ਮਨੋਰੰਜਨ

Monthly Archives: JANUARY 2017


ਫ੍ਰਾਂਸ ਦੀ ਆਇਰਿਸ਼ ਮਿਤੇਨੇ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ
30.01.17 - ਪੀ ਟੀ ਟੀਮ
ਫ੍ਰਾਂਸ ਦੀ ਆਇਰਿਸ਼ ਮਿਤੇਨੇ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬਫ੍ਰਾਂਸ ਦੀ ਆਇਰਿਸ਼ ਮਿਤੇਨੇ ਨੇ 65ਵੀਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਾਬਕਾ ਮਿਸ ਯੂਨੀਵਰਸ ਪਿਆ ਵੁਟਸਬਾਖ ਨੇ ਉਨ੍ਹਾਂ ਨੂੰ ਇਹ ਤਾਜ ਪਵਾਇਆ। ਮਿਤੇਨੇ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹਨ। ਉਨ੍ਹਾਂ ਨੂੰ ਖਾਣਾ ਪਕਾਉਣਾ ਬਹੁਤ ਪੰਸਦ ਹੈ। ਉਥੇ ਹੀ, ਇਸ ਪੇਜੇਂਟ ਵਿੱਚ ਪਹਿਲੀ ਰਨਰਅਪ ਮਿਸ ਹੈਤੀ ਅਤੇ ਦੂਜੀ ਰਨਰ ਅਪ ਮਿਸ ਕੋਲੰਬੀਆ ਰਹੇ। ਭਾਰਤ ਦੀ ਰੋਸ਼ਮਿਤਾ ਹਰਿਮੂਰਤੀ ਟਾਪ 10 ਵਿੱਚ ਵੀ ਜਗ੍ਹਾ ਨਹੀਂ ਬਣਾ ਪਾਈ।

ਇਸ ਵਾਰ ਦਾ ਮਿਸ ਯੂਨੀਵਰਸ ਮੁਕਾਬਲਾ ਭਾਰਤ ਦੇ ਲਿਹਾਜ਼ ਤੋਂ ਬੇਹੱਦ ਮਹੱਤਵਪੂਰਣ ਸੀ। ਭਾਰਤ ਦੀਆਂ ਤਿੰਨ ਮਹਿਲਾਵਾਂ ਨੇ ਵੱਖ-ਵੱਖ ਤਰੀਕਿਆਂ ਨਾਲ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ। ਰੋਸ਼ਮਿਤਾ ਹਰਿਮੂਰਤੀ ਨੇ ਭਾਰਤ ਨੂੰ ਰਿਪ੍ਰੀਜ਼ੈਂਟ ਕੀਤਾ ਤਾਂ ਸੁਸ਼ਮੀਤਾ ਸੇਨ ਇਸ ਸ਼ੋ ਦੀ ਜੱਜ ਬਣੀ ਸਨ। ਉਥੇ ਹੀ, ਭਾਰਤੀ ਮੂਲ ਦੀ ਸਿੱਖ ਕੁੜੀ ਕਿਰਨ ਜੱਸਾਲ ਨੇ ਮਲੇਸ਼ੀਆ ਨੂੰ ਰਿਪ੍ਰੀਜ਼ੈਂਟ ਕੀਤਾ ਸੀ।

ਆਇਰਿਸ਼ ਮਿਤੇਨੇ ਤੋਂ 63 ਸਾਲ ਪਹਿਲਾਂ 1953 ਵਿਚ ਫ੍ਰਾਂਸ ਦੀ ਕ੍ਰਿਸਟੀਅਨ ਮੌਰਟੇਲ ਨੇ ਇਹ ਖਿਤਾਬ ਜਿੱਤਿਆ ਸੀ। ਆਖਰੀ ਰਾਊਂਡ ਵਿਚ ਪੁੱਛੇ ਗਏ ਸਵਾਲ ਵਿਚ ਉਨ੍ਹਾਂ ਨੇ ਜਵਾਬ ਦਿੱਤਾ ਕਿ ਮੈਂ ਜੀਵਨ ਵਿਚ ਕਈ ਵਾਰ ਨਾਕਾਮ ਹੋਈ ਹਾਂ ਪਰ ਮੈਂ ਆਪਣੀ ਨਾਕਾਮੀ ਨੂੰ ਮੌਕੇ ਵਿਚ ਬਦਲਦੇ ਵੇਖਿਆ ਹੈ। ਇਸ ਜਵਾਬ ਨੇ ਉਨ੍ਹਾਂ ਜਿੱਤ ਦਵਾਈ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਦੰਗਲ ਗਰਲ' ਜ਼ਾਇਰਾ ਤੇ ਕੇਂਦਰੀ ਮੰਤਰੀ ਵਿਜੈ ਗੋਇਲ ਦਾ ਟਵਿੱਟਰ 'ਤੇ ਘਮਾਸਾਨ
20.01.17 - ਪੀ ਟੀ ਟੀਮ
'ਦੰਗਲ ਗਰਲ' ਜ਼ਾਇਰਾ ਤੇ ਕੇਂਦਰੀ ਮੰਤਰੀ ਵਿਜੈ ਗੋਇਲ ਦਾ ਟਵਿੱਟਰ 'ਤੇ ਘਮਾਸਾਨਆਮਿਰ ਖਾਨ ਦੀ ਦੰਗਲ ਫਿਲ‍ਮ ਤੋਂ ਸੁਰਖੀਆਂ ਵਿੱਚ ਆਈ ਕਸ਼‍ਮੀਰੀ ਅਦਾਕਾਰਾ ਜ਼ਾਇਰਾ ਵਸੀਮ ਇੱਕ ਵਾਰ ਫਿਰ ਵਿਵਾਦਾਂ ਦੇ ਚਲਦੇ ਸੁਰਖੀਆਂ ਵਿੱਚ ਆ ਗਈ ਹੈ। ਤਾਜ਼ਾ ਮਾਮਲਾ ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਨਾਲ ਜੁੜਿਆ ਹੈ। ਇਸ ਵਾਰ ਹਿਜਾਬ ਨੂੰ ਲੈ ਕੇ ਦੋਵਾਂ ਪੱਖਾਂ ਦੇ ਵਿੱਚ ਟਵਿਟਰ ਵਾਰ ਹੋਈ। ਵਿਜੈ ਗੋਇਲ ਨੇ ਪ੍ਰਦਰਸ਼ਨੀ ਵਿੱਚ ਇੱਕ ਪੇਂਟਿੰਗ ਦੇ ਨਾਲ ਆਪਣੀ ਤਸਵੀਰ ਨੂੰ ਟਵੀਟ ਕੀਤਾ ਸੀ। ਪੇਂਟਿੰਗ ਵਿੱਚ ਦੋ ਔਰਤਾਂ ਸਨ ਜਿਨ੍ਹਾਂ ਵਿਚੋਂ ਇੱਕ ਬੁਰਕੇ ਵਿੱਚ ਸੀ ਤਾਂ ਦੂਜੀ ਨੰਗੀ ਦਸ਼ਾ ਵਿੱਚ ਇੱਕ ਪਿੰਜਰੇ ਵਿੱਚ ਕੈਦ ਸੀ। ਇਸ ਤਸਵੀਰ ਦੇ ਨਾਲ ਗੋਇਲ ਨੇ ਟਵੀਟ ਕੀਤਾ, ਇਹ ਪੇਂਟਿੰਗ ਉਵੇਂ ਹੀ ਕਹਾਣੀ ਬਿਆਨ ਕਰ ਰਹੀ ਹੈ ਜਿਵੇਂ ਜ਼ਾਇਰਾ ਵਸੀਮ ਦੀ ਹੈ, ਪਿੰਜਰਾ ਤੋੜ ਕੇ ਸਾਡੀਆਂ ਬੇਟੀਆਂ ਵੱਧਣ ਲੱਗੀਆਂ ਹਨ ਅੱਗੇ। ਸਾਡੀਆਂ ਬੇਟੀਆਂ ਹੋਰ ਸਸ਼ਕਤ ਹੋਣ!" ਉਨ੍ਹਾਂ ਨੇ ਟਵੀਟ ਵਿੱਚ ਫਿਲਮ ਦੰਗਲ ਦੀ ਅਦਾਕਾਰਾ ਜ਼ਾਇਰਾ ਨੂੰ ਟੈਗ ਵੀ ਕੀਤਾ। 
ਹਾਲਾਂਕਿ ਉਨ੍ਹਾਂ ਦਾ ਇਹ ਪੋਸਟ ਜ਼ਾਇਰਾ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਲਿਖਿਆ, "ਵਿਜੈ ਗੋਇਲ ਸਰ, ਪੂਰੇ ਸਤਿਕਾਰ ਦੇ ਨਾਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਮੈਂ ਬੇਨਤੀ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦੇ ਚਿਤਰਣ ਨਾਲ ਨਾ ਜੋੜਿਆ ਜਾਵੇ। ਹਿਜਾਬ ਵਿੱਚ ਵੀ ਔਰਤਾਂ ਖੂਬਸੂਰਤ ਅਤੇ ਆਜ਼ਾਦ ਹਨ। ਨਾਲ ਹੀ ਇਸ ਪੇਟਿੰਗ ਵਿੱਚ ਜੋ ਕਹਾਣੀ ਪੇਸ਼ ਕੀਤੀ ਗਈ ਹੈ, ਉਸ ਦਾ ਮੇਰੇ ਨਾਲ ਦੂਰ ਤੱਕ ਕੋਈ ਰਿਸ਼ਤਾ ਨਹੀਂ ਹੈ।"
ਗੋਇਲ ਨੇ ਉਦੋਂ ਹੀ ਆਪਣੇ ਟਵੀਟ ਦਾ ਬਚਾਅ ਕਰਦੇ ਹੋਏ ਲਿਖਿਆ, "ਤੁਸੀਂ ਗਲਤ ਸਮਝਿਆ। ਮੈਂ ਤੁਹਾਡੇ ਕੰਮ ਦੀ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਪਿਤਾਪੁਰਖੀ ਵਿਚਾਰਧਾਰਾ ਅਤੇ ਬੁਰਾਈਆਂ ਨੂੰ ਛੱਡ ਦੇਣਾ ਚਾਹੀਦਾ ਹੈ। ਖੈਰ, ਤੁਹਾਨੂੰ ਸ਼ੁਭਕਾਮਨਾਵਾਂ। ਆਸ ਹੈ ਅਸੀਂ ਛੇਤੀ ਮਿਲਾਂਗੇ ਅਤੇ ਗੱਲਬਾਤ ਕਰਾਂਗੇ।"
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਲਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸੋਸ਼ਲ ਮੀਡੀਆ 'ਤੇ ਲੋਕ ਕਮੈਂਟ ਕਰਕੇ ਜਤਾ ਰਹੇ ਹਨ ਨਾਰਾਜ਼ਗੀ
18.01.17 - ਪੀ ਟੀ ਟੀਮ
ਸਲਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸੋਸ਼ਲ ਮੀਡੀਆ 'ਤੇ ਲੋਕ ਕਮੈਂਟ ਕਰਕੇ ਜਤਾ ਰਹੇ ਹਨ ਨਾਰਾਜ਼ਗੀਜੋਧਪੁਰ ਦੀ ਇੱਕ ਅਦਾਲਤ ਨੇ ਸਲਮਾਨ ਖਾਨ ਨੂੰ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਕਾਲੇ ਹਿਰਣ ਦੇ ਸ਼ਿਕਾਰ ਨਾਲ ਜੁੜਿਆ ਹੈ।

51 ਸਾਲ ਦੇ ਸਲਮਾਨ ਖਾਨ ਅਦਾਲਤ ਵਿੱਚ ਪੇਸ਼ ਹੋਣ ਲਈ ਜੋਧਪੁਰ ਪੁੱਜੇ ਸਨ। ਸਲਮਾਨ ਖਾਨ ਦੇ ਇੱਕ ਹੋਰ ਮਾਮਲੇ ਵਿੱਚ ਬਰੀ ਹੋਣ ਦੀ ਸੋਸ਼ਲ ਮੀਡਿਆ ਉੱਤੇ ਸਖਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ।
 
ਜੋਧਪੁਰ ਦੀ ਇੱਕ ਅਦਾਲਤ ਨੇ 18 ਸਾਲ ਪੁਰਾਣੇ ਆਰਮਜ਼ ਐਕਟ ਦੇ ਮਾਮਲੇ ਵਿੱਚ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੰਦੇ ਹੋਏ ਬਰੀ ਕਰ ਦਿੱਤਾ। ਮੁੱਖ ਕਾਨੂੰਨੀ ਮੈਜਿਸਟਰੇਟ (ਜੋਧਪੁਰ ਜ਼ਿਲ੍ਹਾ) ਦਲਪਤ ਸਿੰਘ ਰਾਜਪੁਰੋਹਿਤ ਨੇ ਸਲਮਾਨ ਨੂੰ ਸ਼ਸ‍ਤਰ ਅਧਿਨਿਯਮ ਉਲੰਘਨ ਮਾਮਲੇ ਵਿੱਚ 'ਸ਼ੱਕ ਦਾ ਫਾਇਦਾ' (ਬੈਨੀਫਿਟ ਆਫ ਡਾਉੱਟ) ਦਿੰਦੇ ਹੋਏ ਬਰੀ ਕਰਨ ਦੇ ਆਦੇਸ਼ ਦਿੱਤੇ।

ਅਦਾਲਤ ਦੇ ਫੈਸਲੇ ਦੇ ਸਮੇਂ ਐਕਟਰ ਸਲਮਾਨ ਖਾਨ, ਉਨ੍ਹਾਂ ਦੀ ਭੈਣ ਅਲਵੀਰਾ ਅਤੇ ਉਨ੍ਹਾਂ ਦੇ ਵਕੀਲ ਮੌਜੂਦ ਸਨ।

ਸਲਮਾਨ ਖਾਨ ਦੇ ਵਕੀਲ ਹਸ‍ਤੀਮਲ ਸਾਰਾਸ‍ਵਤ ਨੇ ਮੀਡੀਆ ਨੂੰ ਅਦਾਤਲ ਦੇ ਆਦੇਸ਼ ਤੋਂ ਜਾਣੂ ਕਰਾਉਂਦੇ ਹੋਏ ਦੱਸਿਆ ਕਿ ਇਸ ਮਾਮਲੇ ਵਿੱਚ ਵਿਰੋਧੀ ਪੱਖ ਸਲਮਾਨ ਦੇ ਵਿਰੁੱਧ ਆਰੋਪਾਂ ਨੂੰ ਸਾਬਤ ਨਹੀਂ ਕਰ ਸਕਿਆ। ਲਿਹਾਜ਼ਾ, ਕੋਰਟ ਨੇ ਉਨ੍ਹਾਂ ਨੂੰ ਬਰੀ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਦੇ ਵਕੀਲ ਨੇ ਇਸ ਕੇਸ ਨੂੰ ਝੂਠਾ ਕਰਾਰ ਦਿੱਤਾ। ਇਸ ਮਾਮਲੇ ਵਿੱਚ 20 ਲੋਕਾਂ ਦੀ ਗਵਾਹੀ ਹੋਈ ਸੀ।

ਸਲਮਾਨ ਖਾਨ ਨੇ ਫੈਸਲੇ ਦੇ ਬਾਅਦ ਖੁਸ਼ੀ ਜਤਾਉਂਦੇ ਹੋਏ ਆਪਣੀ ਭੈਣ ਅਲਵੀਰਾ ਨਾਲ ਹੱਥ ਮਿਲਾਇਆ ਅਤੇ ਕਈ ਫੈਂਸ ਨੂੰ ਆਟੋਗ੍ਰਾਫ ਦਿੱਤਾ। ਫਿਰ ਸਲਮਾਨ ਕੋਰਟ ਤੋਂ ਰਵਾਨਾ ਹੋ ਗਏ।

1998 ਵਿੱਚ ਜੋਧਪੁਰ ਵਿੱਚ 'ਹਮ ਸਾਥ ਸਾਥ ਹੈਂ' ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਉੱਤੇ ਗ਼ੈਰਕਾਨੂੰਨੀ ਰੂਪ 'ਚ ਹਥਿਆਰ ਰੱਖਣ ਦਾ ਇਲਜ਼ਾਮ ਲੱਗਿਆ ਸੀ। ਜੋਧਪੁਰ ਕੋਰਟ ਦੇ ਬਾਹਰ ਸਲਮਾਨ ਖਾਨ ਦੇ ਪ੍ਰਸ਼ੰਸ਼ਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਲਮਾਨ ਦੇ ਕੋਰਟ ਤੋਂ ਬਰੀ ਹੁੰਦੇ ਹੀ ਪ੍ਰਸ਼ੰਸ਼ਕ ਜਸ਼ਨ ਮਨਾਉਣ ਲੱਗੇ।
 
ਹਾਲਾਂਕਿ ਬਹੁਤ ਸਾਰੇ ਲੋਕ ਅਦਾਲਤ ਦੇ ਇਸ ਫੈਸਲੇ ਉੱਤੇ ਸਵਾਲ ਵੀ ਚੁੱਕ ਰਹੇ ਹਨ, "ਤਾਂ ਫਿਰ ਕਾਲੇ ਹਿਰਣ ਨੂੰ ਕਿਸ ਨੇ ਮਾਰਿਆ?" ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਸਰ ਰਵਿੰਦਰ ਜਡੇਜਾ ਨਾਮ ਦੇ ਅਕਾਊਂਟ (@SirJadeja) ਨੇ ਲਿਖਿਆ, "ਕਾਲੇ ਹਿਰਣ ਨੇ ਸਲਮਾਨ ਖਾਨ ਨੂੰ ਬੰਦੂਕ ਦੀ ਨੋਕ ਉੱਤੇ ਧਮਕਾਇਆ, ਉਨ੍ਹਾਂ ਦੀ ਕਾਰ ਖੋਹ ਲਈ ਅਤੇ ਫੁਟਪਾਥ ਉੱਤੇ ਸੋ ਰਹੇ ਲੋਕਾਂ ਉੱਤੇ ਚੜਾ ਦਿੱਤੀ ਅਤੇ ਫਿਰ ਪਛਤਾਵੇ ਵਿੱਚ ਆਤਮਹੱਤਿਆ ਕਰ ਲਈ।"

ਸੁਰਿੰਦਰ ਸਿੰਘ ਭਦੌਰਿਆ ਨੇ ਫੇਸਬੁੱਕ ਉੱਤੇ ਲਿਖਿਆ, "ਜੇਕਰ ਅੱਜ ਸਲਮਾਨ ਖਾਨ ਨੂੰ ਸਜ਼ਾ ਹੋ ਜਾਂਦੀ ਤਾਂ ਮੇਰਾ ਪੈਸਿਆਂ ਤੋਂ ਵਿਸ਼ਵਾਸ ਉਠ ਜਾਂਦਾ।"
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਹੀਂ ਰਹੇ ਓਮ ਪੁਰੀ
06.01.17 - ਪੀ ਟੀ ਟੀਮ
ਨਹੀਂ ਰਹੇ ਓਮ ਪੁਰੀਦੱਖਣੀ ਏਸ਼ੀਆ ਦੇ ਮਹਾਨ ਅਦਾਕਾਰ ਓਮ ਪੁਰੀ ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਕਈ ਦਿਨਾਂ ਤੋਂ ਬੀਮਾਰ ਸਨ। ਇਸ ਦੇ ਬਾਵਜੂਦ ਉਹ ਆਪਣੀ ਆਉਣ ਵਾਲੀ ਫਿਲਮ 'ਰਾਮਭਜਨ ਜਿੰਦਾਬਾਦ' ਦੇ ਪ੍ਰਮੋਸ਼ਨ 'ਚ ਜੁੱਟੇ ਸਨ।
ਓਮ ਪੁਰੀ ਨਾ ਸਿਰਫ ਬਾਲੀਵੁਡ ਸਿਨੇਮਾ, ਸਗੋਂ ਪਾਕਿਸਤਾਨੀ, ਬ੍ਰਿਟਿਸ਼ ਅਤੇ ਹਾਲੀਵੁੱਡ ਫਿਲਮਾਂ ਵਿੱਚ ਵੀ ਆਪਣੀ ਬੇਮਿਸਾਲ ਅਦਾਕਾਰੀ ਲਈ ਜਾਣੇ ਜਾਂਦੇ ਰਹੇ। ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮਸ਼੍ਰੀ ਐਵਾਰਡ ਦਿੱਤਾ ਗਿਆ ਅਤੇ ਉਨ੍ਹਾਂ ਨੇ 'ਆਰੋਹਣ' ਅਤੇ 'ਅਰਧਸਤਿਆ' ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਇਨਾਮ ਹਾਸਲ ਕੀਤਾ ਸੀ।
ਓਮ ਪੁਰੀ ਦਾ ਜਨਮ 18 ਅਕਤੂਬਰ 1950 'ਚ ਹਰਿਆਣਾ ਦੇ ਅੰਬਾਲਾ ਸ਼ਹਿਰ 'ਚ ਹੋਇਆ ਸੀ। ਉਨ੍ਹਾਂ ਨੇ ਆਪਣੀ ਸ਼ੁਰੂਆਤੀ ਦਸਵੀ ਤੱਕ ਦੀ ਸਿੱਖਿਆ ਆਪਣੇ ਨਾਨਕੇ ਪੰਜਾਬ ਦੇ ਪਟਿਆਲਾ ਤੋਂ ਪੂਰੀ ਕੀਤੀ। ਓਮ ਪੁਰੀ ਨੇ ਆਪਣੀ ਅਗਲੀ ਪੜ੍ਹਾਈ ਖਾਲਸਾ ਕਾਲਜ ਪਟਿਆਲਾ ਵਿਖੇ ਕੀਤੀ। 1976 'ਚ ਪੁਣੇ ਫਿਲਮ ਸੰਸਥਾ ਤੋਂ ਟਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਓਮ ਪੁਰੀ ਨੇ ਲਗਭਗ ਡੇਢ ਸਾਲਾਂ ਤੱਕ ਇਕ ਸਟੂਡੀਓ 'ਚ ਅਦਾਕਾਰੀ ਦੀ ਸਿੱਖਿਆ ਦਿੱਤੀ। ਬਾਅਦ 'ਚ ਓਮ ਪੁਰੀ ਨੇ ਆਪਣੇ ਨਿੱਜੀ ਥੀਏਟਰ ਗਰੁੱਪ 'ਮਜਮਾ' ਦੀ ਸਥਾਪਨਾ ਕੀਤੀ। ਓਮ ਪੁਰੀ ਨੇ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਮਰਾਠੀ ਨਾਟਕ 'ਤੇ ਆਧਾਰਤ ਫਿਲਮ 'ਘਾਸੀਰਾਮ ਕੋਤਵਾਲ' ਤੋਂ ਕੀਤੀ ਸੀ। ਸਾਲ 1980 'ਚ ਰਿਲੀਜ਼ ਫਿਲਮ 'ਆਕਰੋਸ਼' ਓਮ ਪੁਰੀ ਦੇ ਸਿਨੇਮਾ ਕੈਰੀਅਰ ਦੀ ਪਹਿਲੀ ਹਿਟ ਫਿਲਮ ਸਾਬਤ ਹੋਈ।
1993 'ਚ ਓਮ ਪੁਰੀ ਨੇ ਨੰਦਿਤਾ ਪੁਰੀ ਨਾਲ ਵਿਆਹ ਕੀਤਾ ਸੀ। 2013 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਇਸ਼ਾਨ ਨਾਂ ਦਾ ਇਕ ਬੇਟਾ ਵੀ ਹੈ।
ਉਨ੍ਹਾਂ ਦੀ ਅਚਾਨਕ ਹੋਈ ਮੌਤ ਕਾਰਣ ਉਨ੍ਹਾਂ ਦੇ ਫੈਂਸ ਦੇ ਨਾਲ-ਨਾਲ ਫਿਲਮ ਜਗਤ ਵੀ ਸਦਮੇ ਵਿਚ ਹੈ। 'ਜਾਨੇ ਭੀ ਦੋ ਯਾਰੋਂ', 'ਅਰਧਸਤਿਆ', 'ਆਕ੍ਰੋਸ਼' ਅਤੇ 'ਪਾਰ' ਵਰਗੀਆਂ ਫਿਲਮਾਂ ਨਾਲ ਆਪਣੇ ਅਭਿਨੈ ਦਾ ਲੋਹਾ ਮਨਵਾਉਣ ਵਾਲੇ ਓਮ ਪੁਰੀ ਨੂੰ ਭਾਰਤੀ ਸਿਨੇਮਾ ਦੇ ਦਰਸ਼ਕਾਂ ਦੁਆਰਾ ਭੁਲਾ ਪਾਉਣਾ ਨਾਮੁਮਕਿਨ ਹੋਵੇਗਾ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER