ਮਨੋਰੰਜਨ

Monthly Archives: OCTOBER 2016


ਦੇਸ਼ਭਗਤ ਅਭਿਜੀਤ ਦੀ ਨਜ਼ਰ ਵਿੱਚ ਭਾਰਤ ਹੈ ਘਟੀਆ ਅਤੇ ਗੁਲਾਮ ਦੇਸ਼
24.10.16 - ਪੀ ਟੀ ਟੀਮ
ਦੇਸ਼ਭਗਤ ਅਭਿਜੀਤ ਦੀ ਨਜ਼ਰ ਵਿੱਚ ਭਾਰਤ ਹੈ ਘਟੀਆ ਅਤੇ ਗੁਲਾਮ ਦੇਸ਼ਕਥਿਤ ਰਾਸ਼ਟਰਵਾਦ ਵਿੱਚ ਪੀ.ਐੱਚ.ਡੀ. ਕੀਤੇ ਹੋਏ ਗਾਇਕ ਅਭਿਜੀਤ ਭੱਟਾਚਾਰਿਆ ਨੇ ਦੇਸ਼ ਦੇ ਨਾਗਰਿਕਾਂ ਨੂੰ ਦੇਸ਼ਭਗਤੀ ਉੱਤੇ ਸਰਟੀਫਿਕੇਟ ਦੇਣ ਦਾ ਠੇਕਾ ਲਿਆ ਹੋਇਆ ਹੈ। ਉਹ ਜਿਸ ਨੂੰ ਚਾਹੇ ਉਸ ਨੂੰ ਦੇਸ਼ਭਗਤ ਸਾਬਤ ਕਰ ਰਹੇ ਹਨ ਅਤੇ ਜਿਸ ਨੂੰ ਚਾਹੇ ਦੇਸ਼ ਦਾ ਗੱਦਾਰ।

ਅਜਿਹੇ ਸਮੇਂ ਵਿੱਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਅਭਿਜੀਤ ਦਾ ਇੱਕ ਪੁਰਾਣ ਵੀਡੀਓ ਟਵੀਟ ਕੀਤਾ ਹੈ। ਜਿਸ ਵਿੱਚ ਉਨ੍ਹਾਂ ਦੇ ਕਥਿਤ ਦੇਸ਼ ਪ੍ਰੇਮ ਦੀਆਂ ਧੱਜੀਆਂ ਉਡਦੀਆਂ ਨਜ਼ਰ ਆ ਰਹੀਆਂ ਹੈ। ਸੁਤੰਤਰਤਾ ਦਿਵਸ ਤੋਂ ਪਹਿਲਾਂ ਦੇ ਇਸ ਵੀਡੀਓ ਵਿੱਚ ਅਭਿਜੀਤ ਪੱਤਰਕਾਰਾਂ ਦੁਆਰਾ ਆਜ਼ਾਦੀ ਦਿਵਸ ਦੇ ਸਵਾਲਾਂ ਉੱਤੇ ਅਜਿਹਾ ਕੁੱਝ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ਜੋ ਕੋਈ ਵੀ ਦੇਸ਼ਪ੍ਰੇਮੀ ਬਰਦਾਸ਼ਤ ਨਹੀਂ ਕਰ ਸਕਦਾ।

ਵੀਡੀਓ ਵਿੱਚ ਅਭਿਜੀਤ ਕਹਿੰਦੇ ਨਜ਼ਰ ਆ ਰਹੇ ਹਨ, "ਓਏ ਛੋੜ, ਕਿਸ ਬਾਤ ਕਾ ਇੰਡੀਪੈਂਡੈਂਸ ਡੇ, ਘਟੀਆ ਕੰਟਰੀ ਹੈ ਹਮਾਰੀ, ਗੁਲਾਮ ਕੰਟਰੀ ਹੈ"।

ਵੇਖੋ ਵੀਡੀਓ:

[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੰਟੋ ਦੀ ਮੰਟੋਈਅਤ ਨੂੰ ਲਿਆ ਰਿਹਾ ਹਾਂ ਆਪਣੇ ਵਿੱਚ
17.10.16 - ਨਵਾਜ਼ੂਦੀਨ ਸਿੱਦੀਕੀ
ਮੰਟੋ ਦੀ ਮੰਟੋਈਅਤ ਨੂੰ ਲਿਆ ਰਿਹਾ ਹਾਂ ਆਪਣੇ ਵਿੱਚਮੈਂ ਜਦੋਂ ਨੰਦਿਤਾ ਦਾਸ ਨੂੰ ਉਨ੍ਹਾਂ ਦੇ ਘਰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਹੀ ਉਨ੍ਹਾਂ ਦਾ ਮੰਟੋ ਹਾਂ। ਉਹ ਪਹਿਲਾਂ ਹੀ ਮੈਨੂੰ ਇਸ ਕਿਰਦਾਰ ਵਿੱਚ ਲੈਣ ਦਾ ਮਨ ਬਣਾ ਚੁੱਕੀ ਸੀ।

ਨੰਦਿਤਾ ਮੰਨਦੀ ਹੈ ਕਿ ਮੈਂ ਜ਼ਿੰਦਗੀ ਬਹੁਤ ਜ਼ਿਆਦਾ ਜੀ ਅਤੇ ਵੇਖ ਚੁੱਕਾ ਹਾਂ। ਮੇਰਾ ਤਾਂ ਪਤਾ ਨਹੀਂ ਪਰ ਮੰਟੋ ਨੇ ਜ਼ਿੰਦਗੀ ਬਹੁਤ ਜੀ ਅਤੇ ਉਨ੍ਹਾਂ ਦੀਆਂ ਲਿਖਤਾਂ ਅੱਜ ਵੀ ਪਹਿਲਾਂ ਵਾਂਗ ਢੁਕਵੀਆਂ ਲਗਦੀਆਂ ਹਨ। ਮੈਂ ਖੁਸ਼ਕਿਸਮਤ ਹਾਂ ਕਿ ਉਨ੍ਹਾਂ ਦਾ ਕਿਰਦਾਰ ਨਿਭਾ ਰਿਹਾ ਹਾਂ। ਬਤੌਰ ਐਕਟਰ ਮੈਂ ਕਈ ਕਿਰਦਾਰਾਂ ਨੂੰ ਨਿਭਾਉਣ ਅਤੇ ਸਟੇਜ ਲਈ ਸਾਹਿਤ ਪੜ੍ਹਿਆ ਹੈ ਲੇਕਿਨ ਮੰਟੋ ਨੂੰ ਪੜ੍ਹਨ ਦੇ ਬਾਅਦ ਕਹਿ ਸਕਦਾ ਹਾਂ ਕਿ ਉਹ ਮਹਾਨ ਲੇਖਕਾਂ ਵਿੱਚੋਂ ਹਨ।

ਨਵਾਜ਼ ਕਹਿੰਦੇ ਹਨ ਕਿ ਅਜਿਹੇ ਮਹਾਨ, ਉੱਤਮ ਲੇਖਕ ਉੱਤੇ ਫਿਲਮ ਬਣ ਰਹੀ ਹੋਵੇ ਅਤੇ ਤੁਹਾਨੂੰ ਉਸਦਾ ਹਿੱਸਾ ਬਣਾਇਆ ਜਾਵੇ ਤਾਂ ਖੁਸ਼ੀ ਦੇ ਨਾਲ ਮਾਣ ਵੀ ਮਹਿਸੂਸ ਹੁੰਦਾ ਹੈ।

ਲੇਕਿਨ ਮੰਟੋ ਦਾ ਕਿਰਦਾਰ ਨਿਭਾਉਣਾ ਆਸਾਨ ਨਹੀਂ ਹੈ। ਉਨ੍ਹਾਂ ਦਾ ਦਾਇਰਾ ਬਹੁਤ ਵੱਡਾ ਹੈ।

ਉਹ ਪ੍ਰਤਿਭਾਵਾਨ ਆਦਮੀ ਸਨ ਅਤੇ ਜਦੋਂ ਉਨ੍ਹਾਂ ਨੂੰ ਪਰਦੇ ਉੱਤੇ ਉਤਾਰਣ ਦੀ ਵਾਰੀ ਆਉਂਦੀ ਹੈ ਤਾਂ ਬਹੁਤ ਕੁੱਝ ਪੜ੍ਹਨਾ ਪੈਂਦਾ ਹੈ, ਖੋਜਣਾ ਪੈਂਦਾ ਹੈ, ਹਾਲਾਂਕਿ ਸੋਚਣ ਦਾ ਜ਼ਿਆਦਾ ਕੰਮ ਨੰਦਿਤਾ ਦਾ ਹੈ। ਉਹ ਇਹ ਤੈਅ ਕਰੇਗੀ ਕਿ ਬਤੌਰ ਨਿਰਦੇਸ਼ਕ ਉਹ ਆਪਣੇ ਕਲਾਕਾਰ ਅਤੇ ਆਪਣੇ ਡਿਜ਼ਾਈਨ ਕੀਤੇ ਹੋਏ ਕਿਰਦਾਰ ਤੋਂ ਕੀ ਚਾਹੁੰਦੀ ਹੈ।

ਲੇਕਿਨ ਬਤੌਰ ਇੱਕ ਐਕਟਰ ਮੈਨੂੰ ਉਨ੍ਹਾਂ ਦੇ ਮੰਟੋ ਅਤੇ ਅਸਲ ਮੰਟੋ ਦੇ ਸਾਰ ਨੂੰ ਮਿਲਾਉਣਾ ਪਵੇਗਾ। ਇਹ ਅਸਲ ਵਿੱਚ ਮੁਸ਼ਕਲ ਕੰਮ ਹੈ।

ਉਹ ਕਮਾਲ ਦੇ ਲੇਖਕ ਸਨ। ਉਨ੍ਹਾਂ ਉੱਤੇ ਫਿਲਮ ਬਣਾਉਣਾ ਮੁਸ਼ਕਲ ਕੰਮ ਹੈ। ਮੈਂ 22 ਸਾਲਾਂ ਤੋਂ ਉਨ੍ਹਾਂ ਨੂੰ ਪੜ੍ਹਦਾ ਰਿਹਾ ਹਾਂ। ਭਲੇ ਹੀ ਉਨ੍ਹਾਂ ਦੀ ਜਿੰਦਗੀ ਤੋਂ ਜ਼ਿਆਦਾ ਵਾਕਫ਼ ਨਹੀਂ, ਲੇਕਿਨ ਉਨ੍ਹਾਂ ਦੀ ਕਹਾਣੀਆਂ ਤੋਂ ਰਾਬਤਾ ਰਿਹਾ ਹੈ ਮੇਰਾ।

ਮੈਂ ਖਾਸਕਰ ਉਨ੍ਹਾਂ ਦੀਆਂ ਛੋਟੀਆਂ ਕਹਾਣੀਆਂ ਪੜ੍ਹੀਆਂ ਹਨ। ਉਨ੍ਹਾਂ ਉੱਤੇ ਬਣਨ ਵਾਲੇ ਨਾਟਕਾਂ ਦਾ ਹਿੱਸਾ ਰਿਹਾ ਹਾਂ। ਉਹ ਸਿਰਫ ਪ੍ਰੇਰਕ ਨਹੀਂ, ਰੌਂਗਟੇ ਖੜ੍ਹੇ ਕਰ ਦੇਣ ਵਾਲੀਆਂ ਕਹਾਣੀਆਂ ਲਿਖਦੇ ਸਨ ਜੋ ਸਿਰਫ ਉਹੀ ਕਰ ਸਕਦੇ ਸਨ।

ਉਨ੍ਹਾਂ ਦੀ ਕਿਸੇ ਇੱਕ ਕਹਾਣੀ ਦਾ ਨਾਮ ਲੈ ਕੇ ਮੈਂ ਉਨ੍ਹਾਂ ਦੇ ਕੰਮ ਨੂੰ ਸੀਮਿਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਨ੍ਹਾਂ ਦੀ ਹਰ ਕਹਾਣੀ ਵਿੱਚ ਇੱਕ ਵੱਖ ਕੋਸ਼ਿਸ਼, ਕਸ਼ਿਸ਼ ਅਤੇ ਕਸ਼ਮਕਸ਼ ਹੈ। ਇਹ ਅਜੋਕੇ ਹਾਲਾਤਾਂ ਉੱਤੇ ਓਨੀ ਹੀ ਸਟੀਕ ਹੈ ਜਿੰਨੀ ਓਦੋਂ ਸੀ। ਅਜਿਹਾ ਲੱਗਦਾ ਹੈ ਜਿਵੇਂ ਅੱਜ ਹੀ ਇਸ ਆਦਮੀ ਨੇ ਇਹ ਲਿਖਿਆ ਹੋਵੇ।

ਇਸ ਕਿਰਦਾਰ ਲਈ ਤਿਆਰੀ ਕਰਦੇ ਹੋਏ ਇੱਕ ਖਾਸ ਗੱਲ ਮਹਿਸੂਸ ਹੋਈ। ਇਹ ਸ਼ਾਇਦ ਚੰਗਾ ਹੈ ਕਿ ਮੰਟੋ ਦੀਆਂ ਸਿਰਫ ਤਸਵੀਰਾਂ ਅਤੇ ਕਹਾਣੀਆਂ ਹਨ। ਹੁਣ ਮੈਂ ਜੋ ਵੀ ਕਰਾਂਗਾ ਲੋਕ ਮੰਨ ਲੈਣਗੇ ਕਿ ਮੰਟੋ ਇੰਜ ਹੀ ਹੋਣਗੇ।

ਇਸ ਕਿਰਦਾਰ ਦੀ ਤਿਆਰੀ ਲਈ ਤਾਂ ਸਿਰਫ ਮੈਨੂੰ ਉਨ੍ਹਾਂ ਦੀ ਬਾਡੀ ਲੈਂਗਵੇਜ ਸਮਝਣੀ ਪਵੇਗੀ ਅਤੇ ਫਿਰ ਪਰਦੇ ਦਾ ਕੰਮ ਹੋ ਜਾਵੇਗਾ। ਲੇਕਿਨ ਚਿਹਰੇ ਦਾ ਉਹ ਭਾਵ, ਤਣਾਅ ਲਿਆਉਣ ਲਈ ਮੈਨੂੰ ਉਨ੍ਹਾਂ ਨੂੰ ਸਮਝਣਾ ਪਵੇਗਾ।

ਕੀ, ਕਿਵੇਂ, ਕਦੋਂ ਅਤੇ ਕਿੰਨਾ ਹੋਵੇਗਾ ਇਸਦਾ ਜਵਾਬ ਨੰਦਿਤਾ (ਫਿਲਮ ਦੀ ਨਿਰਮਾਤਾ, ਨਿਰਦੇਸ਼ਕ) ਵਧੀਆ ਤਰੀਕੇ ਨਾਲ ਦੇ ਸਕਦੀ ਹੈ।

ਮੈਂ ਬਸ ਇੰਨਾ ਦੱਸ ਸਕਦਾ ਹਾਂ ਕਿ ਮੰਟੋ ਦੀ ਮੰਟੋਈਅਤ ਨੂੰ ਲਿਆ ਰਿਹਾ ਹਾਂ ਹੁਣ ਆਪਣੇ ਅੰਦਰ।
 
(ਸੁਸ਼ਾਂਤ ਮੋਹਨ ਨਾਲ ਬੀ.ਬੀ.ਸੀ. ਹਿੰਦੀ ਲਈ ਹੋਈ ਗੱਲਬਾਤ 'ਤੇ ਅਧਾਰਿਤ)
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸੋਹਾ ਅਲੀ ਖ਼ਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਈ ਨਤਮਸਤਕ
15.10.16 - ਪੀ ਟੀ ਟੀਮ
ਸੋਹਾ ਅਲੀ ਖ਼ਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਈ ਨਤਮਸਤਕਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਅਤੇ ਉਸਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਕਾਰਨਾਂ ਅਤੇ ਨਤੀਜਿਆਂ ਤੋਂ ਰੂਬਰੂ ਕਰਵਾਉਂਦੀ ਫ਼ਿਲਮ ‘‘31 ਅਕਤੂਬਰ’’ ਦੇ ਅਦਾਕਾਰਾ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸੈਕ੍ਰੇਟਰੀ ਮਨਜਿੰਦਰ ਸਿੰਘ ਸਿਰਸਾ ਨੇ ਫ਼ਿਲਮ ਵਿਚ ਕਤਲੇਆਮ ਦੀ ਪੀੜਿਤ ਸਿੱਖ ਬੀਬੀ ਦਾ ਕਿਰਦਾਰ ਨਿਭਾਉਣ ਵਾਲੀ ਬਾਲੀਵੁੱਡ ਦੀ ਅਦਾਕਾਰਾ ਸੋਹਾ ਅਲੀ ਖ਼ਾਨ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ।
ਮੱਥਾ ਟੇਕਣ ਉਪਰੰਤ ਫ਼ਿਲਮ ਦੀ ਟੀਮ ਅਤੇ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਤੋਂ ਜੰਤਰ-ਮੰਤਰ ਤਕ ‘‘ਇਨਸਾਫ਼ ਦੀ ਆਵਾਜ਼’’ ਬੁਲੰਦ ਕਰਨ ਲਈ  ‘‘ਮੋਮਬਤੀ ਮਾਰਚ’’ ਕੱਢਿਆ ਗਿਆ। ਜੀ.ਕੇ. ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਹੋਇਆ ਕਤਲੇਆਮ ਦੁਨਿਆ ਦੇ ਸਬ ਤੋਂ ਵੱਡੇ ਲੋਕਤੰਤਰ ’ਤੇ ਬਦਨੁਮਾ ਦਾਗ ਹੈ। ਫ਼ਿਲਮ ਦੇ ਨਿਰਮਾਤਾ ਹੈਰੀ ਸਚਦੇਵਾ ਵੱਲੋਂ ਇਸ ਭੱਖਦੇ ਮਸਲੇ ’ਤੇ ਫ਼ਿਲਮ ਬਣਾਉਣ ਦੇ ਲਏ ਗਏ ਫੈਸਲੇ ਦੀ ਵੀ ਉਨ੍ਹਾਂ ਸਲਾਘਾ ਕੀਤੀ।
ਸਿਰਸਾ ਨੇ ਕਿਹਾ ਕਿ 1984 ਦਾ ਸਰਕਾਰੀ ਕਤਲੇਆਮ ਸਿੱਖ ਇਤਿਹਾਸ ਦਾ ਵੱਡਾ ਦੁਖਾਂਤ ਹੈ ਇਸ ਲਈ ਇਸ ਮਸਲੇ ਤੇ ਸਿੱਖਾਂ ਦੇ ਨਾਲ ਹਮਦਰਦੀ ਜਤਾਉਣ ਵਾਲਾ ਸਿੱਖਾਂ ਦਾ ਸੁਭਚਿੰਤਕ ਹੈ। ਇੱਥੇ ਦੱਸਣਯੋਗ ਹੈ ਕਿ ਸੋਹਾ ਅਲੀ ਖ਼ਾਨ ਨੇ ਇੱਕ ਸਿੱਖ ਪਰਿਵਾਰ ਦੀ ਸੱਚੀ ਕਹਾਣੀ ’ਤੇ ਆਧਾਰਿਤ ਉਕਤ ਫ਼ਿਲਮ ਵਿਚ ਕਤਲੇਆਮ ਪੀੜਿਤਾਂ ਦੇ ਦੁੱਖ ਨੂੰ ਬਖੂਬੀ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਭੋਜਪੁਰੀ ਫ਼ਿਲਮਾਂ ਦੇ ਸੁਪਰਸਟਾਰ ਮਨੋਜ ਤਿਵਾਰੀ ਨੇ ਵੀ ਇਸ ਮੌਕੇ 'ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਫ਼ਤਰ ਪੁੱਜ ਕੇ ਸੋਹਾ ਅੱਲੀ ਖ਼ਾਨ ਨਾਲ ਮੁਲਾਕਾਤ ਕਰਕੇ ਇਸ ਵਿਸ਼ੇ ਤੇ ਕਾਰਜ ਕਰਨ ਲਈ ਥਾਪੜਾ ਵੀ ਦਿੱਤਾ।
ਹੈਰੀ ਸਚਦੇਵਾ ਨੇ ਕੁਝ ਸਿਆਸੀ ਦਲਾਂ ਵੱਲੋਂ ਫ਼ਿਲਮ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਨੂੰਨੀ ਚਾਰਾਜੋਹੀ ਨੂੰ ਗੈਰਜਰੂਰੀ ਦੱਸਦੇ ਹੋਏ ਫ਼ਿਲਮ ਦੀ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਮਨੁੱਖਤਾ ਦੇ ਦਰਦ ਤੇ ਆਧਾਰਿਤ ਹੋਣ ਦਾ ਵੀ ਦਾਅਵਾ ਕੀਤਾ। ਇਸ ਮੌਕੇ 'ਤੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਤਨਵੰਤ ਸਿੰਘ, ਪਰਮਜੀਤ ਸਿੰਘ ਚੰਢੋਕ, ਜਸਟਿਸ ਫਾੱਰ ਵਿਕਟਿਮਸ ਦੀ ਮੁਖੀ ਬੀਬੀ ਨਿਰਪ੍ਰੀਤ ਕੌਰ, ਅਕਾਲੀ ਆਗੂ ਖੁਸਵਿੰਦਰ ਸਿੰਘ ਮੋਨੂੰਵਾਲੀਆ, ਅਵਨੀਤ ਸਿੰਘ ਰਾਇਸਨ ਅਤੇ ਦੇਵਨਗਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸ਼ਰਮਾ ਵੀ ਮੌਜੂਦ ਸਨ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਚਿਨ ਦਾ ਪੁੱਤਰ ਅਰਜੁਨ ਬਣਿਆ 'ਭਾਰਤ ਦਾ ਜਸਟਿਨ ਬੀਬਰ'
01.10.16 - ਪੀ ਟੀ ਟੀਮ
ਸਚਿਨ ਦਾ ਪੁੱਤਰ ਅਰਜੁਨ ਬਣਿਆ 'ਭਾਰਤ ਦਾ ਜਸਟਿਨ ਬੀਬਰ'ਬਾਲੀਵੁੱਡ ਵਿੱਚ ਇਕ ਸਮਾਂ ਸੀ ਜਦੋਂ ਭਰਾ-ਭੈਣ, ਖਾਸਕਰ ਜੁੜਵਾ, ਕੁੰਭ ਮੇਲੇ ਵਿੱਚ ਵੱਖ ਹੋ ਜਾਂਦੇ ਜਾਂ ਗੁੰਮ ਹੋ ਜਾਂਦੇ ਸਨ। ਇੰਟਰਨੈੱਟ ਦੇ ਅਨੁਸਾਰ ਕ੍ਰਿਕੇਟ ਲੇਜੈਂਡ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਅਤੇ ਕਨੇਡੀਅਨ ਗਾਇਕ ਅਤੇ ਪਾਪ ਆਈਕਨ ਜਸਟਿਨ ਬੀਬਰ ਦੇ ਨਾਲ ਵੀ ਅਜਿਹਾ ਹੀ ਕੁਝ ਹੋਇਆ ਹੈ।
24 ਸਿਤੰਬਰ ਨੂੰ ਇਸ ਅੰਡਰ-19 ਆਲ-ਰਾਊਂਡਰ ਦਾ 17ਵਾਂ ਜਨਮਦਿਨ ਸੀ। 'ਸਰਕਲ ਆਫ ਕ੍ਰਿਕੇਟ ਇੰਡੀਆ' ਨਾਮਕ ਇੱਕ ਫੇਸਬੁੱਕ ਪੇਜ ਨੇ ਜੂਨੀਅਰ ਤੇਂਦੁਲਕਰ ਦੀ ਉਸਦੇ ਪਿਤਾ ਨਾਲ ਇੱਕ ਕੈਂਡਿਡ ਫੋਟੋ ਪੋਸਟ ਕੀਤੀ। ਜਨਮਦਿਨ ਦੀ ਵਧਾਈ ਦੇਣ ਦੇ ਬਜਾਏ ਹਰ ਕੋਈ ਇਹ ਵੇਖਣ ਲੱਗਾ ਕਿ ਅਰਜੁਨ ਦੀ ਜਸਟਿਨ ਬੀਬਰ ਨਾਲ ਕਿੰਨੀ ਸ਼ਕਲ ਮਿਲਦੀ ਹੈ।
ਅਰਜੁਨ ਅਤੇ ਸਚਿਨ ਦੀ ਇਸ ਤਸਵੀਰ ਦੇ ਨਾਲ-ਨਾਲ ਅਰਜੁਨ ਤੇ ਜਸਟਿਨ ਵਿਚ ਸਮਾਨਤਾ ਦਰਸਾਉਂਦੀਆਂ ਹੋਰ ਤਸਵੀਰਾਂ ਵੀ ਵਾਇਰਲ ਹੋ ਗਈਆਂ।
ਕਿਸੇ ਨੇ ਅਰਜੁਨ ਤੇ ਜਸਟਿਨ ਨੂੰ ਜੁੜਵਾ ਕਿਹਾ ਤੇ ਕਿਸੀ ਨੇ ਅਰਜੁਨ ਨੂੰ 'ਭਾਰਤ ਦਾ ਜਸਟਿਨ ਬੀਬਰ' ਹੀ ਦੱਸ ਦਿੱਤਾ।
ਫੇਸਬੁੱਕ ਤੇ ਟਵਿੱਟਰ 'ਤੇ ਲੋਕਾਂ ਨੇ ਇਸ ਬਾਰੇ ਖੂਬ ਚਰਚਾ ਕੀਤੀ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER