ਮਨੋਰੰਜਨ
ਸੂਫ਼ੀਅਾਨਾ ਤੇ ਮਿਅਾਰੀ ਗਾੲਿਕੀ ਦੇ ਸ਼ੈਦਾੲੀਅਾਂ ਨੂੰ ਵੱਡਾ ਘਾਟਾ
ਅਾਖਿਰ ਟੁੱਟ ਗੲੀ ਵਡਾਲੀ ਭਰਾਵਾਂ ਦੀ ਜੋੜੀ...
- ਪੀ ਟੀ ਟੀਮ
ਅਾਖਿਰ ਟੁੱਟ ਗੲੀ ਵਡਾਲੀ ਭਰਾਵਾਂ ਦੀ ਜੋੜੀ...ਸੂਫ਼ੀ ਗਾਇਕੀ ਦੇ ਇਕ ਹੋਰ ਸ਼ਾਗਿਰਦ ਵਡਾਲੀ ਭਰਾਵਾਂ 'ਚੋਂ ਛੋਟੇ ਪਿਆਰੇ ਲਾਲ ਵਡਾਲੀ ਚਲੇ ਗਏ। ਉਨ੍ਹਾਂ ਆਪਣਾ ਆਖਰੀ ਸਾਹ ਸ਼ੁੱਕਰਵਾਰ ਸਵੇਰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ 'ਚ ਲਿਆ। ਵੀਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾੲਿਅਾ ਗਿਅਾ ਸੀ। ਉਹ 75 ਸਾਲ ਦੇ ਸਨ।

ਪਿਆਰੇ ਲਾਲ ਵਡਾਲੀ ਦੀ ਮੌਤ ਨੂੰ ਵੱਡਾ ਘਾਟਾ ਦੱਸਦਿਆਂ ਜਗਮੋਹਨ ਲੋਹੀਆਂ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ: "ੲਿਸ ਵਿਚ ਕੋੲੀ ਸ਼ੱਕ ਨਹੀਂ ਕਿ ਪਿਅਾਰੇ ਲਾਲ ਵਡਾਲੀ ਦੀ ਮੌਤ ਨਾਲ ਨਾ ਸਿਰਫ਼ ਉਨ੍ਹਾਂ ਦੇ ਵੱਡੇ ਭਰਾ ਪੂਰਨ ਚੰਦ ਵਡਾਲੀ, ਪ੍ਰਸਿੱਧ ਗਾੲਿਕ ਲਖਵਿੰਦਰ ਵਡਾਲੀ ਅਤੇ ਪਰਿਵਾਰ ਨੂੰ ਅਸਹਿ ਸਦਮਾ ਲੱਗਿਅਾ ਹੈ…… ਬਲਕਿ ਪੂਰੇ ਪੰਜਾਬ ਦੇ ਸੂਫ਼ੀਅਾਨਾ ਤੇ ਮਿਅਾਰੀ ਗਾੲਿਕੀ ਦੇ ਸ਼ੈਦਾੲੀਅਾਂ ਨੂੰ ਵੱਡਾ ਘਾਟਾ ਪਿਅਾ ਹੈ।"

ਅੰਮ੍ਰਿਤਸਰ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ ਵਡਾਲੀ ਭਰਾ ਦੁਨੀਆਭਰ ਵਿੱਚ ਆਪਣੀ ਸੂਫੀ ਗਾਇਕੀ ਲਈ ਬਹੁਤ ਮਸ਼ਹੂਰ ਸਨ। ਉਨ੍ਹਾਂ ਦੀ ਜੋੜੀ ਨੂੰ 'ਵਡਾਲੀ ਬ੍ਰਦਰਜ਼' ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦੋਵਾਂ ਨੇ ਜਲੰਧਰ ਦੇ ਹਰਬੱਲਾ ਮੰਦਿਰ ਵਿੱਚ ਗਾਣਾ ਸ਼ੁਰੂ ਕੀਤਾ ਸੀ। ਵਡਾਲੀ ਬ੍ਰਦਰਜ਼ ਨੇ ਬਾਲੀਵੁੱਡ ਵਿੱਚ 'ਏ ਰੰਗਰੇਜ਼ ਮੇਰੇ', 'ਇੱਕ ਤੂੰ ਹੀ ਤੂੰ ਹੀ' ਵਰਗੇ ਕਈ ਸ਼ਾਨਦਾਰ ਗਾਣੇ ਵੀ ਦਿੱਤੇ। ਉਨ੍ਹਾਂ ਵੱਲੋਂ ਕੋਕ ਸਟੂਡੀਓ ਵਿਚ ਗਾਇਆ ਗਾਣਾ 'ਤੂੰ ਮਾਨੇ ਯਾ ਨਾ ਮਾਨੇ' ਬਹੁਤ ਪਸੰਦ ਕੀਤਾ ਗਿਆ।

ਪਿਆਰੇ ਲਾਲ ਵਡਾਲੀ ਨੂੰ ਅਲਵਿਦਾ ਆਖਦਿਆਂ ਯਾਦਵਿੰਦਰ ਕਰਫਿਊ ਨੇ ਆਪਣੀ ਫੇਸਬੁੱਕ ਪੋਸਟ 'ਚ ਲਿਖਿਆ: "ਸੂਫ਼ੀਆਂ ਤੇ ਸੂਫ਼ੀ ਗਾਇਕੀ ਦਾ ਪੰਜਾਬ ਦੀ ਧਰਤੀ 'ਤੇ "ਸਹਿਹੋਂਦ ਸੱਭਿਆਚਾਰ" ਬੁਣਨ 'ਚ ਬਹੁਤ ਵੱਡਾ ਯੋਗਦਾਨ ਹੈ। 47 ਦੀ ਸਾਜਿਸ਼ ਨੂੰ ਛੱਡ ਕੇ ਹਜ਼ਾਰਾਂ ਖ਼ਤਰਨਾਕ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੀ ਧਰਤੀ 'ਤੇ ਭਾਈਚਾਰਿਆਂ 'ਚ ਸਿੱਧਾ ਭੇੜ ਨਹੀਂ ਹੋਇਆ। ਬੇਹੱਦ ਸੰਵੇਦਨਸ਼ੀਲ ਮਾਹੌਲ 'ਚ ਵੀ ਪੰਜਾਬ 'ਚ ਦੰਗੇ ਨਹੀਂ ਹੋਏ। ਸੂਫ਼ੀਆਂ ਨੇ ਪੰਜਾਬ ਦੇ ਅਚੇਤ ਨੂੰ ਸਭ ਕਾਸੇ ਤੋਂ ਅਨਹੱਦ ਕੀਤਾ। ਅੱਜ ਵੀ ਸੂਫ਼ੀ ਗਾਇਕੀ ਹੱਦ ਤੋਂ ਅਨਹੱਦ ਹੋਣ ਦੀ ਰਵਾਇਤ ਤੇ ਸੁਨੇਹਾ ਦਾ ਰਾਹ ਦਸੇਰਾ ਹੈ। ਸੂਫ਼ੀ ਗਾਇਕੀ ਦੇ ਪਿਆਰੇ ਗਾਇਕ ਦਾ ਜਾਣਾ ਇਸ ਲਈ ਵੀ ਪੰਜਾਬ ਨੂੰ ਵੱਡਾ ਘਾਟਾ ਹੈ ਕਿ ਪੁਰਾਣੇ ਜਾ ਰਹੇ ਨੇ ਤੇ ਨਵਾਂ ਕੋਈ ਸੂਫ਼ੀਆਂ ਦੇ ਰਾਹ ਚੱਲਣ ਨੂੰ ਤਿਆਰ ਨਹੀਂ ਹੈ। ਬੰਦੇ ਨੂੰ ਸਾਰਾ ਕੁਝ ਹੋਣ ਤੋਂ ਪਹਿਲਾਂ (ਜੋ ਉਹ ਹੁੰਦਾ ਨਹੀਂ) ਬੰਦਾ ਹੋਣ ਦਾ ਸੁਨੇਹਾ ਦੇਣ ਵਾਲਿਆਂ ਦਾ ਹੋਣਾ/ਰਹਿਣਾ ਬਹੁਤ ਜ਼ਰੂਰੀ ਹੈ।"


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER