ਮਨੋਰੰਜਨ
ਜਨਮਦਿਨ 'ਤੇ ਵਿਸ਼ੇਸ਼
ਗੁਲਸ਼ਨ ਕੁਮਾਰ: ਜੂਸ ਦੀ ਦੁਕਾਨ ਤੋਂ ਲੈ ਕੇ ਸੰਗੀਤ ਤੱਕ ਦਾ ਸਫਰ
-
ਗੁਲਸ਼ਨ ਕੁਮਾਰ: ਜੂਸ ਦੀ ਦੁਕਾਨ ਤੋਂ ਲੈ ਕੇ ਸੰਗੀਤ ਤੱਕ ਦਾ ਸਫਰਗੁਲਸ਼ਨ ਕੁਮਾਰ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। ਉਨ੍ਹਾਂ ਦਾ ਨਾਮ ਲੈਂਦਿਆਂ ਹੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਗੁਲਸ਼ਨ ਕੁਮਾਰ ਨੇ ਸੰਗੀਤ ਨੂੰ ਨਵੀਂ ਪਛਾਣ ਦਿੱਤੀ ਸੀ। ਸੰਘਰਸ਼ਮਈ ਜੀਵਨ ਬਿਤਾਉਣ ਤੋਂ ਬਾਅਦ ਆਪਣੇ ਸੰਗੀਤ ਅਤੇ ਉਸ ਪ੍ਰਤੀ ਲਗਨ ਤੇ ਮਿਹਨਤ ਨਾਲ ਉਨ੍ਹਾਂ ਨੇ ਖਾਸ ਮੁਕਾਮ ਹਾਸਿਲ ਕੀਤਾ ਸੀ। ਅੱਜ ਯਾਨੀ 5 ਮਈ ਨੂੰ ਉਨ੍ਹਾਂ ਦਾ ਜਨਮਦਿਨ ਹੈ। ਆਓ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ।

ਗੁਲਸ਼ਨ ਕੁਮਾਰ ਦਾ ਜਨਮ 5 ਮਈ 1956 ਨੂੰ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਗੁਲਸ਼ਨ ਕੁਮਾਰ ਦੁਆ ਸੀ। ਗੁਲਸ਼ਨ ਕੁਮਾਰ ਸ਼ੁਰੂਅਤੀ ਸਮੇਂ ਵਿੱਚ ਆਪਣੇ ਪਿਤਾ ਨਾਲ ਦਿੱਲੀ ਦੇ ਦਰਿਆਗੰਜ ਬਜ਼ਾਰ ਵਿੱਚ ਜੂਸ ਦੀ ਦੁਕਾਨ ਚਲਾਉਂਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਕੰਮ ਛੱਡ ਕੇ ਦਿੱਲੀ ਵਿੱਚ ਹੀ ਕੈਸੇਟਸ ਦੀ ਦੁਕਾਨ ਖੋਲ੍ਹੀ, ਜਿੱਥੇ ਉਹ ਕੈਸੇਟਸ ਨੂੰ ਸਸਤੇ ਮੁੱਲ 'ਤੇ ਵੇਚਦੇ ਸਨ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਖੁਦ ਦਾ 'ਸੁਪਰ ਕੈਸਟ ਇੰਡਸਟਰੀ' ਨਾਮ ਤੋਂ ਆਡੀਓ ਕੈਸਟੇਸ ਆਪ੍ਰੇਸ਼ਨ ਸ਼ੁਰੂ ਕੀਤਾ। ਫਿਰ ਉਨ੍ਹਾਂ ਨੇ ਨੋਇਡਾ ਵਿੱਚ ਖੁਦ ਦੀ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਖੋਲ੍ਹੀ ਤੇ ਫਿਰ ਉਹ ਮੁੰਬਈ ਚਲੇ ਗਏ।

ਇਸ ਤੋਂ ਇਲਾਵਾ ਗੁਲਸ਼ਨ ਕੁਮਾਰ ਨੇ ਟੀ-ਸੀਰੀਜ਼ ਦੇ ਕੈਸੇਟ ਜ਼ਰੀਏ ਸੰਗੀਤ ਨੂੰ ਘਰ-ਘਰ ਵਿਚ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇਹ ਕੰਮ ਉਨ੍ਹਾਂ ਦੇ ਬੇਟੇ ਭੂਸ਼ਣ ਕੁਮਾਰ ਤੇ ਬੇਟੀ ਤੁਲਸੀ ਕੁਮਾਰ ਨੇ ਆਪਣੇ ਮੋਢਿਆਂ 'ਤੇ ਲੈ ਲਿਆ। ਟੀ-ਸੀਰੀਜ਼ ਅੱਜ ਵੀ ਸਭ ਤੋਂ ਪ੍ਰਸਿਧ ਮਿਊਜ਼ਿਕ ਪ੍ਰੋਡਕਸ਼ਨ ਕੰਪਨੀ ਹੈ।

ਖਾਸ ਗੱਲ ਇਹ ਹੈ ਕਿ ਹਉਮੈ ਰਹਿਤ ਗੁਲਸ਼ਨ ਕੁਮਾਰ ਨੇ ਆਪਣੀ ਉਦਾਰਤਾ ਵੀ ਖੁੱਲ੍ਹ ਕੇ ਦਿਖਾਈ ਸੀ। ਉਨ੍ਹਾਂ ਨੇ ਆਪਣੀ ਆਮਦਨ ਦਾ ਇਕ ਹਿੱਸਾ ਸਮਾਜ ਸੇਵਾ ਲਈ ਦਾਨ ਕੀਤਾ ਤੇ ਵੈਸ਼ਨੋ ਦੇਵੀ 'ਚ ਇੱਕ ਭੰਡਾਰੇ ਦੀ ਸਥਾਪਨਾ ਕੀਤੀ ਸੀ, ਜੋ ਅੱਜ ਵੀ ਯਾਤਰੀਆਂ ਲਈ ਭੋਜਨ ਉਪਲੱਬਧ ਕਰਵਾਉਂਦਾ ਹੈ।

ਗੁਲਸ਼ਨ ਕੁਮਾਰ 1992-93 ਵਿੱਚ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲਿਆਂ ਵਿਚੋਂ ਇੱਕ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਗੁਲਸ਼ਨ ਕੁਮਾਰ ਨੇ ਮੁੰਬਈ ਦੇ ਅੰਡਰਵਰਲਡ ਦੀ ਜਬਰਨ ਵਸੂਲੀ ਦੀ ਮੰਗ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ 12 ਅਗਸਤ,1997 ਨੂੰ ਮੁੰਬਈ ਵਿੱਚ ਇੱਕ ਮੰਦਿਰ ਦੇ ਬਾਹਰ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਹੁਣ ਗੁਲਸ਼ਨ ਕੁਮਾਰ ਦੇ ਜੀਵਨ 'ਤੇ ਅਧਾਰਿਤ ਇਕ ਫ਼ਿਲਮ ਵੀ ਬਣਨ ਜਾ ਰਹੀ ਹੈ ਤੇ ਇਸ ਫ਼ਿਲਮ ਦਾ ਨਾਮ 'ਮੋਗੁਲ' ਰੱਖਿਆ ਗਿਆ ਹੈ।

ਪਹਿਲਾਂ ਗੁਲਸ਼ਨ ਦੇ ਰੋਲ ਲਈ ਅਦਾਕਾਰ ਅਕਸ਼ੈ ਕੁਮਾਰ ਨੂੰ ਚੁਣੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ ਪਰ ਹੁਣ ਉਹ ਫ਼ਿਲਮ ਦਾ ਹਿੱਸਾ ਨਹੀਂ ਹਨ ਤੇ ਫ਼ਿਲਮ ਦੀ ਕਾਸਟ ਸੰਬੰਧੀ ਅਜੇ ਕੋਈ ਖੁਲਾਸਾ ਨਹੀਂ ਕੀਤਾ ਗਿਆ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER