ਮਨੋਰੰਜਨ
ਬਾਲੀਵੁੱਡ ਦੀ 'ਨਗੀਨਾ' ਸ੍ਰੀਦੇਵੀ ਨਾਲ ਜੁੜੀਆਂ 13 ਗੱਲਾਂ
ਚਲੀ ਗਈ ਫਿਲਮਾਂ ਦੀ 'ਚਾਂਦਨੀ', ਹਮੇਸ਼ਾਂ ਯਾਦ ਆਉਣਗੇ ਉਹ 'ਲਮਹੇ'
- ਪੀ ਟੀ ਟੀਮ
ਚਲੀ ਗਈ ਫਿਲਮਾਂ ਦੀ 'ਚਾਂਦਨੀ', ਹਮੇਸ਼ਾਂ ਯਾਦ ਆਉਣਗੇ ਉਹ 'ਲਮਹੇ'ਪਰਦੇ ਉੱਤੇ ਆਪਣੇ ਚੁਲਬੁਲੇ ਅੰਦਾਜ ਨਾਲ ਹਲਚਲ ਮਚਾਉਣ ਵਾਲੀ ਅਦਾਕਾਰਾ ਸ੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ ਵਿੱਚ ਦਿਲ ਦੀ ਧੜਕਣ ਰੁਕਣ ਕਾਰਨ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੁਬਈ ਵਿੱਚ ਉਹ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਗਏ ਸੀ। ਇਹ ਉਹ ਅਦਾਕਾਰਾ ਸੀ ਜਿਸ ਨੇ ਆਪਣੀ ਧੀ ਦੀ ਪਹਿਲੀ ਫਿਲਮ ਲਈ ਆਪਣੇ ਆਪ ਨੂੰ ਇੰਨਾ ਤਿਆਰ ਕਰ ਲਿਆ ਸੀ ਕਿ ਜਿਵੇਂ ਇਹ ਉਸ ਦੀ ਆਪਣੀ ਪਹਿਲੀ ਫਿਲਮ ਹੋਵੇ। ਲੇਕਿਨ ਉਹ ਆਪਣੀ ਧੀ ਜਾਹਨਵੀ ਨੂੰ ਪਰਦੇ ਉੱਤੇ ਵੇਖ ਸਕਦੀ, ਇਸ ਤੋਂ ਪਹਿਲਾਂ ਹੀ ਕਿਸਮਤ ਨੇ ਉਸ ਦੀ ਜ਼ਿੰਦਗੀ ਦਾ ਪਰਦਾ ਸੁੱਟ ਦਿੱਤਾ। ਸ੍ਰੀਦੇਵੀ ਨੇ ਆਪਣੀ ਗਜਬ ਦੀ ਖੂਬਸੂਰਤੀ, ਦਿਲਕਸ਼ ਅਦਾਵਾਂ ਅਤੇ ਦਮਦਾਰ ਅਭਿਨੈ ਨਾਲ ਦਰਸ਼ਕਾਂ ਉੱਤੇ ਆਪਣੀ ਅਮਿੱਟ ਛਾਪ ਛੱਡੀ ਹੈ। ਭਾਰਤੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਮਿਲ, ਮਲਿਆਲਮ, ਤੇਲਗੂ, ਕੰਨੜ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਿਹਤਰੀਨ ਅਭਿਨੈ ਦੇ ਕਾਰਨ ਉਨ੍ਹਾਂ ਦੀ ਗਿਣਤੀ ਸਰਬੋਤਮ ਕਲਾਕਾਰਾਂ ਵਿੱਚ ਕੀਤੀ ਜਾਂਦੀ ਹੈ।
 

ਸ੍ਰੀਦੇਵੀ ਦੀ ਜ਼ਿੰਦਗੀ ਨਾਲ ਜੁੜੀਆਂ 13 ਗੱਲਾਂ:

 1. ਚਾਰ ਸਾਲ ਦੀ ਉਮਰ ਵਿੱਚ ਹੀ ਤਮਿਲ ਫਿਲਮਾਂ ਰਾਹੀਂ ਪਰਦੇ ਉੱਤੇ ਆਉਣੀ ਵਾਲੀ ਸ੍ਰੀਦੇਵੀ ਦਾ ਜਨਮ 13 ਅਗਸਤ, 1963 ਨੂੰ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਮੀਨਮਪੱਟੀ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਅਇਯਪਨ ਅਤੇ ਮਾਂ ਦਾ ਨਾਮ ਰਾਜੇਸ਼ਵਰੀ ਸੀ। ਉਨ੍ਹਾਂ ਦੇ ਪਿਤਾ ਇੱਕ ਵਕੀਲ ਸਨ। ਉਨ੍ਹਾਂ ਦੀ ਇੱਕ ਭੈਣ ਅਤੇ ਦੋ ਸੌਤੇਲੇ ਭਰਾ ਹਨ।

 2. ਸਾਲ 1976 ਤੱਕ ਸ੍ਰੀਦੇਵੀ ਨੇ ਕਈ ਦੱਖਣ ਭਾਰਤੀ ਫਿਲਮਾਂ ਵਿੱਚ ਬਤੌਰ ਬਾਲ ਕਲਾਕਰ ਕੰਮ ਕੀਤਾ। ਐਕਟਰੈਸ ਦੇ ਰੂਪ ਵਿੱਚ 1976 ਵਿੱਚ ਉਨ੍ਹਾਂ ਨੇ ਤਮਿਲ ਫਿਲਮ 'ਮੁੰਦਰੂ ਮੁਦਿਚੀ' ਵਿੱਚ ਕੰਮ ਕੀਤਾ।
 3. ਸ੍ਰੀਦੇਵੀ ਨੂੰ ਮਲਿਆਲਮ ਫਿਲਮ 'ਮੂਵੀ ਪੂਮਬੱਤਾ' (1971) ਲਈ ਕੇਰਲਾ ਸਟੇਟ ਫਿਲਮ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਇਸ ਦੌਰਾਨ ਕਈ ਤਮਿਲ-ਤੇਲੁਗੂ ਅਤੇ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ, ਜਿਸ ਦੇ ਲਈ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ।

 4. ਸ੍ਰੀਦੇਵੀ ਨੇ ਹਿੰਦੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1979 ਵਿੱਚ ਫਿਲਮ 'ਸੋਲਵਾਂ ਸਾਵਨ' ਨਾਲ ਕੀਤੀ ਸੀ। ਲੇਕਿਨ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਫਿਲਮ 'ਹਿੰਮਤਵਾਲਾ' ਤੋਂ ਮਿਲੀ। ਇਸ ਫਿਲਮ ਦੇ ਬਾਅਦ ਉਹ ਹਿੰਦੀ ਸਿਨੇਮਾ ਦੀ ਸੁਪਰਸਟਾਰ ਅਦਾਕਾਰਾਵਾਂ ਵਿੱਚ ਸ਼ਾਮਿਲ ਹੋ ਗਈ।

 5. ਉਨ੍ਹਾਂ ਨੇ ਆਪਣੇ ਕੈਰੀਅਰ ਦੇ ਦੌਰਾਨ ਕਈ ਦਮਦਾਰ ਰੋਲ ਕੀਤੇ। ਉਨ੍ਹਾਂ ਨੇ ਹੇਮਾ ਮਾਲਿਨੀ ਅਭਿਨੀਤ ਫਿਲਮ 'ਸੀਤਾ ਔਰ ਗੀਤਾ' ਦੀ ਰੀਮੇਕ 'ਚਾਲਬਾਜ' ਵਿੱਚ ਡਬਲ ਰੋਲ ਨਿਭਾਇਆ। ਪੰਕਜ ਪਰਾਸ਼ਰ ਦੁਆਰਾ ਨਿਰਦੇਸ਼ਤ ਫਿਲਮ ਵਿੱਚ 'ਅੰਜੂ ਔਰ ਮੰਜੂ' ਦੇ ਕਿਰਦਾਰ ਨਾਲ ਉਨ੍ਹਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ।
 6. ਸਾਲ 1983 ਵਿੱਚ ਫਿਲਮ 'ਸਦਮਾ' ਵਿੱਚ ਸ੍ਰੀਦੇਵੀ ਦੱਖਣ ਸਿਨੇਮਾ ਦੇ ਅਦਾਕਾਰ ਕਮਲ ਹਾਸਨ ਨਾਲ ਨਜ਼ਰ ਆਈ। ਇਸ ਫਿਲਮ ਵਿੱਚ ਉਨ੍ਹਾਂ ਦੇ ਅਭਿਨੈ ਨੂੰ ਵੇਖ ਸਮੀਖਿਅਕ ਵੀ ਹੈਰਾਨ ਰਹਿ ਗਏ।

 7. ਸ੍ਰੀਦੇਵੀ ਨੂੰ ਫਿਲਮਾਂ ਵਿੱਚ ਆਪਣੇ ਹੀਰੋ ਮਿਥੁਨ ਚੱਕਰਵਰਤੀ ਨਾਲ ਪਿਆਰ ਹੋ ਗਿਆ। ਦੋਵਾਂ ਦਾ ਪਿਆਰ ਪਰਵਾਨ ਚੜ੍ਹਨ ਲੱਗਾ, ਹਾਲਾਂਕਿ ਮਿਥੁਨ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸਨ। ਉਨ੍ਹਾਂ ਦਿਨਾਂ 'ਚ ਦੋਵਾਂ ਦਾ ਫਿਲਮੀ ਕੈਰੀਅਰ ਉਚਾਈਆਂ 'ਤੇ ਸੀ ਅਤੇ ਉਨ੍ਹਾਂ ਦੇ ਪਿਆਰ ਦੇ ਚਰਚੇ ਵੀ ਆਮ ਹੋ ਗਏ। ਇਸ ਸਭ ਨੇ ਮਿਥੁਨ ਦੇ ਵਿਆਹੁਤਾ ਜੀਵਨ ਵਿੱਚ ਭੂਚਾਲ ਲਿਆ ਕੇ ਰੱਖ ਦਿੱਤਾ ਸੀ, ਜਿਸ ਦੇ ਬਾਅਦ ਮਿਥੁਨ ਨੇ ਸਾਰਿਆਂ ਨੂੰ ਆਪਣੇ ਅਤੇ ਸ੍ਰੀਦੇਵੀ ਦੇ ਰਿਸ਼ਤੇ ਦੀ ਸਫਾਈ ਦਿੱਤੀ।

 8. ਇਸ ਦੇ ਬਾਅਦ ਸ੍ਰੀਦੇਵੀ ਨੇ 1996 ਵਿੱਚ ਆਪਣੀ ਉਮਰ ਤੋਂ ਲੱਗਭੱਗ 8 ਸਾਲ ਵੱਡੇ ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਵਿਆਹ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ- ਜਾਹਨਵੀ ਅਤੇ ਖੁਸ਼ੀ ਕਪੂਰ। ਫਿਲਹਾਲ ਇਨ੍ਹਾਂ ਦੀ ਵੱਡੀ ਧੀ ਪੂਰੀ ਤਰ੍ਹਾਂ ਨਾਲ ਬਾਲੀਵੁੱਡ ਵਿੱਚ ਆਉਣ ਨੂੰ ਤਿਆਰ ਹੈ।
 9. ਸਾਲ 1996 ਵਿੱਚ ਨਿਰਦੇਸ਼ਕ ਬੋਨੀ ਕਪੂਰ ਨਾਲ ਵਿਆਹ ਤੋਂ ਬਾਅਦ ਸ੍ਰੀਦੇਵੀ ਨੇ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਸੀ। ਲੇਕਿਨ ਇਸ ਦੌਰਾਨ ਉਹ ਕਈ ਟੀਵੀ ਸ਼ੋ ਵਿੱਚ ਨਜ਼ਰ ਆਈ।

 10. ਸ੍ਰੀਦੇਵੀ ਨੇ ਸਾਲ 2012 ਵਿੱਚ ਗੌਰੀ ਸ਼ਿੰਦੇ ਦੀ ਫਿਲਮ 'ਇੰਗਲਿਸ਼ ਵਿੰਗਲਿਸ਼' ਨਾਲ ਸੁਨਹਿਰੇ ਪਰਦੇ ਉੱਤੇ ਆਪਣੀ ਵਾਪਸੀ ਕੀਤੀ। ਹਿੰਦੀ ਸਿਨੇਮਾ ਤੋਂ ਕਈ ਸਾਲਾਂ ਤੱਕ ਦੂਰ ਰਹਿਣ ਦੇ ਬਾਅਦ ਵੀ ਫਿਲਮ 'ਇੰਗਲਿਸ਼ ਵਿੰਗਲਿਸ਼' ਵਿੱਚ ਉਨ੍ਹਾਂ ਨੇ ਬਿਹਤਰੀਨ ਅਭਿਨੈ ਰਾਹੀਂ ਆਲੋਚਕਾਂ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ।

 11. ਸ੍ਰੀਦੇਵੀ ਨੂੰ ਭਾਰਤ ਸਰਕਾਰ ਨੇ ਸਾਲ 2013 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚਾਲਬਾਜ (1992) ਅਤੇ ਲਮਹੇ (1990) ਲਈ ਬੈਸਟ ਐਕਟਰੈਸ ਦਾ ਫਿਲਮਫੇਅਰ ਐਵਾਰਡ ਵੀ ਮਿਲ ਚੁੱਕਿਆ ਹੈ।
 12. ਸ੍ਰੀਦੇਵੀ ਨੇ 'ਜੈਸੇ ਕੋ ਤੈਸਾ', 'ਜੂਲੀ', 'ਸੋਲਹਵਾਂ ਸਾਲ', 'ਹਿੰਮਤਵਾਲਾ', 'ਜਸਟਿਸ ਚੌਧਰੀ', 'ਜਾਨੀ ਦੋਸਤ', 'ਕਲਾਕਾਰ', 'ਸਦਮਾ', 'ਅਕਲਮੰਦ', 'ਇਨਕਲਾਬ', 'ਜਾਗ ਉਠਾ ਇਨਸਾਨ', 'ਨਯਾ ਕਦਮ', 'ਮਕਸਦ', 'ਤੋਹਫਾ', 'ਬਲੀਦਾਨ', 'ਮਾਸਟਰ ਜੀ', 'ਸਰਫਰੋਸ਼', 'ਆਖਰੀ ਰਾਸਤਾ', 'ਭਗਵਾਨ ਦਾਦਾ', 'ਧਰਮ ਅਧਿਕਾਰੀ', 'ਘਰ ਸੰਸਾਰ', 'ਨਗੀਨਾ', 'ਕਰਮਾ', 'ਸੁਹਾਗਨ', 'ਸਲਤਨਤ', 'ਔਲਾਦ', 'ਹਿੰਮਤ ਔਰ ਮਿਹਨਤ', 'ਨਜਰਾਨਾ', 'ਜਵਾਬ ਹਮ ਦੇਂਗੇ', 'ਮਿਸਟਰ ਇੰਡੀਆ', 'ਸ਼ੇਰਨੀ', 'ਸੋਨੇ ਪੇ ਸੁਹਾਗਾ', 'ਚਾਂਦਨੀ', 'ਗੁਰੂ', 'ਨਿਗਾਹੇਂ', 'ਬੰਜਾਰਨ', 'ਫਰਿਸ਼ਤੇ', 'ਪੱਥਰ ਕੇ ਇਨਸਾਨ', 'ਲਮਹੇ', 'ਖੁਦਾ ਗਵਾਹ', 'ਹੀਰ ਰਾਂਝਾ', 'ਚੰਦਰਮੁਖੀ', 'ਗੁੰਮਰਾਹ', 'ਰੂਪ ਕੀ ਰਾਨੀ ਚੋਰਾਂ ਕਾ ਰਾਜਾ', 'ਚਾਂਦ ਕਾ ਟੁਕੜਾ', 'ਲਾਡਲਾ', 'ਆਰਮੀ', 'ਮਿਸਟਰ ਬੇਚਾਰਾ', 'ਕੌਨ ਸੱਚਾ ਕੌਨ ਝੂਠਾ', 'ਜੁਦਾਈ', 'ਮਿਸਟਰ ਇੰਡੀਆ 2' ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।

 13. ਸ੍ਰੀਦੇਵੀ ਨੇ ਆਪਣੇ ਲੰਬੇ ਕੈਰੀਅਰ ਵਿੱਚ ਲੱਗਭੱਗ 200 ਫਿਲਮਾਂ ਵਿੱਚ ਕੰਮ ਕੀਤਾ। ਇਨ੍ਹਾਂ ਵਿੱਚ 63 ਹਿੰਦੀ, 62 ਤੇਲਗੂ, 58 ਤਮਿਲ ਅਤੇ 21 ਮਲਿਆਲਮ ਫਿਲਮਾਂ ਸ਼ਾਮਿਲ ਹਨ। 
 


Comment by: Pyush Goyal

SHE WAS TERRAFIC JUST MIND BLOWING AND VERY SIMPLE

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER