ਮਨੋਰੰਜਨ

Monthly Archives: NOVEMBER 2016


ਇਨ੍ਹਾਂ ਫ਼ਿਲਮਾਂ ਨੂੰ 100 ਵਾਰ ਦੇਖਣ ਦੇ ਬਾਅਦ ਵੀ ਤੁਸੀਂ ਇਨ੍ਹਾਂ ਐਕਟਰਾਂ ਨੂੰ ਨਹੀਂ ਵੇਖਿਆ ਹੋਵੇਗਾ
14.11.16 - ਪੀ ਟੀ ਟੀਮ
ਇਨ੍ਹਾਂ ਫ਼ਿਲਮਾਂ ਨੂੰ 100 ਵਾਰ ਦੇਖਣ ਦੇ ਬਾਅਦ ਵੀ ਤੁਸੀਂ ਇਨ੍ਹਾਂ ਐਕਟਰਾਂ ਨੂੰ ਨਹੀਂ ਵੇਖਿਆ ਹੋਵੇਗਾਕੀ ਤੁਸੀਂ ਫ਼ਿਲਮਾਂ ਨੂੰ ਧਿਆਨ ਨਾਲ ਵੇਖਦੇ ਹੋ? ਜੇਕਰ ਨਹੀਂ, ਤਾਂ ਵੇਖਣਾ ਸ਼ੁਰੂ ਕਰ ਦਿਓ, ਕਿਉਂਕਿ ਹੀਰੋ-ਹੀਰੋਈਨਾਂ ਦੇ ਇਲਾਵਾ ਤੁਹਾਡੇ ਹੋਰ ਪਸੰਦੀਦਾ ਕਲਾਕਾਰ ਵੀ ਇਨ੍ਹਾਂ ਵਿੱਚ ਮੌਜੂਦ ਹੋ ਸਕਦੇ ਹਨ। ਜੀ ਹਾਂ, ਭਲੇ ਹੀ ਇਹ ਸਿਤਾਰੇ ਤੁਹਾਨੂੰ ਫ਼ਿਲਮਾਂ ਦੇ ਪੋਸਟਰ ਜਾਂ ਟ੍ਰੇਲਰ ਵਿੱਚ ਨਹੀਂ ਦਿਖਾਈ ਦਿੰਦੇ, ਲੇਕਿਨ ਉਹ ਕਈ ਫ਼ਿਲਮਾਂ ਦਾ ਹਿੱਸਾ ਹੁੰਦੇ ਹਨ।

ਕੀ ਤੁਸੀਂ ਜਾਣਦੇ ਹੋ ਕਿ ਫ਼ਿਲਮ 'ਮੁੰਨਾ ਭਾਈ ਐੱਮ.ਬੀ.ਬੀ.ਐੱਸ.' ਵਿੱਚ ਨਵਾਜ਼ੂਦੀਨ ਸਿੱਦਕੀ ਵੀ ਸਨ? ਨਹੀਂ ਨਹੀਂ! ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਸੀਂ ਫ਼ਿਲਮ ਨੂੰ ਧਿਆਨ ਨਾਲ ਨਹੀਂ ਵੇਖਦੇ।

ਫ਼ਿਲਮ 'ਮੁੰਨਾ ਭਾਈ ਐੱਮ.ਬੀ.ਬੀ.ਐੱਸ.' ਸਿਰਫ ਇੱਕ ਫ਼ਿਲਮ ਨਹੀਂ ਹੈ ਸਗੋਂ ਅਜਿਹੀ ਕਈ ਫ਼ਿਲਮਾਂ ਹਨ, ਜਿਨ੍ਹਾਂ ਵਿੱਚ ਸਿਤਾਰਿਆਂ ਨੇ ਇੱਕ ਮਹਿਮਾਨ ਕਲਾਕਾਰ ਦੇ ਤੌਰ ਉੱਤੇ ਕੰਮ ਕੀਤਾ ਹੈ, ਅਤੇ ਮਜ਼ੇ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਦਰਸ਼ਕ ਵੀ ਉਨ੍ਹਾਂ ਨੂੰ ਨਹੀਂ ਪਹਿਚਾਣ ਸਕੇ।

ਚਲੋ ਅਸੀਂ ਤੁਹਾਨੂੰ ਕੁਝ ਅਜਿਹੀਆਂ ਫ਼ਿਲਮਾਂ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਵਿਚ ਮਹਿਮਾਨ ਸਿਤਾਰਿਆਂ ਦੇ ਹੁੰਦੇ ਹੋਏ ਵੀ ਦਰਸ਼ਕ ਉਨ੍ਹਾਂ ਦੀ ਹਾਜ਼ਰੀ ਦਾ ਅੰਦਾਜ਼ਾ ਨਹੀਂ ਲਗਾ ਸਕੇ।

1. ਵਿਦਿਆ ਬਾਲਨ: 'ਵਨਸ ਅਪੌਨ ਏ ਟਾਈਮ ਇਨ ਮੁੰਬਈ-ਦੋਬਾਰਾ'
ਅਕਸ਼ੈ ਕੁਮਾਰ, ਸੋਨਾਕਸ਼ੀ ਸਿਨਹਾ ਅਤੇ ਇਮਰਾਨ ਖਾਨ ਨੂੰ ਤੁਸੀਂ ਇਸ ਫ਼ਿਲਮ ਵਿੱਚ ਗੌਰ ਨਾਲ ਵੇਖਿਆ ਹੋਵੇਗਾ। ਲੇਕਿਨ ਕੀ ਤੁਹਾਡੀ ਨਜ਼ਰ ਵਿਦਿਆ ਬਾਲਨ ਨੂੰ ਵੇਖ ਸਕੀ ਸੀ। ਤੁਹਾਨੂੰ ਦੱਸ ਦਈਏ ਕਿ ਵਿਦਿਆ ਬਾਲਨ ਨੇ ਵੀ ਇਸ ਫ਼ਿਲਮ ਵਿਚ ਇੱਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਜੇਕਰ ਤੁਸੀਂ ਇਸ ਫਿਲਮ ਨੂੰ ਦੁਬਾਰਾ ਵੇਖੋਗੇ ਤਾਂ ਤੁਹਾਨੂੰ ਵਿਦਿਆ ਬੁਰਕਾ ਪਹਿਨੇ ਦਿਖਾਈ ਦਵੇਗੀ, ਲੇਕਿਨ ਫ਼ਿਲਮ ਨੂੰ ਧਿਆਨ ਨਾਲ ਦੇਖਣਾ!

2. ਨਵਾਜ਼ੂਦੀਨ ਸਿੱਦਕੀ: 'ਮੁੰਨਾ ਭਾਈ ਐੱਮ.ਬੀ.ਬੀ.ਐੱਸ.'
ਇਹ ਪਹਿਲੀ ਵਾਰ ਨਹੀਂ ਹੈ ਕਿ ਅਭਿਨੇਤਾਵਾਂ ਨੂੰ ਵੱਡੇ ਪਰਦੇ ਉੱਤੇ ਦਰਸ਼ਕਾਂ ਦੁਆਰਾ ਅਣਡਿੱਠਾ ਕੀਤਾ ਗਿਆ ਹੋਵੇ। ਨਵਾਜ਼ੂਦੀਨ ਸਿੱਦਕੀ ਨੇ ਪਹਿਲਾਂ ਵੀ ਇੱਕ ਛੋਟਾ ਜਿਹਾ ਰੋਲ ਆਮਿਰ ਖਾਨ ਦੀ ਫ਼ਿਲਮ 'ਸਰਫਰੋਸ਼' ਵਿੱਚ ਨਿਭਾਇਆ ਸੀ ਅਤੇ ਇਸਦੇ ਬਾਅਦ ਇੱਕ ਵਾਰ ਫਿਰ 'ਮੁੰਨਾ ਭਾਈ ਐੱਮ.ਬੀ.ਬੀ.ਐੱਸ.' ਵਿੱਚ, ਲੇਕਿਨ ਉਨ੍ਹਾਂ ਨੂੰ ਕੋਈ ਪਛਾਣ ਨਹੀਂ ਸਕਿਆ। ਸ਼ਾਇਦ ਸਾਡੇ ਵਿੱਚੋਂ ਕਿਸੇ ਦੀ ਹੀ ਨਜ਼ਰ ਨਵਾਜ਼ੂਦੀਨ 'ਤੇ ਗਈ ਹੋਏ।

3. ਕਰਨ ਜੌਹਰ ਅਤੇ ਫਰਾਹ ਖਾਨ: 'ਕੱਲ੍ਹ ਹੋ ਨਾ ਹੋ'
ਫਰਾਹ ਅਤੇ ਕਰਨ ਕਈ ਵਾਰ ਆਪਣੀਆਂ ਫ਼ਿਲਮਾਂ ਵਿੱਚ ਤਾਂ ਭੀੜ ਦਾ ਹਿੱਸਾ ਬਣੇ ਹੀ ਹਨ, ਲੇਕਿਨ ਜਦੋਂ ਉਹ ਨਿਖਿਲ ਅਡਵਾਨੀ ਦੀ ਫ਼ਿਲਮ 'ਕੱਲ੍ਹ ਹੋ ਨਾ ਹੋ' ਦਾ ਹਿੱਸਾ ਬਣੇ ਤਾਂ ਉਨ੍ਹਾਂ ਨੂੰ ਦਰਸ਼ਕਾਂ ਨੇ ਨੋਟਿਸ ਹੀ ਨਹੀਂ ਕੀਤਾ। ਤੁਹਾਨੂੰ ਦੱਸ ਦਈਏ ਕਿ ਫ਼ਿਲਮ ਦੇ ਇੱਕ ਰੈਸਟੋਰੈਂਟ ਵਾਲੇ ਸੀਨ ਵਿੱਚ ਦੋਵੇਂ ਨਾਲ ਬੈਠੇ ਨਜ਼ਰ ਆਉਂਦੇ ਹਨ।

4. ਅਵੰਤਿਕਾ ਖਾਨ: 'ਏਕ ਮੈਂ ਔਰ ਏਕ ਤੂੰ'
ਇਮਰਾਨ ਖਾਨ ਦੀ ਪਤਨੀ ਅਵੰਤਿਕਾ ਵੀ ਵੱਡੇ ਪਰਦੇ ਉੱਤੇ ਉਨ੍ਹਾਂ ਦੇ ਨਾਲ ਦਿਖਾਈ ਦਿੱਤੀ ਹਨ, ਕੀ ਤੁਹਾਨੂੰ ਉਸ ਫ਼ਿਲਮ ਦਾ ਨਾਮ ਪਤਾ ਹੈ? ਫ਼ਿਲਮ 'ਏਕ ਮੈਂ ਔਰ ਏਕ ਤੂੰ' ਦੇ ਗੀਤ ਆਂਟੀ ਜੀ... ਆਂਟੀ ਜੀ ਉੱਤੇ ਦੋਵੇਂ ਨਾਲ ਝੂਮੇ ਸਨ।

5. ਕਿਰਨ ਰਾਵ: 'ਦਿਲ ਚਾਹਤਾ ਹੈ'
ਫ਼ਿਲਮ 'ਦਿਲ ਚਾਹਤਾ ਹੈ' ਭਲੇ ਹੀ ਤੁਸੀਂ ਕਈ ਵਾਰ ਵੇਖੀ ਹੋਵੇਗੀ, ਲੇਕਿਨ ਤੁਸੀਂ ਸ਼ਾਇਦ ਹੀ ਇਹ ਧਿਆਨ ਦਿੱਤਾ ਹੋਵੇਗਾ ਕਿ ਇਸ ਫ਼ਿਲਮ ਵਿੱਚ ਵਰਤਮਾਨ ਵਿੱਚ ਆਮਿਰ ਖਾਨ ਦੀ ਪਤਨੀ ਕਿਰਨ ਰਾਵ ਵੀ ਇਕ ਦ੍ਰਿਸ਼ ਵਿੱਚ ਸਨ। ਉਹ ਇਸ ਫ਼ਿਲਮ ਦੀ ਅਸਿਸਟੈਂਟ ਡਾਇਰੈਕਟਰ ਸਨ।

6. ਤਬੂ: 'ਮੈਂ ਹੂੰ ਨਾ'
ਜਦੋਂ ਫ਼ਿਲਮ 'ਮੈਂ ਹੂੰ ਨਾ' ਦੇ ਇਕ ਦ੍ਰਿਸ਼ ਵਿੱਚ ਸ਼ਾਹਰੁਖ ਖਾਨ ਨੂੰ ਸਾਰੇ ਪ੍ਰੋਮ ਨਾਈਟ ਲਈ ਡਾਂਸ ਸਿਖਾਉਣ ਲਈ ਇਕੱਠੇ ਹੁੰਦੇ ਹਨ, ਤਾਂ ਉਸ ਵਿੱਚ ਤਬੂ ਵੀ ਹੁੰਦੀ ਹੈਂ। ਕੀ ਤੁਸੀਂ ਉਨ੍ਹਾਂ ਨੂੰ ਵੇਖਿਆ ਸੀ? 

7. ਇਮਤਿਆਜ਼ ਅਲੀ: 'ਬਲੈਕ ਫਰਾਈਡੇ'
ਨਿਰਦੇਸ਼ਕ ਇਮਤਿਆਜ਼ ਅਲੀ ਜਿਨ੍ਹਾਂ ਨੇ 'ਤਮਾਸ਼ਾ' ਅਤੇ 'ਜਬ ਵੀ ਮੈੱਟ' ਵਰਗੀਆਂ ਕਈ ਚੰਗੀਆਂ ਫ਼ਿਲਮਾਂ ਬਣਾਈਆਂ ਹਨ, ਉਨ੍ਹਾਂ ਨੇ ਵੀ ਨਿਰਦੇਸ਼ਕ ਅਨੁਰਾਗ ਕਸ਼ਿਅਪ ਦੀ ਫ਼ਿਲਮ ਬਲੈਕ ਫਰਾਈਡੇ ਵਿੱਚ ਯਾਕੂਬ ਮੇਨਨ ਦੀ ਭੂਮਿਕਾ ਨਿਭਾਈ ਸੀ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਿਨੇਮਾ ਦੀ ਸਾਰਥਿਕਤਾ ਅਤੇ ਸਾਡੀ ਸੋਚ
13.11.16 - ਡਾ. ਪੂਨੀਤ ਕੌਰ ਢਿਲੋਂ
ਸਿਨੇਮਾ ਦੀ ਸਾਰਥਿਕਤਾ ਅਤੇ ਸਾਡੀ ਸੋਚਸਿਨੇਮਾ ਅਤੇ ਸਮਾਜ ਦਾ ਰਿਸ਼ਤਾ ਵਾਰ-ਵਾਰ ਆਲੋਚਨਾ ਅਤੇ ਬਹਿਸ ਦਾ ਮੁੱਦਾ ਬਣਦਾ ਰਿਹਾ ਹੈ। ਕੁਝ ਆਲੋਚਕ ਸਿਨੇਮਾ ਨੂੰ ਸਮਾਜ ਦਾ ਅਕਸ ਦੱਸਦੇ ਹਨ ਜਦਕਿ ਕੁਝ (ਸਿਨੇਮਾ ਨੂੰ) ਸਮਾਜ ਦਾ ਪ੍ਰੇਰਣਾਸ੍ਰੋਤ (ਹੋਣ ਦਾ ਦਾਅਵਾ ਕਰਦੇ ਹਨ)। ਬਹਿਸ ਦਾ ਨਤੀਜਾ (ਜ਼ਮੀਨੀ ਹਕੀਕਤ) ਕੁਝ ਵੀ ਕਿਉਂ ਨਾ ਹੋਵੇ, ਪਰੰਤੂ ਸਿਨੇਮਾ ਅਤੇ ਸਮਾਜ ਦੀ ਇਕ ਦੂਸਰੇ 'ਤੇ (ਆਪਸੀ) ਨਿਰਭਰਤਾ ਨੂੰ ਝੁਠਲਾਇਆ ਨਹੀਂ ਜਾ ਸਕਦਾ।

ਪਰਦੇ 'ਤੇ ਤੁਰਦੀਆਂ-ਬੋਲਦੀਆਂ ਤਸਵੀਰਾਂ ਸ਼ੁਰੂਆਤੀ ਦੌਰ ਤੋਂ ਹੀ ਦਰਸ਼ਕਾਂ ਦੀ ਉਤਸੁਕਤਾ ਦਾ ਕਾਰਣ ਬਣਦੀਆਂ ਰਹੀਆਂ ਹਨ। ਪਰਦੇ 'ਤੇ ਉਤਾਰੀਆਂ ਵੱਖ-ਵੱਖ ਕਹਾਣੀਆਂ ਵਿੱਚ ਦਰਸ਼ਕਾਂ ਦੀ ਦਿਲਚਸਪੀ ਹੀ ਸਿਨੇਮਾ ਦੀ ਇਕ ਦਮ ਪ੍ਰਸਿੱਧੀ ਦਾ ਕਾਰਣ ਮੰਨੀ ਜਾ ਸਕਦੀ ਹੈ। ਨਤੀਜੇ ਵਜੋਂ ਉਨ੍ਹੀਂਵੀਂ ਸਦੀ ਦਾ ਇਹ ਚਮਤਕਾਰ ਮੌਜੂਦਾ ਸਮੇਂ ਵਿੱਚ ਸਫਲਤਾ ਦੇ ਨਵੇਂ ਸਿਖਰ ਛੂਹ ਰਿਹਾ ਹੈ।

ਇੱਕ ਕਲਾ ਦੇ ਤੌਰ 'ਤੇ ਸਿਨੇਮਾ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਨਾ ਸਿਰਫ ਸਮਾਜਿਕ ਮੁੱਦਿਆਂ ਨੂੰ ਉਭਾਰੇ ਸਗੋਂ ਇਨ੍ਹਾਂ ਮੁੱਦਿਆਂ ਦੀ ਸੁਚੱਜੇ ਢੰਗ ਨਾਲ ਪੇਸ਼ਕਾਰੀ ਵੀ ਕਰੇ। ਪਰੰਤੂ ਕੀ ਸਿਨੇਮਾ ਲੋਕਾਂ ਨੂੰ ਇਨ੍ਹਾਂ ਮੁੱਦਿਆਂ 'ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰ ਪਾਇਆ ਹੈ? (ਜੇਕਰ ਨਹੀਂ ਤਾਂ ਮੌਜੂਦਾ ਸਮੇਂ ਵਿੱਚ) ਸਿਨੇਮਾ ਦੀ ਸਾਖ ਅਤੇ ਸਮਰੱਥਾ 'ਤੇ ਇਹ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਹੈ।

ਸਿਨੇਮਾ ਦੀਆਂ ਕਈ ਸ਼ੈਲੀਆਂ ਹਨ। ਕੁਝ ਫਿਲਮਾਂ ਵਿੱਚ ਜਿੱਥੇ ਰੋਮਾਂਸਵਾਦ ਝਲਕਦਾ ਹੈ ਉਥੇ ਹੀ ਕੁਝ ਜੂਝਾਰੂਪੁਣੇ ਦੀ ਤਸਵੀਰ ਪੇਸ਼ ਕਰਦੀਆਂ ਹਨ। ਇਹ ਸ਼ੈਲੀਆਂ ਮਨੁੱਖੀ ਜੀਵਨ ਦੀ ਬਹੁਤ ਬਾਰੀਕੀ ਨਾਲ ਘੋਖਦਿਆਂ ਸਮਾਜ ਨੂੰ ਉਸਦੇ ਰਵੱਈਏ ਉੱਤੇ ਵਿਚਾਰ ਕਰਨ ਦਾ ਸੰਦੇਸ਼ ਦਿੰਦੀਆਂ ਹਨ। ਉਦਾਹਰਣ ਵਜੋਂ ਅੰਧਵਿਸ਼ਵਾਸ, ਬੇਬੁਨਿਆਦੀ ਪ੍ਰੰਪਰਾਵਾਂ ਅਤੇ ਸਮਾਜਿਕ ਕੁਰੀਤੀਆਂ ਦੇ ਦੁਆਲੇ ਘੁੰਮਦੀ (ਪਰੋਈ) ਫਿਲਮ 'ਪੀਕੇ' ਵਿਚ ਇਨ੍ਹਾਂ ਵਿਚਾਰਹੀਣ ਧਾਰਨਾਵਾਂ ਦਾ ਬੜੇ ਹੀ ਵਿਅੰਗਮਈ ਤਰੀਕੇ ਨਾਲ ਵਿਰੋਧ ਕੀਤਾ ਗਿਆ ਹੈ। ਫਿਲਮ ਦੇ ਮੁੱਖ ਪਾਤਰ ਨੂੰ ਕਿਸੇ ਦੂਸਰੇ ਗ੍ਰਹਿ ਦੇ ਵਸਨੀਕ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਜੋ ਇਸ ਸਮਾਜ ਵਿੱਚ ਵਿਚਰਣ ਲਈ ਮਨੁੱਖ ਤੋਂ ਲੈ ਕੇ ਰੱਬ ਤੱਕ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਇਸ ਸਫਰ ਦੌਰਾਨ ਉਹ ਕਈ ਅਰਥਹੀਣ ਧਾਰਨਾਵਾਂ ਨੂੰ ਝੁਠਲਾਉਂਦਾ ਹੋਇਆ ਅੱਗੇ ਵੱਧਦਾ ਹੈ ਅਤੇ ਉਨ੍ਹਾਂ ਲੋਕਾਂ ਲਈ ਵੀ ਪ੍ਰੇਰਣਾਸ੍ਰੋਤ ਬਣਦਾ ਹੈ ਜੋ ਇਨ੍ਹਾਂ ਬੇਬੁਨਿਆਦੀ ਪ੍ਰੰਪਰਾਵਾਂ ਨੂੰ ਗਲ ਵਿੱਚ ਪਾਈ ਅਜੇ ਵੀ ਕੋਹਲੂ ਦੇ ਬੈਲ ਵਾਂਗ ਇਕ ਨਿਯਤ ਜਗ੍ਹਾ 'ਤੇ ਚੱਕਰ ਕੱਢੀ ਜਾ ਰਹੇ ਹਨ।

ਇਸੇ ਸ਼ੈਲੀ ਨਾਲ ਸੰਬੰਧਿਤ ਫਿਲਮ 'ਓ ਮਾਈ ਗਾਡ' ਵੀ ਅਜਿਹੀਆਂ ਧਾਰਨਾਵਾਂ ਦੀ ਨਿਖੇਧੀ ਕਰਦਿਆਂ ਇਨਸਾਨੀ ਸੋਚ ਨੂੰ ਨਿਖੇਰਨ ਲਈ ਸਿਰਜਿਆ ਗਿਆ ਇਕ ਵਸੀਲਾ ਹੈ। ਆਲੋਚਕਾਂ ਵਲੋਂ ਸਰਾਹੀਆਂ ਗਈਆਂ ਅਜਿਹੀਆਂ ਸਮਾਜ ਸੁਧਾਰਕ ਫਿਲਮਾਂ ਦਾ ਅਸਰ ਉਸ ਵਕਤ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ ਜਦੋਂ ਸਾਡੀਆਂ ਝੂਠੀਆਂ ਧਾਰਨਾਵਾਂ ਅਤੇ ਇਨਸਾਨੀ ਸੋਚ ਵਿਚਕਾਰ ਦੇ ਫਾਸਲੇ ਨੂੰ ਉਭਾਰਨ ਵਾਲੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ।

ਫਿਲਮਾਂ ਅਤੇ ਉਨ੍ਹਾਂ ਦੇ ਸਮਾਜਿਕ ਅਸਰ ਦੀ ਗਵਾਹੀ ਭਰਦੇ ਬਹੁਤ ਸਾਰੇ ਅਧਿਐਨ ਉਸ ਵਕਤ ਕੁਝ ਬੇਵਫਾ ਜਿਹੇ ਲੱਗਦੇ ਹਨ ਜਦੋਂ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਫਲਸਫਾ ਬਿਆਨ ਕਰਦੀਆਂ ਇਨ੍ਹਾਂ ਫਿਲਮਾਂ ਨੂੰ ਦੇਖ ਕੇ ਭੁੱਲ ਜਾਣ ਵਾਲੀ ਸਾਡੀ ਤਬੀਅਤ ਸਾਹਮਣੇ ਆਉਂਦੀ ਹੈ। ਸ਼ਾਇਦ ਸਿਨੇਮਾ ਸਾਡੀ ਇਸ ਜਟਿਲ ਅਤੇ ਅਖੌਤੀ ਸੋਚ ਨੂੰ ਬਦਲਣ ਵਿੱਚ ਅਸਮਰਥ ਪ੍ਰਤੀਤ ਹੋ ਰਿਹਾ ਹੈ। ਇਥੇ ਇਹ ਧਾਰਣਾ ਗਲਤ ਨਹੀਂ ਲਗਦੀ ਕਿ ਦਰਸ਼ਕਾਂ ਨੇ ਸਿਨੇਮਾ ਨੂੰ ਮਹਿਜ਼ ਇਕ ਮਨੋਰੰਜਨ ਦਾ ਸਾਧਨ ਸਮਝਿਆ ਲੱਗਦਾ ਹੈ ਅਤੇ ਸਿਨੇਮਾ ਵਿਚਲੀਆਂ ਉਨ੍ਹਾਂ ਸਿਖਿਆਵਾਂ ਨੂੰ ਸਿਨੇਮਾ ਹਾਲ ਵਿੱਚ ਖਾਧੇ ਪਾਪਕਾਰਨਜ਼ ਦੇ ਖਾਲੀ ਲਿਫਾਫੇ ਦੇ ਵਾਂਗ ਸੀਟ 'ਤੇ ਹੀ ਛੱਡ ਆਉਂਦੇ ਹਾਂ। ਇਸ ਲਈ ਜ਼ਰੂਰਤ ਹੈ ਸਿਨੇਮਾਂ ਦੇ ਅਜਿਹੇ ਉਸਾਰੂ ਸੰਦੇਸ਼ਾਂ ਨੂੰ ਸਮਝਣ ਅਤੇ ਨਿੱਜੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਤਾਂ ਜੋ ਇਨਸਾਨੀ ਨਸਲਾਂ ਦੀ ਚੰਗੀ ਤਰਬੀਅਤ ਕੀਤੀ ਜਾ ਸਕੇ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 2,000 ਏਕੜ ਵਿੱਚ ਫੈਲੀ ਹੈ ਫਿਲਮਸਿਟੀ; 2,500 ਤੋਂ ਜ਼ਿਆਦਾ ਫਿਲਮਾਂ ਦੀ ਹੋ ਚੁੱਕੀ ਇਥੇ ਸ਼ੂਟਿੰਗ
05.11.16 - ਪੀ ਟੀ ਟੀਮ
2,000 ਏਕੜ ਵਿੱਚ ਫੈਲੀ ਹੈ ਫਿਲਮਸਿਟੀ; 2,500 ਤੋਂ ਜ਼ਿਆਦਾ ਫਿਲਮਾਂ ਦੀ ਹੋ ਚੁੱਕੀ ਇਥੇ ਸ਼ੂਟਿੰਗਹੈਦਰਾਬਾਦ ਦੇ ਕੋਲ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਫਿਲਮਸਿਟੀ 'ਰਾਮੋਜੀ' ਵਿੱਚ ਉਂਝ ਤਾਂ ਹੁਣ ਤੱਕ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ, ਲੇਕਿਨ ਕੁਝ ਖਾਸ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਵਿੱਚ 'ਬਾਹੂਬਲੀ', 'ਚੇੱਨਈ ਐਕਸਪ੍ਰੈਸ' ਅਤੇ ਵਿਦਿਆ ਬਾਲਨ ਦੀ 'ਦ ਡਰਟੀ ਪਿਚਰ' ਵਰਗੀਆਂ ਫਿਲਮਾਂ ਦੇ ਨਾਮ ਹਨ। ਰਾਮੋਜੀ ਫਿਲਮਸਿਟੀ ਦੇ ਉਪ-ਪ੍ਰਧਾਨ (ਪਬਲਿਸਿਟੀ) ਏ.ਵੀ. ਰਾਵ ਦੇ ਮੁਤਾਬਿਕ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕਰੀਬ 2 ਹਜ਼ਾਰ ਏਕੜ ਵਿੱਚ ਫੈਲੀ ਇਸ ਫਿਲਮਸਿਟੀ ਵਿੱਚ ਹੁਣ ਤੱਕ 2,500 ਤੋਂ ਜ਼ਿਆਦਾ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਫਿਲਹਾਲ ਇੱਥੇ ਫਿਲਮ ਬਾਹੂਬਲੀ-2 ਅਤੇ ਸੀਰੀਅਲ 'ਸੀਆ ਕੇ ਰਾਮ' ਦੀ ਸ਼ੂਟਿੰਗ ਚੱਲ ਰਹੀ ਹੈ।

ਰਾਮੋਜੀ ਫਿਲਮਸਿਟੀ ਵਿੱਚ 500 ਤੋਂ ਜ਼ਿਆਦਾ ਸੈੱਟ ਲੋਕੇਸ਼ਨ ਹਨ। ਸਾਲ ਵਿੱਚ ਕਰੀਬ 200 ਫਿਲਮਾਂ ਦੀ ਸ਼ੂਟਿੰਗ ਇੱਥੇ ਹੁੰਦੀ ਹੈ। ਇੱਥੇ ਅਣਗਿਣਤ ਗਾਰਡਨ, 50 ਤੋਂ ਜ਼ਿਆਦਾ ਸਟੂਡੀਓ ਫਲੋਰ, ਆਥਰਾਇਜ਼ਡ ਸੈੱਟਸ, ਡਿਜੀਟਲ ਫਿਲਮ ਬਣਾਉਣ ਦੀ ਸੁਵਿਧਾ, ਆਊਟਡੋਰ ਲੋਕੇਸ਼ਨ, ਹਾਈ-ਟੈਕਨੋਲੋਜੀ ਵਾਲੀਆਂ ਲੈਬਸ ਮੌਜੂਦ ਹਨ। ਇੱਥੇ ਕਾਸਟਿਊਮ ਡਿਜ਼ਾਈਨ ਲੋਕੇਸ਼ਨ, ਮੇਕ-ਅੱਪ, ਤਿਆਰ ਸਾਜ-ਸੱਜਾ, ਕੈਮਰਾ, ਫਿਲਮ ਬਣਾਉਣ ਦੇ ਸਾਮਾਨ, ਆਡੀਓ ਪ੍ਰੋਡਕਸ਼ਨ, ਡਿਜੀਟਲ ਪੋਸਟ ਪ੍ਰੋਡਕਸ਼ਨ ਅਤੇ ਫਿਲਮ ਪ੍ਰੋਸੇਸਿੰਗ ਦੀ ਸੁਵਿਸ਼ਾ ਵੀ ਮੌਜੂਦ ਹੈ। ਰਾਮੋਜੀ ਫਿਲਮ ਸਿਟੀ ਵਿੱਚ ਇਕੱਠੇ 20 ਵਿਦੇਸ਼ੀ ਫਿਲਮਾਂ, ਜਦੋਂ ਕਿ 40 ਭਾਰਤੀ ਫਿਲਮਾਂ ਦੀ ਸ਼ੂਟਿੰਗ ਕੀਤੀ ਜਾ ਸਕਦੀ ਹੈ। 
 
ਰਾਮੋਜੀ ਫਿਲਮਸਿਟੀ ਵਿੱਚ ਰੇਲਵੇ ਸਟੇਸ਼ਨ, ਏਅਰਪੋਰਟ, ਮੰਦਿਰ, ਮਹਿਲ, ਪਾਸ਼ ਕਲੋਨੀ, ਸ਼ਹਿਰ, ਪਿੰਡ, ਜੰਗਲ, ਸਮੁੰਦਰ, ਨਦੀਆਂ, ਬਾਜ਼ਾਰ, ਹਸਪਤਾਲ, ਕੋਰਟ, ਗਿਰਜਾ ਘਰ, ਗੁਰਦੁਆਰਾ, ਮਸਜਿਦ, ਸੈਂਟਰਲ ਜੇਲ੍ਹ, ਖੇਡ ਦਾ ਮੈਦਾਨ ਮੌਜੂਦ ਹੈ। ਇੱਥੇ ਫਿਲਮ ਅਤੇ ਸੀਰੀਅਲ ਦੀ ਸਕ੍ਰਿਪਟ ਅਤੇ ਡਿਮਾਂਡ ਦੇ ਮੁਤਾਬਕ ਕਈ ਚੀਜਾਂ ਵਿੱਚ ਬਦਲਾਵ ਵੀ ਹੁੰਦਾ ਹੈ। ਫਿਲਮ ਚੇੱਨਈ ਐਕਸਪ੍ਰੈਸ ਦੀ ਸ਼ੂਟਿੰਗ ਇੱਥੇ ਬਣੇ ਰੇਲਵੇ ਸਟੇਸ਼ਨ ਉੱਤੇ ਹੋ ਚੁੱਕੀ ਹੈ।

ਫਿਲਮ 'ਬਾਹੂਬਲੀ' ਦਾ ਵੱਡਾ ਝਰਨਾ ਵੀ ਫਿਲਮਸਿਟੀ ਦੇ ਅੰਦਰ ਹੀ ਬਣਾਇਆ ਗਿਆ ਸੀ। ਇਸਦੇ ਇਲਾਵਾ ਰਜਨੀਕਾਂਤ ਦੀ ਫਿਲਮ 'ਰੋਬੋਟ' ਦੇ ਸਪੈਸ਼ਲ ਇਫੈਕਟ ਵੀ ਰਾਮੋਜੀ ਵਿੱਚ ਹੀ ਪਾਏ ਗਏ। ਰਿਤੀਕ ਰੋਸ਼ਨ ਦੀ 'ਕ੍ਰਿਸ਼' ਤੋਂ ਲੈ ਕੇ ਸ਼ਾਹਰੁੱਖ ਦੀ 'ਦਿਲਵਾਲੇ' ਫਿਲਮ ਦੀ ਸ਼ੂਟਿੰਗ ਵੀ ਇੱਥੇ ਹੋਈ ਹੈ। ਫਿਲਮ 'ਸਰਕਾਰ ਰਾਜ' ਦੇ ਦੌਰਾਨ ਅਮਿਤਾਭ ਬੱਚਨ ਕਾਫ਼ੀ ਸਮੇਂ ਤੱਕ ਇੱਥੇ ਰੁਕੇ ਸਨ।

ਰਾਮੋਜੀ ਫਿਲਮ ਸਿਟੀ ਦੇ ਮੀਡੀਆ ਮੈਨੇਜਰ (ਹਿੰਦੀ) ਸੁਮਿਤ ਵਰਮਾ ਦੇ ਮੁਤਾਬਿਕ, ਫਿਲਮਸਿਟੀ ਦੇ ਅੰਦਰ ਮੂਵੀ ਮੈਜਿਕ ਨਾਮ ਤੋਂ ਇੱਕ ਵੱਡਾ ਹਾਲ ਹੈ, ਜਿੱਥੇ ਲੋਕਾਂ ਨੂੰ ਵੱਖ-ਵੱਖ ਛੋਟੇ ਹਾਲ ਵਿੱਚ ਬਿਠਾ ਕੇ ਉਨ੍ਹਾਂ ਨੂੰ ਫਿਲਮ ਬਣਾਉਣ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿੱਚ ਕੈਮਰਾ, ਸਾਊਂਡ, ਐਡੀਟਿੰਗ, ਮਿਕਸਿੰਗ ਤੋਂ ਲੈ ਕੇ ਕਈ ਚੀਜਾਂ ਦਾ ਲਾਈਵ ਡੈਮੋ ਦਿੱਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਇਸਦੇ ਲਈ ਦਰਸ਼ਕਾਂ ਵਿੱਚੋਂ ਹੀ ਲੋਕਾਂ ਨੂੰ ਚੁਣਿਆ ਜਾਂਦਾ ਹੈ। ਮਸਲਨ ਹੀਰੋ, ਹੀਰੋਈਨ, ਵਿਲਨ ਆਦਿ ਚੁਣ ਕੇ ਪੂਰੀ ਫਿਲਮ ਬਣਾ ਕੇ ਉਨ੍ਹਾਂ ਨੂੰ ਦਿਖਾਈ ਜਾਂਦੀ ਹੈ। ਇੱਥੇ ਏਸ਼ੀਆ ਦਾ ਸਭ ਤੋਂ ਵੱਡਾ ਐਡਵੈਂਚਰ ਪਾਰਕ 'ਸਾਹਸ' ਅਤੇ 'ਬਰਡ ਪਾਰਕ' ਵੀ ਮੌਜੂਦ ਹੈ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸੁਰਾਂ ਨੂੰ ਵੰਡਿਆ ਨਹੀਂ ਜਾ ਸਕਦਾ: ਅਮਜਦ ਅਲੀ ਖਾਨ
01.11.16 - ਸੰਜੇ ਮਿਸ਼ਰਾ
ਸੁਰਾਂ ਨੂੰ ਵੰਡਿਆ ਨਹੀਂ ਜਾ ਸਕਦਾ: ਅਮਜਦ ਅਲੀ ਖਾਨਪਦਮ ਵਿਭੂਸ਼ਣ ਸਰੋਦ ਵਾਦਕ ਉਸਤਾਦ ਅਮਜਦ ਅਲੀ ਖਾਨ ਨੇ ਕਿਹਾ ਹੈ, "ਮੈਂ ਉਹ ਪਹਿਲਾ ਕਲਾਕਾਰ ਹਾਂ ਜੋ 25 ਸਾਲਾਂ ਦੇ ਸਭਿਆਚਾਰਿਕ ਮੌਨ ਨੂੰ ਦਰਸਾਉਣ ਪਾਕਿਸਤਾਨ ਗਿਆ ਸੀ।"

ਉਨ੍ਹਾਂ ਨੇ ਕਿਹਾ, "ਫਿਲਹਾਲ ਪਾਕਿਸਤਾਨ ਇੱਕ ਨਵੇਂ ਅਲਫਾਜ਼ ਦੀ ਤਰ੍ਹਾਂ ਹੈ ਅਤੇ ਨਵੇਂ-ਨਵੇਂ ਦੇਸ਼ਾਂ ਵਿੱਚ ਅਕਸਰ ਸਭਿਆਚਾਰ ਦੀ ਕਮੀ ਰਹਿੰਦੀ ਹੀ ਹੈ। ਪੂਰੀ ਦੁਨੀਆ ਵਿੱਚ ਜ਼ਮੀਨ ਦੀ ਵੰਡ ਭਲੇ ਹੋ ਗਈ ਹੋਵੇ, ਪਰ ਸੁਰਾਂ ਦੀ ਵੰਡ ਕੋਈ ਨਹੀਂ ਕਰ ਸਕਦਾ।"

ਅਮਜਦ ਅਲੀ ਖਾਨ ਕਹਿੰਦੇ ਹਨ, "ਅਸੀਂ ਚਾਹੇ ਕਿਸੇ ਵੀ ਧਰਮ ਜਾਂ ਸੰਪਰਦਾਏ ਨਾਲ ਜੁੜੇ ਹੋਈਏ, ਸੰਗੀਤ ਹਮੇਸ਼ਾ ਤੋਂ ਆਧਿਆਤਮ ਦਾ ਰਸਤਾ ਰਿਹਾ ਹੈ।"

ਬੀ.ਬੀ.ਸੀ. ਨਾਲ ਖਾਸ ਮੁਲਾਕਾਤ ਵਿੱਚ ਸੰਗੀਤ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਸਟੇਜ ਉੱਤੇ ਹੁੰਦਾ ਹਾਂ, ਓਦੋਂ ਕੁਝ ਪੱਲਾਂ ਵਿੱਚ ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮੈਂ ਕਿਸੇ ਵੱਖਰੀ ਦੁਨੀਆ ਵਿੱਚ ਚਲਾ ਗਿਆ ਹੋਵਾਂ। ਕਦੇ-ਕਦੇ ਇਹ ਅਵਿਸ਼ਵਾਸਯੋਗ ਵੀ ਲੱਗਦਾ ਹੈ।"
ਅਮਜਦ ਅਲੀ ਖਾਨ ਅੱਗੇ ਕਹਿੰਦੇ ਹਨ ਕਿ, "ਸੰਗੀਤ ਨਾਲ ਜੁੜਨਾ ਅਤੇ ਸੰਗੀਤਕਾਰ ਹੋਣਾ ਆਪਣੇ ਆਪ ਵਿੱਚ ਇੱਕ ਵਰਦਾਨ ਹੈ। ਜੋ ਆਪਣੇ ਅੰਦਰ ਵੱਖ ਊਰਜਾ ਪ੍ਰਦਾਨ ਕਰਦੀ ਹੈ ਅਤੇ ਸੰਗੀਤ ਕੋਈ ਬਹਿਸ ਦਾ ਮੁੱਦਾ ਨਹੀਂ ਹੈ।"

ਅਮਜਦ ਅਲੀ ਖਾਨ ਕਹਿੰਦੇ ਹਨ "ਸੰਗੀਤ ਆਪਣੇ ਆਪ ਵਿੱਚ ਬਹੁਤ ਵੱਡੀ ਸ਼ਕਤੀ ਨਾਲ ਜੁੜਨ ਦਾ ਸਭ ਤੋਂ ਉੱਤਮ ਮਾਧਿਅਮ ਹੁੰਦਾ ਹੈ। ਸੰਗੀਤ ਦੇ ਕਈ ਆਯਾਮ ਹਨ ਜੋ ਸੰਵਾਦ, ਮੰਤਰ ਉਚਾਰ, ਜਬਾਨੀ ਗਾਇਨ-ਯਾਦ ਕਰਣ ਤੋਂ ਲੈ ਕੇ ਵਾਦ ਯੰਤਰ ਵਜਾਉਣ ਤੱਕ ਜੁੜੇ ਹੁੰਦੇ ਹਨ।"

ਦੇਸ਼ ਦੀ ਸੀਮਾ ਉੱਤੇ ਹਾਲ ਵਿੱਚ ਹੋਏ ਉੜੀ ਹਮਲੇ ਉੱਤੇ ਅਫਸੋਸ ਜਤਾਉਂਦੇ ਹੋਏ ਉਹ ਕਹਿੰਦੇ ਹਨ, "ਹਰ ਰੋਜ਼ ਕਿਤੇ ਨਾ ਕਿਤੇ ਇਹ ਅੱਤਵਾਦੀ ਹਮਲੇ ਹੋ ਰਹੇ ਹਨ। ਅਜਿਹੇ ਵਿੱਚ ਜ਼ਰੂਰੀ ਹੈ ਸਾਰੇ ਦੇਸ਼ ਆਪਣੇ ਆਪ ਨੂੰ ਅੰਦਰ ਤੋਂ ਮਜ਼ਬੂਤ ਬਣਾਉਣ।"
 
(ਬੀ.ਬੀ.ਸੀ. ਤੋਂ ਧੰਨਵਾਦ ਸਾਹਿਤ)
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER