ਮਨੋਰੰਜਨ
ਕੈਪਟਨ ਅਮਰਿੰਦਰ ਸਿੰਘ ਦੀ ਕਿਤਾਬ ਤੋਂ ਪ੍ਰੇਰਿਤ ਹੈ ਸ਼ੋਅ
ਸਾਰਾਗੜ੍ਹੀ ਦੀ ਜੰਗ ਬਾਰੇ ਸਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ
- ਪੀ ਟੀ ਟੀਮ
ਸਾਰਾਗੜ੍ਹੀ ਦੀ ਜੰਗ ਬਾਰੇ ਸਾਈਟ ਐਂਡ ਸਾਊਂਡ ਸ਼ੋਅ ਦੀ ਪੇਸ਼ਕਾਰੀ



ਜਿਓਂ ਹੀ ਹਵਲਦਾਰ ਈਸ਼ਰ ਸਿੰਘ ਦੇ ਸ਼ਬਦ ਰਾਤ ਦੇ ਸਨਾਟੇ ਵਿੱਚ ਗੂੰਜੇ ਤਾਂ ਦਰਸ਼ਕਾਂ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਵਿਚੋਂ ਹੰਝੂ ਵਗ ਤੁਰੇ। ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੁਸਤਕ ਨੇ ਇਸ ਦ੍ਰਿਸ਼ ਅਤੇ ਆਵਾਜ਼ ਦੀ ਵਿਲੱਖਣ ਇਕਰੂਪਤਾ ਨੂੰ ਪ੍ਰੇਰਿਤ ਕੀਤਾ ਸੀ। ਇਸ ਸ਼ੋਅ ਨੇ ਇਹ ਦਿਖਾ ਦਿੱਤਾ ਹੈ ਕਿ ਕਿਵੇਂ ਇਸ ਘਟਨਾ ਨੂੰ ਸ਼ਾਨਦਾਰ ਢੰਗ ਨਾਲ ਭਾਵਨਾਤਮਕ ਰੂਪ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ।

ਸਾਰਾਗੜ੍ਹੀ ਦੀ ਲੜਾਈ ਬਾਰੇ ਦ੍ਰਿਸ਼ ਅਤੇ ਆਵਾਜ਼ ਦਾ ਜਿਊਂਦਾ ਜਾਗਦਾ ਪ੍ਰਦਰਸ਼ਨ ਐੱਸ.ਏ.ਐੱਸ.ਨਗਰ ਵਿਖੇ ਡਿਜੀਟਲ ਸੈੱਟ ਦੀ ਪਿੱਠਭੂਮੀ 'ਚ ਮੰਗਲਵਾਰ ਦੀ ਸ਼ਾਮ 50 ਫੁੱਟ ਐੱਲ.ਈ.ਡੀ. ਸਕਰੀਨ 'ਤੇ ਪ੍ਰਦਰਸ਼ਿਤ ਕੀਤਾ ਗਿਆ।

ਇਸ ਸ਼ੋਅ ਵਿੱਚ ਹਵਲਦਾਰ ਈਸ਼ਰ ਸਿੰਘ ਨੇ ਉਨ੍ਹਾਂ ਪ੍ਰੇਰਣਾਦਾਇਕ ਸ਼ਬਦਾਂ ਨੂੰ ਉਚਾਰਿਆ ਜਿਨ੍ਹਾਂ ਰਾਹੀਂ ਡਿਊੁਟੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ਸ਼ਬਦਾਂ ਨੇ ਬਰਤਾਨੀਆ ਦੀ ਭਾਰਤੀ ਫੌਜ ਦੇ 21 ਸਿਪਾਹੀਆਂ ਨੂੰ ਪਸ਼ਤੂਨ ਔਰਕਜ਼ਾਈ ਕਬਾਇਲੀਆਂ ਵਿਰੁੱਧ ਪ੍ਰੇਰਨਾ ਦਿੱਤੀ ਅਤੇ ਇਨ੍ਹਾਂ ਫ਼ੌਜੀਆਂ ਨੇ ਉਨ੍ਹਾਂ ਕਬਾਇਲੀਆਂ ਵਿਰੁੱਧ ਲੜਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ। ਜਦੋਂ ਹਵਲਦਾਰ ਈਸ਼ਰ ਸਿੰਘ ਇਹ ਸ਼ਬਦ ਬੋਲ ਰਿਹਾ ਸੀ ਤਾਂ ਉੱਥੇ ਬੈਠੇ ਦਰਸ਼ਕਾਂ ਵਿਚ ਜਬਰਦਸਤ ਮੌਨ ਅਤੇ ਸਨਾਟਾ ਸੀ। ਇਵੇਂ ਲੱਗਦਾ ਸੀ ਕਿ 12 ਸਤੰਬਰ, 1897 ਦੀ ਲੜਾਈ ਉਨ੍ਹਾਂ ਦੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਦੁਬਾਰਾ ਪੇਸ਼ ਕੀਤਾ ਜਾ ਰਿਹਾ ਹੈ। ਇਹ ਜੰਗ 36 ਸਿੱਖ ਨਾਲ ਸਬੰਧਤ ਬਹਾਦਰ ਫੌਜੀਆਂ ਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਬਹਾਦਰੀ ਨਾਲ ਲੜੀ ਸੀ।

ਇਸ ਸ਼ੋਅ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧੀ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ੋਅ ਨੇ ਯੁੱਧ ਦੀ ਭਾਵਨਾ ਨੂੰ ਸਫਲਤਾਪੂਰਵਕ ਉਭਾਰਿਆ ਹੈ। ਇਸ ਨੇ ਘਟਨਾਵਾਂ ਦੀ ਇੱਕ ਵਾਰ ਫਿਰ ਯਾਦ ਦਿਵਾਈ ਹੈ ਜੋ ਪਿਛਲੇ ਅਨੇਕਾਂ ਸਾਲਾਂ ਤੋਂ ਗੁੰਮਨਾਮੀ ਦੇ ਹੇਠ ਦੱਬੀਆਂ ਪਈਆਂ ਸਨ। ਆਪਣੀ ਕਿਤਾਬ ਨਾਲ ਮਹੱਤਵਪੂਰਨ ਘਟਨਾਵਾਂ ਨੂੰ ਮੁੜ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸ਼ੋਅ ਸਿੱਖ ਇਤਿਹਾਸ ਦਾ ਇਕ ਅਹਿਮ ਹਿੱਸਾ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਈਟ ਅਤੇ ਸਾਊਂਡ ਸ਼ੋਅ ਉਸ ਲੜਾਈ ਦੀ ਭਾਵਨਾ ਨੂੰ ਪ੍ਰਚਾਰਨ ਲਈ ਹੋਰ ਮਦਦ ਕਰ ਸਕਦਾ ਹੈ, ਜਿਸ ਵਿਚ 21 ਫੌਜੀਆਂ ਨੇ ਅਫਗਾਨ ਕਬਾਇਲਾਂ ਦੀ ਵੱਡੀ ਸ਼ਕਤੀਸ਼ਾਲੀ ਫੌਜ ਨਾਲ ਟੱਕਰ ਲਈ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰਾਗੜ੍ਹੀ ਦੀ ਜੰਗ ਨੂੰ ਪੰਜਾਬ ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਸਾਈਟ ਐਂਡ ਸਾਊਂਡ ਸ਼ੋਅ ਇਸ ਲੜਾਈ ਬਾਰੇ ਲੋੜੀਂਦੀ ਜਾਗਰੂਕਤਾ ਪੈਦਾ ਕਰਨ ਵਿਚ ਮਦਦ ਕਰ ਸਕਦਾ ਹੈ। ਇਹ ਸਾਡੇ ਫੌਜੀ ਇਤਿਹਾਸ ਦੀ ਮਹੱਤਵਪੂਰਣ ਘਟਨਾ ਹੈ ਅਤੇ ਇਹ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਇਹ ਸ਼ੋਅ ਦੇ ਪ੍ਰੋਡਿਊਸਰ ਅਤੇ ਸਹਿ-ਲਿਖਾਰੀ ਹਰਬਕਸ਼ ਲੱਟਾ ਦੇ ਅਨੁਸਾਰ, ਇਸ ਮਹੱਤਵਪੂਰਣ ਦਿਨ ਦੀਆਂ ਘਟਨਾਵਾਂ ਨੂੰ ਪਰਦੇ ਵਾਸਤੇ ਇਕੱਠਾ ਕਰਨ ਲਈ ਉਨ੍ਹਾਂ ਨੂੰ ਅੱਠ ਮਹੀਨੇ ਲੱਗ ਗਏ। ਕੈਪਟਨ ਅਮਰਿੰਦਰ ਸਿੰਘ ਦੁਆਰਾ ਲਿਖੀ ਕਿਤਾਬ ਨੇ ਉਨ੍ਹਾਂ ਨੂੰ ਇਸ ਵਿਸ਼ੇ 'ਤੇ ਆਪਣੀ ਨਵੀਂ ਲਾਈਟ ਐਂਡ ਸਾਊਂਡ ਸ਼ੋਅ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੇ ਅਨੁਸਾਰ ਇਸ ਦਾ ਸੰਕਲਪ ਲਾਈਟ ਐਂਡ ਸਾਊਂਡ ਸ਼ੋਅ ਤੇ ਥੀਏਟਰ ਅਤੇ ਫ਼ਿਲਮ ਦੇ ਪੱਖ ਤੋਂ ਵੱਖਰਾ ਸੀ। ਕੇਸ਼ਵ ਭਰਾਤਾ ਨਾਲ ਮਿਲ ਕੇ ਸਕਰਿਪਟ ਲਿਖਣ ਵਾਲੀ ਲਾਟਾ ਨੇ ਕਿਹਾ ਕਿ 'ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦੀ ਸਮਾਨਾ ਫੋਰਟਸ-ਦੀ 36 ਸਿਖਜ਼ ਇਨ ਦਾ ਤੀਰਾਹ ਕੈਂਪੇਨ 1897-98' ਨਾਂ ਦੇ ਸਿਰਲੇਖ ਵਾਲੀ ਇਹ ਕਿਤਾਬ ਉਨ੍ਹਾਂ ਦੇ ਸੰਕਲਪ ਦੀ ਪ੍ਰਾਪਤੀ ਲਈ ਸਾਰੇ ਲੋੜੀਂਦੇ ਸਰੋਤਾਂ ਲਈ ਮੁੱਖ ਸਰੋਤ ਬਣ ਗਈ।

45 ਕਲਾਕਾਰਾਂ/ਅਦਾਕਾਰਾਂ ਦੁਆਰਾ ਕੋਰੀਓਗ੍ਰਾਫ ਕੀਤੇ ਗਏ ਇਸ ਇਕ ਘੰਟੇ ਦੇ ਸ਼ੋਅ ਵਿਚ ਮੁੱਖ ਤੌਰ 'ਤੇ ਪੇਂਡੂ ਪੰਜਾਬੀ ਭਾਸ਼ਾ ਦੀ ਪ੍ਰਧਾਨਤਾ ਹੈ ਜੋ ਲੜਾਈ ਲੜਨ ਵਾਲੇ ਫੌਜੀ ਮੁੱਖ ਤੌਰ 'ਤੇ ਬੋਲਦੇ ਸਨ। ਪਸ਼ਤੂਨ ਸਿਪਾਹੀ ਉਰਦੂ ਬੋਲਦੇ ਨਜ਼ਰ ਆ ਰਹੇ ਹਨ ਜਦੋਂ ਕਿ ਸ਼ੋਅ ਵਿਚ ਬ੍ਰਿਟਿਸ਼ ਅੰਗ੍ਰੇਜ਼ੀ ਅਤੇ ਹਿੰਦੀ ਦੇ ਮਿਸ਼ਰਣ ਦਾ ਇਸਤੇਮਾਲ ਕਰਦੇ ਹਨ।

ਇਹ ਸ਼ੋਅ ਦੀ ਤੀਜੀ ਸਕ੍ਰੀਨਿੰਗ ਸੀ। ਇਸ ਤੋਂ ਪਹਿਲਾ ਪਟਿਆਲਾ ਵਿਚ ਵਿਰਾਸਤੀ ਮੇਲੇ ਦੌਰਾਨ ਅਤੇ ਫਿਰ ਅੰਮ੍ਰਿਤਸਰ ਦੇ ਜੰਗੀ ਮਿਊਜ਼ੀਅਮ ਵਿਚ ਸ਼ੋਅ ਹੋ ਚੁੱਕਾ ਹੈ।

ਇਹ ਸ਼ੋਅ 9 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਜਿਸ ਦਾ ਵੱਡਾ ਹਿੱਸਾ ਇਤਿਹਾਸਕ ਵਰਦੀਆਂ/ਪਹਿਰਾਵੇ ਦਾ ਪ੍ਰਬੰਧ ਕਰਨ ਲਈ ਲੱਗ ਗਿਆ। 36 ਸਿੱਖ ਵੱਲੋਂ ਲੜਾਈ ਵਿਚ ਵਰਤੀਆਂ ਗਈਆਂ ਤੋਪਾਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ।

ਇਸ ਮੌਕੇ ਆਰਮੀ ਕਮਾਂਡਰ (ਪੱਛਮੀ ਕਮਾਂਡ) ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ, ਕੋਰ ਕਮਾਂਡਰ ਲੈਫਟੀਨੈਂਟ ਜਨਰਲ ਏ.ਐੱਸ. ਕਲੇਰ, ਜੀ.ਓ.ਸੀ. ਫਸਟ ਆਰਮਡ ਡਵੀਜ਼ਨ ਮੇਜਰ ਜਨਰਲ ਜੇ.ਐੱਸ. ਸੰਧੂ, ਸਿੱਖ ਰੈਜੀਮੈਂਟ ਦੇ ਮੌਜੂਦਾ ਕਮਾਂਡਰ ਲੈਫਟੀਨੈਂਟ ਜਨਰਲ ਐੱਸ.ਕੇ. ਝਾਅ ਤੋਂ ਇਲਾਵਾ ਫੌਜ ਦੇ ਅਨੇਕਾਂ ਸੇਵਾ ਮੁਕਤ ਅਧਿਕਾਰੀ ਹਾਜ਼ਰ ਸਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER