ਮਨੋਰੰਜਨ
ਜਨਮਦਿਨ 'ਤੇ ਵਿਸ਼ੇਸ਼
ਚਾਰਲੀ ਚੈਪਲਿਨ: ਕਾਮੇਡੀ ਦੇ ਬੇਤਾਜ ਬਾਦਸ਼ਾਹ
-
ਚਾਰਲੀ ਚੈਪਲਿਨ: ਕਾਮੇਡੀ ਦੇ ਬੇਤਾਜ ਬਾਦਸ਼ਾਹਚਾਰਲੀ ਚੈਪਲਿਨ (ਸਰ ਚਾਰਲਸ ਸਪੈਂਸਰ ਚੈਪਲਿਨ) ਦਾ ਜਨਮ 16 ਅਪ੍ਰੈਲ, 1889 ਨੂੰ ਲੰਦਨ ਵਿੱਚ ਹੋਇਆ ਸੀ। ਉਹ ਇੱਕ ਕਾਮਿਕ ਐੇਕਟਰ ਅਤੇ ਫ਼ਿਲਮ ਮੇਕਰ ਸਨ। ਚਾਰਲੀ ਚੈਪਲਿਨ 'ਸਾਈਲੈਂਟ ਈਰਾ' ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚੋਂ ਸਨ ਅਤੇ ਫ਼ਿਲਮੀ ਇਤਿਹਾਸ ਦੀਆਂ ਮਹਾਨ ਹਸਤੀਆਂ ਵਿੱਚੋਂ ਇੱਕ ਸਨ।

ਉਨ੍ਹਾਂ ਦਾ ਫ਼ਿਲਮ ਕੈਰੀਅਰ ਲਗਭਗ 75 ਸਾਲ ਦਾ ਹੈ ਅਤੇ ਉਨ੍ਹਾਂ ਨੇ ਜ਼ਿੰਦਗੀ ਦੇ ਦੁੱਖਾਂ ਵਿੱਚੋਂ ਹਸਾਉਣ ਦੀ ਕਲਾ ਈਜਾਦ ਕੀਤੀ ਸੀ, ਉਹ ਵੀ ਬਿਨਾਂ ਕੁੱਝ ਬੋਲੇ। ਸਾਈਲੈਂਟ ਈਰਾ ਵਿੱਚ ਪ੍ਰਸਿੱਧੀ ਖੱਟਣ ਵਾਲੇ ਚਾਰਲੀ ਚੈਪਲਿਨ ਦਾ 25 ਦਸੰਬਰ 1977 ਨੂੰ ਦਿਹਾਂਤ ਹੋ ਗਿਆ ਸੀ।


6 ਜੁਲਾਈ 1925 ਨੂੰ ਉਹ 'ਟਾਈਮ' ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਉਣ ਵਾਲੇ ਪਹਿਲਾਂ ਐੇਕਟਰ ਬਣੇ ਸਨ। ਦੱਸਿਆ ਜਾਂਦਾ ਹੈ ਕਿ ਬਚਪਨ ਵਿੱਚ ਚਾਰਲੀ ਚੈਪਲਿਨ ਬਹੁਤ ਬੀਮਾਰ ਰਹਿੰਦੇ ਸਨ ਤੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਬਿਸਤਰੇ 'ਤੇ ਹੀ ਗੁਜ਼ਰਦਾ ਸੀ। ਇਸ ਲਈ ਉਨ੍ਹਾਂ ਦੀ ਮਾਂ ਖਿੜਕੀ ਕੋਲ ਬੈਠ ਕੇ ਉਨ੍ਹਾਂ ਨੂੰ ਦੱਸਦੀ ਰਹਿੰਦੀ ਸੀ ਕਿ ਬਾਹਰ ਕੀ ਹੋ ਰਿਹਾ ਹੈ। ਇਸ ਨੂੰ ਵੀ ਉਨ੍ਹਾਂ ਦੇ ਕਾਮੇਡੀਅਨ ਬਣਨ ਦੀ ਇੱਕ ਵੱਡੀ ਵਜ੍ਹਾ ਮੰਨਿਆ ਜਾਂਦਾ ਹੈ।

ਚਾਰਲੀ ਚੈਪਲਿਨ ਨਾਲ ਜੁੜੀ ਇੱਕ ਦਿਲਚਸਪ ਘਟਨਾ ਇਹ ਹੈ ਕਿ ਉਹ ਇੰਗਲੈਂਡ ਵਿੱਚ ਬਤੌਰ ਬਟਲਰ ਕੰਮ ਕਰਦੇ ਸਨ। ਇੱਕ ਦਿਨ ਉਨ੍ਹਾਂ ਨੂੰ ਮਾਲਿਕ ਦੇ ਘਰ ਵਿੱਚ ਟਰੰਪੇਟ ਮਿਲਿਆ ਤਾਂ ਉਹ ਉਸ ਨੂੰ ਵਜਾਉਣ ਲੱਗੇ। ਇਸ ਵਜ੍ਹਾ ਕਰਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਮਗਰੋਂ ਉਨ੍ਹਾਂ ਨੇ ਆਪਣੇ ਪੂਰੇ ਕੈਰੀਅਰ ਵਿੱਚ ਲਗਭਗ 500 ਧੁਨਾਂ ਤਿਆਰ ਕੀਤੀਆਂ।


ਜਿੰਨੀਆਂ ਮਜ਼ੇਦਾਰ ਉਨ੍ਹਾਂ ਦੀਆਂ ਫ਼ਿਲਮਾਂ ਸਨ, ਓਨੇ ਹੀ ਪ੍ਰੇਰਣਾਦਾਇਕ ਉਨ੍ਹਾਂ ਦੇ ਵਿਚਾਰ ਸਨ। ਉਨ੍ਹਾਂ ਦੀਆਂ ਗੱਲਾਂ ਤੇ ਵਿਚਾਰਾਂ ਨੇ ਜ਼ਿੰਦਗੀ ਦੇ ਗਹਿਰੇ ਫਲਸਫੇ ਨੂੰ ਸਮੇਟਿਆ ਹੋਇਆ ਹੈ।ਪੜ੍ਹੋ ਚਾਰਲੀ ਚੈਪਲਿਨ ਦੇ ਕੁਝ ਵਿਚਾਰ:
  • ਜੇਕਰ ਤੁਸੀਂ ਜ਼ਮੀਨ 'ਤੇ ਵੇਖਦੇ ਰਹੋਗੇ ਤਾਂ ਕਦੇ ਸਤਰੰਗੀ ਪੀਂਘ ਨਹੀਂ ਵੇਖ ਸਕਦੇ।
  • ਇਸ ਅਜੀਬੋ-ਗਰੀਬ ਦੁਨੀਆ ਵਿੱਚ ਕੁੱਝ ਸਥਾਈ ਨਹੀਂ ਹੈ, ਇੱਥੋਂ ਤਕ ਕਿ ਪਰੇਸ਼ਾਨੀਆਂ ਵੀ।
  • ਮੈਨੂੰ ਮੀਂਹ ਵਿੱਚ ਚੱਲਣਾ ਪਸੰਦ ਹੈ ਕਿਉਂਕਿ ਉਸ ਵਿੱਚ ਕੋਈ ਵੀ ਮੇਰੇ ਹੰਝੂ ਨਹੀਂ ਵੇਖ ਸਕਦਾ।
  • ਅਸੀਂ ਸੋਚਦੇ ਬਹੁਤ ਜ਼ਿਆਦਾ ਹਾਂ ਪਰ ਮਹਿਸੂਸ ਬਹੁਤ ਘੱਟ ਕਰਦੇ ਹਾਂ।
  • ਕੋਲ ਤੋਂ ਦੇਖਣ 'ਤੇ ਜ਼ਿੰਦਗੀ ਤ੍ਰਾਸਦੀ ਲੱਗਦੀ ਹੈ ਅਤੇ ਦੂਰੋਂ ਦੇਖਣ 'ਤੇ ਕਾਮੇਡੀ।
  • ਆਦਮੀ ਦਾ ਅਸਲੀ ਚਿਹਰਾ ਉਦੋਂ ਦਿੱਸਦਾ ਹੈ ਜਦੋਂ ਉਹ ਨਸ਼ੇ ਵਿੱਚ ਹੁੰਦਾ ਹੈ।
  • ਜੇ ਲੋਕ ਤੁਹਾਨੂੰ ਇਕੱਲਾ ਛੱਡ ਦੇਣ ਤਾਂ ਜ਼ਿੰਦਗੀ ਖੂਬਸੂਰਤ ਹੋ ਸਕਦੀ ਹੈ।
  • ਰੱਬ ਨਾਲ ਤਾਂ ਮੈਂ ਬਹੁਤ ਸ਼ਾਂਤੀ ਨਾਲ ਹਾਂ, ਮੇਰਾ ਸੰਘਰਸ਼ ਤਾਂ ਇਨਸਾਨ ਨਾਲ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER