ਮਨੋਰੰਜਨ
ਲੰਬੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ
ਨਹੀਂ ਰਹੇ ਸ਼ਸ਼ੀ ਕਪੂਰ
- ਪੀ ਟੀ ਟੀਮ
ਨਹੀਂ ਰਹੇ ਸ਼ਸ਼ੀ ਕਪੂਰਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ ਵਿੱਚ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਏ।

18 ਮਾਰਚ 1938 ਨੂੰ ਪ੍ਰਿਥਵੀ ਰਾਜ ਕਪੂਰ ਦੇ ਘਰ ਵਿੱਚ ਜੰਮੇ ਸ਼ਸ਼ੀ ਕਪੂਰ ਨੇ ਬਤੌਰ ਬਾਲ ਕਲਾਕਾਰ ਕੰਮ ਸ਼ੁਰੂ ਕੀਤਾ ਸੀ। 1961 ਵਿੱਚ ਉਹ ਫ਼ਿਲਮ 'ਧਰਮ ਪੁੱਤਰ' ਤੋਂ ਬਤੌਰ ਹੀਰੋ ਵੱਡੇ ਪਰਦੇ ਉੱਤੇ ਆਏ ਸਨ। ਫਿਲਮ 'ਚੋਰੀ ਮੇਰਾ ਕਾਮ', 'ਫਾਂਸੀ', 'ਸ਼ੰਕਰ ਦਾਦਾ', 'ਦੀਵਾਰ', 'ਤ੍ਰਿਸ਼ੂਲ', 'ਮੁਕੱਦਰ', 'ਪਾਖੰਡੀ', 'ਕਭੀ-ਲਭੀ' ਅਤੇ 'ਜਬ ਜਬ ਫੂਲ ਖਿਲੇ' ਵਰਗੀਆਂ ਕਰੀਬ 116 ਫਿਲਮਾਂ ਵਿੱਚ ਅਭਿਨੈ ਕੀਤਾ ਸੀ। ਜਿਸ ਵਿੱਚ 61 ਫਿਲਮਾਂ ਵਿੱਚ ਸ਼ਸ਼ੀ ਕਪੂਰ ਬਤੌਰ ਹੀਰੋ ਪਰਦੇ ਉੱਤੇ ਆਏ ਅਤੇ ਕਰੀਬ 55 ਮਲਟੀਸਟਾਰਰ ਫਿਲਮਾਂ ਦੇ ਹਿੱਸਾ ਬਣੇ ਸਨ।
 
ਅਮਿਤਾਭ ਬੱਚਨ ਨਾਲ ਇਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ। ਫਿਲਮ ਇੰਡਸਟਰੀ ਵਿੱਚ ਸ਼ਸ਼ੀ ਕਪੂਰ ਨੂੰ ਕਈ ਇਨਾਮ ਮਿਲੇ। 2011 ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਭੂਸ਼ਣ ਨਾਲ ਵੀ ਨਵਾਜਿਆ ਗਿਆ ਸੀ।

ਸ਼ਸ਼ੀ ਕਪੂਰ ਹਿੰਦੀ ਫਿਲਮਾਂ ਵਿੱਚ ਪ੍ਰਸਿੱਧ ਕਪੂਰ ਖਾਨਦਾਨ ਦੇ ਮੈਂਬਰ ਸਨ। ਸਾਲ 2015 ਵਿੱਚ ਉਨ੍ਹਾਂ ਨੂੰ 2014 ਦੇ ਦਾਦਾ ਸਾਹਿਬ ਫਾਲਕੇ ਇਨਾਮ ਨਾਲ ਸਨਮਾਨਿਤ ਕੀਤਾ ਸੀ। ਇਸ ਤਰ੍ਹਾਂ ਉਹ ਆਪਣੇ ਪਿਤਾ ਪ੍ਰਿਥਵੀ ਰਾਜ ਕਪੂਰ ਅਤੇ ਵੱਡੇ ਭਰਾ ਰਾਜ ਕਪੂਰ ਤੋਂ ਬਾਅਦ ਇਹ ਸਨਮਾਨ ਪਾਉਣ ਵਾਲੇ ਕਪੂਰ ਪਰਿਵਾਰ ਦੇ ਤੀਸਰੇ ਮੈਂਬਰ ਬਣੇ ਸਨ।


Comment by: BS Sudan

A great man is gone today. My heartfelt condolences to his family. My salute to him .

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER