ਮਨੋਰੰਜਨ

Monthly Archives: DECEMBER 2018


ਗ਼ਾਲਿਬ ਦੇ ਜਨਮਦਿਨ 'ਤੇ ਵਿਸ਼ੇਸ਼
ਇਸ਼ਰਤ-ਏ-ਕਤਰਾ ਹੈ ਦਰਿਆ ਮੇਂ ਫ਼ਨਾਹ ਹੋ ਜਾਨਾ, ਦਰਦ ਕਾ ਹੱਦ ਸੇ ਗੁਜ਼ਰਨਾ ਹੈ ਦਵਾ ਹੋ ਜਾਨਾ
27.12.18 - ਪੀ ਟੀ ਟੀਮ
ਇਸ਼ਰਤ-ਏ-ਕਤਰਾ ਹੈ ਦਰਿਆ ਮੇਂ ਫ਼ਨਾਹ ਹੋ ਜਾਨਾ, ਦਰਦ ਕਾ ਹੱਦ ਸੇ ਗੁਜ਼ਰਨਾ ਹੈ ਦਵਾ ਹੋ ਜਾਨਾ



ਦੁਨੀਆ ਵਿਚ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਉਰਦੂ ਦੇ ਸ਼ਾਇਰ 'ਮਿਰਜ਼ਾ ਗ਼ਾਲਿਬ' ਅੱਜ 221 ਸਾਲ ਦੇ ਹੋ ਗਏ ਹਨ। 27 ਦਸੰਬਰ ਨੂੰ ਇਸ ਸ਼ਾਇਰ ਦਾ ਜਨਮ ਆਗਰਾ ਦੇ ਅਬਦੁੱਲਾਹ ਬੇਗ ਦੇ ਘਰ ਹੋਏ। ਇਨ੍ਹਾਂ ਦਾ ਪੂਰਾ ਨਾਮ ਮਿਰਜ਼ਾ ਅਸਦਉੱਲਾ ਬੇਗ ਖਾਨ ਗ਼ਾਲਿਬ ਸੀ। ਬਾਅਦ ਵਿਚ ਇਹ 'ਗ਼ਾਲਿਬ' ਨਾਮ ਤੋਂ ਮਸ਼ਹੂਰ ਹੋਏ।

ਮਿਰਜ਼ਾ ਗ਼ਾਲਿਬ ਨੇ 12 ਸਾਲ ਦੀ ਛੋਟੀ ਜਿਹੀ ਉਮਰ ਤੋਂ ਹੀ ਉਰਦੂ ਅਤੇ ਫ਼ਾਰਸੀ ਜ਼ਬਾਨ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਮੁਗ਼ਲਾਂ ਦੇ ਆਖਰੀ ਸ਼ਹਿਨਸ਼ਾਹ ਬਹਾਦੁਰ ਸ਼ਾਹ ਜਫ਼ਰ ਦੇ ਦਰਬਾਰੀ ਕਵੀ ਵੀ ਸਨ।

ਗ਼ਾਲਿਬ ਦੀਆਂ ਗ਼ਜ਼ਲਾਂ ਵਿਚ ਵਿਰੋਧਾਭਾਸ ਮਿਲਦਾ ਹੈ। ਪਰ ਨਾਲ ਹੀ ਗ਼ਾਲਿਬ ਕਿਸੇ ਦੀ ਸਿਫ਼ਤ ਕਰਨ ਤੋਂ ਪਿੱਛੇ ਨਹੀਂ ਹਟਦੇ ਸਨ ਫਿਰ ਚਾਹੇ ਸਿਫ਼ਤ ਕਰਾਉਣ ਵਾਲੇ ਉਹ ਆਪ ਹੀ ਕਿਉਂ ਨਾ ਹੋਣ।

ਹੈਂ ਔਰ ਭੀ ਦੁਨੀਆ ਮੇਂ ਸੁਖਨ-ਵਰ ਬਹੁਤ ਅੱਛੇ
ਕਹਤੇ ਹੈਂ ਕਿ 'ਗ਼ਾਲਿਬ' ਕਾ ਹੈ ਅੰਦਾਜ਼-ਏ-ਬਯਾਂ ਔਰ

ਉਨ੍ਹਾਂ ਨੇ ਜਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸ਼ਿੰਗਾਰ ਰਸ ਵਿਸ਼ਿਆਂ ’ਤੇ ਗ਼ਜ਼ਲਾਂ ਲਿਖੀਆਂ। ਗ਼ਾਲਿਬ ਦੀ ਕੋਈ ਵੀ ਗ਼ਜ਼ਲ ਆਸਾਨੀ ਨਾਲ ਸਮਝ ਆਉਣ ਵਾਲੀ ਨਹੀਂ ਹੈ। ਉਨ੍ਹਾਂ ਦੀ ਸ਼ਾਇਰੀ ਦਾ ਮਤਲਬ ਬਹੁਤ ਹੀ ਡੂੰਘਾ ਹੁੰਦਾ ਹੈ।

ਖੁਲਤਾ ਕਿਸੀ ਪੇ ਕਿਉਂ ਮੇਰੇ ਦਿਲ ਕਾ ਮੁਆਮਲਾ,
ਸ਼ੇਰੋਂ ਕੇ ਇੰਤਿਖਾਬ ਨੇ ਰੁਸਵਾ ਕੀਆ ਮੁਝੇ

ਇਥੇ ਰੁਸਵਾ ਕਰਨ ਦਾ ਮਤਲਬ ਮਸ਼ਹੂਰ ਕਰਨਾ ਹੈ। ਗ਼ਾਲਿਬ ਕਿਸੀ ਵੀ ਗੱਲ ਨੂੰ ਕਦੀ ਵੀ ਸਿੱਧੇ ਤਰੀਕੇ ਨਾਲ ਨਹੀਂ ਕਹਿੰਦੇ ਸਨ। ਗ਼ਾਲਿਬ ਨੇ ਪਿਆਰ ਤੋਂ ਲੈ ਕੇ ਭਗਤੀ ਤੱਕ ਹਰ ਤਰ੍ਹਾਂ ਦੇ ਸ਼ੇਰ ਲਿੱਖੇ ਸਨ।

1850 ਵਿਚ ਬਹਾਦੁਰ ਸ਼ਾਹ ਜਫ਼ਰ ਨੇ ਇਨ੍ਹਾਂ ਨੂੰ 'ਦਬੀਰ-ਉਲ-ਮੁਲਕ' ਅਤੇ 'ਨਜ਼ਮ-ਉਦ-ਦੋਲਾਹ' ਦੇ ਖਿਤਾਬ ਨਾਲ ਨਵਾਜ਼ਿਆ। ਗ਼ਾਲਿਬ ਨੇ ਆਪਣਾ ਤਖਲੁੱਸ ਅਸਦ ਰੱਖਿਆ ਸੀ ਜੋ ਕਿ ਉਨ੍ਹਾਂ ਦੇ ਪੂਰੇ ਨਾਮ ਅਸਦੁੱਲਾਹ ਦੀ ਸ਼ੁਰੂਆਤ ਹੈ। ਪਰ ਕਈ ਥਾਂਵਾਂ 'ਤੇ ਅਸਦ ਦੀ ਥਾਂ 'ਤੇ ਉਨ੍ਹਾਂ ਨੇ ਗ਼ਾਲਿਬ ਵੀ ਵਰਤਿਆ ਹੈ।


ਗ਼ਾਲਿਬ ਬਹੁਤ ਹੀ ਅੱਛੇ ਲੇਖਕ ਵੀ ਸਨ। ਉਨ੍ਹਾਂ ਦੇ ਪੱਤਰ ਬਹੁਤ ਹੀ ਗੈਰ ਰਸਮੀ ਹੁੰਦੇ ਸੀ। ਆਪਣੇ ਪੱਤਰਾਂ ਵਿਚ ਉਨ੍ਹਾਂ ਦੇ ਸ਼ਬਦ ਗੱਲਾਂ ਕਰਦੇ ਸੀ ਨਾ ਕਿ ਵਾਕ। ਉਹ ਕਹਿੰਦੇ ਸੀ, 'ਸੌ ਕੋਸ ਸੇ ਬ-ਜ਼ਬਾਨ-ਏ-ਕਲਮ ਬਾਤੇਂ ਕੀਆ ਕਰੋ ਔਰ ਹਿਜਰ ਮੇਂ ਵਿਸਾਲ ਕੇ ਮਜ਼ੇ ਲੀਆ ਕਰੋ'' ਇਸ ਦਾ ਮਤਲਬ ਹੈ ਕਿ ਸੋ ਮੀਲ ਦੂਰ ਬੈਠ ਕੇ ਕਲਮ ਦੀ ਜ਼ੁਬਾਨ ਨਾਲ ਗੱਲਾਂ ਕਰੋ ਅਤੇ ਅੱਡ ਹੋਣ 'ਤੇ ਵੀ ਨਾਲ ਹੋਣ ਦੀ ਖੁਸ਼ੀ ਮਹਿਸੂਸ ਕਰਿਆ ਕਰੋ। ਆਪਣੇ ਇਕ ਪੱਤਰ ਵਿਚ ਉਹ ਲਿਖਦੇ ਹਨ ਕੇ 'ਮੈਂ ਕੋਸ਼ਿਸ਼ ਕਰਤਾ ਹੂੰ ਕੇ ਕੋਈ ਐਸੀ ਬਾਤ ਲਿਖੂੰ ਜੋ ਪੜ੍ਹੇ ਖੁਸ਼ ਹੋ ਜਾਏ''

ਗ਼ਾਲਿਬ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੇ 7 ਬੱਚੇ ਹੋਏ ਸੀ ਜਿੰਨਾ ਵਿਚੋਂ ਇਕ ਵੀ ਜ਼ਿੰਦਾ ਨਹੀਂ ਬਚਿਆ ਸੀ। ਇਸ ਗੱਲ ਨੇ ਉਨ੍ਹਾਂ ਦੇ ਦਿਲ 'ਤੇ ਗਹਿਰਾ ਅਸਰ ਕੀਤਾ ਸੀ। ਉਹ ਆਪਣੀ ਜ਼ਿੰਦਗੀ ਦੇ ਬਾਅਦ ਵਿਆਹ ਨੂੰ ਦੂਜੀ ਕੈਦ ਮੰਨਦੇ ਸੀ। ਇਸ ਗੱਲ ਦਾ ਪਤਾ ਉਨ੍ਹਾਂ ਦੇ ਇਸ ਸ਼ੇਰ ਤੋਂ ਵੀ ਲਗਦਾ ਹੈ।

ਕੈਦ-ਏ-ਹਯਾਤ-ਓ-ਬੰਦ-ਏ-ਗ਼ਮ, ਅਸਲ ਮੇਂ ਦੋਨੋਂ ਏਕ ਹੈਂ 
ਮੌਤ ਸੇ ਪਹਿਲੇ ਆਦਮੀ ਗ਼ਮ ਸੇ ਨਿਜਾਤ ਪਾਏਂ ਕਿਉਂ?

ਜਿਸ ਦਾ ਮਤਲਬ ਹੈ ਕਿ ਜ਼ਿੰਦਗੀ ਦੀ ਕੈਦ ਅਤੇ ਦੁੱਖਾਂ ਦੇ ਬੰਧਨ ਦੋਵੇਂ ਇਕੋ ਨੇ, ਮੌਤ ਤੋਂ ਪਹਿਲਾਂ ਇਨਸਾਨ ਦੁਖਾਂ ਤੋਂ ਮੁਕਤ ਨਹੀਂ ਹੋ ਸਕਦਾ।

ਮਿਰਜ਼ਾ ਗ਼ਾਲਿਬ ਨੇ ਆਪਣੇ ਸਮੇਂ ਦੇ ਵੱਡੇ ਸ਼ਾਇਰ ਜ਼ੌਕ ਨਾਲ ਵੀ ਸ਼ਾਇਰੀ ਵਿਚ ਦੋ-ਦੋ ਹੱਥ ਕੀਤੇ ਸੀ।

15 ਫਰਵਰੀ 1869 ਨੂੰ ਇਹ ਮਹਾਨ ਸ਼ਾਇਰ ਦੀ ਮੌਤ ਹੋ ਗਈ। ਗ਼ਾਲਿਬ ਨੂੰ ਮਰਣ ਤੋਂ ਬਾਅਦ ਹਜ਼ਰਤ ਨਿਜ਼ਾਮੁੱਦੀਨ ਵਿਚ ਨਿਜ਼ਾਮੁੱਦੀਨ ਔਲੀਯਾ ਦੀ ਦਰਗਾਹ ਦੇ ਕੋਲ ਦਫ਼ਨਾਇਆ ਗਿਆ। ਉਨ੍ਹਾਂ ਦੀ ਕਬਰ ਦੇ ਪੱਥਰ 'ਤੇ ਲਿਖਿਆ ਹੈ:

ਮਜ਼ੇ ਜਹਾਨ ਕੇ ਅਪਨੀ ਨਜ਼ਰ ਮੇਂ ਖ਼ਾਕ ਨਹੀਂ 
ਸਿਵ-ਏ-ਖੂਨ-ਏ-ਜਿਗਰ ਮੇਂ ਖ਼ਾਕ ਨਹੀਂ 

ਮਤਲਬ ਇਸ ਦੁਨੀਆ ਦੀ ਖੁਸ਼ੀਆਂ ਦਾ ਮੇਰੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਕ ਲਹੂ ਨੂੰ ਛੱਡ ਕੇ ਮੇਰੇ ਵਿਚ ਹੁਣ ਕੁਝ ਵੀ ਨਹੀਂ ਬਚਿਆ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________





[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਫੇਸਬੁੱਕ ਪੋਸਟ ਰਾਹੀਂ ਦਿੱਤੀ ਬਿਆਨ 'ਤੇ ਸਫਾਈ
"ਕਾਸ਼ ਮੈਂ ਪਾਕਿਸਤਾਨ ਵਿੱਚ ਪੈਦਾ ਹੋਇਆ ਹੁੰਦਾ" : ਸੋਨੂੰ ਨਿਗਮ
19.12.18 - ਪੀ ਟੀ ਟੀਮ



ਕਦੇ ਲਾਊਡ ਸਪੀਕਰ ਤਾਂ ਕਦੇ ਟਵਿੱਟਰ ਛੱਡਣ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਰਹਿਣ ਵਾਲੇ ਸੋਨੂੰ ਨਿਗਮ ਹੁਣ ਫੇਰ ਸੁਰਖੀਆਂ ਵਿੱਚ ਹਨ। ਇੱਕ ਪ੍ਰੋਗਰਾਮ ਵਿੱਚ ਪੁੱਜੇ ਸੋਨੂੰ ਨੇ 'ਰੀਮਿਕਸ ਗਾਣੇ ਕਿਉਂ ਬਣ ਰਹੇ ਹਨ?' ਸਵਾਲ 'ਤੇ ਜਵਾਬ ਵਿੱਚ ਪਾਕਿਸਤਾਨੀ ਹੋਣ ਦੀ ਇੱਛਾ ਜਤਾਈ।

ਸੋਨੂੰ ਨੇ ਕਿਹਾ, "ਕਦੇ-ਕਦੇ ਲੱਗਦਾ ਹੈ ਕਿ ਜੇਕਰ ਅਸੀਂ ਪਾਕਿਸਤਾਨ ਤੋਂ ਹੁੰਦੇ ਤਾਂ ਚੰਗਾ ਹੁੰਦਾ। ਕਿਉਂਕਿ ਫੇਰ ਸਾਨੂੰ ਭਾਰਤ ਵਿੱਚ ਕੰਮ ਮਿਲ ਰਿਹਾ ਹੁੰਦਾ। ਹੁਣ ਹਾਲਾਤ ਅਜਿਹੇ ਹੋ ਗਏ ਹਨ ਕਿ ਗਾਇਕਾਂ ਨੂੰ ਮਿਊਜ਼ਿਕ ਕੰਪਨੀਆਂ ਨੂੰ ਸ਼ੋਅ ਲਈ ਪੈਸੇ ਦੇਣੇ ਪੈਂਦੇ ਹਨ। ਜੇਕਰ ਅਸੀਂ ਉਨ੍ਹਾਂ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਦੂਜੇ ਗਾਇਕਾਂ ਵੱਲੋਂ ਗਾਏ ਹੋਏ ਹੋਰ ਗਾਣੇ ਚਲਾ ਕੇ ਉਨ੍ਹਾਂ ਨੂੰ ਹਾਈਲਾਈਟ ਕਰਦੇ ਹਨ। ਫੇਰ ਉਨ੍ਹਾਂ ਤੋਂ ਪੈਸੇ ਲੈਂਦੇ ਹਨ।"

ਸੋਨੂੰ ਨੇ ਦੱਸਿਆ ਕਿ ਪਾਕਿਸਤਾਨੀ ਗਾਇਕਾਂ ਦੇ ਨਾਲ ਅਜਿਹਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ, "ਮਿਊਜ਼ਿਕ ਕੰਪਨੀਆਂ ਵਾਲੇ ਪਾਕਿਸਤਾਨੀ ਗਾਇਕਾਂ ਦੇ ਨਾਲ ਅਜਿਹਾ ਨਹੀਂ ਕਰਦੇ। ਇਹ ਚੰਗੀ ਗੱਲ ਹੈ ਕਿ ਉਹ ਉਨ੍ਹਾਂ ਦੇ ਨਾਲ ਅਜਿਹਾ ਨਹੀਂ ਕਰਦੇ। ਲੇਕਿਨ ਉਹ ਭਾਰਤੀ ਗਾਇਕਾਂ ਨਾਲ ਇਵੇਂ ਕਿਉਂ ਕਰ ਰਹੇ ਹਨ? ਆਤਿਫ਼ ਅਸਲਮ ਮੇਰੇ ਚੰਗੇ ਦੋਸਤ ਹਨ। ਉਨ੍ਹਾਂ ਨੂੰ ਜਾਂ ਰਾਹਤ ਫਤਹਿ ਅਲੀ ਖਾਨ ਤੋਂ ਤਾਂ ਸ਼ੋਅ ਕਰਨ ਦੇ ਲਈ ਪੈਸਾ ਨਹੀਂ ਮੰਗਦੇ। ਧੰਧਾ ਹੁਣ ਉਲਟਾ ਹੋ ਚੁੱਕਾ ਹੈ। ਤੁਸੀਂ ਇੰਡਸਟਰੀ ਵਿੱਚ ਪਤਾ ਕਰ ਲਓ ਕਿ ਜੋ ਮੈਂ ਕਹਿ ਰਿਹਾ ਹਾਂ ਉਸ ਵਿੱਚ ਕਿੰਨਾ ਸੱਚ ਹੈ। ਇਹੀ ਵਜ੍ਹਾ ਹੈ ਕਿ ਨਵੇਂ ਗਾਣੇ ਨਹੀਂ ਆ ਰਹੇ ਅਤੇ ਰੀਮਿਕਸ ਉੱਤੇ ਰੀਮਿਕਸ ਆ ਰਹੇ ਹਨ।"

ਹਾਲਾਂਕਿ ਕੁਝ ਮੀਡੀਆ ਵਾਲਿਆਂ ਵੱਲੋਂ ਬਾਕੀ ਗੱਲ ਕੱਟ ਕੇ ਸੋਨੂੰ ਵੱਲੋਂ ਪਾਕਿਸਤਾਨੀ ਹੋਣ ਦੀ ਗੱਲ ਨੂੰ ਹੀ ਤਵੱਜੋ ਦਿੱਤੀ ਜਾਣ ਤੋਂ ਬਾਅਦ ਸੋਨੂੰ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਫੇਸਬੁੱਕ 'ਤੇ ਇੱਕ ਪੋਸਟ ਪਾਈ। ਪੋਸਟ ਵਿੱਚ ਸੋਨੂੰ ਨੇ ਅਜਿਹੇ ਪੱਤਰਕਾਰਾਂ ਨੂੰ ਲਤਾੜਦੇ ਹੋਏ ਕਿਹਾ ਕਿ ਮੈਂ ਜੋ ਮੁੱਦਾ ਚੁੱਕਿਆ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਮੈਂ ਪਾਕਿਸਤਾਨ 'ਚ ਜਨਮ ਲੈਣ ਦੀ ਗੱਲ ਇਸ ਲਈ ਕਹੀ ਸੀ ਕਿ ਭਾਰਤੀ ਗਾਇਕਾਂ ਨਾਲ ਕੰਮ ਕਰਨ ਲਈ ਭਾਰਤੀ ਮਿਊਜ਼ਿਕ ਕੰਪਨੀਆਂ ਉਨ੍ਹਾਂ ਤੋਂ ਕੰਸਰਟ ਤੋਂ ਹੋਈ ਕਮਾਈ ਦਾ 40-50% ਹਿੱਸਾ ਮੰਗਦੀਆਂ ਹਨ। ਜਦਕਿ ਉਹ ਵਿਦੇਸ਼ੀ ਗਾਇਕਾਂ, ਜਿਨ੍ਹਾਂ 'ਚ ਪਾਕਿਸਤਾਨੀ ਗਾਇਕ ਵੀ ਸ਼ਾਮਲ ਹਨ, ਉਨ੍ਹਾਂ ਤੋਂ ਅਜਿਹੀ ਕੋਈ ਮੰਗ ਨਹੀਂ ਕਰਦੇ। ਇਹ ਮਹੱਤਵਪੂਰਨ ਮੁੱਦਾ ਸੀ ਜੋ ਮੈਂ ਚੁੱਕਿਆ ਸੀ ਪਰ ਇਸ ਨੂੰ "ਮੈਨੂੰ ਜ਼ਿਆਦਾ ਕੰਮ ਮਿਲਦਾ ਜੇ ਮੈਂ ਪਾਕਿਸਤਾਨੀ ਹੁੰਦਾ" ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਦੁਖਦਾਇਕ ਹੈ।"

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 



ਫ਼ਿਲਮ ਕੋਨਾ
ਖਾਨਦਾਨੀ ਉੱਚਤਾ ਦੀ ਧਾਰਣਾ ਨੂੰ ਰੱਦ ਕਰਨ ਦਾ ਸੁਨੇਹਾ ਦਿੰਦੀ ਫ਼ਿਲਮ: ਪਰਵਰਿਸ਼
17.12.18 - ਕੁਲਦੀਪ ਕੌਰ
ਖਾਨਦਾਨੀ ਉੱਚਤਾ ਦੀ ਧਾਰਣਾ ਨੂੰ ਰੱਦ ਕਰਨ ਦਾ ਸੁਨੇਹਾ ਦਿੰਦੀ ਫ਼ਿਲਮ: ਪਰਵਰਿਸ਼



ਫ਼ਿਲਮ 'ਪਰਵਰਿਸ਼' ਦੀ ਪਟਕਥਾ ਸਧਾਰਨ ਹੁੰਦਿਆਂ ਵੀ ਸਧਾਰਨ ਨਹੀਂ। ਇਸ ਫ਼ਿਲਮ ਦੀ ਸਫਲਤਾ ਇਸ ਸੁਨੇਹੇ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ ਹੈ ਕਿ ਕਿਸ ਬੱਚੇ ਵਿੱਚ ਕਿਸ ਖਾਨਦਾਨ ਦਾ ਖੂਨ ਹੈ, ਇਸ ਨਾਲ ਉਸ ਦੇ ਕਰਮਾਂ ਤੇ ਉਸ ਦੀ ਸੋਚ 'ਤੇ ਕੋਈ ਫਰਕ ਨਹੀਂ ਪੈਂਦਾ।

ਇਸ ਕਹਾਣੀ ਨੁੰ ਪੇਸ਼ ਕਰਨ ਲਈ ਮਨਮੋਹਨ ਦੇਸਾਈ ਨੇ ਕੁਝ ਖਾਸ ਕਿਰਦਾਰਾਂ ਦੀ ਚੋਣ ਕੀਤੀ। ਇੱਕ ਅਜਿਹਾ ਕਿਰਦਾਰ ਪੁਲਿਸ ਅਧਿਕਾਰੀ ਸ਼ਮਸ਼ੇਰ ਸਿੰਘ (ਸ਼ੰਮੀ ਕਪੂਰ) ਹੈ, ਜਿਸ ਲਈ ਆਪਣੀ ਡਿਊਟੀ ਤੋਂ ਉੱਪਰ ਕੋਈ ਆਦਰਸ਼ ਨਹੀਂ ਤੇ ਇਨ੍ਹਾਂ ਆਦਰਸ਼ਾਂ ਲਈ ਉਹ ਹਰ ਰਿਸ਼ਤੇ ਨੂੰ ਕੁਰਬਾਨ ਕਰ ਸਕਦਾ ਹੈ।

ਦੂਜਾ ਕਿਰਦਾਰ ਡਾਕੂ ਮੰਗਲ ਸਿੰਘ (ਅਮਜਦ ਖਾਨ) ਹੈ, ਜਿਸ ਲਈ ਲੁੱਟਣਾ ਤੇ ਧੋਖਾ ਦੇਣਾ ਸਾਹ ਲੈਣ ਵਾਂਗ ਸਹਿਜ ਹੈ। ਉਹ ਆਪਣੀ ਇਸ ਹਵਸ ਲਈ ਕਿਸੇ ਵੀ ਰਿਸ਼ਤੇ ਦੀ ਕੁਰਬਾਨੀ ਦੇ ਸਕਦਾ ਹੈ। ਨਿਰਦੇਸ਼ਕ ਉਸ ਦੀ ਇਸੇ ਬੇਕਿਰਕੀ ਨੂੰ ਫ਼ਿਲਮ ਦੇ ਪਹਿਲੇ ਦ੍ਰਿਸ਼ ਵਿੱਚ ਸਾਕਾਰ ਕਰਦਾ ਹੈ ਜਦੋਂ ਉਸ ਦੀ ਲਾਪਰਵਾਹੀ ਨਾਲ ਉਸ ਦੀ ਪਤਨੀ ਦੀ ਜਣੇਪੇ ਦੌਰਾਨ ਮੌਤ ਹੋ ਜਾਂਦੀ ਹੈ।

ਪਤਨੀ ਆਪਣੇ ਪਤੀ ਦੇ ਹੱਥੋਂ ਇਸ ਕਦਰ ਸਤਾਈ ਹੋਈ ਹੈ ਕਿ ਉਹ ਆਪਣੇ ਬੱਚੇ ਨੂੰ ਪੁਲਿਸ ਅਧਿਕਾਰੀ ਦੀ ਝੋਲੀ ਵਿੱਚ ਪਾਉਂਦਿਆਂ ਉਸ ਤੋਂ ਵਚਨ ਲੈਂਦੀ ਹੈ ਕਿ ਉਸ ਦੇ ਪੁੱਤਰ 'ਤੇ ਕਿਸੇ ਵੀ ਤਰ੍ਹਾਂ ਉਸ ਦੇ ਪਤੀ ਦਾ ਸਾਇਆ ਨਹੀਂ ਪੈਣਾ ਚਾਹੀਦਾ।

ਆਦਰਸ਼ਵਾਦੀ ਪੁਲਿਸ ਅਧਿਕਾਰੀ ਇਸ ਵਚਨ ਨੂੰ ਕਿਵੇਂ ਪੂਰਾ ਕਰਦਾ ਹੈ? ਕੀ ਕਦੇ ਪੁੱਤਰ ਦਾ ਖੂਨ ਆਪਣੇ ਪਿਤਾ ਨੂੰ ਸਹਿਕਦਾ ਹੈ? ਕੀ ਪੁੱਤਰ ਆਪਣੇ ਪਿਤਾ ਦੀ ਘਟੀਆ ਸੋਚ ਨੂੰ ਆਪਣੇ ਕਰਮਾਂ ਨਾਲ ਗਲਤ ਸਾਬਿਤ ਕਰਦਿਆਂ ਆਪਣੀ ਜ਼ਿੰਦਗੀ ਦੀ ਇਬਾਰਤ ਖੁਦ ਲਿਖਣ ਵਿੱਚ ਕਾਮਯਾਬ ਹੁੰਦਾ ਹੈ? ਇਸ ਨੂੰ ਸਮਝਣ ਲਈ ਇਹ ਫ਼ਿਲਮ ਦੇਖਣੀ ਇੱਕ ਵਧੀਆ ਤਜਰਬਾ ਹੋ ਸਕਦਾ ਹੈ, ਭਾਵੇਂ ਇਸ ਵਿੱਚ ਹਰ ਤਰ੍ਹਾਂ ਦਾ ਫ਼ਿਲਮੀ ਮਸਾਲਾ ਕੁੱਟ-ਕੁੱਟ ਕੇ ਭਰਿਆ ਹੋਇਆ ਹੈ।

ਪੁਲਿਸ ਅਧਿਕਾਰੀ ਦੇ ਘਰ ਜਵਾਨ ਹੋਇਆ ਅਮਿਤ (ਅਮਿਤਾਬ ਬੱਚਨ) ਪੁਲਿਸ ਅਧਿਕਾਰੀ ਦੇ ਮੁੰਡੇ ਕਿਸ਼ਨ (ਵਿਨੋਦ ਖੰਨਾ) ਨਾਲ ਖੇਡ ਕੇ ਜਵਾਨ ਹੁੰਦਾ ਹੈ। ਆਪਣੀ ਮਿਹਨਤ ਦੇ ਸਿਰ 'ਤੇ ਪੁਲਿਸ ਅਧਿਕਾਰੀ ਦਾ ਟੈਸਟ ਪਾਸ ਕਰਦਾ ਹੈ। ਉੱਧਰ ਕਿਸ਼ਨ ਦੇ ਜਿਹਨ ਵਿੱਚ ਇੱਕ ਅਜੀਬ ਕਿਸਮ ਦਾ ਫਤੂਰ ਹੈ। ਉਸ ਦਾ ਝੁਕਾਅ ਜੁਰਮ ਵੱਲ ਹੈ ਜਿਸ ਨੂੰ ਪਹਿਲੇ ਸਾਲਾਂ ਵਿੱਚ ਬਾਪ ਦੀ ਸਿੱਖਿਆ ਅਤੇ ਪੜ੍ਹਾਈ ਦਾ ਅਨੁਸ਼ਾਸਨ ਢੱਕੀ ਰੱਖਦਾ ਹੈ।

ਕਿਸ਼ਨ ਦੀਆਂ ਅੱਖਾਂ ਵਿੱਚ ਜੁਰਮ ਪ੍ਰਤੀ ਖਿੱਚ ਨੂੰ ਜੇਲ੍ਹ ਤੋਂ 14 ਸਾਲਾਂ ਬਾਅਦ ਛੁੱਟ ਕੇ ਆਇਆ ਮੰਗਲ ਸਿੰਘ ਪੜ੍ਹ ਲੈਂਦਾ ਹੈ ਅਤੇ ਉਸ ਨੂੰ ਹੀ ਆਪਣਾ ਮੁੰਡਾ ਸਮਝ ਲੈਂਦਾ ਹੈ। ਮੰਗਲ ਸਿੰਘ ਕਿਸ਼ਨ ਨੂੰ ਪੁਲਿਸ ਸਿਸਟਮ ਅਤੇ ਉਸ ਦੇ ਪਿਤਾ ਖਿਲਾਫ ਭੜਕਾਉਂਦਾ ਹੈ। ਉਹ ਆਪਣੇ ਗੈਂਗ ਦੀਆਂ ਗਤੀਵਿਧੀਆਂ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲਾ ਦਿੰਦੇ ਹਨ। ਇਸ ਗੈਂਗ ਨੂੰ ਫੜਨ ਦਾ ਕੰਮ ਅਮਿਤ ਨੂੰ ਸੌਂਪਿਆ ਜਾਂਦਾ ਹੈ। ਇਹ ਅਮਿਤ ਲਈ ਇਮਤਿਹਾਨ ਦੀ ਘੜੀ ਹੋ ਨਿਬੜਦੀ ਹੈ।

ਇਸ ਫ਼ਿਲਮ ਦੀ ਇੱਕ ਖਿੱਚ ਇਸ ਫ਼ਿਲਮ ਦਾ ਖਲਨਾਇਕ ਹੈ ਜੋ ਇੱਕ ਪਣਡੁੱਬੀ ਵਿੱਚ ਰਹਿੰਦਾ ਹੈ ਤੇ ਸਮੱਗਲਰ ਹੈ। ਉਹ ਮੰਗਲ ਸਿੰਘ ਤੇ ਪੁਲਿਸ ਅਧਿਕਾਰੀ ਦੀ ਦੁਸ਼ਮਣੀ ਨੂੰ ਆਪਣੇ ਹਿੱਤਾਂ ਲਈ ਵਰਤਦਾ ਹੈ। ਉਸ ਨੂੰ ਪਤਾ ਹੈ ਕਿ ਆਪਣੇ ਧੰਦੇ ਲਈ ਕਿਸ ਕਿਰਦਾਰ ਨੂੰ ਕਿਵੇਂ ਵਰਤਣਾ ਹੈ ਤੇ ਉਹ ਬਹੁਤ ਬੇਦਰਦੀ ਨਾਲ ਉਨ੍ਹਾਂ ਦੀ ਆਪਸੀ ਰੰਜਸ਼ ਦੀ ਅੱਗ ਨੂੰ ਭੜਕਾਉਂਦਾ ਹੈ।

ਮਨਮੋਹਨ ਦੇਸਾਈ ਦੀਆਂ ਬਾਕੀ ਫ਼ਿਲਮਾਂ ਦੀ ਤਰ੍ਹਾਂ ਇਸ ਫ਼ਿਲਮ ਵਿੱਚ ਵੀ ਉਹ ਉਨ੍ਹਾਂ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਪੇਸ਼ ਕਰਦੇ ਹੈ ਜਿਹੜੇ ਬੇਘਰੇ ਹਨ ਤੇ ਸੜਕਾਂ 'ਤੇ ਪਲਦੇ ਹਨ। ਫ਼ਿਲਮਾਂ ਇਨ੍ਹਾਂ ਦੇ ਜੀਵਨ ਸੰਘਰਸ਼ਾਂ ਦੀਆਂ ਹਕੀਕਤਾਂ ਨੂੰ ਫ਼ਿਲਮੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕਰਦੀ ਹੈ ਪਰ ਨਿਰਾਸ਼ਾਵਾਦ ਦੀ ਬਜਾਏ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਦੀ ਹੈ।

ਅਨਾਥ ਭੈਣਾਂ ਦੇ ਰੂਪ ਵਿੱਚ ਸ਼ੰਨੋ (ਸ਼ਬਾਨਾ ਆਜ਼ਮੀ) ਤੇ ਨੀਤੂ (ਨੀਤੂ ਸਿੰਘ) ਜਿਸ ਜ਼ਿੰਦਾਦਿਲੀ ਅਤੇ ਆਤਮ ਵਿਸ਼ਵਾਸ਼ ਨਾਲ ਵਿਚਰਦੀਆਂ ਹਨ, ਉਸ ਤਰ੍ਹਾਂ ਦੇ ਕਿਰਦਾਰ ਸੱਤਰਵਿਆਂ ਦੇ ਦਹਾਕੇ ਵਿੱਚ ਮਨਮੋਹਨ ਦੇਸਾਈ ਹੀ ਫ਼ਿਲਮਾ ਸਕਦਾ ਸੀ। ਇਹ ਗਲੈਮਰ ਨਾਲ ਭਰੇ ਹੋਣ ਦੇ ਬਾਵਜੂਦ ਦਰਸ਼ਕਾਂ ਨੂੰ ਆਪਣੇਪਨ ਦੇ ਅਹਿਸਾਸ ਨਾਲ ਬੰਨ੍ਹ ਲੈਂਦੇ ਹਨ। ਕੁਝ ਨਾਟਕੀ ਕਿਸਮ ਦੀਆਂ ਘਟਨਾਵਾਂ ਤੋਂ ਬਾਅਦ ਫ਼ਿਲਮ ਦਾ ਸੁਖਦ ਅੰਤ ਹੁੰਦਾ ਹੈ।

ਇਸ ਫ਼ਿਲਮ ਦੀ ਖਿੱਚ ਇਸ ਦੇ ਗਾਣੇ ਸਨ, ਜੋ ਬੇਹੱਦ ਮਕਬੂਲ ਹੋਏ। ਮੁਹੰਮਦ ਰਫੀ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਗਾਇਆ ਗਿਆ ਗਾਣਾ, 'ਹਮ ਪ੍ਰੇਮੀ ਪ੍ਰੇਮ ਕਰਨਾ ਜਾਨੇ' ਉਸ ਸਾਲ ਲਗਾਤਾਰ ਚਰਚਾ ਵਿੱਚ ਰਿਹਾ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________





[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER