ਮਨੋਰੰਜਨ
ਫ਼ਿਲਮ ਸੰਸਾਰ
ਭਾਰਤੀ ਸਿਨੇਮਾ ਵਿੱਚ ਆਧੁਨਿਕਤਾ ਦਾ ਰੰਗ ਭਰਨ ਵਾਲਾ: ਰਾਜਿੰਦਰ ਸਿੰਘ ਬੇਦੀ
- ਕੁਲਦੀਪ ਕੌਰ
ਭਾਰਤੀ ਸਿਨੇਮਾ ਵਿੱਚ ਆਧੁਨਿਕਤਾ ਦਾ ਰੰਗ ਭਰਨ ਵਾਲਾ: ਰਾਜਿੰਦਰ ਸਿੰਘ ਬੇਦੀ



ਰਾਜਿੰਦਰ ਸਿੰਘ ਬੇਦੀ ਮੂਲ ਰੂਪ ਵਿੱਚ ਕਹਾਣੀਕਾਰ ਤੇ ਨਾਟਕਕਾਰ ਸਨ। ਉਨ੍ਹਾਂ ਦਾ ਜਨਮ ਸਿਆਲਕੋਟ ਦਾ ਸੀ ਤੇ ਪੜ੍ਹਾਈ-ਲਿਖਾਈ ਲਾਹੌਰ ਦੀ। ਫ਼ਿਲਮਾਂ ਵਿੱਚ ਦਾਖਿਲੇ ਦੇ ਸੰਘਰਸ਼ ਦੇ ਮੁੱਢਲੇ ਦਿਨਾਂ ਵਿੱਚ ਉਨ੍ਹਾਂ ਨੇ ਡਾਕਘਰ ਵਿੱਚ ਕਲਰਕੀ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਆਲ ਇੰਡੀਆ ਰੇਡੀੳ ਵਿੱਚ ਨੌਕਰੀ ਕਰ ਲਈ। ਉਨ੍ਹਾਂ ਨੇ ਰੇਡੀੳ ਲਈ ਬਹੁਤ ਖੂਬਸੂਰਤ ਅਫਸਾਨੇ ਤੇ ਡਰਾਮੇ ਲਿਖੇ। ਉਨ੍ਹਾਂ ਦੇ ਲਿਖੇ ਕਈ ਡਰਾਮਿਆਂ ਦੀ ਖਾਸੀਅਤ ਇਨ੍ਹਾਂ ਵਿੱਚ ਆਧਿੁਨਕਤਾ ਦੇ ਨਵੀਂ ਤਰ੍ਹਾਂ ਦੇ ਰੰਗ ਸਨ। ਬਹੁਪਰਤੀ ਕਿਰਦਾਰਾਂ ਦੀ ਸੋਚ ਦੇ ਪਲ-ਪਲ ਬਦਲਦੇ ਰੰਗਾਂ ਨੂੰ ਫੜਣ ਵਿੱਚ ਮਾਹਿਰ ਹੋਣ ਕਾਰਨ ਉਨ੍ਹਾਂ ਦੁਆਰਾ ਲਿਖੀਆਂ ਫ਼ਿਲਮੀ-ਪਟਕਥਾਵਾਂ ਜਦੋਂ ਸਿਨੇਮਾ ਦੀ ਭਾਸ਼ਾ ਵਿੱਚ ਢਲਦੀਆਂ ਸਨ ਤਾਂ ਉਨ੍ਹਾਂ ਦੀ ਵੱਖਰੀ ਨੁਹਾਰ ਦਰਸ਼ਕਾਂ ਨੂੰ ਇੱਕ ਨਵੀਂ ਤੇ ਨਰੋਈ ਦੁਨੀਆ ਦਾ ਸੁਪਨਾ ਵੀ ਦਿਖਾਉਂਦੀ ਸੀ।

ਬੇਦੀ 'ਪ੍ਰੋਗੈਸਿਵ ਰਾਈਟਰਜ਼ ਐਸ਼ੋਸੀਏਸ਼ਨ' ਨਾਲ ਲੰਬਾ ਸਮਾਂ ਜੁੜੇ ਰਹੇ। ਇਸ ਲਹਿਰ ਦੇ ਨਾਲ ਜੁੜੇ ਹੋਏ ਕੁਝ ਮਹਤੱਵਪੂਰਨ ਨਾਂਵਾਂ ਵਿੱਚ ਸ਼ਾਮਿਲ ਸਨ- ਡਾਕਟਰ ਮੁਲਕ ਰਾਜ ਆਨੰਦ, ਹਮੀਦ ਅਖਤਰ, ਅਹਿਮਦ ਨਦੀਮ ਕਾਸਮੀ, ਸਆਦਤ ਹਸਨ ਮੰਟੋ, ਇਸਮਤ ਚੁਗਤਾਈ ਆਦਿ। ਸਈਅਦ ਸਾਜਿਦ ਜ਼ਹੀਰ ਇਸ ਸੰਸਥਾ ਦੇ ਰੂਹੇ-ਰਵਾਂ ਸਨ। ਇਸ ਲਹਿਰ ਨੇ ਜਿੱਥੇ ਸਾਹਿਤ ਅਤੇ ਵਿਚਾਰਧਾਰਾ ਦੇ ਖੇਤਰ ਵਿੱਚ ਨਵੀਆਂ ਲੀਹਾਂ ਪਾਈਆਂ, ਉੱਥੇ ਸਿਨੇਮਾ ਵਿੱਚ ਵੀ ਨਵੀਂ ਰੂਹ ਫੂਕ ਦਿੱਤੀ। ਇਸ ਨਾਲ ਜੁੜਨ ਤੋਂ ਬਾਅਦ ਬੇਦੀ ਨੇ ਕਈ ਫ਼ਿਲਮਾਂ ਲਈ ਸਕਰੀਨ-ਪਲੇਅ ਅਤੇ ਸੰਵਾਦ-ਲੇਖਕ ਦੇ ਤੌਰ 'ਤੇ ਕੰਮ ਕੀਤਾ।

ਉਨ੍ਹਾਂ ਦੀ ਪਹਿਲੀ ਮਹਤੱਵਪੂਰਣ ਫ਼ਿਲਮ ਸੀ- ਦਾਗ। 1952 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਦਲੀਪ ਕੁਮਾਰ ਅਤੇ ਨਿੰਮੀ ਨੇ ਅਦਾ ਕੀਤੀਆਂ ਸਨ। ਫ਼ਿਲਮ ਸਫਲ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ 'ਗਰਮ ਕੋਟ' ਲਿਖੀ ਜੋ ਕਿ ਉਨ੍ਹਾਂ ਦੇ ਮਸ਼ਹੂਰ ਡਰਾਮੇ 'ਗਰਮ ਕੋਟ' 'ਤੇ ਹੀ ਅਧਾਰਿਤ ਸੀ। ਜਿੱਥੇ ਡਰਾਮਾ ਦਰਸ਼ਕਾਂ ਵਿੱਚ ਬਹੁਤ ਮਕਬੂਲ ਹੋਇਆ, ਫ਼ਿਲਮ ਦੀ ਹਾਲਤ ਪਤਲੀ ਰਹੀ।

ਇਸ ਤੋਂ ਬਾਅਦ ਬੇਦੀ ਨੇ ਸੋਹਰਾਬ ਮਿਰਜ਼ਾ ਦੀ ਫ਼ਿਲਮ 'ਮਿਰਜ਼ਾ ਗਾਲਿਬ' ਦੇ ਸੰਵਾਦ ਲਿਖੇ। 1955 ਵਿੱਚ ਆਈ ਬਿਮਲ ਰਾਏ ਦੁਆਰਾ ਨਿਰਦੇਸ਼ਿਤ ਫ਼ਿਲਮ 'ਦੇਵਦਾਸ' ਨੇ ਸਾਰੇ ਫ਼ਿਲਮ ਜਗਤ ਵਿੱਚ ਉਨ੍ਹਾਂ ਦੇ ਲਿਖੇ ਸੰਵਾਦਾਂ ਦੀ ਧੂਮ ਮਚਾ ਦਿੱਤੀ।

ਉਨ੍ਹਾਂ ਦੇ ਲਿਖੇ ਸੰਵਾਦਾਂ ਵਿੱਚੋਂ ਦਲੀਪ ਕੁਮਾਰ ਦੁਆਰਾ ਬੋਲਿਆ ਡਾਇਲਾਗ, 'ਕੌਨ ਕਮਬਖਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ.. ਮੈਂ ਤੋ ਪੀਤਾ ਹੂੰ ਕਿ ਸਾਂਸ ਲੇ ਸਕੂੰ' ਭਾਰਤੀ ਫ਼ਿਲਮ ਸੰਵਾਦ-ਲੇਖਣ ਵਿੱਚ ਇੱਕ ਉਦਾਹਰਣ ਦੀ ਤਰ੍ਹਾਂ ਸਮਝਿਆ ਜਾਂਦਾ ਹੈ। ਇਸ ਤੋਂ ਬਾਅਦ ਬਿਮਲ ਰਾਏ ਦੁਆਰਾ ਨਿਰਦੇਸ਼ਤ ਫ਼ਿਲਮ 'ਮਧੂਮਤੀ' ਦੀ ਸਫਲਤਾ ਵਿੱਚ ਵੀ ਬੇਦੀ ਦੇ ਸੰਵਾਦਾਂ ਦਾ ਵੱਡਾ ਹੱਥ ਮੰਨਿਆ ਜਾਂਦਾ ਹੈ।

ਬੇਦੀ ਦੀ ਪ੍ਰਤਿਭਾ ਦੀ ਅਸਲ ਪਰਖ ਰਿਸ਼ੀਕੇਸ਼ ਮੁਖਰਜੀ ਨਾਲ ਜੁੜ ਕੇ ਹੋਈ ਜਿਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਦੀ ਪਟਕਥਾ ਵਿੱਚ ਰੋਮਾਂਸ ਦੇ ਨਾਲ-ਨਾਲ ਸਮਾਜਿਕ ਹਾਲਾਤਾਂ 'ਤੇ ਵਿਅੰਗ ਵੀ ਕੀਤਾ ਹੁੰਦਾ ਸੀ। ਉਨ੍ਹਾਂ ਦੀਆਂ ਫ਼ਿਲਮਾਂ 'ਅਨੁਰਾਧਾ', 'ਅਨੁਪਮਾ', 'ਸੱਤਿਆਕਾਮ', 'ਅਭਿਮਾਨ' ਬੇਦੀ ਦੀਆਂ ਲਿਖੀਆਂ ਹੋਈਆਂ ਸਨ।

ਆਪਣੀ ਲੇਖਣੀ ਬਾਰੇ ਦਿੱਤੀ ਇੱਕ ਇੰਟਰਵਿਊ ਵਿੱਚ ਬੇਦੀ ਫ਼ਿਲਮ ਲੇਖਣ ਦੀ ਵੱਖਰੀ ਸ਼ੈਲੀ ਦਾ ਜ਼ਿਕਰ ਕਰਦਿਆਂ ਆਖਦੇ ਹਨ, "ਮੈਂ ਨਿਮਨ-ਮੱਧ ਸ਼ੇਣੀ ਦਾ ਬੰਦਾ ਸਾਂ। ਫ਼ਿਲਮਾਂ ਵਿੱੱਚ ਆਉਣ ਤੋਂ ਪਹਿਲਾਂ ਮੈਂ ਇਸੇ ਸ਼੍ਰੇਣੀ ਬਾਰੇ ਲਿਖਦਾ ਰਿਹਾ ਸਾਂ। ਇੱਕ ਦੌਰ ਆਇਆ ਜਦੋਂ ਮੈਨੂੰ ਸਥਾਪਿਤ ਫ਼ਿਲਮ ਲੇਖਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਨਵੇਂ ਪੈਦਾ ਹੋ ਰਹੇ ਉੱਚ-ਵਰਗ ਦਾ ਹਿੱਸਾ ਬਣਨਾ ਚਾਹੀਦਾ ਹੈ।ਉਸ ਦੀ ਸਿਆਸਤ ਤੇ ਸਮਾਜਿਕਤਾ ਦੀ ਗੱਲ ਲਿੱਖਣੀ ਚਾਹੀਦੀ ਹੈ। ਜਦੋਂ ਕਦੇ ਅਜਿਹਾ ਮੌਕਾ ਆਇਆ ਕਿ ਮੇਰਾ ਇਸ ਵਰਗ ਨਾਲ ਟਕਰਾਉ ਸਾਹਮਣੇ ਆਇਆ ਤਾਂ ਮੈਂ ਲਿਖਣਾ ਬੰਦ ਕਰ ਦਿੱਤਾ। ਫਿਰ ਮੈਨੂੰ ਲੱਗਿਆ ਕਿ ਮੈਂ ਉਨ੍ਹਾਂ ਲੋਕਾਂ ਲਈ ਕਿਉਂ ਨਹੀਂ ਲਿਖਦਾ ਜਿਨ੍ਹਾਂ ਨਾਲ ਮੈਂ ਜੰਮਿਆ-ਪਲਿਆ ਹਾਂ, ਜਿਵੇਂ ਦੀ ਮੇਰੀ ਜ਼ਿੰਦਗੀ ਰਹੀ ਹੈ ਤੇ ਮੈਂ ਦੁਬਾਰਾ ਤੋਂ ਲਿਖਣਾ ਸ਼ੁਰੂ ਕਰ ਦਿੱਤਾ।"

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER