ਮਨੋਰੰਜਨ
65ਵੇਂ ਰਾਸ਼ਟਰੀ ਫਿਲਮ ਐਵਾਰਡ
ਵਿਨੋਦ ਖੰਨਾ, ਸ਼੍ਰੀਦੇਵੀ, 'ਬਾਹੂਬਲੀ-2' ਤੇ 'ਨਿਊਟਨ' ਨੂੰ ਮਿਲਣਗੇ ਐਵਾਰਡ
- ਪੀ ਟੀ ਟੀਮ
ਵਿਨੋਦ ਖੰਨਾ, ਸ਼੍ਰੀਦੇਵੀ, 'ਬਾਹੂਬਲੀ-2' ਤੇ 'ਨਿਊਟਨ' ਨੂੰ ਮਿਲਣਗੇ ਐਵਾਰਡ65ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੀ ਸ਼ੁੱਕਰਵਾਰ ਨੂੰ ਘੋਸ਼ਣਾ ਕਰ ਦਿੱਤੀ ਗਈ ਹੈ। ਹਿੰਦੀ ਸਿਨੇਮਾ ਦੇ ਸਭ ਤੋਂ ਹੈਂਡਸਮ ਸਿਤਾਰੇ ਰਹੇ ਵਿਨੋਦ ਖੰਨਾ ਨੂੰ ਇਸ ਵਾਰ ਦਾਦਾ ਸਾਹਬ ਫਾਲਕੇ ਪੁਰਸਕਾਰ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਮਰਨ ਤੋਂ ਬਾਅਦ ਇਹ ਸਨਮਾਨ ਦਿੱਤਾ ਜਾਵੇਗਾ।

ਨਵੀਂ ਦਿੱਲੀ ਦੇ ਸ਼ਾਸ਼ਤਰੀ ਭਵਨ ਵਿੱਚ ਅੱਜ ਘੋਸ਼ਿਤ ਕੀਤੇ ਗਏ ਇਨ੍ਹਾਂ ਰਾਸ਼ਟਰੀ ਪੁਰਸਕਾਰਾਂ ਨੂੰ ਸ਼ੇਖਰ ਕਪੂਰ ਦੀ ਪ੍ਰਧਾਨਤਾ ਵਾਲੀ 10 ਮੈਂਬਰੀ ਜੂਰੀ ਨੇ ਚੁਣਿਆ ਹੈ।

ਰਾਸ਼ਟਰੀ ਫ਼ਿਲਮ ਪੁਰਸਕਾਰ ਤਿੰਨ ਮਈ 2018 ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਹੱਥੋਂ ਦਿੱਲੀ ਵਿਚ ਦਿੱਤੇ ਜਾਣਗੇ।

ਹਾਦਸੇ ਦਾ ਸ਼ਿਕਾਰ ਬੇਟੀ ਦਾ ਬਦਲਾ ਲੈਣ ਵਾਲੀ ਮਾਂ ਦੀ ਕਹਾਣੀ 'ਤੇ ਬਣੀ ਫ਼ਿਲਮ 'ਮੌਮ' ਲਈ ਸ਼੍ਰੀਦੇਵੀ ਨੂੰ ਬੈਸਟ ਐਕਟ੍ਰੈੱਸ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ।

ਬਾਕਸ ਆਫਿਸ 'ਤੇ 510 ਕਰੋੜ 99 ਲੱਖ ਰੁਪਏ ਦੀ ਕਮਾਈ ਕਰਨ ਨਾਲ ਪੂਰੀ ਦੁਨੀਆਂ ਵਿਚ ਲੋਕਪ੍ਰਿਅ ਹੋਈ ਐੱਸ.ਐੱਸ. ਰਾਜਮੌਲੀ ਦੀ ਫ਼ਿਲਮ 'ਬਾਹੂਬਲੀ- ਦ ਕੰਕਲਿਊਜ਼ਨ' ਨੂੰ ਪਾਪੂਲਰ ਫ਼ਿਲਮਾਂ ਦੀ ਸ਼੍ਰੇਣੀ ਵਿਚ ਬੈਸਟ ਫ਼ਿਲਮ ਐਵਾਰਡ ਲਈ ਚੁਣਿਆ ਗਿਆ ਹੈ।

ਨਕਸਲ ਪ੍ਰਭਾਵਿਤ ਪਿੰਡਾਂ ਵਿੱਚ ਚੋਣਾਂ ਕਰਨ ਗਏ ਇਲੈਕਸ਼ਨ ਅਫਸਰ ਦੀ ਕਹਾਣੀ 'ਤੇ ਬਣੀ ਅਮਿਤ ਮਸੁਰਕਰ ਦੀ ਫ਼ਿਲਮ 'ਨਿਊਟਨ' ਨੂੰ ਬੈਸਟ ਹਿੰਦੀ ਫਿਲਮ ਲਈ ਚੁਣਿਆ ਗਿਆ। ਰਾਜਕੁਮਾਰ ਰਾਵ ਨੇ ਇਸ ਫ਼ਿਲਮ ਵਿੱਚ ਦਮਦਾਰ ਭੂਮਿਕਾ ਨਿਭਾਈ ਹੈ ਅਤੇ ਇਸ ਫ਼ਿਲਮ ਨੂੰ ਇਸ ਸਾਲ ਹੋਏ ਆਸਕਰਸ ਦੇ ਵਿਦੇਸ਼ੀ ਸਿਨੇਮਾ ਸੈਕਸ਼ਨ ਵਿੱਚ ਭਾਰਤ ਵੱਲੋਂ ਭੇਜਿਆ ਗਿਆ ਸੀ।

ਰਾਸ਼ਟਰੀ ਪੁਰਸਕਾਰਾਂ ਦੇ ਤਹਿਤ ਰੀਮਾ ਦਾਸ ਦੇ ਨਿਰਦੇਸ਼ਨ ਹੇਠ ਬਣੀ ਅਸਾਮੀ ਫ਼ਿਲਮ 'ਵਿਲੇਜ ਰਾਕਸਟਾਰਸ' ਨੂੰ ਇਸ ਵਾਰ ਬੈਸਟ ਫ਼ਿਲਮ ਦਾ ਐਵਾਰਡ ਦਿੱਤਾ ਜਾਵੇਗਾ।
 
ਰਿਧਿ ਸੇਨ ਨੂੰ ਉਨ੍ਹਾਂ ਦੀ ਬੰਗਾਲੀ ਫ਼ਿਲਮ 'ਨਗਰਕੀਰਤਨ' ਲਈ ਇਸ ਸਾਲ ਦੇ ਬੈਸਟ ਐਕਟਰ ਐਵਾਰਡ ਸਨਮਾਨਿਤ ਕੀਤਾ ਜਾਵੇਗਾ ਜਦਕਿ ਜੈਰਾਜ ਨੂੰ ਉਨ੍ਹਾਂ ਦੀ ਮਲਿਆਲਮ ਫ਼ਿਲਮ 'ਭਯਾਨਕਮ' ਲਈ ਇਸ ਵਾਰ ਦਾ ਬੈਸਟ ਡਾਇਰੈਕਟਰ ਐਵਾਰਡ ਦਿੱਤਾ ਜਾਵੇਗਾ।

ਪੰਪਾਲਏ ਨੂੰ ਫ਼ਿਲਮ 'ਸਿੰਜਰ' ਲਈ ਬੈਸਟ ਡੈਬਿਊ ਫ਼ਿਲਮ ਡਾਇਰੈਕਟਰ ਦਾ ਐਵਾਰਡ ਦਿੱਤਾ ਜਾਵੇਗਾ।

ਰਾਸ਼ਟਰੀ ਏਕਤਾ ਦਾ ਨਰਗਿਸ ਦੱਤ ਇਨਾਮ ਇਸ ਵਾਰ ਫ਼ਿਲਮ 'ਧੱਪਾ' ਨੂੰ ਦਿੱਤਾ ਜਾਵੇਗਾ।

ਫ਼ਿਲਮ 'ਨਿਊਟਨ' ਲਈ ਪੰਕਜ ਤਿਵਾੜੀ ਨੂੰ ਸਪੈਸ਼ਲ ਮੈਂਸ਼ਨ ਐਵਾਰਡ ਦਿੱਤਾ ਜਾਵੇਗਾ।

ਫ਼ਿਲਮ 'ਮੌਮ' ਲਈ ਏ.ਆਰ.ਰਹਿਮਾਨ ਨੂੰ ਬੈਸਟ ਬੈਕਗ੍ਰਾਊਂਡ ਸਕੋਰ ਦਾ ਐਵਾਰਡ ਦਿੱਤਾ ਜਾਵੇਗਾ।

ਅਕਸ਼ੈ ਕੁਮਾਰ ਦੀ ਫ਼ਿਲਮ 'ਟਾਇਲੇਟ-ਏਕ ਪ੍ਰੇਮ ਕਥਾ' ਦੇ ਗਾਣੇ 'ਗੋਰੀ ਤੂੰ ਲੱਠ ਮਾਰ' ਲਈ ਗਣੇਸ਼ ਆਚਾਰਿਆ ਨੂੰ ਬੈਸਟ ਕੋਰੀਓਗ੍ਰਾਫੀ ਦਾ ਐਵਾਰਡ ਦਿੱਤਾ ਜਾਵੇਗਾ।

ਦਿਵਿਆ ਦੱਤਾ ਨੂੰ ਫ਼ਿਲਮ 'ਇਰਾਦਾ' ਲਈ ਬੈਸਟ ਸਪੋਰਟਿੰਗ ਐਕਟਰੈਸ ਦਾ ਐਵਾਰਡ ਦਿੱਤਾ ਜਾਵੇਗਾ।

ਫ਼ਿਲਮ 'ਬਾਹੂਬਲੀ- ਦ ਕੰਕਲਿਊਜ਼ਨ' ਇਸ ਵਾਰ ਦੀ ਬੈਸਟ ਸਪੈਸ਼ਲ ਇਫੈਕਟਸ ਵਾਲੀ ਫ਼ਿਲਮ ਮੰਨੀ ਗਈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER