ਮਨੋਰੰਜਨ
ਰਾਸ਼ਟਰੀ ਫ਼ਿਲਮ ਐਵਾਰਡਜ਼ 2018
ਰਾਸ਼ਟਰਪਤੀ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਨਾ ਮਿਲਣ 'ਤੇ 68 ਜੇਤੂਆਂ ਨੇ ਕੀਤਾ ਬਾਈਕਾਟ
- ਪੀ ਟੀ ਟੀਮ
ਰਾਸ਼ਟਰਪਤੀ ਦੇ ਹੱਥੋਂ ਰਾਸ਼ਟਰੀ ਪੁਰਸਕਾਰ ਨਾ ਮਿਲਣ 'ਤੇ 68 ਜੇਤੂਆਂ ਨੇ ਕੀਤਾ ਬਾਈਕਾਟਭਾਰਤੀ ਸਿਨੇਮਾ ਵਿੱਚ ਰਾਸ਼ਟਰੀ ਫ਼ਿਲਮ ਐਵਾਰਡਜ਼ ਦੀ ਆਪਣੀ ਹੀ ਥਾਂ ਹੈ ਅਤੇ ਹਰ ਫ਼ਿਲਮਕਾਰ ਅਤੇ ਕਲਾਕਾਰ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਦੀ ਇੱਛਾ ਰੱਖਦਾ ਹੈ। ਪਰ ਅੱਜ ਦਿੱਲੀ ਵਿੱਚ ਆਯੋਜਿਤ ਹੋਣ ਵਾਲੇ 65ਵੇਂ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਕਈ ਪੁਰਸਕਾਰ ਜੇਤੂ ਇਨ੍ਹਾਂ ਪੁਰਸਕਾਰਾਂ ਦਾ ਬਾਈਕਾਟ ਕਰਨਗੇ। ਦਰਅਸਲ ਪੁਰਸਕਾਰ ਸਮਾਰੋਹ ਤੋਂ ਇੱਕ ਦਿਨ ਪਹਿਲਾਂ ਹੋਏ ਡਰੈੱਸ ਰਿਹਰਸਲ ਦੇ ਦਿਨ ਜੇਤੂਆਂ ਨੂੰ ਇਹ ਦੱਸਿਆ ਗਿਆ ਹੈ ਕਿ ਸਾਰਿਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਹੱਥੋਂ ਇਹ ਪੁਰਸਕਾਰ ਨਹੀਂ ਮਿਲ ਸਕੇਗਾ ਕਿਉਂਕਿ ਰਾਸ਼ਟਰਪਤੀ 140 ਜੇਤੂਆਂ ਵਿੱਚੋਂ ਸਿਰਫ 11 ਜੇਤੂਆਂ ਨੂੰ ਹੀ ਪੁਰਸਕਾਰ ਦੇਣਗੇ।

 
ਜਾਣਕਾਰੀ ਅਨੁਸਾਰ ਕਈ ਜੇਤੂ ਰਾਸ਼ਟਰੀ ਪੁਰਸਕਾਰ ਦਾ ਬਾਈਕਾਟ ਕਰਨ ਵਾਲੇ ਹਨ। ਮੁੰਬਈ ਮਿਰਰ ਦੀ ਖ਼ਬਰ ਅਨੁਸਾਰ ਜੇਤੂਆਂ ਨੂੰ ਪੁਰਸਕਾਰਾਂ ਦੇਣ ਤੋਂ ਠੀਕ ਇੱਕ ਦਿਨ ਪਹਿਲਾਂ ਡਰੈੱਸ ਰਿਹਰਸਲ ਦੇ ਦਿਨ ਇਸ ਬਦਲਾਅ ਸਬੰਧੀ ਦੱਸਿਆ ਗਿਆ।ਜਾਣਕਾਰੀ ਮੁਤਾਬਕ ਜਿੱਥੇ 11 ਪੁਰਸਕਾਰ ਰਾਸ਼ਟਰਪਤੀ ਵੱਲੋਂ ਦਿੱਤੇ ਜਾਣਗੇ, ਉਥੇ ਹੀ ਬਾਕੀ ਸਾਰਿਆਂ ਨੂੰ ਇਹ ਪੁਰਸਕਾਰ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ, ਸੂਚਨਾ ਪ੍ਰਸਾਰਣ (ਰਾਜ ਮੰਤਰੀ) ਰਾਜਵਰਧਨ ਸਿੰਘ ਰਾਠੌਰ ਅਤੇ ਸੂਚਨਾ ਪ੍ਰਸਾਰਣ ਸੈਕ੍ਰੇਟਰੀ ਨਰੇਂਦਰ ਕੁਮਾਰ ਸਿਨਹਾ ਦੇਣਗੇ।

ਰਾਸ਼ਟਰਪਤੀ ਪ੍ਰੋਗਰਾਮ ਵਿੱਚ ਕਈ ਪੁਰਸਕਾਰ ਦਿੱਤੇ ਜਾਣ ਤੋਂ ਬਾਅਦ ਪਹੁੰਚਣਗੇ ਅਤੇ 11 ਜੇਤੂਆਂ ਨੂੰ ਹੀ ਪੁਰਸਕਾਰ ਦੇਣਗੇ। ਇਹ ਸੁਣਦਿਆਂ ਹੀ ਕਈ ਪੁਰਸਕਾਰ ਜੇਤੂ ਭੜਕ ਗਏ। ਉਥੇ ਹੀ ਏਸ਼ੀਅਨ ਏਜ ਅਨੁਸਾਰ ਇਸ ਸਬੰਧੀ ਪਤਾ ਲੱਗਦੇ ਹੀ ਸੂਚਨਾ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ ਰਿਹਰਸਲ ਵਾਲੀ ਜਗ੍ਹਾ ਪਹੁੰਚ ਕੇ ਜੇਤੂਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਇਨ੍ਹਾਂ 11 ਜੇਤੂਆਂ ਨੂੰ ਰਾਸ਼ਟਰਪਤੀ ਦੇਣਗੇ ਐਵਾਰਡ:
 1. ਦਾਦਾਸਾਹਿਬ ਫਾਲਕੇ ਪੁਰਸਕਾਰ : ਵਿਨੋਦ ਖੰਨਾ
 2. ਬੈਸਟ ਐਕਟਰੇਸ : ਸ਼੍ਰੀਦੇਵੀ (ਫ਼ਿਲਮ : ਮੌਮ) 
 3. ਰਾਸ਼ਟਰੀ ਏਕਤਾ 'ਤੇ ਬਣੀ ਫ਼ਿਲਮ ਨੂੰ ਨਰਗਿਸ ਦੱਤ ਐਵਾਰਡ : ਧੱਪਾ
 4. ਸਿਨੇਮਾ 'ਤੇ ਬੈਸਟ ਬੁੱਕ : ਮਾਤਾਮਗੀ ਮਨੀਪੁਰ
 5. ਬੈਸਟ ਜਸਾਰੀ ਫ਼ਿਲਮ : ਸਿੰਜਰ
 6. ਬੈਸਟ ਡਾਇਰੈਕਟਰ : ਨਾਗਰਾਜ ਮੰਜੁਲੇ
 7. ਬੈਸਟ ਮੇਲ ਪਲੇਬੈਕ ਸਿੰਗਰ : ਕੇ.ਜੇ. ਯਸੁਦਾਸ
 8. ਬੈਸਟ ਮਿਊਜ਼ਿਕ ਡਾਇਰੈਕਸ਼ਨ : ਏ.ਆਰ. ਰਹਿਮਾਨ
 9. ਬੈਸਟ ਐੇਕਟਰ : ਰਿੱਧੀ ਸੇਨ
 10. ਬੈਸਟ ਡਾਇਰੈਕਸ਼ਨ : ਜੈਰਾਜ
 11. ਬੈਸਟ ਫ਼ੀਚਰ ਫ਼ਿਲਮ : ਵਿਲੇਜ ਰਾਕਸਟਾਰ

ਵਰਣਨਯੋਗ ਹੈ ਕਿ ਹੁਣ ਤੱਕ ਰਾਸ਼ਟਰੀ ਫ਼ਿਲਮ ਐਵਾਰਡਜ਼ ਵਿੱਚ ਸਾਰੇ ਪੁਰਸਕਾਰ ਰਾਸ਼ਟਰਪਤੀ ਵੱਲੋਂ ਹੀ ਦਿੱਤੇ ਜਾਂਦੇ ਸਨ ਪਰ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਕੋਵਿੰਦ ਨੇ ਆਪਣੇ ਸਮੇਂ ਵਿੱਚੋਂ ਇਸ ਸਮਾਰੋਹ ਨੂੰ ਸਿਰਫ ਇੱਕ ਘੰਟਾ ਹੀ ਦਿੱਤਾ ਹੈ। ਇਨ੍ਹਾਂ ਪੁਰਸਕਾਰਾਂ ਦੀ ਘੋਸ਼ਣਾ 13 ਅਪ੍ਰੈਲ ਨੂੰ ਨਿਰਦੇਸ਼ਕ ਸ਼ੇਖ਼ਰ ਕਪੂਰ ਦੀ ਪ੍ਰਧਾਨਗੀ ਵਾਲੀ ਜਿਊਰੀ ਨੇ ਕੀਤੀ ਸੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER