ਮਨੋਰੰਜਨ
ਗਾਇਕ ਸਿੱਪੀ ਗਿੱਲ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ
- ਪੀ ਟੀ ਟੀਮ
ਗਾਇਕ ਸਿੱਪੀ ਗਿੱਲ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗਵੀਰਵਾਰ ਨੂੰ ਨਵਾਂਸ਼ਹਿਰ ਵਿਖੇ ਪੰਜਾਬ ਪੁਲਿਸ ਨੂੰ ਗਾਇਕ ਸਿੱਪੀ ਗਿੱਲ ਖਿਲਾਫ ਸ਼ਿਕਾਇਤ ਕੀਤੀ ਗਈ। ਆਰ.ਟੀ.ਆਈ. ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਅਸ਼ਲੀਲ ਗਾਣਾ ਗਾਉਣ ਕਾਰਨ ਸਿੱਪੀ ਗਿੱਲ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਮੰਗ ਸਿੱਪੀ ਗਿੱਲ ਵੱਲੋਂ ਦੋ ਸਾਲ ਪਹਿਲਾਂ ਗਾਏ ਗਏ ਗਾਣੇ "ਕੁੜੀ ਏਂ ਤੂੰ ਅਫ਼ੀਮ ਅਫ਼ਗਾਨੀ ਵਰਗੀ ਨੀ ਤੇਰਾ ਚਸਕਾ ਪੈ ਗਿਆ ਜੱਟ ਨੂੰ…" ਕਾਰਨ ਕੀਤੀ ਗਈ ਹੈ ਕਿਉਂਕਿ ਇਹ ਗਾਣਾ ਨਾ ਸਿਰਫ਼ ਅਸ਼ਲੀਲ ਹੈ ਬਲਕਿ ਔਰਤਾਂ ਲਈ ਨਿਰਾਦਰ ਦੀ ਭਾਵਨਾ ਨਾਲ ਭਰਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਭਾਵੇਂ ਇਹ ਗਾਣਾ ਲਗਭਗ ਦੋ ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਪਰ ਉਸ ਨੂੰ ਇਸ ਬਾਰੇ ਕੁਝ ਦਿਨ ਪਹਿਲਾਂ ਹੀ ਪਤਾ ਲੱਗਿਆ ਹੈ।

ਕਿੱਤਣਾ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ "ਇੰਡੀਅਨ ਪੀਨਲ ਕੋਡ ਦੀ ਧਾਰਾ 294 ਮੁਤਾਬਕ ਅਜਿਹੇ ਗੀਤ ਗਾਉਣਾ ਪੁਲਸ ਦੁਆਰਾ ਹੱਥ ਪਾਉਣਯੋਗ ਅਪਰਾਧ ਹੈ। ਮੇਰੀ ਸਿੱਪੀ ਗਿੱਲ ਨਾਲ ਕੋਈ ਨਿੱਜੀ ਰੰਜ਼ਸ ਨਹੀਂ ਹੈ ਤੇ ਨਾ ਹੀ ਮੈਂ ਉਸ ਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ। ਇਹ ਸ਼ਿਕਾਇਤ ਕਰਨ ਦੀ ਮੇਰੀ ਕੋਈ ਛੁਪੀ ਹੋਈ ਮਨਸ਼ਾ ਨਹੀਂ ਹੈ। ਆਪ ਜੀ ਦੇ ਧਿਆਨ 'ਚ ਲਿਆਉਣਾ ਉਚਿਤ ਰਹੇਗਾ ਕਿ ਥਾਣਾ ਸਿਟੀ ਨਵਾਂਸ਼ਹਿਰ ਵਿਖੇ ਹੀ ਮੇਰੇ ਵਲੋਂ ਦਿੱਤੀ ਦਰਖਾਸਤ 'ਤੇ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਦਖਲਅੰਦਾਜ਼ੀ ਉਪਰੰਤ ਗਾਇਕ ਹਨੀ ਸਿੰਘ ਖਿਲਾਫ ਮੁਕੱਦਮਾ ਦਰਜ ਹੋਇਆ ਸੀ। ਅੱਜ-ਕੱਲ੍ਹ ਵੀ ਹਾਈਕੋਰਟ ਵਿਚ ਅਸ਼ਲੀਲ ਗਾਣਿਆਂ ਸਬੰਧੀ ਚੱਲ ਰਹੀ ਇਕ ਜਨਹਿੱਤ ਪਟੀਸ਼ਨ ਦੌਰਾਨ ਹਾਈਕੋਰਟ ਨੇ ਬਹੁਤ ਗੰਭੀਰ ਟਿੱਪਣੀਆਂ ਕੀਤੀਆਂ ਹਨ। ਕਿਰਪਾ ਕਰਕੇ ਅਸ਼ਲੀਲ ਗਾਣੇ ਗਾਉਣ ਲਈ ਸਿੱਪੀ ਗਿੱਲ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।"


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER