ਦਿਲ ਦੀ ਧੜਕਣ ਰੁਕਣ) ਦੀ ਵਜ੍ਹਾ ਨਾਲ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਆਪਣੇ ਆਖਰੀ ਪਲਾਂ ਵਿੱਚ 54 ਸਾਲਾ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਨਾਲ ਦੁਬਈ ਵਿੱਚ ਸਨ। ਮੀਡੀਆ ਰਿਪੋਟਸ ਦੇ ਮੁਤਾਬਕ ਸ੍ਰੀਦੇਵੀ ਦੁਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਗਏ ਸੀ। ਬੋਨੀ ਕਪੂਰ ਦੇ ਛੋਟੇ ਭਰਾ ਅਤੇ ਐਕਟਰ ਸੰਜੈ ਕਪੂਰ ਨੇ ਸ਼੍ਰੀਦੇਵੀ ਦੇ ਨਿਧਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਰਾਤ 11 ਤੋਂ 11:30 ਵਜੇ ਦੇ ਵਿੱਚ ਹੋਈ ਹੈ।

ਸੰਜੈ ਕਪੂਰ ਨੇ ਸ੍ਰੀਦੇਵੀ ਦੇ ਨਿਧਨ ਦੇ ਬਾਰੇ ਇੰਡੀਅਨਐਕਸਪ੍ਰੈੱਸ ਆਨਲਾਈਨ ਨੂੰ ਦੱਸਿਆ ਕਿ ਉਹ ਖੁਦ ਵੀ ਦੁਬਈ ਵਿੱਚ ਹੀ ਸੀ ਅਤੇ ਥੋੜ੍ਹੀ ਦੇਰ ਪਹਿਲਾਂ ਭਾਰਤ ਪਰਤੇ ਹੀ ਸੀ ਕਿ ਇਹ ਖਬਰ ਆ ਗਈ। ਸੰਜੈ ਦੋਬਾਰਾ ਦੁਬਈ ਜਾ ਰਹੇ ਹਨ। ਦਰਅਸਲ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਅਤੇ ਛੋਟੀ ਧੀ ਖੁਸ਼ੀ ਦੇ ਨਾਲ ਮੋਹਿਤ ਮਾਰਵਾਹ ਦੇ ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਨ ਦੁਬਈ ਗਈ ਸੀ। ਉਨ੍ਹਾਂ ਦੇ ਨਿਧਨ ਦੀ ਖਬਰ ਸੁਣ ਕੇ ਲੋਕ ਮੁੰਬਈ ਵਿੱਚ ਉਨ੍ਹਾਂ ਦੇ ਘਰ ਦੇ ਕੋਲ ਜਮ੍ਹਾਂ ਹੋ ਰਹੇ ਹਨ। ਉਨ੍ਹਾਂ ਦੀ ਵੱਡੀ ਧੀ ਜਾਹਨਵੀ ਭਾਰਤ ਵਿੱਚ ਹੀ ਹੈ। ਉਹ ਸ਼ੂਟਿੰਗ ਦੀ ਵਜ੍ਹਾ ਨਾਲ ਪਰਿਵਾਰ ਦੇ ਨਾਲ ਦੁਬਈ ਨਹੀਂ ਗਈ ਸੀ।

ਉਥੇ ਹੀ ਸ੍ਰੀਦੇਵੀ ਦੇ ਨਿਧਨ ਦੀ ਖਬਰ ਨਾਲ ਬਾਲੀਵੁੱਡ ਵਿੱਚ ਦੁੱਖ ਦਾ ਮਾਹੌਲ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਬਾਲੀਵੁੱਡ ਦੇ ਕਈ ਸਟਾਰਸ ਇਸ ਦੁਖਦ ਘਟਨਾ ਉੱਤੇ ਟਵੀਟ ਕਰ ਕੇ ਦੁੱਖ ਜਤਾ ਰਹੇ ਹਨ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਕੇ ਲਿਖਿਆ ਹੈ ਕਿ, 'ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਸ਼੍ਰੀਦੇਵੀ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਦੇ ਪ੍ਰਤੀ ਸੰਵੇਦਨਾ। ਇੱਕ ਕਾਲਾ ਦਿਨ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿਓ।' ਪ੍ਰੀਤੀ ਜਿੰਟਾ ਨੇ ਲਿਖਿਆ, 'ਇਹ ਸੁਣ ਕੇ ਦੁਖੀ ਅਤੇ ਹੈਰਾਨ ਹਾਂ ਕਿ ਮੇਰੀ ਆਲ ਟਾਈਮ ਫੇਵਰਿਟ ਸ੍ਰੀਦੇਵੀ ਨਹੀਂ ਰਹੇ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦਵੇ।'

[home] 1-4 of 4


Comment by: Goldy Gandotra

Absolutely devastated to hear about the passing of #Shridevi ..What a dark black terrible moment in time..May her sole rest in Peace

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫਿਲਮ
ਭਾਰਤੀ ਕਾਮੇਡੀ ਫਿਲਮਾਂ ਵਿੱਚ ਮੀਲ ਪੱਥਰ ਹੈ ਫਿਲਮ 'ਚੁਪਕੇ-ਚੁਪਕੇ'
22.02.18 - ਕੁਲਦੀਪ ਕੌਰ
ਭਾਰਤੀ ਕਾਮੇਡੀ ਫਿਲਮਾਂ ਵਿੱਚ ਮੀਲ ਪੱਥਰ ਹੈ ਫਿਲਮ 'ਚੁਪਕੇ-ਚੁਪਕੇ'ਭਾਰਤੀ ਸਿਨੇਮਾ ਵਿੱਚ ਬਹੁਤ ਸਾਰੇ ਅਦਾਕਾਰਾਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਬਹੁਪੱਖੀ ਪ੍ਰਤਿਭਾ ਦੇ ਮਾਲਕ ਹੋਣ ਦੇ ਬਾਵਜੂਦ ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਨਿਭਾਏ ਕਿਰਦਾਰਾਂ ਦੇ ਖਾਸ ਅਕਸ ਵਿੱਚ ਕੈਦ ਹੋ ਕੇ ਰਹਿ ਗਏ ਅਤੇ ਬਾਕੀ ਸਾਰੀ ਉਮਰ ਉਨ੍ਹਾਂ ਨੂੰ ਉਸੇ ਕਿਰਦਾਰ ਦੀਆਂ ਨਕਲਾਂ ਉਤਾਰਣੀਆਂ ਪੈ ਗਈਆਂ। ਫਿਲਮ 'ਚੁਪਕੇ-ਚੁਪਕੇ' ਉਸੇ ਸਾਲ ਰਿਲੀਜ਼ ਹੋਈ ਜਿਸ ਸਾਲ ਹਿੰਦੀ ਸਿਨੇਮਾ ਦੀ ਕਲਾਸਿਕ ਮੰਨੀ ਜਾਂਦੀ ਫਿਲਮ 'ਸ਼ੋਅਲੇ' ਰਿਲੀਜ਼ ਹੋਈ। 'ਸ਼ੋਅਲੇ' ਫਿਲਮ ਵਿੱਚ ਅਮਿਤਾਬ ਬੱਚਨ ਨੇ ਜਯ ਅਤੇ ਧਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਦੇ ਵੱਖ-ਵੱਖ ਰੰਗਾਂ ਨੂੰ ਉਨ੍ਹਾਂ ਨੇ ਆਪਣੀਆਂ ਅਨੇਕਾਂ ਫਿਲਮਾਂ ਵਿੱਚ ਦੁਹਰਾਇਆ। ਇਸ ਭੂਮਿਕਾ ਦਾ ਅਮਿਤਾਬ ਬੱਚਨ ਨੂੰ ਹਿੰਦੀ ਸਿਨੇਮਾ ਦਾ 'ਐਂਗਰੀ ਯੰਗ ਮੈਨ' ਬਣਾਉਣ ਵਿੱਚ ਅਤੇ ਧਰਮਿੰਦਰ ਨੂੰ 'ਹੀਮੈਨ' ਬਣਾਉਣ ਵਿੱਚ ਵੀ ਵੱਡਾ ਰੋਲ ਸੀ।

ਅਮਿਤਾਬ ਬੱਚਨ ਅਤੇ ਧਰਮਿੰਦਰ ਦੀ ਅਦਾਕਾਰੀ ਦਾ ਅਸਲ ਰੂਪ ਰਿਸ਼ੀਕੇਸ਼ ਮੁਖਰਜੀ ਦੁਆਰਾ ਨਿਰਦੇਸ਼ਤ ਫਿਲਮ 'ਚੁਪਕੇ-ਚੁਪਕੇ' ਵਿੱਚ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੋਵਾਂ ਨੇ ਇੰਨੀ ਸੁਭਾਵਿਕ ਅਦਾਕਾਰੀ ਕੀਤੀ ਹੈ ਕਿ ਦਰਸ਼ਕਾਂ ਨੂੰ ਉਹ ਪਰਿਵਾਰਕ ਮੈਂਬਰਾਂ ਵਾਂਗ ਭਾਸਣ ਲੱਗਦੇ ਹਨ। ਇਹ ਫਿਲਮ ਇਸ ਗੱਲ ਦਾ ਵੀ ਸਬੂਤ ਹੈ ਕਿ ਇਨ੍ਹਾਂ ਦੋਵਾਂ ਅਦਾਕਾਰਾਂ ਨੂੰ 'ਸ਼ੋਅਲੇ' ਦੀ ਸਫਲਤਾ ਦੀ ਕਿੰਨੀ ਭਾਰੀ ਕੀਮਤ ਅਦਾ ਕਰਨੀ ਪਈ ਹੈ।

ਫਿਲਮ 'ਚੁਪਕੇ-ਚੁਪਕੇ' ਪੂਰੀ ਤਰ੍ਹਾਂ ਨਾਲ ਕਾਮੇਡੀ ਅਧਾਰਿਤ ਹੈ ਪਰ ਸਾਰੀ ਫਿਲਮ ਵਿੱਚ ਹਾਸਾ ਆਪਣੇ-ਆਪ ਅਜਿਹੀਆਂ ਸਥਿਤੀਆਂ ਤੋਂ ਉਪਜਦਾ ਹੈ ਜਿਨ੍ਹਾਂ ਵਿੱਚ ਕਿਰਦਾਰ ਆਪ-ਮੁਹਾਰੇ ਫਸਦੇ ਚਲੇ ਜਾਂਦੇ ਹਨ। ਰਿਸ਼ੀਕੇਸ਼ ਮੁਖਰਜੀ ਕਾਮੇਡੀ ਪੈਦਾ ਕਰਨ ਲਈ ਨਾ ਤਾਂ ਕਿਰਦਾਰਾਂ ਦੀਆਂ ਸਰੀਰਿਕ-ਮਾਨਸਿਕ ਕਮੀਆਂ ਦਾ ਮਜ਼ਾਕ ਉਡਾਉਣ ਦਾ ਤਰੀਕਾ ਅਪਣਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਲਈ ਕਾਮੇਡੀ ਦਾ ਅਰਥ ਕਿਰਦਾਰਾਂ ਨੂੰ ਇੱਕ-ਦੂਜੇ ਨੂੰ ਆਨੀ-ਬਹਾਨੀ ਜ਼ਲੀਲ ਕਰਨਾ ਹੈ ਸਗੋਂ ਉਨ੍ਹਾਂ ਦੇ ਕਿਰਦਾਰ ਜ਼ਿੰਦਗੀ ਨੂੰ ਹੱਸਦੇ-ਹੱਸਦੇ ਗੁਜ਼ਾਰਣ ਦਾ ਸੁਨੇਹਾ ਦੇਣ ਵਾਲੇ ਹੁੰਦੇ ਹਨ। ਇਸ ਫਿਲਮ ਵਿੱਚ ਸਾਰੀ ਕਾਮੇਡੀ ਫਿਲਮ ਦੇ ਜ਼ਬਰਦਸਤ ਸਕਰੀਨ-ਪਲੇਅ ਵਿੱਚੋਂ ਉਪਜਦੀ ਹੈ।
----------
ਰਿਸ਼ੀਕੇਸ਼ ਮੁਖਰਜੀ ਕਾਮੇਡੀ ਪੈਦਾ ਕਰਨ ਲਈ ਨਾ ਤਾਂ ਕਿਰਦਾਰਾਂ ਦੀਆਂ ਸਰੀਰਿਕ-ਮਾਨਸਿਕ ਕਮੀਆਂ ਦਾ ਮਜ਼ਾਕ ਉਡਾਉਣ ਦਾ ਤਰੀਕਾ ਅਪਣਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਲਈ ਕਾਮੇਡੀ ਦਾ ਅਰਥ ਕਿਰਦਾਰਾਂ ਨੂੰ ਇੱਕ-ਦੂਜੇ ਨੂੰ ਆਨੀ-ਬਹਾਨੀ ਜ਼ਲੀਲ ਕਰਨਾ ਹੈ ਸਗੋਂ ਉਨ੍ਹਾਂ ਦੇ ਕਿਰਦਾਰ ਜ਼ਿੰਦਗੀ ਨੂੰ ਹੱਸਦੇ-ਹੱਸਦੇ ਗੁਜ਼ਾਰਣ ਦਾ ਸੁਨੇਹਾ ਦੇਣ ਵਾਲੇ ਹੁੰਦੇ ਹਨ।
----------
ਫਿਲਮ ਦੀ ਕਹਾਣੀ ਅਨੁਸਾਰ ਪ੍ਰੋਫੈਸਰ ਪਰੀਮਲ ਤ੍ਰਿਪਾਠੀ (ਧਰਮਿੰਦਰ) ਬਨਸਪਤੀ ਵਿਗਿਆਨ ਪੜ੍ਹਾਉਂਦਾ ਹੈ ਅਤੇ ਸੁਭਾਅ ਤੋਂ ਕਾਫੀ ਮਜ਼ਾਕੀਆ ਹੈ। ਇੱਕ ਵਾਰ ਕਾਲਜ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਉਸ ਦੀ ਮੁਲਾਕਾਤ ਸੁਲੇਖਾ ਚਤੁਰਵੇਦੀ (ਸ਼ਰਮੀਲਾ ਟੈਗੋਰ) ਨਾਲ ਹੁੰਦੀ ਹੈ ਜੋ ਪਿਆਰ ਵਿੱਚ ਵੱਟ ਜਾਂਦੀ ਹੈ। ਉਸ ਦੇ ਜਾਣੂ ਇੱਕ ਗੈਸਟ ਹਾਊਸ ਦੇ ਚੌਕੀਦਾਰ ਨੂੰ ਪਿੰਡ ਜਾਣ ਲਈ ਜਦੋਂ ਛੁੱਟੀ ਨਹੀਂ ਮਿਲਦੀ ਤਾਂ ਪ੍ਰੋਫੈਸਰ ਪਰੀਮਲ ਤ੍ਰਿਪਾਠੀ ਉਸ ਦੀ ਮਦਦ ਕਰਨ ਲਈ ਖੁਦ ਚੌਕੀਦਾਰ ਬਣ ਕੇ ਉਸ ਦੀ ਥਾਂ 'ਤੇ ਡਿਊਟੀ ਕਰਨ ਲੱਗਦਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਸੁਲੇਖਾ ਉਸ ਨਾਲ ਮੰਦਿਰ ਵਿੱਚ ਵਿਆਹ ਕਰਵਾ ਲੈਂਦੀ ਹੈ ਤੇ ਸੋਚਦੀ ਹੈ ਕਿ ਮੌਕਾ ਆਉਣ 'ਤੇ ਘਰਦਿਆਂ ਨੂੰ ਦੱਸ ਦਿਆਂਗੇ ਪਰ ਉਹ ਆਪਣੇ ਜੀਜੇ (ਓਮ ਪ੍ਰਕਾਸ਼) ਦੀ ਵਿਦਵਤਾ ਤੋਂ ਇੰਨੀ ਪ੍ਰਭਾਵਿਤ ਹੈ ਕਿ ਉਹ ਝਿਜਕ ਜਾਂਦੀ ਹੈ।

ਦੂਜੇ ਪਾਸੇ ਉਸ ਦਾ ਜੀਜਾ ਆਪਣੇ ਮਿੱਤਰ ਨੂੰ ਪੱਤਰ ਲਿਖ ਕੇ ਇੱਕ ਅਜਿਹੇ ਡਰਾਈਵਰ ਦਾ ਇੰਤਜ਼ਾਮ ਕਰਨ ਲਈ ਆਖਦਾ ਹੈ ਜਿਸ ਨੂੰ ਸ਼ੁੱਧ ਹਿੰਦੀ ਆਉਂਦੀ ਹੋਵੇ ਕਿਉਂਕਿ ਉਸ ਦਾ ਮੌਜੂਦਾ ਡਰਾਈਵਰ (ਕੇਸ਼ਟੋ ਮੁਖਰਜੀ) ਹਿੰਦੀ ਦੀ ਵਿਆਕਰਣ ਗਲਤ ਬੋਲਦਾ ਹੈ।ਪ੍ਰੋਫੈਸਰ ਪਰੀਮਲ ਤ੍ਰਿਪਾਠੀ ਨੂੰ ਸੁਲੇਖਾ ਦੇ ਜੀਜੇ 'ਤੇ ਆਪਣੀ ਵਿਦਵਤਾ ਦਾ ਰੋਅਬ ਜਮਾਉਣ ਦਾ ਇਹ ਸੁਨਹਿਰੀ ਮੌਕਾ ਲੱਗਦਾ ਹੈ ਤੇ ਉਹ ਸੁਲੇਖਾ ਦੇ ਘਰ ਡਰਾਈਵਰ ਪਿਆਰੇ ਲਾਲ ਬਣ ਕੇ ਆ ਜਾਂਦਾ ਹੈ। ਉਹ ਅਤੇ ਸੁਲੇਖਾ ਜੀਜਾ ਜੀ ਸਾਹਮਣੇ ਇੱਦਾਂ ਦਾ ਵਰਤਾਓ ਕਰਦੇ ਹਨ ਜਿਵੇਂ ਦੋਵਾਂ ਨੂੰ ਆਪਸ ਵਿੱਚ ਗਹਿਰੀ ਮੁਹੱਬਤ ਹੋਵੇ। ਜੀਜਾ ਇੱਕ ਡਰਾਈਵਰ ਦੇ ਇੱਦਾਂ ਦੇ ਵਰਤਾਓ 'ਤੇ ਖਫਾ ਖੂੰਨ ਹੁੰਦਾ ਰਹਿੰਦਾ ਹੈ।

ਇਸ ਖੇਡ ਨੂੰ ਜ਼ਿਆਦਾ ਮਜ਼ੇਦਾਰ ਬਣਾਉਣ ਦੇ ਚੱਕਰ ਵਿੱਚ ਉਹ ਆਪਣੇ ਇੱਕ ਹੋਰ ਪ੍ਰਫੈਸਰ ਮਿੱਤਰ ਸੁਕੁਮਾਰ ਸਿਨਹਾ (ਅਮਿਤਾਬ ਬੱਚਨ) ਨੂੰ ਪ੍ਰੋਫੈਸਰ ਪਰੀਮਲ ਤ੍ਰਿਪਾਠੀ ਦੇ ਤੌਰ 'ਤੇ ਸ਼ਾਮਿਲ ਕਰ ਲੈਂਦੇ ਹਨ ਜਿਸ ਨੂੰ ਉਸੇ ਘਰ ਦੀ ਇੱਕ ਹੋਰ ਕੁੜੀ ਵਸੁਧਾ (ਜਯਾ ਭਾਦੁੜੀ) ਨਾਲ ਪਿਆਰ ਹੋ ਜਾਂਦਾ ਹੈ। ਇਸ ਸਾਰੀ ਸਥਿਤੀ ਵਿੱਚ ਲਗਾਤਾਰ ਹਾਸੇ ਵਾਲੀਆਂ ਸਥਿਤੀਆਂ ਉਪਜਦੀਆਂ ਰਹਿੰਦੀਆਂ ਹਨ। ਜਦੋਂ ਆਖਰ ਵਿੱਚ ਪੂਰੀ ਘੁੰਡੀ ਖੁਲਦੀ ਹੈ ਤਾਂ ਕਿਰਦਾਰਾਂ ਦੇ ਨਾਲ-ਨਾਲ ਦਰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਹਨ।

ਫਿਲਮ ਦਾ ਸੰਗੀਤ ਵੀ ਆਪਣੇ-ਆਪ ਵਿਚ ਆਪਣੀ ਉਦਾਹਰਣ ਆਪ ਹੈ। ਫਿਲਮ ਦਾ ਬੇਹੱਦ ਮਾਰਮਿਕ ਗਾਣਾ, 'ਚਲ ਪਰਵਈਆਂ' ਜਿੰਨੀ ਰੂਹ ਨਾਲ ਲਤਾ ਨੇ ਗਾਇਆ ਹੈ, ਉਸ ਤੋਂ ਵੀ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER