ਮਨੋਰੰਜਨ
ਬਾਲੀਵੁੱਡ 'ਚ ਸੋਗ ਦੀ ਲਹਿਰ
ਮਸ਼ਹੂਰ ਅਦਾਕਾਰਾ ਸ੍ਰੀਦੇਵੀ ਦਾ ਦਿਹਾਂਤ
- ਪੀ ਟੀ ਟੀਮ
ਮਸ਼ਹੂਰ ਅਦਾਕਾਰਾ ਸ੍ਰੀਦੇਵੀ ਦਾ ਦਿਹਾਂਤਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ੍ਰੀਦੇਵੀ ਹੁਣ ਸਾਡੇ ਵਿੱਚ ਨਹੀਂ ਰਹੀ। ਸ਼ਨੀਵਾਰ (24 ਫਰਵਰੀ) ਨੂੰ ਕਾਰਡਿਅਕ ਅਰੈਸਟ (ਦਿਲ ਦੀ ਧੜਕਣ ਰੁਕਣ) ਦੀ ਵਜ੍ਹਾ ਨਾਲ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਆਪਣੇ ਆਖਰੀ ਪਲਾਂ ਵਿੱਚ 54 ਸਾਲਾ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਨਾਲ ਦੁਬਈ ਵਿੱਚ ਸਨ। ਮੀਡੀਆ ਰਿਪੋਟਸ ਦੇ ਮੁਤਾਬਕ ਸ੍ਰੀਦੇਵੀ ਦੁਬਈ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਗਏ ਸੀ। ਬੋਨੀ ਕਪੂਰ ਦੇ ਛੋਟੇ ਭਰਾ ਅਤੇ ਐਕਟਰ ਸੰਜੈ ਕਪੂਰ ਨੇ ਸ਼੍ਰੀਦੇਵੀ ਦੇ ਨਿਧਨ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਰਾਤ 11 ਤੋਂ 11:30 ਵਜੇ ਦੇ ਵਿੱਚ ਹੋਈ ਹੈ।

ਸੰਜੈ ਕਪੂਰ ਨੇ ਸ੍ਰੀਦੇਵੀ ਦੇ ਨਿਧਨ ਦੇ ਬਾਰੇ ਇੰਡੀਅਨਐਕਸਪ੍ਰੈੱਸ ਆਨਲਾਈਨ ਨੂੰ ਦੱਸਿਆ ਕਿ ਉਹ ਖੁਦ ਵੀ ਦੁਬਈ ਵਿੱਚ ਹੀ ਸੀ ਅਤੇ ਥੋੜ੍ਹੀ ਦੇਰ ਪਹਿਲਾਂ ਭਾਰਤ ਪਰਤੇ ਹੀ ਸੀ ਕਿ ਇਹ ਖਬਰ ਆ ਗਈ। ਸੰਜੈ ਦੋਬਾਰਾ ਦੁਬਈ ਜਾ ਰਹੇ ਹਨ। ਦਰਅਸਲ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਅਤੇ ਛੋਟੀ ਧੀ ਖੁਸ਼ੀ ਦੇ ਨਾਲ ਮੋਹਿਤ ਮਾਰਵਾਹ ਦੇ ਵਿਆਹ ਸਮਾਰੋਹ ਵਿੱਚ ਸ਼ਿਰਕਤ ਕਰਨ ਦੁਬਈ ਗਈ ਸੀ। ਉਨ੍ਹਾਂ ਦੇ ਨਿਧਨ ਦੀ ਖਬਰ ਸੁਣ ਕੇ ਲੋਕ ਮੁੰਬਈ ਵਿੱਚ ਉਨ੍ਹਾਂ ਦੇ ਘਰ ਦੇ ਕੋਲ ਜਮ੍ਹਾਂ ਹੋ ਰਹੇ ਹਨ। ਉਨ੍ਹਾਂ ਦੀ ਵੱਡੀ ਧੀ ਜਾਹਨਵੀ ਭਾਰਤ ਵਿੱਚ ਹੀ ਹੈ। ਉਹ ਸ਼ੂਟਿੰਗ ਦੀ ਵਜ੍ਹਾ ਨਾਲ ਪਰਿਵਾਰ ਦੇ ਨਾਲ ਦੁਬਈ ਨਹੀਂ ਗਈ ਸੀ।

ਉਥੇ ਹੀ ਸ੍ਰੀਦੇਵੀ ਦੇ ਨਿਧਨ ਦੀ ਖਬਰ ਨਾਲ ਬਾਲੀਵੁੱਡ ਵਿੱਚ ਦੁੱਖ ਦਾ ਮਾਹੌਲ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ। ਬਾਲੀਵੁੱਡ ਦੇ ਕਈ ਸਟਾਰਸ ਇਸ ਦੁਖਦ ਘਟਨਾ ਉੱਤੇ ਟਵੀਟ ਕਰ ਕੇ ਦੁੱਖ ਜਤਾ ਰਹੇ ਹਨ। ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵੀਟ ਕਰ ਕੇ ਲਿਖਿਆ ਹੈ ਕਿ, 'ਮੇਰੇ ਕੋਲ ਕੋਈ ਸ਼ਬਦ ਨਹੀਂ ਹਨ। ਸ਼੍ਰੀਦੇਵੀ ਨੂੰ ਪਿਆਰ ਕਰਨ ਵਾਲੇ ਹਰ ਵਿਅਕਤੀ ਦੇ ਪ੍ਰਤੀ ਸੰਵੇਦਨਾ। ਇੱਕ ਕਾਲਾ ਦਿਨ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਿਓ।' ਪ੍ਰੀਤੀ ਜਿੰਟਾ ਨੇ ਲਿਖਿਆ, 'ਇਹ ਸੁਣ ਕੇ ਦੁਖੀ ਅਤੇ ਹੈਰਾਨ ਹਾਂ ਕਿ ਮੇਰੀ ਆਲ ਟਾਈਮ ਫੇਵਰਿਟ ਸ੍ਰੀਦੇਵੀ ਨਹੀਂ ਰਹੇ। ਭਗਵਾਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦਵੇ।'Comment by: Goldy Gandotra

Absolutely devastated to hear about the passing of #Shridevi ..What a dark black terrible moment in time..May her sole rest in Peace

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER